MediaLink Team on 20th March 2026 at 15:49 Regarding Martyr Bhagat Singh
ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਣਗੀਆਂ ਵਿਚਾਰਾਂ
ਲੁਧਿਆਣਾ : 21 ਮਾਰਚ 2026: (ਕਾਰਤਿਕਾ ਕਲਿਆਣੀ ਸਿੰਘ//ਮੀਡੀਆ ਲਿੰਕ32//ਲੁਧਿਆਣਾ ਸਕਰੀਨ ਡੈਸਕ)::
ਸਾਥੀ ਤੇਜਾ ਸਿੰਘ ਸੁਤੰਤਰ ਮੁੱਹਲਾ ਸੁਧਾਰ ਕਮੇਟੀ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਭਾਰਤੀ ਕਮਿਊਨਿਸਟ ਪਾਰਟੀ ਸ਼ਹਿਰੀ ਲੁਧਿਆਣਾ ਦੇ ਸਹਿਯੋਗ ਨਾਲ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਜਨਤਕ ਸਮਾਗਮ ਜੋਸ਼ੋ ਖਰੋਸ਼ ਅਤੇ ਬੜੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ।
ਅਜਿਹੇ ਆਯੋਜਨਾਂ ਦਾ ਮਕਸਦ ਭਗਤ ਸਿੰਘ ਦੀ ਸੋਚ ਦਾ ਸੰਸਾਰ ਸਿਰਜਣਾ ਹੈ ਜਿਸ ਵਿੱਚ ਸਭਨਾਂ ਲਈ ਸਿੱਖਿਆ ਤੇ ਰੁਜ਼ਗਾਰ ਸੁਨਿਸਚਿਤ ਹੋਵੇ। ਇਸ ਮਕਸਦ ਲਈ ਇੱਕ ਹੋਰ ਯਾਦਗਾਰੀ ਸਮਾਗਮ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ਵਾਲੇ ਦਿਨ ਕੀਤਾ ਜਾ ਰਿਹਾ ਹੈ। ਆਓ ਆਰਥਿਕ ਬਰਾਬਰੀ ਤੇ ਸਮਾਜਿਕ ਨਿਆਂ ਵਾਲਾ ਸਮਾਜ ਸਿਰਜੀਏ। ਇਹੀ ਹੋਵੇਗੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ।
ਇਹ ਪ੍ਰੋਗਰਾਮ 22 ਮਾਰਚ 2026 ਨੂੰ ਵਾਈ ਬਲਾਕ, ਰਿਸ਼ੀ ਨਗਰ ਲੁਧਿਆਣਾ ਵਿਖੇ ਸਵੇਰੇ 10.30 ਵਜੇ ਤੋਂ 1.30 ਵਜੇ ਤੱਕ ਹੋਵੇਗਾ। ਪ੍ਰੋਗਰਾਮ ਵਿੱਚ ਕਵਿਤਾ ਪਾਠ ਅਤੇ ਗੀਤਾਂ ਸੰਗੀਤ ਵੀ ਹੋਵੇਗਾ।

No comments:
Post a Comment