Saturday, October 4, 2025

ਪੀਏਸੀ ਅਤੇ ਹੋਰ ਜਥੇਬੰਦੀਆਂ ਨੇ ਕੀਤਾ ਸ਼ਾਂਤਮਈ ਮੁਜਾਹਰਾ

 Received From MS Bhatia on Saturday 4th Oct 4, 2025, 2:45 PM Regarding PAC Protest

ਪੀਏਸੀ ਮੱਤੇਵਾੜਾ ਨੇ ਮੇਜਰ ਭੁਪਿੰਦਰ ਸਿੰਘ ਮਹਾਵੀਰ ਚੱਕਰ ਵਿਜੇਤਾ ਦੇ 60 ਸਾਲਾਂ ਦੀ ਯਾਦ ਮਨਾਈ

ਭਾਰਤ ਨਗਰ ਚੌਂਕ ਵਿਖੇ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਅਤੇ ਟੈਂਕ ਨੂੰ ਬਹਾਲ ਕਰਨ ਦੀ ਕੀਤੀ ਮੰਗ

ਸਾਬਕਾ ਸੈਨਿਕ, ਦੁਕਾਨਦਾਰ, ਬਾਰ ਐਸੋਸੀਏਸ਼ਨ, ਸਮਾਜਿਕ ਸੰਸਥਾਵਾਂ ਅਤੇ ਕਿਸਾਨ ਯੂਨੀਅਨ ਦੇ ਆਗੂ ਸ਼ਾਮਲ ਹੋਏ

ਯਾਦਗਾਰ ਦੀ ਬਹਾਲੀ ਲਈ ਦੀਵਾਲੀ ਤੱਕ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ

ਅਜਿਹਾ ਨਾ ਹੋਇਆ ਤਾਂ ਪੰਜਾਬ ਭਰ ਵਿੱਚ ਵੱਡੇ ਪ੍ਰੋਗਰਾਮ ਦੀ ਚੇਤਾਵਨੀ


ਲੁਧਿਆਣਾ: 3 ਅਕਤੂਬਰ 2025: (ਐਮ ਐਸ ਭਾਟੀਆ//ਲੁਧਿਆਣਾ ਸਕਰੀਨ)::

3 ਅਕਤੂਬਰ 1965 ਨੂੰ ਪਾਕਿਸਤਾਨੀ ਫ਼ੌਜ ਨਾਲ ਲੋਹਾ ਲੈਂਦੇ ਹੋਏ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮੇਜਰ ਭੁਪਿੰਦਰ ਸਿੰਘ ਨੇ ਬਹਾਦਰੀ ਦੀ ਇੱਕ ਮਿਸਾਲ ਕਾਇਮ ਕੀਤੀ ਸੀ। ਇਸ ਬਾਹਦਰੀ ਬਦਲੇ ਇਸ ਬਹਾਦਰ ਮੇਜਰ  ਜਨਰਲ ਨੂੰ  ਮਹਾਂਵੀਰ ਚੱਕਰ ਦੇ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਸਨਮਾਨ ਦੀ ਦੀ 60ਵੀਂ ਸ਼ਹੀਦੀ ਵਰ੍ਹੇਗੰਢ ਮਨਾਉਣ ਲਈ ਅੱਜ ਪੀਏਸੀ ਮੱਤੇਵਾੜਾ ਵੱਲੋਂ ਭਾਰਤ ਨਗਰ ਚੌਕ ਵਿਖੇ ਇੱਕ ਵਿਸ਼ੇਸ਼ ਜਨਤਕ ਮੀਟਿੰਗ ਕੀਤੀ ਗਈ। 

ਇਸ ਮੌਕੇ ਨਾਗਰਿਕ, ਸਮਾਜਿਕ ਸੰਗਠਨ ਅਤੇ ਸਾਬਕਾ ਸੈਨਿਕ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰਸ਼ਾਸਨ ਸਾਹਮਣੇ  ਸਪੱਸ਼ਟ ਮੰਗਾਂ ਰੱਖੀਆਂ। ਇਸ ਸਮਾਰੋਹ ਵਿੱਚ ਭਾਰਤ ਨਗਰ ਦੁਕਾਨਦਾਰ ਐਸੋਸੀਏਸ਼ਨ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਸ਼ਾਮਲ ਹੋਏ ਅਤੇ ਮਸਲੇ ਤੇ ਏਕਤਾ ਦਾ ਪ੍ਰਗਟਾਵਾ ਕੀਤਾ। ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਹਿੱਸਾ ਲਿਆ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਦਿੱਤਾ।

ਪੀਏਸੀ ਮੈਂਬਰ ਕੁਲਦੀਪ ਸਿੰਘ ਖਹਿਰਾ ਅਤੇ ਗੁਰਪ੍ਰੀਤ ਸਿੰਘ ਪਲਾਹਾ ਬੜੇ ਉਚੇਚ ਨਾਲ ਸ਼ਹੀਦ ਦੇ ਜੱਦੀ ਪਿੰਡ ਦੇ ਖੇਤਾਂ ਤੋਂ ਮਿੱਟੀ ਚੌਂਕ ਦੇ ਗੋਲ ਚੱਕਰ ਦੀ ਮਿੱਟੀ ਵਿੱਚ ਮਿਲਾਉਣ ਲਈ ਲੈ ਕੇ ਪਹੁੰਚੇ।  ਸਾਰਿਆਂ ਨੇ ਮਿਲ ਕੇ ਸ਼ਰਧਾਂਜਲੀ ਦਿੱਤੀ, ਜਿਸਦੀ ਅਗਵਾਈ ਬ੍ਰਿਗੇਡੀਅਰ ਇੰਦਰ ਮੋਹਨ ਸਿੰਘ (ਸੇਵਾਮੁਕਤ) ਪ੍ਰਧਾਨ ਇੰਡੀਅਨ ਐਕਸ-ਸਰਵਿਸਿਜ਼ ਲੀਗ ਨੇ ਕੀਤੀ। ਸ਼ਹੀਦ ਮੇਜਰ ਭੁਪਿੰਦਰ ਸਿੰਘ ਵਿਜੇਤਾ ਮਹਾਵੀਰ ਚੱਕਰ ਅਤੇ ਉਨ੍ਹਾਂ ਦੇ ਟੈਂਕ ਦੀ ਤਸਵੀਰ ਵਾਲਾ ਇੱਕ ਫਲੈਕਸ ਵੀ ਚੌਂਕ 'ਤੇ ਲਗਾਇਆ ਗਿਆ।  ਜਦੋਂ ਤੱਕ ਅਸਲ ਬੁੱਤ ਅਤੇ ਟੈਂਕ ਬਹਾਲ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਫਲੈਕਸ ਇਸ ਥਾਂ ਰਹੇਗਾ। 

ਪੀਏਸੀ ਮੱਤੇਵਾੜਾ ਨੇ ਆਪਣੀਆਂ ਤਿੰਨ ਮੁੱਖ ਮੰਗਾਂ ਦੁਹਰਾਈਆਂ:

*ਭਾਰਤ ਨਗਰ ਚੌਕ 'ਤੇ ਸ਼ਹੀਦ ਦਾ ਬੁੱਤ ਅਤੇ ਟੈਂਕ ਨੂੰ ਸ਼ਹੀਦਾਂ ਦੇ ਸਮਾਰਕ ਵਜੋਂ ਬਹਾਲ ਕਰੋ

*ਇਤਿਹਾਸਕ ਨਾਮ "ਭਾਰਤ ਨਗਰ ਚੌਕ" ਨੂੰ ਸੁਰੱਖਿਅਤ ਰੱਖੋ,

ਕਿਓਂਕਿ ਲੁਧਿਆਣਾ ਲਈ ਇਹੀ ਨਾਮ ਡੂੰਘਾ ਸੱਭਿਆਚਾਰਕ ਅਤੇ ਵਿਰਾਸਤੀ ਮੁੱਲ ਰੱਖਦਾ ਹੈ

*ਪੰਜਾਬ ਰਾਜ ਭਾਸ਼ਾ ਐਕਟ ਦੇ ਅਨੁਸਾਰ ਭਾਰਤ ਨਗਰ ਚੌਕ 'ਤੇ ਪੰਜਾਬੀ ਭਾਸ਼ਾ ਦੀ ਸਹੀ ਵਰਤੋਂ ਯਕੀਨੀ ਬਣਾਓ।

ਪੀਏਸੀ ਮੱਤੇਵਾੜਾ ਨੇ ਇਹ ਵੀ ਦੱਸਿਆ ਕਿ ਹੀਰੋ ਸਾਈਕਲਜ਼ ਲਿਮਟਿਡ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ, ਅਤੇ ਲੁਧਿਆਣਾ ਨਗਰ ਨਿਗਮ ਨੂੰ ਚੌਕ 'ਤੇ ਗੈਰ-ਕਾਨੂੰਨੀ ਤਬਦੀਲੀਆਂ ਲਈ ਪਹਿਲਾਂ ਹੀ ਇੱਕ ਅਦਾਲਤ ਦੀ ਤੌਹੀਨ ਦਾ ਨੋਟਿਸ ਭੇਜਿਆ ਜਾ ਚੁੱਕਾ ਹੈ, ਜਿਸ ਵਿੱਚ ਪ੍ਰਕਾਸ਼ਮਾਨ ਹੋਰਡਿੰਗਜ਼ ਲਗਾਉਣਾ, ਸਾਈਕਲ ਦੇ ਆਕਾਰ ਦਾ ਢਾਂਚਾ, ਅਤੇ ਗੋਲ ਚੱਕਰ ਵਾਲਾ ਪਲੇਟਫਾਰਮ ਉੱਚਾ ਕਰਨਾ ਸ਼ਾਮਲ ਹੈ - ਇਹ ਸਭ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੇ ਨਾਲ-ਨਾਲ ਟ੍ਰੈਫਿਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ।

ਸੰਗਠਨ ਨੇ ਪ੍ਰਸ਼ਾਸਨ ਨੂੰ ਗੈਰ-ਕਾਨੂੰਨੀ ਢਾਂਚਿਆਂ ਨੂੰ ਹਟਾਉਣ, ਮੂਰਤੀ ਅਤੇ ਟੈਂਕ ਨੂੰ ਬਹਾਲ ਕਰਨ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਦੀਵਾਲੀ ਤੱਕ ਦਾ ਸਮਾਂ ਦਿੱਤਾ ਹੈ।

“ਜੇਕਰ ਪ੍ਰਸ਼ਾਸਨ ਦੀਵਾਲੀ ਤੱਕ ਕਾਰਵਾਈ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਅਸੀਂ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨਗਰ ਚੌਕ 'ਤੇ ਇੱਕ ਬਹੁਤ ਵੱਡਾ ਇਕੱਠ ਕਰਨ ਲਈ ਪੂਰੇ ਪੰਜਾਬ ਨੂੰ ਸੱਦਾ ਦੇਵਾਂਗੇ, ਤਾਂ ਜੋ ਪੂਰਾ ਪੰਜਾਬ ਇਹਨਾਂ ਅਹਿਮ ਮਸਲਿਆਂ ਤੇ ਸਾਥ ਦੇ ਸਕੇ। ਅਸੀਂ ਅੱਜ ਤੋਂ ਪੰਜਾਬ ਭਰ ਦੇ ਸੰਗਠਨਾਂ ਨਾਲ ਤਾਲਮੇਲ ਸ਼ੁਰੂ ਕਰਾਂਗੇ। ਪੰਜਾਬ ਸਰਕਾਰ, ਜੋ ਪੰਜਾਬ ਦੇ ਨਾਇਕਾਂ ਨੂੰ ਰੋਲਣ 'ਤੇ ਤੁਲੀ ਹੋਈ ਜਾਪਦੀ ਹੈ, ਨੂੰ ਸਾਡੇ ਸ਼ਹੀਦਾਂ ਦੀ ਯਾਦ ਅਤੇ ਸਾਡੀ ਵਿਰਾਸਤ ਨੂੰ ਮਿਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ,” ਪੀਏਸੀ ਮੱਤੇਵਾੜਾ ਨੇ ਕਿਹਾ।

ਇੰਡੀਅਨ ਐਕਸ-ਸਰਵਿਸਿਜ਼ ਲੀਗ ਦੇ ਪ੍ਰਧਾਨ ਬ੍ਰਿਗੇਡੀਅਰ ਇੰਦਰ ਮੋਹਨ ਸਿੰਘ (ਸੇਵਾਮੁਕਤ) ਨੇ ਅੱਗੇ ਕਿਹਾ:

"ਇਹ ਇੱਕ ਬਹੁਤ ਹੀ ਸਹੀ ਅਤੇ ਜਾਇਜ਼ ਮੰਗ ਹੈ ਅਤੇ ਮੈਂ ਪੱਛਮੀ ਕਮਾਂਡ ਨੂੰ ਮੁੱਖ ਮੰਤਰੀ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਲਈ ਲਿਖਾਂਗਾ ਅਤੇ ਇਹ ਯਕੀਨੀ ਬਣਾਵਾਂਗਾ ਕਿ ਇਹ ਸਾਡੇ ਸ਼ਹੀਦ ਲਈ ਸਭ ਤੋਂ ਸਤਿਕਾਰਯੋਗ ਢੰਗ ਨਾਲ ਕੀਤਾ ਜਾਵੇ।"

ਅੱਜ ਦੇ ਇਸ ਪ੍ਰਦਰਸ਼ਨ ਵਿੱਚ ਸੀਪੀਆਈ ਲੁਧਿਆਣਾ ਸ਼ਹਿਰੀ ਦੇ ਸਕੱਤਰ ਐਮ ਐਸ ਭਾਟੀਆ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਅਤੇ ਉਹਨਾਂ ਨੇ ਰੈਲੀ ਨੂੰ ਵੀ ਸੰਬੋਧਨ ਕੀਤਾ।


ਪੰਜਾਬ ਵਿੱਚ ਭਾਜਪਾ ਦੀ ਪਹੁੰਚ, ਖੇਤਰ ਅਤੇ ਟੀਚੇ ਤੇਜ਼ੀ ਨਾਲ ਵੱਧ ਰਹੇ ਹਨ

Received on Saturday 4th October 2025 at 13:48 Regarding Students of Agriculture 

ਸ਼ਨੀਵਾਰ, 4 ਅਕਤੂਬਰ, 2025 ਨੂੰ ਦੁਪਹਿਰ 1:48 ਵਜੇ ਖੇਤੀਬਾੜੀ ਦੇ ਵਿਦਿਆਰਥੀਆਂ ਬਾਰੇ ਪ੍ਰਾਪਤ ਹੋਇਆ

ਪੀਏਯੂ ਦੇ ਖੇਤੀ ਵਿਦਿਆਰਥੀਆਂ ਨਾਲ ਮੁਲਾਕਾਤ ਇੱਕ ਨਵੀਂ ਪਹਿਲਕਦਮੀ

ਭਾਜਪਾ ਵਫ਼ਦ ਨੇ ਵਿਦਿਆਰਥੀਆਂ ਨੂੰ ਦਿੱਤਾ ਪੂਰੇ ਸਮਰਥਨ ਦਾ ਭਰੋਸਾ 


ਲੁਧਿਆਣਾ: 3 ਅਕਤੂਬਰ, 2025: (ਪ੍ਰਦੀਪ ਸ਼ਰਮਾ//ਲੁਧਿਆਣਾ ਸਕਰੀਨ)::

ਪੰਜਾਬ ਭਾਜਪਾ ਵੱਲੋਂ ਪੰਜਾਬ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ ਗਈ ਹੈ। ਇਹ ਮੁਲਾਕਾਤ ਇਸ ਵਿਦਿਆਰਥੀ ਸ਼ਕਤੀ ਇੱਕ ਨਵੀਂ ਮਾਣਤਾ ਦੇਣ ਵਾਂਗ ਹੈ। ਜਾਪਦਾ ਹੈ ਕਿ ਪੰਜਾਬ ਭਾਜਪਾ ਵਫ਼ਦ ਨੇ ਇਸ ਨੌਜਵਾਨ ਸ਼ਕਤੀ ਨਾਲ ਹੀ ਪੰਜਾਬ ਨਾਲ ਸਬੰਧਤ ਬਹੁਤ ਸਾਰੇ ਨਵੇਂ ਨਿਸ਼ਾਨੇ ਸ੍ਰਵਿੱਚ ਜਿਹੜੇ ਸੰਘਰਸ਼ ਅਤੇ ਜਿਹੜੀਆਂ ਤਬਦੀਲੀਆਂ ਆਉਂਦੀਆਂ ਮਹਿਸੂਸ ਹੋ ਰਹੀਆਂ ਹਨ ਉਹਨਾਂ ਨੇ 2027 ਵਾਲੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਨਾ ਹੈ। ਆਉਂਦੇ ਕੁਝ ਮਹੀਨਿਆਂ ਦੌਰਾਨ ਪੰਜਾਬ ਵਿੱਚ ਭਗਵਾ ਸ਼ਕਤੀ ਇੱਕ ਨਵੇਂ ਉਭਾਰ ਨਾਲ ਸਾਹਮਣੇ ਆਉਣ ਵਾਲੀ ਹੈ। ਭਾਜਪਾ ਆਗੂਆਂ ਨੇ ਦੂਰ ਅੰਦੇਸ਼ੀ ਨਾਲ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਸਮਰਥਨ ਦਾ ਭਰੋਸਾ ਦਿੱਤਾ ਹੈ। ਮਕਸਦ ਲਈ, ਭਾਜਪਾ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸਮਾਂ ਕੱਢ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਦੀਆਂ ਫੋਟੋਆਂ ਵੀ ਇੱਥੇ ਸ਼ਾਮਲ ਹਨ। ਇਸ ਸਮਰਥਨ, ਹਿੰਮਤ ਅਤੇ ਹੌਂਸਲੇ ਨਾਲ ਇਹਨਾਂ ਵਿਦਿਆਰਥੀਆਂ ਨੂੰ ਖੰਭ ਲੱਗ ਜਾਣੇ ਹਨ। ਹੁਣ ਪੰਜਾਬ ਦੀ ਵਿਦਿਆਰਥੀ ਸ਼ਕਤੀ ਇੱਕ ਨਵੇਂ ਰੰਗ ਰੂਪ ਵਿੱਚ ਨਜ਼ਰ ਆਏਗੀ ,

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਦੀ ਅਗਵਾਈ ਹੇਠ ਭਾਜਪਾ ਦੇ ਇੱਕ ਵਫ਼ਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਗੇਟ ਨੰਬਰ 1 'ਤੇ ਪੀਐਚਡੀ, ਐਮਐਸਸੀ ਅਤੇ ਬੀਐਸਸੀ ਖੇਤੀਬਾੜੀ ਦੇ ਵਿਦਿਆਰਥੀਆਂ ਦੁਆਰਾ ਅਣਮਿੱਥੇ ਸਮੇਂ ਲਈ ਧਰਨੇ ਦੌਰਾਨ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ੍ਰੀ ਸਰੀਨ, ਜੋ ਕਿ ਪੰਜਾਬ ਭਾਜਪਾ ਦੇ ਇੱਕ ਆਗੂ ਹਨ, ਜੋ ਆਮ ਤੌਰ 'ਤੇ ਸੰਕਟ ਦੇ ਸਮੇਂ ਲੋਕਾਂ ਤੱਕ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਦੁੱਖ ਸਾਂਝੇ ਕਰਦੇ ਹਨ, ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਪੀਏਯੂ ਆਏ ਸਨ।

ਇਸ ਮੌਕੇ ਵਿਦਿਆਰਥੀ ਆਗੂਆਂ ਨੇ ਸੀਨੀਅਰ ਭਾਜਪਾ ਆਗੂ ਅਨਿਲ ਸਰੀਨ ਨੂੰ ਦੱਸਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ 'ਤੇ ਉਹ ਪਿੰਡਾਂ ਵਿੱਚ ਖੇਤੀਬਾੜੀ ਅਧਿਆਪਕ ਨਿਯੁਕਤ ਕਰਨਗੇ ਅਤੇ ਖੇਤੀਬਾੜੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਣਗੇ। ਹਾਲਾਂਕਿ, ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਅਸਾਮੀਆਂ ਨਹੀਂ ਭਰੀਆਂ ਗਈਆਂ ਹਨ। ਇਸ ਲਈ, ਪੰਜਾਬ ਦੇ ਬੇਰੁਜ਼ਗਾਰ ਪੁੱਤਰਾਂ ਅਤੇ ਧੀਆਂ, ਜਿਨ੍ਹਾਂ ਕੋਲ ਖੇਤੀਬਾੜੀ ਡਿਗਰੀਆਂ ਹਨ, ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ, ਅਤੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ, ਮੰਡੀ ਬੋਰਡ, ਬਾਗਬਾਨੀ ਵਿਭਾਗ, ਮਾਰਕਫੈੱਡ, ਪਨਸੀਡ ਅਤੇ ਹੋਰ ਸਬੰਧਤ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਨੂੰ ਤੁਰੰਤ ਭਰੇ ਤਾਂ ਜੋ ਪੰਜਾਬ ਦੇ ਡੁੱਬ ਰਹੇ ਕਿਸਾਨਾਂ ਨੂੰ ਬਚਾਇਆ ਜਾ ਸਕੇ।

ਇਨ੍ਹਾਂ ਸਾਰੇ ਮੁੱਦਿਆਂ ਅਤੇ ਮੰਗਾਂ ਨੂੰ ਸੁਣਨ ਤੋਂ ਬਾਅਦ, ਸੀਨੀਅਰ ਅਤੇ ਮਿਹਨਤੀ ਭਾਜਪਾ ਆਗੂ ਅਨਿਲ ਸਰੀਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਜਪਾ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਭਾਜਪਾ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਰਕਾਰ 'ਤੇ ਪੂਰਾ ਦਬਾਅ ਪਾਏਗੀ। ਭਾਜਪਾ ਇਹ ਯਕੀਨੀ ਬਣਾਏਗੀ ਕਿ ਖੇਤੀਬਾੜੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕ ਮਿਲਣ।

ਵਿਦਿਆਰਥੀਆਂ ਵੱਲੋਂ ਅਨਿਲ ਸਰੀਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਜਤਿੰਦਰ ਮਿੱਤਲ, ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ, ਉਪ ਪ੍ਰਧਾਨ ਮਨੀਸ਼ ਚੋਪੜਾ ਲੱਕੀ ਅਤੇ ਹੋਰ ਮੌਜੂਦ ਸਨ। ਅਜਿਹਾ ਲੱਗਦਾ ਹੈ ਕਿ ਪੰਜਾਬ ਵਿੱਚ ਭਗਵਾਂ ਵਿਦਿਆਰਥੀ ਸ਼ਕਤੀ ਮੁੜ ਤੇਜ਼ੀ ਨਾਲ ਉਭਰਨ ਵਾਲੀ ਹੈ। ਇਸ ਲਹਿਰ ਅਤੇ ਕੋਸ਼ਿਸ਼ ਦੇ ਨਤੀਜੇ ਵੀ ਜਲਦੀ ਹੀ ਦਿਖਾਈ ਦੇਣਗੇ।

Wednesday, October 1, 2025

ਸ਼ਹੀਦੀ ਸਮਾਰਕਾਂ ਨਾਲ ਛੇੜਛਾੜ ਨੂੰ ਲੈਕੇ ਸੀਪੀਆਈ ਵੀ ਦਾ ਵੀ ਸਖਤ ਰੁੱਖ

 Received from MS Bhatia on Wednesday 1st Oct 2025 at 17:08 Regarding Bharat Nagar Chaunk Ludhiana 


ਭਾਰਤ ਨਗਰ ਚੌਂਕ ਨੂੰ ਵਪਾਰੀਆਂ ਦੇ ਹਵਾਲੇ ਕਰਨ ਦਾ

ਲੁਧਿਆਣਾ: 1 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ/ /ਲੁਧਿਆਣਾ ਸਕਰੀਨ ਡੈਸਕ)::

ਅੱਜਕਲ੍ਹ ਰਾਸ਼ਟਰਵਾਦ ਦੇ ਨਾਰੇ ਜ਼ਿਆਦਾ ਲੱਗਦੇ ਹਨ ਪਰ ਅਮਲੀ ਤੌਰ ਤੇ ਰਾਸ਼ਟਰਵਾਦ ਨਾਲ ਜੁੜੀਆਂ ਗੱਲਾਂ ਅਤੇ ਮੁੱਦਿਆਂ ਨੂੰ ਅਣਗੌਲਿਆ ਕਰ ਕੇ ਬੇਕਦਰੀ ਕੀਤੀ ਜਾਂਦੀ ਹੈ। ਅਜਿਹਾ ਹੀ ਕੁਝ ਲੁਧਿਆਣਾ ਦੇ ਇੱਕ ਵੱਡੇ ਸ਼ਹੀਦ ਦੇ ਬੱਟ ਨਾਲ ਹੋ ਰਿਹਾ ਹੈ। ਪੈਸਟਾਂ ਨਾਲ ਛਿੜੀ ਜੰਗ ਦੌਰਾਨ ਬਹਾਦਰੀ ਦਿਖਾਉਣ ਵਾਲੇ ਇਸ ਮਹਾਨ ਸ਼ਹੀਦ ਮੇਜਰ ਜਨਰਲ ਭੁਪਿੰਦਰ ਸਿੰਘ ਬੇਮਿਸਾਲ ਬਹਾਦਰੀ ਦਿਖਾਈ ਸੀ। ਇਸ ਲਈ ਇਸ ਮਹਾਨ ਸ਼ਹੀਦ ਦਾ ਬੁੱਤ ਅਤੇ ਪਾਕਿਸਤਾਨ ਨਾਲ ਛਿੜੀ ਇਸ ਜੰਗ ਦੌੜਨ ਜਿੱਤਿਆ ਪੈਟਨ ਟੈਂਕ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਸੁਸ਼ੋਭਿਤ ਹੁੰਦਾ ਸੀ। 

ਸੀਪੀਆਈ ਵੀ ਇਸ ਮੁੱਦੇ 'ਤੇ ਖੁੱਲ੍ਹ ਕੇ ਸਾਹਮਣੇ ਆਈ ਹੈ। ਪਾਰਟੀ ਨੇ ਕਿਹਾ ਹੈ ਕਿ ਸਰਕਾਰ ਨੂੰ ਸ਼ਹੀਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਸਿਰਫ ਦਫਤਰਾਂ ਵਿੱਚ ਫੋਟੋਆਂ ਲਾ ਕੇ ਸ਼ਹੀਦਾਂ ਦਾ ਸਨਮਾਨ ਨਹੀਂ ਹੁੰਦਾ। 

ਪਾਰਟੀ ਆਗੂਆਂ ਨੇ ਕਿਹਾ ਕਿ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਜਦੋਂ ਭਾਰਤ ਨਗਰ ਚੌਂਕ ਦਾ ਗੋਲ ਚੱਕਰ ਖਤਮ ਕਰਕੇ ਲਾਈਟਾਂ ਲਾਈਆਂ ਗਈਆਂ ਸਨ ਤਾਂ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਇਥੋਂ ਹਟਾ ਦਿੱਤਾ ਗਿਆ ਸੀ। ਇਸ ਬੁੱਤ ਨੂੰ ਪਹਿਲਾਂ ਲੜਕੀਆਂ ਦੇ ਗੌਰਮਿੰਟ ਕਾਲਜ ਕੋਲ ਅਤੇ ਫੇਰ ਰੋਜ਼ ਗਾਰਡਨ ਦੇ ਬਾਹਰ ਲਗਾਇਆ ਗਿਆ। ਜਿਸ ਜਗ੍ਹਾ ਤੇ ਇਹ ਬੁੱਤ ਲਗਾਇਆ ਗਿਆ ਹੈ ਉਹ ਜਗ੍ਹਾ ਬਿਲਕੁਲ ਵੀ ਇਸ ਬੁੱਤ ਦੇ  ਲਈ ਯੋਗ ਨਹੀਂ ਹੈ। 

ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਸ਼ਹਿਰੀ ਦੇ ਸਕੱਤਰ ਐਮ ਐਸ ਭਾਟੀਆ  ਨੇ ਮੰਗ ਕੀਤੀ ਹੈ ਕਿ ਹੁਣ ਜਦੋਂ ਕਿ ਭਾਰਤ ਨਗਰ ਚੌਂਕ ਵਿਖੇ ਦੁਬਾਰਾ ਗੋਲ ਚੱਕਰ ਬਣਾਇਆ ਗਿਆ ਹੈ ਅਤੇ ਪ੍ਰਸ਼ਾਸਨ ਉਸ ਨੂੰ ਸਜਾਉਣਾ ਵੀ ਚਾਹੁੰਦਾ ਹੈ ਤਾਂ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਅਤੇ ਉਸ ਵੱਲੋਂ ਪਾਕਿਸਤਾਨ ਦੇ ਲਿਆਂਦੇ ਗਏ ਟੈਂਕ ਨੂੰ ਉਸੇ ਸਥਾਨ ਤੇ ਸੁਸ਼ੋਭਤ ਕਰਕੇ ਬਣਦਾ ਸਨਮਾਨ ਸਨਮਾਨ ਬਿਨਾ ਕਿਸੇ ਦੇਰੀ ਦੇ ਦੇਵੇ। 

ਇਸ ਚੌਂਕ ਦਾ ਵਪਾਰੀਕਰਨ ਨਹੀਂ ਕਰਨਾ ਚਾਹੀਦਾ। ਇਸ ਮੰਗ ਨੂੰ ਮੰਨਣ ਨਾਲ ਅਤੇ ਬੁੱਤ ਨੂੰ ਦੁਬਾਰਾ ਉਥੇ ਸੁਸ਼ੋਭਿਤ ਕਰਨ ਨਾਲ ਲੁਧਿਆਣਾ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਵੀ ਪੂਰੀ ਹੋਵੇਗੀ। ਅਸੀਂ ਇੱਕ ਵਾਰੀ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਚੌਂਕ ਵਿੱਚ ਲੱਗੇ ਬੁੱਤਾਂ ਤੋਂ ਸ਼ਹਿਰ ਵਾਸੀ ਦੇਸ਼ ਭਗਤੀ ਦਾ ਜਜ਼ਬਾ ਅਤੇ ਪ੍ਰੇਰਣਾ ਲੈਂਦੇ ਹਨ। 

ਵਪਾਰੀ ਤਾਂ ਆਪਣੀ ਮਸ਼ਹੂਰੀ ਕਿਸੇ ਜਗ੍ਹਾ ਤੇ ਵੀ ਕਰ ਸਕਦੇ ਹਨ। ਵਪਾਰੀਆਂ ਨੂੰ ਖੁਦ ਲੁਧਿਆਣਾ ਅਤੇ ਪੰਜਾਬ ਦੇ ਸ਼ਹੀਦਾਂ ਦੀ ਖੋਜ ਕਰਕੇ ਨਵੇਂ ਚੌਂਕ ਚੋਰਾਹੇ ਬਣਾਉਣੇ ਚਾਹੀਦੇ ਹਨ। ਨਵੇਂ ਸੜਕਾਂ ਅਤੇ ਨਵੇਂ ਹਾਲ ਬਣਾਉਣੇ ਚਾਹੀਦੇ ਹਨ।ਲੁਧਿਆਣਾ ਵਿੱਚ ਗਦਰੀ ਬਾਬੇ ਵੀ ਬਹੁਤ ਹਨ। ਸ਼ਹੀਦਾਂ ਦੇ ਵਾਰਿਸ ਵੀ ਲੁਧਿਆਣਾ ਵਿੱਚ ਰਹਿੰਦੇ ਰਹੇ ਹਨ।