Wednesday, October 1, 2025

ਸ਼ਹੀਦੀ ਸਮਾਰਕਾਂ ਨਾਲ ਛੇੜਛਾੜ ਨੂੰ ਲੈਕੇ ਸੀਪੀਆਈ ਵੀ ਦਾ ਵੀ ਸਖਤ ਰੁੱਖ

 Received from MS Bhatia on Wednesday 1st Oct 2025 at 17:08 Regarding Bharat Nagar Chaunk Ludhiana 


ਭਾਰਤ ਨਗਰ ਚੌਂਕ ਨੂੰ ਵਪਾਰੀਆਂ ਦੇ ਹਵਾਲੇ ਕਰਨ ਦਾ

ਲੁਧਿਆਣਾ: 1 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ/ /ਲੁਧਿਆਣਾ ਸਕਰੀਨ ਡੈਸਕ)::

ਅੱਜਕਲ੍ਹ ਰਾਸ਼ਟਰਵਾਦ ਦੇ ਨਾਰੇ ਜ਼ਿਆਦਾ ਲੱਗਦੇ ਹਨ ਪਰ ਅਮਲੀ ਤੌਰ ਤੇ ਰਾਸ਼ਟਰਵਾਦ ਨਾਲ ਜੁੜੀਆਂ ਗੱਲਾਂ ਅਤੇ ਮੁੱਦਿਆਂ ਨੂੰ ਅਣਗੌਲਿਆ ਕਰ ਕੇ ਬੇਕਦਰੀ ਕੀਤੀ ਜਾਂਦੀ ਹੈ। ਅਜਿਹਾ ਹੀ ਕੁਝ ਲੁਧਿਆਣਾ ਦੇ ਇੱਕ ਵੱਡੇ ਸ਼ਹੀਦ ਦੇ ਬੱਟ ਨਾਲ ਹੋ ਰਿਹਾ ਹੈ। ਪੈਸਟਾਂ ਨਾਲ ਛਿੜੀ ਜੰਗ ਦੌਰਾਨ ਬਹਾਦਰੀ ਦਿਖਾਉਣ ਵਾਲੇ ਇਸ ਮਹਾਨ ਸ਼ਹੀਦ ਮੇਜਰ ਜਨਰਲ ਭੁਪਿੰਦਰ ਸਿੰਘ ਬੇਮਿਸਾਲ ਬਹਾਦਰੀ ਦਿਖਾਈ ਸੀ। ਇਸ ਲਈ ਇਸ ਮਹਾਨ ਸ਼ਹੀਦ ਦਾ ਬੁੱਤ ਅਤੇ ਪਾਕਿਸਤਾਨ ਨਾਲ ਛਿੜੀ ਇਸ ਜੰਗ ਦੌੜਨ ਜਿੱਤਿਆ ਪੈਟਨ ਟੈਂਕ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਸੁਸ਼ੋਭਿਤ ਹੁੰਦਾ ਸੀ। 

ਸੀਪੀਆਈ ਵੀ ਇਸ ਮੁੱਦੇ 'ਤੇ ਖੁੱਲ੍ਹ ਕੇ ਸਾਹਮਣੇ ਆਈ ਹੈ। ਪਾਰਟੀ ਨੇ ਕਿਹਾ ਹੈ ਕਿ ਸਰਕਾਰ ਨੂੰ ਸ਼ਹੀਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਸਿਰਫ ਦਫਤਰਾਂ ਵਿੱਚ ਫੋਟੋਆਂ ਲਾ ਕੇ ਸ਼ਹੀਦਾਂ ਦਾ ਸਨਮਾਨ ਨਹੀਂ ਹੁੰਦਾ। 

ਪਾਰਟੀ ਆਗੂਆਂ ਨੇ ਕਿਹਾ ਕਿ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਜਦੋਂ ਭਾਰਤ ਨਗਰ ਚੌਂਕ ਦਾ ਗੋਲ ਚੱਕਰ ਖਤਮ ਕਰਕੇ ਲਾਈਟਾਂ ਲਾਈਆਂ ਗਈਆਂ ਸਨ ਤਾਂ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਇਥੋਂ ਹਟਾ ਦਿੱਤਾ ਗਿਆ ਸੀ। ਇਸ ਬੁੱਤ ਨੂੰ ਪਹਿਲਾਂ ਲੜਕੀਆਂ ਦੇ ਗੌਰਮਿੰਟ ਕਾਲਜ ਕੋਲ ਅਤੇ ਫੇਰ ਰੋਜ਼ ਗਾਰਡਨ ਦੇ ਬਾਹਰ ਲਗਾਇਆ ਗਿਆ। ਜਿਸ ਜਗ੍ਹਾ ਤੇ ਇਹ ਬੁੱਤ ਲਗਾਇਆ ਗਿਆ ਹੈ ਉਹ ਜਗ੍ਹਾ ਬਿਲਕੁਲ ਵੀ ਇਸ ਬੁੱਤ ਦੇ  ਲਈ ਯੋਗ ਨਹੀਂ ਹੈ। 

ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਸ਼ਹਿਰੀ ਦੇ ਸਕੱਤਰ ਐਮ ਐਸ ਭਾਟੀਆ  ਨੇ ਮੰਗ ਕੀਤੀ ਹੈ ਕਿ ਹੁਣ ਜਦੋਂ ਕਿ ਭਾਰਤ ਨਗਰ ਚੌਂਕ ਵਿਖੇ ਦੁਬਾਰਾ ਗੋਲ ਚੱਕਰ ਬਣਾਇਆ ਗਿਆ ਹੈ ਅਤੇ ਪ੍ਰਸ਼ਾਸਨ ਉਸ ਨੂੰ ਸਜਾਉਣਾ ਵੀ ਚਾਹੁੰਦਾ ਹੈ ਤਾਂ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਅਤੇ ਉਸ ਵੱਲੋਂ ਪਾਕਿਸਤਾਨ ਦੇ ਲਿਆਂਦੇ ਗਏ ਟੈਂਕ ਨੂੰ ਉਸੇ ਸਥਾਨ ਤੇ ਸੁਸ਼ੋਭਤ ਕਰਕੇ ਬਣਦਾ ਸਨਮਾਨ ਸਨਮਾਨ ਬਿਨਾ ਕਿਸੇ ਦੇਰੀ ਦੇ ਦੇਵੇ। 

ਇਸ ਚੌਂਕ ਦਾ ਵਪਾਰੀਕਰਨ ਨਹੀਂ ਕਰਨਾ ਚਾਹੀਦਾ। ਇਸ ਮੰਗ ਨੂੰ ਮੰਨਣ ਨਾਲ ਅਤੇ ਬੁੱਤ ਨੂੰ ਦੁਬਾਰਾ ਉਥੇ ਸੁਸ਼ੋਭਿਤ ਕਰਨ ਨਾਲ ਲੁਧਿਆਣਾ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਵੀ ਪੂਰੀ ਹੋਵੇਗੀ। ਅਸੀਂ ਇੱਕ ਵਾਰੀ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਚੌਂਕ ਵਿੱਚ ਲੱਗੇ ਬੁੱਤਾਂ ਤੋਂ ਸ਼ਹਿਰ ਵਾਸੀ ਦੇਸ਼ ਭਗਤੀ ਦਾ ਜਜ਼ਬਾ ਅਤੇ ਪ੍ਰੇਰਣਾ ਲੈਂਦੇ ਹਨ। 

ਵਪਾਰੀ ਤਾਂ ਆਪਣੀ ਮਸ਼ਹੂਰੀ ਕਿਸੇ ਜਗ੍ਹਾ ਤੇ ਵੀ ਕਰ ਸਕਦੇ ਹਨ। ਵਪਾਰੀਆਂ ਨੂੰ ਖੁਦ ਲੁਧਿਆਣਾ ਅਤੇ ਪੰਜਾਬ ਦੇ ਸ਼ਹੀਦਾਂ ਦੀ ਖੋਜ ਕਰਕੇ ਨਵੇਂ ਚੌਂਕ ਚੋਰਾਹੇ ਬਣਾਉਣੇ ਚਾਹੀਦੇ ਹਨ। ਨਵੇਂ ਸੜਕਾਂ ਅਤੇ ਨਵੇਂ ਹਾਲ ਬਣਾਉਣੇ ਚਾਹੀਦੇ ਹਨ।ਲੁਧਿਆਣਾ ਵਿੱਚ ਗਦਰੀ ਬਾਬੇ ਵੀ ਬਹੁਤ ਹਨ। ਸ਼ਹੀਦਾਂ ਦੇ ਵਾਰਿਸ ਵੀ ਲੁਧਿਆਣਾ ਵਿੱਚ ਰਹਿੰਦੇ ਰਹੇ ਹਨ।  

Monday, April 14, 2025

ਐਮ.ਪੀ ਸੰਜੀਵ ਅਰੋੜਾ ਪੁੱਜੇ ਰਿਸ਼ੀ ਇੰਨਕਲੇਵ ਵੈਲਫੇਅਰ ਸੋਸਾਇਟੀ ਵਿੱਚ

14th April 2025 at 06:45 AM Regarding MP Sanjiv Arora visit of Rishi Nagar Enclave Ludhiana

ਮਸਲੇ ਜਲਦੀ ਹੱਲ ਕਰਨ ਲਈ ਕੀਤੇ ਲੁਧਿਆਣਾ ਸਬੰਧਤ ਵਿਭਾਗਾਂ ਨੂੰ ਫੋਨ


ਲੁਧਿਆਣਾ
: (ਮੀਡੀਆ ਲਿੰਕਰਵਿੰਦਰ//ਲੁਧਿਆਣਾ ਸਕਰੀਨ ਬਿਊਰੋ)::

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ ਸ਼ਾਮ ਇੱਥੇ ਰਿਸ਼ੀ ਇੰਨਕਲੇਵ ਵੈਲਫੇਅਰ ਸੋਸਾਇਟੀ, ਪਿੰਕ ਫਲੈਟਸ, ਰਿਸ਼ੀ ਨਗਰ, ਹੰਬੜਾਂ ਰੋਡ ਦੇ ਨਿਵਾਸੀਆਂ ਨਾਲ ਇੱਕ ਮੀਟਿੰਗ ਕੀਤੀ।

ਗੱਲਬਾਤ ਦੌਰਾਨ, ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਲੋਨੀ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਨਾਗਰਿਕ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ, ਅਰੋੜਾ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲਆਈਟੀ) ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨਾਲ ਫ਼ੋਨ 'ਤੇ ਸੰਪਰਕ ਕੀਤਾ, ਜਿਨ੍ਹਾਂ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਅਰੋੜਾ ਨੇ ਇਹ ਵੀ ਯਕੀਨੀ ਬਣਾਉਣ ਲਈ ਵਚਨਬੱਧਤਾ ਪ੍ਰਗਟਾਈ ਕਿ ਬਾਕੀ ਬਚੇ ਕੰਮ ਨੂੰ ਐਮਪੀਐਲਏਡੀ(MPLAD )ਸਕੀਮ ਦੇ ਫੰਡਾਂ ਦੀ ਵਰਤੋਂ ਕਰਕੇ ਪੂਰਾ ਕੀਤਾ ਜਾਵੇਗਾ।

ਨਿਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਪ੍ਰਤੀ ਅਰੋੜਾ ਦੇ ਤੁਰੰਤ ਅਤੇ ਫੌਰੀ ਜਵਾਬ ਦੀ ਸ਼ਲਾਘਾ ਕੀਤੀ।

ਸੁਸਾਇਟੀ ਦੀਆਂ ਮੰਗਾਂ ਬਾਰੇ, ਜਿਨਾਂ ਦਾ ਜ਼ਿਕਰ  ਐਮਪੀ ਸ੍ਰੀ ਸੰਜੀਵ ਅਰੋੜਾ ਨੇ ਆਪਣੇ ਭਾਸ਼ਣ ਵਿੱਚ ਕੀਤਾ ਅਤੇ ਭਰੋਸਾ ਦਵਾਇਆ, ਬਾਰੇ ਇੱਕ ਲਿਖਤੀ ਮੰਗ ਪੱਤਰ ਸੋਸਾਇਟੀ ਦੇ ਜਨਰਲ ਸਕੱਤਰ ਸ਼੍ਰੀ ਮਨਿੰਦਰ ਸਿੰਘ ਭਾਟੀਆ, ਵਿਤ ਸਕੱਤਰ ਸ਼੍ਰੀ ਸੰਜੇ ਲੂਥਰਾ ਅਤੇ ਜੁਆਇੰਟ ਸਕੱਤਰ ਸ਼੍ਰੀ ਰਮਿੰਦਰ ਹਾਂਡਾ ਰੋਮੀ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ।

ਇਹ ਮੀਟਿੰਗ ਖੁੱਲ੍ਹੇ ਅਸਮਾਨ ਹੇਠ ਇੱਕ ਹਰੇ ਭਰੇ ਪਾਰਕ ਵਿੱਚ ਹੋਈ। ਚੰਗੀ ਤਰ੍ਹਾਂ ਸੰਭਾਲੇ ਗਏ ਵਾਤਾਵਰਣ ਤੋਂ ਪ੍ਰਭਾਵਿਤ ਹੋ ਕੇ, ਅਰੋੜਾ ਨੇ ਹਰਿਆਲੀ ਅਤੇ ਵਾਤਾਵਰਣ ਦੀ ਦੇਖਭਾਲ ਪ੍ਰਤੀ ਸਮਰਪਣ ਲਈ ਸੁਸਾਇਟੀ ਦੇ ਮੈਂਬਰਾਂ   ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜਨਤਕ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਅਜਿਹੇ ਪਾਰਕਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਚੰਗੀ ਸਿਹਤ ਨੂੰ ਯਕੀਨੀ ਬਣਾਉਣਾ ਸ਼ਹਿਰ ਨੂੰ ਸਾਫ਼ ਰੱਖਣ ਜਿੰਨਾ ਹੀ ਮਹੱਤਵਪੂਰਨ ਹੈ।

ਅਰੋੜਾ ਨੇ ਆਪਣੇ ਤਿੰਨ ਸਾਲਾਂ ਦੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਲੁਧਿਆਣਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਨਾਲ-ਨਾਲ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਬਾਰੇ ਗੱਲ ਕੀਤੀ। ਨਗਰ ਨਿਗਮ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਇਸ ਸਾਲ ਫੌਗਿੰਗ ਅਤੇ ਸੀਵਰੇਜ ਸਫਾਈ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ, ਪਿਛਲੇ ਸਾਲਾਂ ਨਾਲੋਂ ਪਹਿਲਾਂ ਫੌਗਿੰਗ ਸ਼ੁਰੂ ਕੀਤੀ ਗਈ ਹੈ।

ਇਸ ਸਮਾਗਮ ਵਿੱਚ ਮੌਜੂਦ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸ਼੍ਰੀ ਅਰੋੜਾ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੁਧਿਆਣਾ (ਪੱਛਮੀ) ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਵਜੋਂ ਉਨ੍ਹਾਂ ਦਾ ਸਮਰਥਨ ਕਰਨ। ਉਨ੍ਹਾਂ ਕਿਹਾ, "ਜੇ ਅਸੀਂ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਾਂ, ਤਾਂ ਅਸੀਂ ਘਰ-ਘਰ ਜਾ ਕੇ ਕੰਮ ਵੀ ਕਰਾਂਗੇ।" ਉਨ੍ਹਾਂ ਕਿਹਾ ਕਿ ਅਰੋੜਾ ਜੀ ਕੋਲ ਸ਼ਹਿਰ ਦੇ ਵਿਕਾਸ ਲਈ ਇੱਕ ਗਤੀਸ਼ੀਲ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਹੈ।

ਨਗਰ ਕੌਂਸਲਰ ਇੰਦੂ ਮਨੀਸ਼ ਸ਼ਾਹ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਰਿਸ਼ੀ ਇੰਨਕਲੇਵ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ।