Sunday, March 10, 2024

ਲੁਧਿਆਣਾ ਪੁਲਿਸ ਨੇ ਪੈਂਡਿੰਗ ਮਾਮਲੇ ਨਿਪਟਾਉਣ ਲਈ ਲਗਾਏ ਵਿਸ਼ੇਸ਼ ਕੈਂਪ

Sunday 10th March 2024 at 19:57 PM

ਦਰਖਾਸਤਾਂ ਦੇਣ ਵਾਲਿਆਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਹਾਂ ਪੱਖੀ ਹੁੰਗਾਰਾ 


ਲੁਧਿਆਣਾ
: 10 ਮਾਰਚ 2024: (ਮੀਡੀਆ ਲਿੰਕ//ਲੁਧਿਆਣਾ ਸਕਰੀਨ ਡੈਸਕ)::

ਪੈਡਿੰਗ ਦਰਖਾਸਤਾਂ ਦੇ ਨਿਪਟਾਰੇ ਲਈ ਵਿਸ਼ੇਸ ਕੈਂਪ ਲਗਾ ਕੇ  ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਤਰ੍ਹਾਂ ਪੈਂਡਿੰਗ ਮਾਮਲਿਆਂ ਦੇ ਇਸ ਤਰ੍ਹਾਂ ਨਿਪਟਾਰਾ ਕਰਨ ਨਾਲ ਜਿਥੇ ਪੰਜਾਬ ਪੁਲਿਸ ਦੇ ਕੰਮ  ਘਟੀਆ ਉਥੇ ਆਮ ਲੋਕਾਂ  ਨੂੰ ਵਿਉ ਕਾਫੀ ਰਾਹਤ ਮਿਲੀ ਹੈ।  

ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮਿਤੀ 10 ਮਾਰਚ 2024 ਨੂੰ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਆਉਂਦੇ ਸਾਰੇ ਥਾਣਿਆਂ ਵਿੱਚ ਦਰਖਾਸਤਾਂ ਦੇ ਨਿਪਟਾਰਾ ਦੀ ਰਤੜਾ ਤੇਜ਼ ਕਰਨ ਲਈ ਉਚੇਚ ਨਾਲ ਵਿਸ਼ੇਸ਼ ਕੈਂਪ ਲਗਾਏ ਗਏ ਸਨ। ਇਹਨਾਂ ਵਿਸ਼ੇਸ਼ ਕੈਂਪਾਂ ਵਿੱਚ ਪਹੁੰਚ ਕੇ ਦਰਖਾਸਤੀਆਂ ਨੇ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਪੁਲਿਸ ਦੀ ਇਸ ਪਹਿਲਕਦਮੀ ਦਾ ਚੰਗਾ ਹੁੰਗਾਰਾ ਭਰਿਆ। 

ਇਹਨਾਂ ਵਿਸ਼ੇਸ਼ ਕੈਂਪਾਂ ਵਿੱਚ ਪੁੱਜੇ ਦਰਖਾਸਤੀਆਂ ਨੇ ਆਪੋ ਆਪਣੇ ਮਾਮਲੇ ਨਾਲ ਸਬੰਧਤ ਪੂਰੇ ਵਿਸਥਾਰ ਨਾਲ ਸਾਰੀ ਜਾਣਕਾਰੀ ਹਾਸਿਲ ਕੀਤੀ। ਇਹਨਾਂ ਕੈਂਪਾਂ ਵਿੱਚ ਸੰਬੰਧਤ ਪੁਲਿਸ ਅਫਸਰਾਂ ਨੇ ਵੀ ਪੂਰੀ ਸਰਗਰਮੀ ਦਿਖਾਈ ਅਤੇ ਲੋਕਾਂ ਦੀਆਂ ਦਰਖਾਸਤਾਂ ਦੇ ਛੇਤੀ ਨਿਪਟਾਰੇ ਲਈ ਸਾਰੇ ਸਬੰਧਤ ਕਦਮ ਚੁੱਕੇ। ਲੋਕਾਂ ਦੇ ਸੁਆਲ ਪੂਰੇ ਧਿਆਨ ਨਾਲ ਸੁਣੇ ਗਏ। ਕਿਸੇ ਦਾ ਸੁਆਲ ਛੋਟਾ ਸੀ ਅਤੇ ਕਿਸੇ ਦਾ ਕੁਝ ਜ਼ਿਆਦਾ ਵੱਡਾ ਅਤੇ ਉਲਝਿਆ ਹੋਇਸ ਸੀ ਪਰ ਪੁਲਿਸ ਦੇ ਵੱਖ ਵੱਖ ਠਵਣੀਆਂ ਵਿਚ ਇਸ ਮਕਸਦ ਲਈ ਪੁੱਜੇ ਅਫਸਰਾਂ ਨੇ ਇਹਨਾਂ ਦਰਖਾਸਤਾਂ ਮੁਤਾਬਿਕ ਦੋਹਾਂ ਪਾਰਟੀਆਂ ਨੰ ਬੁਲਾ ਕੇ ਦੋਹਾਂ ਦਾ ਪੱਖ ਸੁਣਿਆ। ਇਸ ਤਰ੍ਹਾਂ 3782 ਦਰਖਾਸਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। 

ਮਾਨਯੋਗ ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਦੱਸਿਆ ਕਿ ਜੋ ਦਰਖਾਸਤਾਂ ਪੜ੍ਹਤਾਲ ਅਧੀਨ ਲੰਬਿਤ ਚੱਲ ਰਹੀਆ ਹਨ, ਉਹਨਾਂ  ਦਾ ਵੀ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ ਅਤੇ ਅਜਿਹੇ ਵਿਸ਼ੇਸ਼ ਕੈਂਪ ਅੱਗੇ ਤੋ ਵੀ ਜਾਰੀ ਰਹਿਣਗੇ ਤਾਂ ਜੋ ਪਬਲਿਕ ਦੀ ਸਹੂਲਤ ਲਈ ਦਰਖਾਸਤਾਂ ਦਾ ਮੌਕਾ ਪਰ ਹੀ ਨਿਪਟਾਰਾ ਕੀਤਾ ਜਾ ਸਕੇ।

Saturday, January 27, 2024

ਸੂਬੇ ਦੀਆਂ ਝਾਕੀਆਂ ਦਾ ਹਲਕਾ ਪੂਰਬੀ 'ਚ ਭਰਵਾਂ ਸੁਆਗਤ

Saturday 27th January 2024 at 6:12 PM

ਪੰਜਾਬ ਦੀਆਂ ਝਾਕੀਆਂ ਪਰੇਡ 'ਚ ਸ਼ਾਮਲ ਨਾ ਕਰਨਾ ਮੰਦਭਾਗਾ-ਗਰੇਵਾਲ


ਲੁਧਿਆਣਾ: 27 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਲੁਧਿਆਣਾ ਸਕਰੀਨ ਡੈਸਕ)::

ਦੇਸ਼ ਲਈ ਅਥਾਹ ਕੁਰਬਾਨੀਆਂ ਦਾ ਬੇਮਿਸਾਲ ਰਿਕਾਰਡ ਕਾਇਮ ਕਰਨ ਵਾਲੇ ਪੰਜਾਬ ਦੀਆ ਝਾਕੀਆਂ ਨੂੰ ਕੇਂਦਰ ਸਰਕਾਰ ਵੱਲੋਂ  ਗਣਤੰਤਰ ਦਿਵਸ ਵਿੱਚ ਸ਼ਾਮਿਲ ਨਾ ਕਰਨਾ ਬੇਹੱਦ ਅਫਸੋਸਨਾਕ ਹੈ। ਵਿਤਕਰੇ ਅਤੇ ਨਫਰਤ ਦਾ ਪ੍ਰਗਟਾਵਾ ਕਰਨ ਵਾਲੇ ਇਸ ਕਦਮ ਨੇ ਪੰਜਾਬੀਆਂ ਨੂੰ ਡੂੰਘੀ ਸੱਟ ਮਾਰੀ ਹੈ।  ਇਹ ਪੰਜਾਬ ਦੇ ਹੱਕਾਂ ਅਤੇ ਦਾਅਵਿਆਂ ਨੂੰ ਰੱਦ ਕਰਨ ਦਾ ਸਪਸ਼ਟ ਇਹ ਇਸ਼ਾਰਾ ਵੀ ਹੈ। ਲੁਧਿਆਣਾ ਦੇ ਲੋਕਾਂ ਨੇ ਕੇਂਦਰ ਸਰਕਾਰ ਵੱਲੋਂ ਪਰੇਡ ਵਿੱਚੋਂ ਬਾਹਰ ਕੱਢੀਆਂ ਇਹਨਾਂ ਝਾਕੀਆਂ ਨੂੰ ਬੜੇ ਜੋਸ਼ੋ ਖਰੋਸ਼ ਨਾਲ ਦੇਖਿਆ। 

ਪੰਜਾਬੀਆਂ ਦੇ ਵਲੂੰਧਰੇ ਹੋਏ ਹਿਰਦਿਆਂ ਨੇ ਸਭਨਾਂ ਦੇ ਦਿਲਾਂ ਵਿਚ ਹਮਦਰਦੀ ਦੀ ਲਹਿਰ ਵੀ ਪੈਦਾ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਵੱਲੋਂ ਰੱਦ ਹੋਈਆਂ ਇਹਨਾਂ ਝਾਕੀਆਂ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਲਿਆਂਦਾ ਹੈ। ਇਹ ਝਾਕੀਆਂ ਲੁਧਿਆਣਾ ਵਿਖੇ ਹੋਏ ਸੂਬਾਈ ਪੱਧਰ ਦੇ ਗਣਤੰਤਰ ਦਿਵਸ ਮੌਕੇ ਹੋਈ ਪਰੇਡ ਤੋਂ ਬਾਅਦ ਵੱਖ ਇਲਾਕਿਆਂ ਵਿਉੱਚ ਵੀ ਦਿਖਾਇਆ ਜਾ ਰਹੀਆਂ ਹਨ ਜਿਥੇ ਲੋਕ ਇਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰ ਰਹੇ ਹਨ। ਦੇਸ਼ ਭਗਤੀ ਦੇ ਰੰਗ ਵਿੱਚ ਰੰਗੀਆਂ, ਪੰਜਾਬ ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਗੌਰਵ ਨੂੰ ਦਰਸਾਉਂਦੀਆਂ ਅਤੇ ਨਾਰੀ ਸਸ਼ਕਤੀਕਰਨ (ਮਾਈ ਭਾਗੋ) ਨੂੰ ਪ੍ਰਗਟਾਉਂਦੀਆਂ ਝਾਕੀਆਂ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿੱਚ ਪਹੁੰਚੀਆਂ ਜਿੱਥੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। 

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਮੌਕੇ ਪੰਜਾਬ ਦੀਆਂ ਝਾਕੀਆਂ ਨੂੰ ਪਰੇਡ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੀਆਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਇਹਨਾਂ ਝਾਕੀਆਂ ਦੀ ਝਲਕ ਪਾ ਸਕਣ।  

ਵੱਖੋ ਵੱਖ ਇਲਾਕਿਆਂ ਵਿੱਚ ਨਿਕਲੀਆਂ ਇਹਨਾਂ ਝਾਕੀਆਂ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਹਲਕਾ ਨਿਵਾਸੀ ਵੀ ਮੌਜੂਦ ਸਨ। ਸਵਾਗਤ ਕਰਨ ਵਾਲਿਆਂ ਵਿੱਚ ਜਨਤਾ ਅਤੇ ਜ਼ਮੀਨ ਨਾਲ ਜੁੜੇ ਬਹੁਤ ਸਾਰੇ ਸੰਗਠਨਾਂ ਦੇ ਹੋਰ ਲੀਡਰ ਵੀ ਮੌਜੂਦ ਰਹੇ। 

ਦਿੱਲੀ ਵਾਲੀ ਕੇਂਦਰੀ ਪਰੇਡ ਵਿੱਚ ਇਹਨਾਂ ਝਾਕੀਆਂ ਨੂੰ ਦਿਖਾਉਣ ਸੰਬੰਧੀ ਪੰਜਾਬ ਦੇ ਲੀਡਰਾਂ ਅਤੇ ਜਨਤਾ ਨੇ ਗੰਭੀਰ ਨੋਟਿਸ ਲਿਆ ਹੈ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਸਮਝ ਤੋਂ ਪਰੇ ਹੈ ਅਤੇ ਪੰਜਾਬ ਦੀਆਂ ਝਾਕੀਆਂ ਨੂੰ ਪਰੇਡ ਵਿੱਚ ਸ਼ਾਮਲ ਨਾ ਕਰਨਾ ਮੰਦਭਾਗਾ ਹੈ।

ਇਸ ਸੰਬੰਧੀ ਉਹਨਾਂ ਅੱਗੇ ਕਿਹਾ ਕਿ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ, ਜਿਨਾਂ ਵੱਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਸੂਬਾ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਲਕਾ ਨਿਵਾਸੀਆਂ ਵਿੱਚ ਝਾਕੀਆਂ ਦੀ ਝਲਕ ਪਾਉਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਲੋਕ ਸਵੇਰ ਤੋਂ ਹੀ ਝਾਕੀਆਂ ਦੇ ਸਵਾਗਤ ਲਈ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇੰਤਜ਼ਾਰ ਕਰ ਰਹੇ ਸਨ।

ਇਸ ਦੌਰਾਨ ਝਾਕੀਆਂ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ ਤੇ ਆਪ ਆਗੂ ਪਰਮਿੰਦਰ ਸਿੰਘ ਸੰਧੂ, ਕਮਲਜੀਤ ਸਿੰਘ ਗਰੇਵਾਲ ਭੋਲਾ, ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ, ਮੈਡਮ ਨਿਧੀ ਗੁਪਤਾ, ਬਖਸ਼ੀਸ ਹੀਰ, ਯੂਥ ਆਗੂ ਹੈਰੀ ਸੰਧੂ, ਵਾਰਡ ਇਨਚਾਰਜ ਅਨੁਜ ਚੌਧਰੀ, ਰਵਿੰਦਰ ਸਿੰਘ ਰਾਜੂ, ਦਫਤਰ ਇੰਚਾਰਜ ਅਸ਼ਵਨੀ ਗੋਭੀ, ਜਤਿੰਦਰ ਸੋਢੀ, ਚਰਨਜੀਤ ਸਿੰਘ ਚੰਨੀ, ਅਮਰੀਕ ਸਿੰਘ ਸੈਣੀ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Thursday, January 25, 2024

ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਤੱਕ ਐਲੀਵੇਟਿਡ ਰੋਡ ਲਗਭਗ ਤਿਆਰ

Thursday 25th January 2024 at 1:19 

ਖਰਾਬ ਮੌਸਮ ਕਾਰਨ ਥੋੜੀ ਹੋਰ ਦੇਰੀ ਹੋ ਰਹੀ ਹੈ: ਐਮ.ਪੀ ਅਰੋੜਾ

ਲੁਧਿਆਣਾ: 25 ਜਨਵਰੀ, 2024: (ਕਾਰਤਿਕਾ ਕਲਿਆਣੀ ਸਿੰਘ//ਲੁਧਿਆਣਾ ਸਕਰੀਨ ਬਿਊਰੋ) :: 

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਲੁਧਿਆਣਾ ਦੇ ਵਿਕਾਸ ਲਈ ਅਕਸਰ ਸਰਗਰਮ ਰਹਿੰਦੇ ਹਨ। ਉਹ ਅਕਸਰ ਇਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਹੋਰ ਸਬੰਧਤ ਮਾਮਲੇ ਸਰਕਾਰ ਕੋਲ ਉਠਾਉਂਦੇ ਵੀ ਰਹਿੰਦੇ ਹਨ। ਹੁਣ ਉਹ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਤੱਕ ਐਲੀਵੇਟਿਡ ਰੋਡ ਦੀ ਉਸਾਰੀ ਨੂੰ ਜਲਦੀ ਮੁਕੰਮਲ ਕਰਾਉਣ ਲਈ ਰੁਝੇ ਹੋਏ ਹਨ। ਇਹ ਉਸਾਰੀ  ਲੁਧਿਆਣਾ ਦੇ ਕੇਂਦਰੀ ਖੇਤਰਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਲਈ ਸਮੱਸਿਆ ਬਣੀ ਹੋਈ ਹੈ। 

ਸੰਸਦ ਮੈਂਬਰ ਸ਼੍ਰੀ ਅਰੋੜਾ ਇਸ ਨੂੰ ਜਲਦੀ ਮੁਕੰਮਲ ਕਰਵਾਉਣ ਲਈ ਲੰਮੇ ਸਮੇਂ ਤੋਂ ਖੁਦ ਵੀ ਦਿਲਚਸਪੀ ਲੈ ਰਹੇ ਹਨ। ਅੱਜ ਵੀ ਸ਼੍ਰੀ ਅਰੋੜਾ ਨੇ ਅਸ਼ੋਕ ਰੋਲਨੀਆ, ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਨਾਲ ਭਾਰਤ ਨਗਰ ਚੌਂਕ ਅਤੇ ਬੱਸ ਸਟੈਂਡ ਵਿਚਕਾਰ ਚੱਲ ਰਹੇ ਨਿਰਮਾਣ ਕਾਰਜ ਦੀ ਪ੍ਰਗਤੀ ਨੂੰ ਦੇਖਣ ਲਈ ਐਲੀਵੇਟਿਡ ਰੋਡ ਦਾ ਦੌਰਾ ਕੀਤਾ। 

ਇਸ ਮੀਟਿੰਗ ਵਿੱਚ ਸ਼੍ਰੀ ਰੋਲਨੀਆ ਨੇ ਐਮ.ਪੀ. ਅਰੋੜਾ ਨੂੰ ਦੱਸਿਆ ਕਿ ਇਹ ਕੰਮ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 1.5 ਕਿਲੋਮੀਟਰ ਖੇਤਰ 'ਤੇ ਬਿਟੂਮਿਨਸ ਦਾ ਕੰਮ ਬਕਾਇਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਜਲਦੀ ਤੋਂ ਜਲਦੀ ਕੰਮ ਨੂੰ ਪੂਰਾ ਕਰਨ ਲਈ ਤਿਆਰ ਹੈ ਅਤੇ ਕੰਮ ਸ਼ੁਰੂ ਕਰਨ ਅਤੇ ਜਲਦੀ ਪੂਰਾ ਕਰਨ ਲਈ ਸਾਫ਼ ਮੌਸਮ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ਕਾਰਨ ਫਿਲਹਾਲ ਪ੍ਰੀਮਿਕਸ ਕਾਰਪੇਟਿੰਗ ਨਹੀਂ ਕੀਤੀ ਜਾ ਸਕਦੀ। ਮੌਸਮ ਠੀਕ ਹੁੰਦੇ ਹੀ ਸੜਕ ਪੰਜ ਦਿਨਾਂ ਵਿੱਚ ਚਾਲੂ ਹੋ ਜਾਵੇਗੀ। 

ਇਸ ਤਰ੍ਹਾਂ, ਇਸਦੇ ਸ਼ੁਭ ਆਰੰਭ ਵਾਲੇ ਰਸਮੀ ਉਦਘਾਟਨ ਨੂੰ ਦੇਖਣ ਲਈ ਬਹੁਤ ਘੱਟ ਸਮਾਂ ਬਚਿਆ ਹੈ। ਸ੍ਰੀ ਅਰੋੜਾ ਨੇ ਆਸ ਪ੍ਰਗਟਾਈ ਕਿ ਐਲੀਵੇਟਿਡ ਰੋਡ ਦੇ ਇਸ ਹਿੱਸੇ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋਵੇਗੀ। 

ਰੋਲਾਨੀਆ ਨੇ ਅੱਗੇ ਦੱਸਿਆ ਕਿ ਪਹਿਲਾਂ ਉਹ ਗਣਤੰਤਰ ਦਿਵਸ ਤੱਕ ਇਸ ਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਦੀ ਉਮੀਦ ਕਰ ਰਹੇ ਸਨ ਪਰ ਮੌਸਮ ਨੇ ਅਜਿਹਾ ਨਹੀਂ ਹੋਣ ਦਿੱਤਾ। ਅੱਜ ਵੀ ਸੰਘਣੀ ਧੁੰਦ ਛਾਈ ਹੋਈ ਸੀ। ਅਜਿਹੇ 'ਚ ਕੁਝ ਤਕਨੀਕੀ ਖਰਾਬੀ ਵੀ ਆ ਰਹੀ ਸੀ। ਇਸ ਦੇ ਚਾਲੂ ਹੁੰਦੇ ਹੀ ਲੁਧਿਆਣਾ ਵਿੱਚ ਆਵਾਜਾਈ ਦੀ ਰਫ਼ਤਾਰ ਅਸਮਾਨ ਛੂਹ ਜਾਵੇਗੀ। ਇਸ ਨਾਲ ਕਾਰੋਬਾਰ ਵੀ ਵਧੇਗਾ ਅਤੇ ਆਮ ਲੋਕਾਂ ਨੂੰ ਵੀ ਟ੍ਰੈਫਿਕ ਜਾਮ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। 

ਸਮਾਜਿਕ ਜਾਗਰੂਕਤਾ ਅਤੇ ਲੋਕ ਹਿੱਤ ਬਲੌਗ ਮੀਡੀਆ ਦੀ ਸਫਲਤਾ ਲਈ ਤੁਹਾਡਾ ਲਗਾਤਾਰ ਸਰਗਰਮ ਯੋਗਦਾਨ ਬਹੁਤ ਜ਼ਰੂਰੀ ਹੈ ਇਸ ਲਈ ਇਹ ਯੋਗਦਾਨ ਜ਼ਰੂਰੁ ਪਾਓ। ਹਰ ਦਿਨ, ਹਰ ਹਫ਼ਤੇ, ਹਰ ਮਹੀਨੇ ਜਾਂ ਕਦੇ ਕਦਾਈਂ ਜੋ ਵੀ ਉਚਿਤ ਲੱਗੇ-ਜੋ ਵੀ ਰਕਮ ਤੁਸੀਂ ਇਸ ਸ਼ੁਭ ਕਾਰਜ ਲਈ ਖਰਚ ਕਰ ਸਕਦੇ ਹੋ, ਤੁਹਾਨੂੰ ਜ਼ਰੂਰ ਖਰਚ ਕਰਨਾ ਚਾਹੀਦਾ ਹੈ। ਤੁਸੀਂ ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰਕੇ ਇਸ ਨੂੰ ਆਸਾਨੀ ਨਾਲ ਕਰ ਸਕਦੇ ਹੋ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, June 25, 2023

MLA ਮੈਡਮ ਛੀਨਾ ਆਪਣੀ ਟੀਮ ਨਾਲ ਪੁੱਜੇ ਬਾਪੂ ਬਲਕੌਰ ਹੁਰਾਂ ਦੇ ਪਰਿਵਾਰ ਨੂੰ ਮਿਲਣ

 ਇਸ ਮੀਟਿੰਗ ਵਿੱਚ ਉੱਘੇ ਵਿਗਿਆਨੀ ਡਾ. ਔਲਖ ਵੀ ਮੌਜੂਦ ਰਹੇ 


ਲੁਧਿਆਣਾ
: 25 ਜੂਨ 2023: (ਲੁਧਿਆਣਾ ਸਕਰੀਨ ਡੈਸਕ)::

ਲੋਕਾਂ ਨਾਲ ਰਾਬਤਾ ਮਜ਼ਬੂਤ ਦੀਆਂ ਕੋਸ਼ਿਸ਼ਾਂ ਵਾਲੀ ਮੁਹਿੰਮ ਅਧੀਨ ਲੁਧਿਆਣਾ ਦੇ ਹਲਕਾ ਦੱਖਣੀ ਦੀ ਐਮ ਐਲ ਏ ਰਾਜਿੰਦਰਪਾਲ ਕੌਰ ਛੀਨਾ ਨੇ ਰੋਜ਼ ਗਾਰਡਨ ਨੇੜੇ ਕਾਲਜ ਰੋਡ ਤੇ ਸਥਿਤ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਦੇ ਨਿਵਾਸ ਵਿਚ ਵੀ ਫੇਰੀ ਪਾਈ ਅਤੇ ਸਾਰੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਮੌਜੂਦਾ ਹਾਲਾਤ ਦੇ ਬਹੁਤ ਸਾਰੇ ਮੁੱਦਿਆਂ |ਤੇ ਗੱਲਬਾਤ ਹੋਇਆ ਅਤੇ ਮੈਡਮ ਛੀਨਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਕਾਸ ਦੇ ਸਾਰੇ ਵਾਅਦਿਆਂ ਨੂੰ ਪੂਰਿਆਂ ਕਰ ਰਹੀ ਹੈ। ਕਿਸੇ ਵੀ ਵਰਗ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਰਿਹਾ।  

ਇਸ ਮੌਕੇ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਨੇ ਮੈਡਮ ਛੀਨਾ ਦੇ ਧਿਆਨ ਵਿੱਚ ਲਿਆਂਦਾ ਕਿ ਇੱਕ ਵਰਗ ਅਜੇ ਵੀ ਅਜਿਹਾ ਹੈ ਜਿਹੜਾ ਤਕਰੀਬਨ ਹਰ ਸਰਕਾਰ ਦੇ ਕਾਰਜਕਾਲ ਵਿੱਚ ਅਣਗੌਲਿਆ ਰਹਿ ਜਾਂਦਾ ਹੈ। ਇਹ ਉਹ ਵਰਗ ਹੈ ਜਿਸਦਾ ਸਿਆਸੀ ਤੌਰ ਤੇ ਕਿਸੇ ਵੀ ਪਾਰਟੀ ਨਾਲ ਸਿਧੇ ਤੌਰ ਤੇ ਕੋਈ ਸੰਬੰਧ ਨਹੀਂ ਹੁੰਦਾ। ਇਸ ਵਰਗ ਨੇ ਸਿਰਫ ਉਹਨਾਂ ਲੋਕਾਂ ਦੀ ਗੱਲ ਕਰਨੀ ਹੁੰਦੀ ਹੈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਦਬਾਅ ਹੇਠ ਹੁੰਦਾ ਹੈ ਜਾਂ ਫਿਰ ਲਗਾਤਾਰ ਬੇਇਨਸਾਫ਼ੀ ਦਾ ਸ਼ਿਕਾਰ ਹੁੰਦਾ ਹੈ। 

ਇਸ ਮੌਕੇ ਗਾਂਵਾਂ, ਮੱਝਾਂ ਅਤ, ਜਾਨਵਰਾਂ ਅਤੇ ਹੋਰ ਪੰਛੀਆਂ ਤੋਂ  ਲੈ ਕੇ ਉਹਨਾਂ ਮਨੁੱਖਾਂ ਦੀ ਵੀ ਗੱਲ ਕੀਤੀ ਗਈ ਜਿਹੜਾ ਲਗਾਤਾਰ ਸੱਭਿਅਕ ਅਖਵਾਉਂਦੇ ਮਨੁੱਖੀ ਸਮਾਜ ਦੀਆਂ ਗਲਤੀਆਂ ਅਤੇ ਗੁਸਤਾਖੀਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਅਜਿਹੇ ਦੁਖਾਂਤਾਂ ਬਾਰੇ  ਪੀਪਲਜ਼ ਫਾਰ ਐਨੀਮਲ ਵਰਗੇ ਬਹੁਤ ਸਾਰੇ ਸੰਗਠਨ ਵੀ ਇਸ ਸਚਾਈ ਦਾ ਪਤਾ ਲਾਉਣ ਵਿਚ ਅਕਸਰ ਨਾਕਾਮ ਰਹਿ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਾਪੂ ਬਲਕੌਰ ਸਿੰਘ ਗਿੱਲ ਹੁਰਾਂ ਦੇ ਘਰ ਹੋਈ ਇਸ ਗੈਰ ਰਸਮੀ ਮੀਟਿੰਗ ਵਿੱਚ ਉੱਘੇ ਸਾਇੰਸਦਾਨ ਡਾਕਟਰ ਬੀ ਐਸ ਔਲਖ ਵੀ ਮੌਜੂਦ ਸਨ ਜਿਹਨਾਂ ਕੋਲ ਇਹਨਾਂ ਅਣਗਹਿਲੀਆਂ ਅਤੇ ਗ਼ਲਤੀਆਂ ਕਾਰਨ ਮੌਤ ਦੇ ਮੂੰਹ ਵਿੱਚ ਗਏ ਲੱਖਾਂ ਜਾਨਵਰਾਂ ਅਤੇ ਬਹੁਤ ਸਾਰੇ ਮਨੁੱਖਾਂ ਦਾ ਵੇਰਵਾ ਵੀ ਮੌਜੂਦ ਹੈ।

ਬਾਪੂ ਗਿੱਲ ਅਤੇ ਡਾਕਟਰ ਔਲਖ ਇਸ ਸੰਬੰਧੀ ਬਹੁਤ ਵਾਰ ਕੋਸ਼ਿਸ਼ਾਂ ਵੀ ਕਰ ਚੁੱਕੇ ਹਨ। ਇਸ ਮੀਟਿੰਗ ਵਿੱਚ ਇਸ ਵੀ ਮੁੱਦੇ ਬਾਰੇ ਵਿਸਥਾਰਤ ਚਰਚਾ ਹੋਈ। ਜੇ ਇਸ ਸਬੰਧੀ ਸਾਰੇ ਤੱਥ ਅਤੇ ਅੰਕੜੇ ਬਾਹਰ ਆ ਜਾਂਦੇ ਹਨ ਤਾਂ ਦੇਸ਼ ਅਤੇ ਦੁਨੀਆ ਸਾਹਮਣੇ ਕੋਈ ਨਵਾਂ ਸਨਸਨੀਖੇਜ਼ ਖੁਲਾਸਾ ਵੀ ਸਾਹਮਣੇ ਆ ਸਕਦਾ ਹੈ। ਹੁਣ ਇਸ ਮੀਟਿੰਗ ਦੌਰਾਨ ਬਾਊ ਗਿਲ ਅਤੇ ਡਾਕਟਰ ਔਲਖ ਨੇ ਮੈਡਮ ਛੀਨਾ ਕੋਲ ਕਿੰਨਾ ਕੁ ਮਾਮਲਾ ਚੁੱਕਿਆ ਹੈ ਇਹ ਤਾਂ ਉਹੀ ਜਾਂਦੇ ਹਨ ਪਰ ਜੇਕਰ ਐਡਮ ਛੀਨਾ ਨੂੰ ਸਭ ਕੁਝ ਦਸਿਆ ਗਿਆ ਹੈ ਤਾਂ ਪ੍ਰਭਾਵਿਤ ਵਰਗਾਂ ਨੂੰ ਇਨਸਾਫ ਦੁਆਉਣ ਤੋਂ ਪਿਛੇ ਨਹੀਂ ਹਟਣਗੇ ਅਤੇ ਇਸ ਮਕਸਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਮੀਟਿੰਗ ਦੌਰਾਨ ਵੀ ਇਸ ਗੱਲ ਦਾ ਭਰੋਸਾ ਦੁਆਇਆ ਕਿ ਇਸ ਸਬੰਧੀ ਹਰ ਕੋਸ਼ਿਸ਼ ਕੀਤੀ ਜਾਏਗੀ।   

ਐਤਵਾਰ 25 ਜੂਨ ਨੂੰ ਹਲਕਾ ਦੱਖਣੀ ਲੁਧਿਆਣਾ ਦੀ  ਐਮ ਐਲ ਏ ਮੈਡਮ ਰਜਿੰਦਰ ਪਾਲ ਕੌਰ ਛੀਨਾ  ਦੇ ਨਾਲ ਹੋਈ ਇਸ ਮੀਟਿੰਗ ਦਾ ਸਾਰਾ ਪ੍ਰਬੰਧ ਕਰਨ ਵਿੱਚ ਸਰਗਰਮ ਸਮਾਜ ਸੇਵੀ ਆਰ ਪੀ ਸਿੰਘ ਵੀ ਮੌਜੂਦ ਰਹੇ ਅਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਹਰਬਖਸ਼ ਸਿੰਘ ਗਰੇਵਾਲ, ਪੀ ਕੇ ਸ਼ਰਮਾ ਹੈਬੋਵਾਲ,ਅੰਮ੍ਰਿਤ ਪਾਲ ਸਿੰਘ ਯੂਨਾਈਟਿਡ ਸਿੱਖ, ਅਤੇ ਉਘੇ ਚਿੰਤਕ ਭੁਪਿੰਦਰ ਸਿੰਘ ਅਤੇ ਜੈ ਪਾਲ ਮੀਤਕੇ ਆਦਿ ਸ਼ਾਮਲ ਸਨ। ਇਹ ਮੀਟਿੰਗ ਸਵੇਰੇ 11 ਵਜੇ ਤੋਂ ਦੁਪਹਿਰੇ ਇੱਕ ਵਜੇ ਤੱਕ ਚੱਲੀ। 

Sunday, February 27, 2022

ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਹਮਲੇ ਵਿਰੁੱਧ ਲਗਾਤਾਰ ਤਿੱਖਾ ਹੋ ਰਿਹਾ ਹੈ ਰੋਸ

ਮਹਾਂਸਭਾ ਲੁਧਿਆਣਾ ਵੱਲੋਂ ਵੀ ਕੀਤਾ ਗਿਆ ਜ਼ੋਰਦਾਰ ਰੋਸ ਵਖਾਵਾ 


ਲੁਧਿਆਣਾ
: 27 ਫ਼ਰਵਰੀ 2022:(ਲੋਕ ਮੀਡੀਆ ਮੰਚ ਬਿਊਰੋ)::
ਕਿਸੇ ਵੇਲੇ ਰੂਸ ਅਜਿਹੀ ਲਾਲ ਸ਼ਕਤੀ ਦੇ ਪ੍ਰਤੀਨਿਧੀ ਵੱਜੋਂ ਉਭਰ ਕੇ ਸਾਹਮਣੇ ਆਇਆ ਸੀ ਜਿਸ ਦੇ ਦਬਕੇ ਸਾਹਮਣੇ ਅਮਰੀਕਾ ਵਰਗਿਆਂ ਨੂੰ ਵੀ ਸੋਚ ਕੇ ਗੱਲ ਕਰਨੀ ਪੈਂਦੀ ਸੀ। ਡੱਬੇ ਕੁਚਲੇ ਲੋਕਾਂ ਨੂੰ ਸ਼ਕਤੀ ਦੇਂਦਾ ਸੀ 1917 ਵਾਲਾ ਇਨਕਲਾਬ। ਸੋਵੀਅਤ ਯੂਨੀਅਨ ਨੇ ਸਭ ਕੁਝ ਸੰਤੁਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਨ 1917 ਵਾਲਾ ਇੰਕਲਾ 1922 ਤੱਕ ਪੱਕੇ ਪੈਰੀਂ ਖੜੋ ਗਿਆ ਸੀ ਪਰ 1991 ਤੋਂ ਬਾਅਦ ਨਹੀਂ ਚੱਲ ਸਕਿਆ। ਇਹ ਦਰਦ ਅਜੇ ਦੱਬੇ ਕੁਚਲੇ ਲੋਕਾਂ ਨੂੰ  ਭੁੱਲਿਆ ਨਹੀਂ ਸੀ ਕਿ ਰੂਸ ਨੇ ਹਮਲਾਵਰ ਵਾਲਾ ਰੁੱਖ ਧਾਰਨ ਕਰ ਲਿਆ। ਜਿਹੜੀਆਂ ਬੁਰਾਈਆਂ ਕਿਸੇ ਵੇਲੇ ਰੂਸ ਦੇ ਵਿਰੋਧੀਆਂ ਵਿਚ ਹੁੰਦੀਆਂ ਸਨ ਉਹਨਾਂ ਨੂੰ ਰੂਸ ਨੇ ਵੀ ਅਪਨਾ ਲਿਆ। ਯੂਕਰੇਨ ਦੇ ਲੋਕ ਜਿਹਨਾਂ ਵਿੱਚ ਅੱਸੀ ਅੱਸੀ ਸਾਲਾਂ ਦੇ ਬਜ਼ੁਰਗ ਸ਼ਾਮਲ ਹਨ ਉਹ ਵੀ ਬੰਦੂਓਕਾਨ ਲੈ ਕੇ ਰੂਸ ਦੀਆਂ ਫੌਜਾਂ ਨਾਲ ਲਡਲ ਲਈ ਨਿਕਲ ਤੁਰੇ ਹਨ। ਭਾਰਤ ਵਿਛਕ ਪੜ੍ਹਨ ਲਈ ਗਏ ਹੋਏ ਮੁੰਡੇ ਕੁੜੀਆਂ ਵਿੱਚੋਂ ਕਈ ਅਜਿਹੇ ਹਨ ਜਿਹਨਾਂ ਨੇ ਸੁਰਖਿਅਤ ਢੰਗ ਨਾਲ ਵਾਪਿਸ ਆਉਣ ਦੀ ਬਜਾਏ ਉਹਨਾਂ ਲੋਕਾਂ ਨਾਲ ਰਹਿਣ ਨੂੰ ਪਹਿਲ ਦਿੱਤੀ ਹੈ ਜਿਠੇਠਏ ਬਨਕਰ ਵਿੱਚ ਕਿਸੇ ਵੇਲੇ ਵੀ ਮੌਤ ਆ ਸਕਦੀ ਹੈ। 
ਅੱਜ ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਨੇ ਰੂਸ ਨੂੰ  ਸਾਮਰਾਜੀ ਰੂਸ ਦੱਸਦਿਆਂ ਰੂਸ ਦੇ ਖਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ। ਯੁਕਰੇਨ ਦੇ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਸਾਮਰਾਜੀ ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਹਮਲੇ ਖਿਲਾਫ ਲੁਧਿਆਣਾ ਵਿੱਖੇ ਬੁਲੰਦ ਆਵਾਜ਼ ਉਠਾਈ ਗਈ। ਉੱਥੇ ਰਹਿ ਕੇ ਸੰਘਰਸ਼ ਕਰ ਰਹੇ ਲੋਕਾਂ ਨੂੰ ਇਸ ਮਹਾਂਸਭਾ ਨੇ ਇਨਕਲਾਬੀ ਜਜ਼ਬੇ ਵਾਲੀ ਅਸਲੀ ਲਾਲ ਸਲਾਮ ਆਖੀ ਹੈ। 
ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਸੰਸਥਾ ਦੇ ਪ੍ਰਧਾਨ ਕਰਨਲ (ਰਟਾ) ਜੇ ਐਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਇਸ ਸਮੇਂ ਕਿਹਾ ਕਿ ਯੂਕਰੇਨ ਵਿੱਚ ਸ਼ਾਂਤੀ ਕਰਨ ਦੇ ਬਹਾਨੇ ਉਸਦੇ ਕੁਦਰਤੀ ਭੰਡਾਰਾਂ ਦੀ ਲੁੱਟ ਕਰਨ ਨੂੰ ਨਿਸ਼ਾਨਾ ਬਣਾਕੇ ਮਨੁੱਖਤਾ ਦੀ ਵੱਡੀ ਪੱਧਰ ਤੇ ਤਬਾਹੀ ਮਚਾਈ ਜਾ ਰਹੀ ਹੈ। ਉਹਨਾਂ ਰੂਸ ਅਤੇ ਅਮਰੀਕਾ ਦੀਆਂ ਦੁਨੀਆਂ ਨੂੰ ਲੁੱਟ ਕਰਨ ਦੀਆਂ ਪਸਾਰਵਾਦੀ ਨੀਤੀਆਂ ਦੀ ਸਖ਼ਤ ਨਿੰਦਾ ਕਰਦਿਆਂ ਰੂਸ ਵੱਲੋਂ ਮਨੁੱਖਤਾ ਦਾ ਘਾਣ ਕਰਨ ਖਿਲਾਫ ਲੋਕ ਆਵਾਜ ਉਠਾਉਣ ਦੀ ਅਪੀਲ ਕੀਤੀ। 
ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਆਪਣੀ ਲੁੱਟ ਤੇਜ਼ ਕਰਨ ਲਈ ਉਪਰੋਕਤ ਦੋਵੇਂ ਮੁਲਕ (ਰੂਸ ਤੇ ਅਮਰੀਕਾ) ਆਪਣੀਆਂ ਮੰਡੀਆਂ ਬਣਾਉਣ ਦੀ ਹਵਸ ਵਿੱਚ ਮਨੁੱਖਤਾ ਦੀ ਬਰਬਾਦੀ ਦਾ ਕਾਰਣ ਬਣਕੇ ਅਸ਼ਾਂਤੀ ਪੈਦਾ ਕਰਨ ਵਿੱਚ ਇਕ ਦੂਜੇ ਤੋਂ ਅੱਗੇ ਹਨ। ਇਸ ਲਈ ਇਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਆਵਾਜ਼ ਉਠਾਉਣੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਬਲਕੌਰ ਸਿੰਘ ਗਿੱਲ, ਡਾ ਦਰਸ਼ਨ ਸਿੰਘ ਖੇੜੀ, ਮਾ ਭਜਨ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਕੁਲਵਿੰਦਰ ਸਿੰਘ, ਰਾਕੇਸ ਆਜ਼ਾਦ, ਸਤਨਾਮ ਸਿੰਘ ਧਾਲੀਵਾਲ, ਜਗਜੀਤ ਸਿੰਘ, ਅਰੁਣ ਕੁਮਾਰ, ਸੁਬੇਗ ਸਿੰਘ, ਜ਼ੋਰਾ ਸਿੰਘ, ਰਜੀਵ ਕੁਮਾਰ, ਜਗਧੀਰਜ ਸਿੰਘ, ਬਲਵਿੰਦਰ ਸਿੰਘ ਨੇ ਰੂਸ ਵੱਲੋਂ ਛੇੜੀ ਜੰਗ ਖਿਲਾਫ ਸ਼ਮੂਲੀਅਤ ਕੀਤੀ।

Wednesday, February 2, 2022

ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਵੀ ਸਰਗਰਮੀਆਂ ਤੇਜ਼

 2nd February 2022 at 8:57 PM

14 ਵਿਧਾਨ ਸਭਾ ਹਲਕਿਆਂ ਲਈ 198 ਉਮੀਦਵਾਰਾਂ ਦੇ ਕਾਗਜ਼ ਸਹੀ

4 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਵਾਪਿਸੀ-ਜ਼ਿਲ੍ਹਾ ਚੋਣ ਅਫਸਰ

ਲੁਧਿਆਣਾ: 02 ਫਰਵਰੀ 2022: (ਲੁਧਿਆਣਾ ਸਕਰੀਨ ਬਿਊਰੋ)::

ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਜਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਲਈ ਆਈਆਂ ਨਾਮਜਦਗੀਆਂ ਦੀ ਅੱਜ ਪੜਤਾਲ ਕੀਤੀ ਗਈ ਜਿਸ ਵਿੱਚ 198 ਨਾਮਜਦਗੀਆਂ ਦਰੁਸਤ ਪਾਈਆਂ ਗਈਆਂ। ਜਦਕਿ ਮਿਤੀ 4 ਫਰਵਰੀ ਨੂੰ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਲਕਾ 57-ਖੰਨਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਗੁਰਕੀਰਤ ਸਿੰਘ ਕੋਟਲੀ, ਭਾਰਤੀ ਜਨਤਾ ਪਾਰਟੀ ਦੇ ਗੁਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜਸਦੀਪ ਕੌਰ, ਆਮ ਆਦਮੀ ਪਾਰਟੀ ਦੇ ਤਰੁਨਪ੍ਰੀਤ ਸਿੰਘ ਸੌਂਢ, ਪੰਜਾਬ ਕਿਸਾਨ ਦਲ ਦੇ ਸੁਖਮੀਤ ਸਿੰਘ, ਰੈਵੋਲਊਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ.) ਤੋਂ ਕਰਨੈਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਤੋਂ ਪਰਮਜੀਤ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਇੰਦਰਜੀਤ ਕੌਰ, ਸੁਖਵੰਤ ਸਿੰਘ, ਪਰਮਜੀਤ ਸਿੰਘ, ਰਾਜ ਕੁਮਾਰ ਤੇ ਲਾਭ ਸਿੰਘ ਦੇ ਕਾਗਜ਼ ਸਹੀ ਪਾਏ ਗਏ।

ਇਸੇ ਤਰ੍ਹਾਂ 58-ਸਮਰਾਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਰਣਜੀਤ ਸਿੰਘ ਗਹਿਲੇਵਾਲ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਰੁਪਿੰਦਰ ਸਿੰਘ ਰਾਜਾ ਗਿੱਲ, ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ, ਸ੍ਰੋ਼ਮਣੀ ਅਕਾਲੀ ਦਲ ਤੋਂ ਪਰਮਜੀਤ ਸਿੰਘ ਢਿੱਲੋਂ, ਸਮਾਜਵਾਦੀ ਪਾਰਟੀ ਤੋਂ ਸੋਹਣ ਸਿੰਘ ਬਲੱਗਣ, ਭਾਰਤੀ ਜਨ ਜਾਗ੍ਰਿਤੀ ਪਾਰਟੀ ਤੋਂ ਮੇਜਰ ਸਿੰਘ, ਆਪਣਾ ਸੰਘਰਸ਼ ਕਿਸਾਨੀ ਏਕਤਾ ਪਾਰਟੀ ਤੋਂ ਰਜਿੰਦਰ ਸ਼ਰਮਾ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਤੋਂ ਵਰਿੰਦਰ ਸਿੰਘ ਸੇਖੋ ਤੇ ਆਜ਼ਾਦ ਉਮੀਦਵਾਰਾਂ ਵਜੋਂ ਅਮਰੀਕ ਸਿੰਘ ਢਿੱਲੋਂ, ਅਵਨੀਤ ਸਿੰਘ ਬਗਲੀ ਕਲਾਂ, ਸੰਦੀਪ ਸਿੰਘ , ਕਮਲਜੀਤ ਕੌਰ, ਬਲਬੀਰ ਸਿੰਘ ਰਾਜੇਵਾਲ ਤੇ ਲਾਭ ਸਿੰਘ, 59-ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ, ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵਿਕਰਮ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਤੋਂ ਅਮ੍ਰਿਤਪਾਲ ਸਿੰਘ, ਇੰਸਾਨੀਅਤ ਲੋਕ ਵਿਰਾਸਤ ਪਾਰਟੀ ਤੋਂ ਇੰਦਰ ਦੇਵ ਪਾਂਡੇ, ਸ਼੍ਰੋਮਣੀ ਅਕਾਲ ਦਲ (ਸੰਯੁਕਤ) ਤੋਂ ਹਰਪ੍ਰੀਤ ਸਿੰਘ, ਜਨਤਾ ਦਲ(ਯੁਨਾਈਟਡ) ਤੋਂ ਗੁਰਚਰਨ ਸਿੰਘ, ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਗੁਰਦੀਪ ਸਿੰਘ ਕਾਹਲੋਂ, ਲੋਕ ਇੰਸਾਫ ਪਾਰਟੀ ਤੋਂ ਗੁਰਮੀਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦਲਬੀਰ ਸਿੰਘ, ਸਮਾਜਵਾਦੀ ਪਾਰਟੀ ਤੋਂ ਦੀਪਕ ਧੀਰ, ਆਮ ਲੋਕ ਪਾਰਟੀ ਯੁਨਾਈਟਡ ਤੋਂ ਲਖਵਿੰਦਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਇੰਦਰਜੀਤ ਸਿੰਘ, ਕੁਲਵੀਰ ਸਿੰਘ, ਸੁਰਿੰਦਰ ਪਾਲ ਕੌਰ, ਹਰਜੀਤ ਸਿੰਘ, ਹਰਮਨਦੀਪ ਸਿੰਘ, ਜਗਦੇਵ ਸਿੰਘ, ਬੁੱਧ ਸਿੰਘ, ਭੋਲਾ ਸਿੰਘ, ਮਾਲ੍ਹਵਿੰਦਰ ਸਿੰਘ ਗੁਰੋਂ, ਮੇਜਰ ਸਿੰਘ, ਮੋਹਣ ਸਿੰਘ, ਰਮਨਦੀਪ ਕੌਰ ਤੇ ਰੁਪਿੰਦਰ ਕੌਰ, 60-ਲੁਧਿਆਣਾ (ਪੂਰਬੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸੰਜੀਵ ਤਲਵਾੜ, ਭਾਰਤੀ ਜਨਤਾ ਪਾਰਟੀ ਤੋਂ ਜਗਮੋਹਨ ਸ਼ਰਮਾ, ਆਮ ਆਦਮੀ ਪਾਰਟੀ ਤੋਂ ਦਲਜੀਤ ਸਿੰਘ ਗਰੇਵਾਲ (ਭੋਲਾ), ਸ੍ਰੋ਼ਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਢਿੱਲੋਂ, ਨੈਸ਼ਨਲਿਸਟ ਜਸਟਿਸ ਪਾਰਟੀ ਵੱਲੋ ਸਤ ਨਰਾਇਣ ਸ਼ਾਹ, ਸਮਾਜਵਾਦੀ ਪਾਰਟੀ ਤੋਂ ਸੁੁਰੇਸ਼ ਸਿੰਘ, ਲੋਕ ਇੰਸਾਫ ਪਾਰਟੀ ਤੋਂ ਗੁਰਜੋਧ ਸਿੰਘ ਗਿੱਲ, ਸ਼਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਤੋਂ ਜਸਵੰਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਤੋਂ ਜਤਿੰਦਰ ਸਿੰਘ, ਆਮ ਲੋਕ ਪਾਰਟੀ ਯੁਨਾਈਟਡ ਤੋਂ ਨਰਿੰਦਰ ਪਾਲ ਸਿੱਧੂ, ਇੰਸਾਨੀਅਤ ਲੋਕ ਵਿਕਾਸ ਪਾਰਟੀ ਤੋਂ ਪ੍ਰਦੀਪ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਅੰਜੂ ਕੁਮਾਰੀ, ਦਵਿੰਦਰ ਸਿੰਘ ਬਿੱਲਾ, ਰਮਨ ਕੁਮਾਰ ਜਗਦੰਬਾ ਤੇ ਰਜਿੰਦਰ ਸਿੰਘ,  61-ਲੁਧਿਆਣਾ (ਦੱਖਣੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਲਈ ਈਸ਼ਵਰਜੋਤ ਸਿੰਘ ਚੀਮਾ, ਭਾਰਤੀ ਜਨਤਾ ਪਾਰਟੀ ਦੇ ਸਤਿੰਦਰਪਾਲ ਸਿੰਘ ਤਾਜਪੁਰੀ, ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਹੀਰਾ ਸਿੰਘ ਗਾਬੜੀਆ, ਆਮ ਆਦਮੀ ਪਾਰਟੀ ਦੇ ਰਜਿੰਦਰ ਪਾਲ ਕੌਰ, ਸਮਾਜਵਾਦੀ ਪਾਰਟੀ ਦੇ ਸੁੰਦਰ ਲਾਲ, ਰਾਈਟ ਟੂ ਰੀਕਾਲ ਦੇ ਸੁਮੀਤ ਕੁਮਾਰ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਚੈਲ ਸਿੰਘ ਧੀਮਾਨ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਦਰਸ਼ਨ ਸਿੰਘ, ਆਮ ਲੋਕ ਪਾਰਟੀ ਯੁਨਾਈਟਡ ਦੇ ਡਾ. ਦਵਿੰਦਰ ਸਿੰਘ ਗਿੱਲ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਪਰਮਜੀਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬਲਜੀਤ ਸਿੰਘ, ਲੋਕ ਇੰਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਤੇ ਆਜ਼ਾਦ ਉਮੀਦਵਾਰਾਂ ਵਜੋਂ ਅਵਤਾਰ ਸਿੰਘ, ਸੰਜੇ ਕੁਮਾਰ, ਸੁਰਿੰਦਰ ਸ਼ਰਮਾ, ਜਸਵੀਰ ਸਿੰਘ ਜੱਸੀ ਤੇ ਰਾਜ ਕੁਮਾਰ ਸਾਥੀ, 62-ਆਤਮ ਨਗਰ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰੀਸ਼ ਰਾਏ ਢਾਂਡਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਮਲਜੀਤ ਸਿੰਘ ਕੜਵਲ, ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ  ਸਿੱਧੂ, ਭਾਰਤੀ ਜਨਤਾ ਪਾਰਟੀ ਦੇ ਪ੍ਰੇਮ ਮਿੱਤਲ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਅਨਿਲ ਕੁਮਾਰ ਗੋਇਲ, ਲੋਕ ਇੰਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਅਖਿਲ ਭਾਰਤੀਆ ਸੋਸ਼ਲਿਸਟ ਪਾਰਟੀ ਦੇ ਕੁਨਾਲ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬਲਜੀਤ ਸਿੰਘ, ਸਮਾਜਵਾਦੀ ਪਾਰਟੀ ਦੇ ਮਹਿੰਦਰ ਪਾਲ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਸੁਖਦੇਵ ਸਿੰਘ, ਸੁਰਿੰਦਰ ਕੌਰ ਬੈਂਸ, ਹਰਕੀਰਤ ਸਿੰਘ ਰਾਣਾ, ਤੇਜਿੰਦਰ ਸਿੰਘ ਗੁੰਬਰ ਰਿੰਕੂ, ਦਵਿੰਦਰ ਸਿੰਘ (ਟੀ.ਐਨ.) ਵਿਸ਼ਵਕਰਮਾ ਰਾਮਗੜ੍ਹੀਆ ਤੇ ਮਾਨ ਸਿੰਘ ਰਾਜੂ, 63-ਲੁਧਿਆਣਾ (ਕੇਂਦਰੀ) ਤੋਂ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ, ਇੰਡੀਅਨ ਨੈਸ਼ਨਲ ਕਾਂਗਰ ਦੇ ਸੁਰਿੰਦਰ ਕੁਮਾਰ ਡਾਵਰ, ਭਾਰਤੀ ਜਨਤਾ ਪਾਰਟੀ ਦੇ ਗੁਰਦੇਵ ਸ਼ਰਮਾ ਦੇਬੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿਤਪਾਲ ਸਿੰਘ ਪਾਲੀ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਹਰਜਿੰਦਰ ਸਿੰਘ, ਸਮਾਜਵਾਦੀ ਪਾਰਟੀ ਦੇ ਜਗਤਾਰ ਸਿੰਘ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਦਰਸ਼ਨ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਐਡਵੋਕੇਟ ਰਮਿੰਦਰ ਪਾਲ ਸਿੰਘ ਤੇ ਆਜ਼ਾਦ ਉਮੀਦਵਾਰ ਵਜੋਂ ਜਤਿੰਦਰ ਪਾਲ ਸਿੰਘ, 64-ਲੁਧਿਆਣਾ (ਪੱਛਮੀ) ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ, ਭਾਰਤੀ ਜਨਤਾ ਪਾਰਟੀ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ, ਬਹੁਜਨ ਮੁਕੀਤ ਪਾਰਟੀ ਤੋਂ ਅਨੀਤਾ ਸ਼ਾਹ, ਆਸ ਪੰਜਾਬ ਪਾਰਟੀ ਦੇ ਸਰਬਜੀਤ ਕੌਰ, ਅਪਨਾ ਸੰਘਰਸ਼ ਕਿਸਾਨੀ ਏਕਤਾ ਪਾਰਟੀ ਦੇ ਜਤਿੰਦਰ ਕੁਮਾਰ ਤੇ ਆਜਾਦ ਉਮੀਦਵਾਰਾਂ ਵਜੋਂ ਕ੍ਰਿਸ਼ਨ ਕੁਮਾਰ ਬਾਵਾ, ਤਰੁਨ ਜੈਨ ਬਾਵਾ, ਬਲਵਿੰਦਰ ਸੇਖੋਂ ਤੇ ਰੂਚੀ ਜੈਨ, 65-ਲੁਧਿਆਣਾ (ਉੱਤਰੀ) ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਵੀਨ ਬਾਂਸਲ, ਆਮ ਆਦਮੀ ਪਾਰਟੀ ਦੇ ਮਦਨ ਲਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਕੇਸ਼ ਪਾਂਡੇ, ਸ਼੍ਰੋਮਣੀ ਅਕਾਲੀ ਦਲ ਦੇ ਰਿਪੂਦਮਨ ਸ਼ਰਮਾ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਅਨਿਲ ਕੁਮਾਰ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਅਵਤਾਰ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਪ੍ਰੋਮਿਲਾ ਰੱਲਣ, ਸਮਾਜਵਾਦੀ ਪਾਰਟੀ ਦੇ ਮੰਜੂ, ਲੋਕ ਇੰਸਾਫ ਪਾਰਟੀ ਦੇ ਰਣਧੀਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਪਰਦੀਪ ਸਿੰਘ, ਰਮਨਜੀਤ ਬੱਧਣ ਤੇ ਵਰਿੰਦਰ ਕੁਮਾਰ, 66-ਗਿੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੁੱਚਾ ਰਾਮ ਲੱਧੜ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕੁਲਦੀਪ ਸਿੰਘ ਵੈਦ(ਬੁਲਾਰਾ) ਤੇ ਹਰਕਰਨਦੀਪ ਸਿੰਘ, ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਗੋਵਾਲ ਤੇ ਰੁਪਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਤੇ ਪਰਮਜੀਤ ਕੌਰ ਸ਼ਿਵਾਲਿਕ, ਸੀ.ਪੀ.ਆਈ.(ਐਮ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਬਲਬੀਰ ਸਿੰਘ ਆਲਮਗੀਰ, ਲੋਕ ਇੰਸਾਫ ਪਾਰਟੀ ਦੇ ਗਗਨਦੀਪ ਉਰਫ ਸੰਨੀ ਕੈਂਥ ਤੇ ਪਰਮਿੰਦਰ ਸਿੰਘ ਕੈਂਥ, ਬਹੁਜਨ ਮੁਕਤੀ ਪਾਰਟੀ ਦੇ ਜਸਵਿੰਦਰ ਸਿੰਘ, ਆਮ ਲੋਕ ਪਾਰਟੀ ਯੂਨਾਈਟਡ ਦੇ ਦਰਸ਼ਨ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬ੍ਰਿਜੇਸ਼ ਬਾਂਗੜ ਤੇ ਆਜ਼ਾਦ ਉਮੀਦਵਾਰ ਵਜੋਂ ਰਾਜਿੰਦਰ ਸਿੰਘ ਸਿੰਘਪੁਰਾ ਤੇ ਰਾਜੀਵ ਕੁਮਾਰ ਲਵਲੀ,  67-ਪਾਇਲ ਤੋਂ ਬਹੁਜਨ ਸਮਾਜ ਪਾਰਟੀ ਦੇ ਡਾ. ਜਸਪ੍ਰੀਤ ਸਿੰਘ ਬੀਜਾ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਭਗਵਾਨ ਸਿੰਘ ਸੋਮਲ ਖੇੜੀ, ਆਮ ਆਦਮੀ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਲਖਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਹਰਸ਼ੀਤ ਕੁਮਾਰ ਸ਼ੀਤਲ, ਬਹੁਜਨ ਮੁਕਤੀ ਪਾਰਟੀ ਦੇ ਗੁਰਪ੍ਰੀਤ ਸਿੰਘ, ਰਾਸ਼ਟਰੀਆ ਜਨਹਿਤ ਸੰਘਰਸ਼ ਪਾਰਟੀ ਦੇ ਜਗਦੀਪ ਸਿੰਘ (ਵਾਸੀ ਪਿੰਡ ਸਿਰਥਲਾ) ਲੋਕ ਇੰਸਾਫ ਪਾਰਟੀ ਦੇ ਜਗਦੀਪ ਸਿੰਘ (ਵਾਸੀ ਪਿੰਡ ਮਾਜਰੀ), ਪੰਜਾਬ ਕਿਸਾਨ ਦਲ ਦੇ ਰਣਜੀਤ ਸਿੰਘ ਕਾਕਾ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਰਾਜਦੀਪ ਕੌਰ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਰਾਮਪਾਲ ਸਿੰਘ ਦੌਲਤਪੁਰ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਲਖਵੀਰ ਸਿੰਘ ਲੱਖਾ ਤੇ ਆਜ਼ਾਦ ਉਮੀਦਵਾਰਾਂ ਵਜੋਂ ਅਨਿਲ ਕੁਮਾਰ, ਸਿਮਰਦੀਪ ਸਿੰਘ ਦੋਬੁਰਜ਼ੀ, ਹਰਚੰਦ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ਕਾਲੀ, ਜਗਤਾਰ ਸਿੰਘ, ਐਡਵੋਕੇਟ ਪ੍ਰਭਜੋਤ ਸਿੰਘ ਤੇ ਮਲਕੀਤ ਸਿੰਘ 68-ਦਾਖ਼ਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਦੀਪ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਕੰਵਲ ਨੈਨ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ.) ਸਿਮਰਨਦੀਪ ਸਿੰਘ, ਸੰਯੁਕਤ ਸੰਘਰਸ਼ ਪਾਰਟੀ ਦੇ ਹਰਪ੍ਰੀਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਕਰਮਜੀਤ ਸਿੰਘ, ਪੰਜਾਬ ਲੋਕ ਕਾਂਗਰਸ ਦੇ ਦਮਨਜੀਤ ਸਿੰਘ ਥਿੰਦ, ਆਮ ਲੋਕ ਪਾਰਟੀ ਯੂਨਾਈਟਡ ਦੇ ਦਵਿੰਦਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਜਗਦੀਪ ਸਿੰਘ ਗਿੱਲ, ਨਰਿੰਦਰਜੀਤ ਕੌਰ, ਨੀਟੂ ਤੇ ਰਮਨਦੀਪ ਸਿੰਘ,  69-ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਮਿਲ ਅਰਮ ਸਿੰਘ, ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਸਿੰਘ ਸੰਧੂ, ਪੰਜਾਬ ਕਿਸਾਨ ਦਲ ਦੇ ਹਰਗੋਬਿੰਦ ਸਿੰਘ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਗੁਰਪਾਲ ਸਿੰਘ, ਆਮ ਲੋਕ ਪਾਰਟੀ ਯੂਨਾਈਟਡ ਦੇ ਬਲਦੇਵ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਬਲਵੀਰ ਸਿੰਘ, ਸਮਾਜਿਕ ਸੰਘਰਸ਼ ਪਾਰਟੀ ਦੇ ਰਾਜਪਾਲ ਸਿੰਘ ਤੇ ਆਜਾਦ ਉਮੀਦਵਾਰਾਂ ਵਜੋਂ ਸੁਖਵਿੰਦਰ ਸਿੰਘ, ਜਗਤਾਰ ਸਿੰਘ ਤੇ ਬਲਦੇਵ ਸਿੰਘ ਅਤੇ 70-ਜਗਰਾਉਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਆਰ. ਕਲੇਰ, ਆਮ ਆਦਮੀ ਪਾਰਟੀ ਦੇ ਸਰਵਜੀਤ ਕੌਰ ਮਾਣੂਕੇ, ਭਾਰਤੀ ਜਨਤਾ ਪਾਰਟੀ ਦੇ ਕੰਵਰ ਨਰਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਜਗਤਾਰ ਸਿੰਘ, ਰਿਪਬਲਿਕਨ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਸੁਰਿੰਦਰ ਸਿੰਘ, ਲੋਕ ਇੰਸਾਫ ਪਾਰਟੀ ਦੇ ਤੇਜਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪਰਵਾਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਕੁਲਦੀਪ ਸਿੰਘ, ਗੁਰਦੀਪ ਸਿੰਘ ਤੇ ਪਰਮਜੀਤ ਸਿੰਘ ਸਹੋਤਾ ਦੇ ਕਾਗਜ ਦਰੁਸਤ ਪਾਏ ਗਏ ਹਨ।

Tuesday, January 11, 2022

ਕੋਵਿਡ ਖਤਰਾ:ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ

 11th January 2022 at 4:33 PM

ਸਟਾਫ ਦਾ ਕੋਵਿਡ ਟੀਕਾਕਰਨ ਵੀ ਕਰਵਾਇਆ ਜਾਵੇ-ਜ਼ਿਲ੍ਹਾ ਸਿਹਤ ਅਫ਼ਸਰ


ਲੁਧਿਆਣਾ: 11 ਜਨਵਰੀ 2022: (ਲੁਧਿਆਣਾ ਸਕਰੀਨ ਬਿਊਰੋ)::

ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ

ਦਿਨ ਤਿਓਹਾਰ ਆਉਂਦਿਆਂ ਹੀ ਮੌਸਮਾਂ ਦੇ ਹਿਸਾਬ ਨਾਲ ਖਾਣਪੀਣ ਦੇ ਮਾਮਲੇ ਵਿੱਚ ਤੇਜ਼ੀ ਆ ਜਾਂਦੀ ਹੈ। ਲੋਕ ਬੜੇ ਹੀ ਮੁਤਸ਼ਾਹ ਅਤੇ ਜੋਸ਼ੋਖਰੋਸ਼ ਨਾਲ ਖਾਂਦੇ ਪੀਂਦੇ ਹਨ। ਇਸਦੇ ਨਾਲ ਹੀ ਇਹਨਾਂ ਚੀਜ਼ਾਂ ਨੂੰ ਵੇਚਣ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹੋ ਜਾਂਦੇ ਹਨ ਜਿਹਨਾਂ ਦਾ ਮਕਸਦ ਕੇਵਲ ਮੁਨਾਫ਼ਾ ਕਮਾਉਣਾ ਹੀ ਹੁੰਦਾ ਹੈ। ਇਹ ਲੋਕ ਚੀਜ਼ਾਂ ਦੀ ਕੁਆਲਿਟੀ ਅਤੇ ਸ਼ੁੱਧਤਾ ਵੱਲ ਧਿਆਨ ਨਹੀਂ ਦੇਂਦੇ। ਇਹਨਾਂ ਅਨਸਰਾਂ ਦੀਆਂ ਮਾੜੀ ਕੁਆਲਿਟੀ ਵਾਲਿਆਂ ਚੀਜ਼ਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਨੇ ਅਪੀਲ ਕੀਤੀ ਹੈ ਕਿ ਗੁਣਵਤਾ ਦਾ ਧਿਆਨ ਰੱਖਿਆ ਜਾਵੇ ਅਤੇ ਖਰੀਦਣ ਵਾਲੇ ਵੀ ਇਸ ਪਾਸੇ ਸੁਚੇਤ ਰਹਿਣ। ਇਸ ਸਬੰਧੀ ਸਬੰਧਤ ਵਪਾਰੀਆਂ ਨੰ ਰਜਿਸਟਰੇਸ਼ਨ ਕਰਾਉਣ ਲਈ ਵੀ ਕਿਹਾ ਗਿਆ ਹੈ। 
ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਹੜੀ ਦੇ ਤਿਉਂਹਾਰ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਚੰਗੀ ਗੁਣਵੱਤਾ ਵਾਲੀਆਂ ਹੀ ਖਰੀਦੀਆਂ ਜਾਣ।

ਜ਼ਿਲ੍ਹਾ ਸਿਹਤ ਅਫਸਰ ਨੇ ਅੱਗੇ ਕਿਹਾ ਕਿ ਅਣਢੱਕੀਆਂ ਜਾਂ ਘਟੀਆ ਕੁਆਲਟੀ ਦੀਆਂ ਵਸਤਾਂ ਬਿਲਕੁਲ ਵੀ ਨਾ ਖਰੀਦੀਆਂ ਜਾਣ ਅਤੇ ਉਨ੍ਹਾਂ ਸਾਰੇ ਫੂਡ ਵਿਕਰੇਤਾਵਾਂ, ਰੇਹੜੀ ਫੜੀ ਅਤੇ ਖਾਣ-ਪੀਣ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਵਸਤਾਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਚੰਗੀ ਗੁਣਵੱਤਾ ਵਾਲੀਆਂ ਵਸਤਾਂ ਹੀ ਵੇਚੀਆਂ ਜਾਣ ਅਤੇ ਆਪਣੇ ਸਮੂਹ ਕਰਮਚਾਰੀਆਂ ਦਾ ਸੰਪੂਰਨ ਕੋਵਿਡ ਟੀਕਾਕਰਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵੇਚੀ ਜਾਣ ਵਾਲੀ ਵਸਤੂ 'ਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਲਾਜ਼ਮੀ ਤੌਰ 'ਤੇ ਦਰਸਾਇਆ ਜਾਵੇ। ਉਨ੍ਹਾ ਫੂਡ ਵਿਕ੍ਰੇਤਾਵਾਂ ਨੂੰ ਸਿਹਤ ਵਿਭਾਗ ਤੋਂ ਆਪਣਾ ਰਜਿਸਟ੍ਰੇਸ਼ਨ ਲੈਣ ਲਈ ਵੀ ਕਿਹਾ ਅਤੇ ਕਿਹਾ ਕਿ ਕੋਈ ਵੀ ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ।

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਾਉਣ ਲਈ  www.foscos.fssai.gov.in 'ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸਿਵਲ ਸਰਜਨ ਦਫ਼ਤਰ ਦੇ ਫੂਡ ਕਲਰਕ ਦੀ ਈ-ਮੇਲ ਆਈ.ਡੀ. clerkfoodludhiana@gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਤਿਉਂਹਾਰਾਂ ਦੇ ਇਸ ਸੀਜਨ ਵਿੱਚ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕੋਰੋਨਾ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ।