Monday, November 23, 2026

ਫੂਡ ਸਪਲਾਈ ਵਿਭਾਗ ਵੱਲੋਂ ਇੱਕ ਵਾਰ ਫੇਰ ਤਿੱਖਾ ਐਕਸ਼ਨ

DPRO//IO on Monday 22nd November 2026 at 7:46 PM Ludhiana Screen Team 

 ਚੈਕਿੰਗ ਦੌਰਾਨ 7 ਘਰੇਲੂ ਗੈਸ ਸਿਲੰਡਰ ਵੀ ਕੀਤੇ ਜ਼ਬਤ
ਫੀਲਡ ਗੰਜ, ਲਕਸ਼ਮੀ ਸਿਨੇਮਾ ਰੋਡ ਤੇ ਕਲਗੀਧਰ ਰੋਡ ਤੇ ਵਿਸ਼ੇਸ਼ ਮੁਹਿੰਮ 

ਵੱਖ-ਵੱਖ ਢਾਬਿਆਂ, ਰੇਹੜੀਆਂ ਅਤੇ ਰੈਸਟੋਰੈਂਟਾਂ ਦੀ ਕੀਤੀ ਚੈਕਿੰਗ

ਘਰੇਲੂ ਗੈਸ ਸਿਲੰਡਰਾਂ ਨੂੰ ਵਪਾਰਕ ਅਦਾਰਿਆਂ ’ਚ ਨਾ ਵਰਤਣ ਲਈ ਕੀਤਾ ਜਾਗਰੂਕ


ਲੁਧਿਆਣਾ: 22 ਨਵੰਬਰ 2026: (ਮਨਪ੍ਰੀਤ ਸਿੰਘ//ਲੁਧਿਆਣਾ ਸਕਰੀਨ ਟੀਮ)::

ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਅਦਾਰਿਆਂ ਵਿੱਚ ਹੋ ਰਹੀ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਮੁਹਿੰਮ ਤਹਿਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਫੀਲਡ ਗੰਜ, ਲਕਸ਼ਮੀ ਸਿਨੇਮਾ ਰੋਡ ਅਤੇ ਕਲਗੀਧਰ ਰੋਡ ਦੇ ਵੱਖ-ਵੱਖ ਢਾਬਿਆਂ, ਰੇਹੜੀਆਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਟੀਮ ਵੱਲੋਂ 7 ਘਰੇਲੂ ਗੈਸ ਸਿਲੰਡਰ ਜ਼ਬਤ ਕੀਤੇ ਗਏ ਅਤੇ ਮੌਕੇ ਤੇ ਦੁਕਾਨਾਂ/ਰੇਸਟੋਰੇਟਾਂ/ਰੇਹੜੀਆਂ ਵਾਲਿਆਂ ਨੂੰ 14.2 ਕਿਲੋ ਵਾਲੇ ਘਰੇਲੂ ਗੈਸ ਸਲੰਡਰ ਨਾ ਵਰਤਣ ਬਾਰੇ ਜਾਗਰੂਕ ਵੀ ਕੀਤਾ ਗਿਆ।

ਫੂਡ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਿਹੜੇ ਦੁਕਾਨਾਂ/ਰੇਸਟੋਰੇਟਾਂ/ਰੇਹੜੀਆਂ ਵਿੱਚ 19.2 ਕਿਲੋਂ ਵਾਲੇ ਕਮਰਸ਼ੀਅਲ ਸਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ,  ਟੀਮ ਵੱਲੋਂ ਮੌਕੇ ਤੇ ਉਹਨਾਂ ਦੁਕਾਨਾਂ/ਰੇਸਟੋਰੇਟਾਂ/ ਰੇਹੜੀਆਂ ਦੇ ਮਾਲਕਾਂ ਦੀ ਕਮਰਸ਼ੀਅਲ ਸਿਲੰਡਰ ਵਰਤਣ ਦੀ ਸ਼ਲਾਘਾ ਕੀਤੀ ਗਈ।

ਇਸ ਦੌਰਾਨ ਅਦਾਰਿਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਸਿਰਫ ਘਰੇਲੂ ਉਦੇਸ਼ਾਂ ਲਈ ਹੀ ਕੀਤੀ ਜਾਵੇ ਅਤੇ ਵਪਾਰਕ ਕੰਮਾਂ ਲਈ ਕੇਵਲ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਹੀ ਵਰਤੋਂ ਯਕੀਨੀ ਬਣਾਈ ਜਾਵੇ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਵਰਤੋਂ ਨਿਯਮਾਂ ਦੀ ਉਲੰਘਣਾ ਹੈ ਅਤੇ ਅਜਿਹੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਮੇਂ-ਸਮੇਂ ਸਿਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਅਜਿਹੀਆਂ ਚੈਕਿੰਗਾਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ।