Sunday, June 25, 2023

MLA ਮੈਡਮ ਛੀਨਾ ਆਪਣੀ ਟੀਮ ਨਾਲ ਪੁੱਜੇ ਬਾਪੂ ਬਲਕੌਰ ਹੁਰਾਂ ਦੇ ਪਰਿਵਾਰ ਨੂੰ ਮਿਲਣ

 ਇਸ ਮੀਟਿੰਗ ਵਿੱਚ ਉੱਘੇ ਵਿਗਿਆਨੀ ਡਾ. ਔਲਖ ਵੀ ਮੌਜੂਦ ਰਹੇ 


ਲੁਧਿਆਣਾ
: 25 ਜੂਨ 2023: (ਲੁਧਿਆਣਾ ਸਕਰੀਨ ਡੈਸਕ)::

ਲੋਕਾਂ ਨਾਲ ਰਾਬਤਾ ਮਜ਼ਬੂਤ ਦੀਆਂ ਕੋਸ਼ਿਸ਼ਾਂ ਵਾਲੀ ਮੁਹਿੰਮ ਅਧੀਨ ਲੁਧਿਆਣਾ ਦੇ ਹਲਕਾ ਦੱਖਣੀ ਦੀ ਐਮ ਐਲ ਏ ਰਾਜਿੰਦਰਪਾਲ ਕੌਰ ਛੀਨਾ ਨੇ ਰੋਜ਼ ਗਾਰਡਨ ਨੇੜੇ ਕਾਲਜ ਰੋਡ ਤੇ ਸਥਿਤ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਦੇ ਨਿਵਾਸ ਵਿਚ ਵੀ ਫੇਰੀ ਪਾਈ ਅਤੇ ਸਾਰੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਮੌਜੂਦਾ ਹਾਲਾਤ ਦੇ ਬਹੁਤ ਸਾਰੇ ਮੁੱਦਿਆਂ |ਤੇ ਗੱਲਬਾਤ ਹੋਇਆ ਅਤੇ ਮੈਡਮ ਛੀਨਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਕਾਸ ਦੇ ਸਾਰੇ ਵਾਅਦਿਆਂ ਨੂੰ ਪੂਰਿਆਂ ਕਰ ਰਹੀ ਹੈ। ਕਿਸੇ ਵੀ ਵਰਗ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਰਿਹਾ।  

ਇਸ ਮੌਕੇ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਨੇ ਮੈਡਮ ਛੀਨਾ ਦੇ ਧਿਆਨ ਵਿੱਚ ਲਿਆਂਦਾ ਕਿ ਇੱਕ ਵਰਗ ਅਜੇ ਵੀ ਅਜਿਹਾ ਹੈ ਜਿਹੜਾ ਤਕਰੀਬਨ ਹਰ ਸਰਕਾਰ ਦੇ ਕਾਰਜਕਾਲ ਵਿੱਚ ਅਣਗੌਲਿਆ ਰਹਿ ਜਾਂਦਾ ਹੈ। ਇਹ ਉਹ ਵਰਗ ਹੈ ਜਿਸਦਾ ਸਿਆਸੀ ਤੌਰ ਤੇ ਕਿਸੇ ਵੀ ਪਾਰਟੀ ਨਾਲ ਸਿਧੇ ਤੌਰ ਤੇ ਕੋਈ ਸੰਬੰਧ ਨਹੀਂ ਹੁੰਦਾ। ਇਸ ਵਰਗ ਨੇ ਸਿਰਫ ਉਹਨਾਂ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਦਬਾਅ ਹੇਠ ਹੁੰਦਾ ਹੈ ਜਾਂ ਫਿਰ ਲਗਾਤਾਰ ਬੇਇਨਸਾਫ਼ੀ ਦਾ ਸ਼ਿਕਾਰ ਹੁੰਦਾ ਹੈ। 

ਇਸ ਮੌਕੇ ਗਾਂਵਾਂ, ਮੱਝਾਂ ਅਤ, ਜਾਨਵਰਾਂ ਅਤੇ ਹੋਰ ਪੰਛੀਆਂ ਤੋਂ  ਲੈ ਕੇ ਉਹਨਾਂ ਮਨੁੱਖਾਂ ਦੀ ਵੀ ਗੱਲ ਕੀਤੀ ਗਈ ਜਿਹੜਾ ਲਗਾਤਾਰ ਸੱਭਿਅਕ ਅਖਵਾਉਂਦੇ ਮਨੁੱਖੀ ਸਮਾਜ ਦੀਆਂ ਗਲਤੀਆਂ ਅਤੇ ਗੁਸਤਾਖੀਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਅਜਿਹੇ ਦੁਖਾਂਤਾਂ ਬਾਰੇ  ਪੀਪਲਜ਼ ਫਾਰ ਐਨੀਮਲ ਵਰਗੇ ਬਹੁਤ ਸਾਰੇ ਸੰਗਠਨ ਵੀ ਇਸ ਸਚਾਈ ਦਾ ਪਤਾ ਲਾਉਣ ਵਿਚ ਅਕਸਰ ਨਾਕਾਮ ਰਹਿ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਦੇ ਘਰ ਹੋਈ ਇਸ ਗੈਰ ਰਸਮੀ ਮੀਟਿੰਗ ਵਿੱਚ ਉੱਘੇ ਸਾਇੰਸਦਾਨ ਡਾਕਟਰ ਬੀ ਐਸ ਔਲਖ ਵੀ ਮੌਜੂਦ ਸਨ ਜਿਹਨਾਂ ਕੋਲ ਇਹਨਾਂ ਅਣਗਹਿਲੀਆਂ ਅਤੇ ਗ਼ਲਤੀਆਂ ਕਾਰਨ ਮੌਤ ਦੇ ਮੂੰਹ ਵਿੱਚ ਗਏ ਲੱਖਾਂ ਜਾਨਵਰਾਂ ਅਤੇ ਬਹੁਤ ਸਾਰੇ ਮਨੁੱਖਾਂ ਦਾ ਵੇਰਵਾ ਵੀ ਮੌਜੂਦ ਹੈ।

ਬਾਪੂ ਗਿੱਲ ਅਤੇ ਡਾਕਟਰ ਔਲਖ ਇਸ ਸੰਬੰਧੀ ਬਹੁਤ ਵਾਰ ਕੋਸ਼ਿਸ਼ਾਂ ਵੀ ਕਰ ਚੁੱਕੇ ਹਨ। ਇਸ ਮੀਟਿੰਗ ਵਿੱਚ ਇਸ ਵੀ ਮੁੱਦੇ ਬਾਰੇ ਵਿਸਥਾਰਤ ਚਰਚਾ ਹੋਈ। ਜੇ ਇਸ ਸਬੰਧੀ ਸਾਰੇ ਤੱਥ ਅਤੇ ਅੰਕੜੇ ਬਾਹਰ ਆ ਜਾਂਦੇ ਹਨ ਤਾਂ ਦੇਸ਼ ਅਤੇ ਦੁਨੀਆ ਸਾਹਮਣੇ ਕੋਈ ਨਵਾਂ ਸਨਸਨੀਖੇਜ਼ ਖੁਲਾਸਾ ਵੀ ਸਾਹਮਣੇ ਆ ਸਕਦਾ ਹੈ। ਹੁਣ ਇਸ ਮੀਟਿੰਗ ਦੌਰਾਨ ਬਾਊ ਗਿਲ ਅਤੇ ਡਾਕਟਰ ਔਲਖ ਨੇ ਮੈਡਮ ਛੀਨਾ ਕੋਲ ਕਿੰਨਾ ਕੁ ਮਾਮਲਾ ਚੁੱਕਿਆ ਹੈ ਇਹ ਤਾਂ ਉਹੀ ਜਾਂਦੇ ਹਨ ਪਰ ਜੇਕਰ ਐਡਮ ਛੀਨਾ ਨੂੰ ਸਭ ਕੁਝ ਦਸਿਆ ਗਿਆ ਹੈ ਤਾਂ ਪ੍ਰਭਾਵਿਤ ਵਰਗਾਂ ਨੂੰ ਇਨਸਾਫ ਦੁਆਉਣ ਤੋਂ ਪਿਛੇ ਨਹੀਂ ਹਟਣਗੇ ਅਤੇ ਇਸ ਮਕਸਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਮੀਟਿੰਗ ਦੌਰਾਨ ਵੀ ਇਸ ਗੱਲ ਦਾ ਭਰੋਸਾ ਦੁਆਇਆ ਕਿ ਇਸ ਸਬੰਧੀ ਹਰ ਕੋਸ਼ਿਸ਼ ਕੀਤੀ ਜਾਏਗੀ।   

ਐਤਵਾਰ 25 ਜੂਨ ਨੂੰ ਹਲਕਾ ਦੱਖਣੀ ਲੁਧਿਆਣਾ ਦੀ  ਐਮ ਐਲ ਏ ਮੈਡਮ ਰਜਿੰਦਰ ਪਾਲ ਕੌਰ ਛੀਨਾ  ਦੇ ਨਾਲ ਹੋਈ ਇਸ ਮੀਟਿੰਗ ਦਾ ਸਾਰਾ ਪ੍ਰਬੰਧ ਕਰਨ ਵਿੱਚ ਸਰਗਰਮ ਸਮਾਜ ਸੇਵੀ ਆਰ ਪੀ ਸਿੰਘ ਵੀ ਮੌਜੂਦ ਰਹੇ ਅਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਹਰਬਖਸ਼ ਸਿੰਘ ਗਰੇਵਾਲ, ਪੀ ਕੇ ਸ਼ਰਮਾ ਹੈਬੋਵਾਲ,ਅੰਮ੍ਰਿਤ ਪਾਲ ਸਿੰਘ ਯੂਨਾਈਟਿਡ ਸਿੱਖ, ਅਤੇ ਉਘੇ ਚਿੰਤਕ ਭੁਪਿੰਦਰ ਸਿੰਘ ਅਤੇ ਜੈ ਪਾਲ ਮੀਤਕੇ ਆਦਿ ਸ਼ਾਮਲ ਸਨ। ਇਹ ਮੀਟਿੰਗ ਸਵੇਰੇ 11 ਵਜੇ ਤੋਂ ਦੁਪਹਿਰੇ ਇੱਕ ਵਜੇ ਤੱਕ ਚੱਲੀ।