Nov 27, 2019, 5:36 PM
ਸਿੱਖ ਬੁੱਧੀਜੀਵੀਆਂ ਨੂੰ ਠਾਕੁਰ ਦਲੀਪ ਸਿੰਘ ਵੱਲੋਂ ਪਹਿਲਕਦਮੀ ਦਾ ਸੱਦਾ
ਸਿੱਖ ਬੁੱਧੀਜੀਵੀਆਂ ਨੂੰ ਠਾਕੁਰ ਦਲੀਪ ਸਿੰਘ ਵੱਲੋਂ ਪਹਿਲਕਦਮੀ ਦਾ ਸੱਦਾ
ਨਿਹੰਗ ਸਿੰਘ ਸਿੱਖ ਕੌਮ ਦੀ ਅਨਮੋਲ ਪੁੰਜੀ ਅਤੇ ਵਿਰਾਸਤੀ ਯੋਧੇ ਹਨ। ਇਹਨਾਂ ਪੰਥ ਯੋਧਿਆ ਦੀ ਇਸ ਅਨਮੋਲ ਪੁੰਜੀ ਅਤੇ ਗੌਰਵਮਈ ਇਤਿਹਾਸ ਨੂੰ ਲਿਖ ਕੇ ਸਾਹਮਣੇ ਲਿਆਉਣ ਦੀ ਸਿੱਖ ਬੁੱਧੀਜੀਵੀ ਪਹਿਲਕਦਮੀ ਕਰਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਨੌਜਵਾਨ ਪੀੜ੍ਹੀਆ ਨੂੰ ਗੁਰੂ ਦੀ ਲਾਡਲੀ ਫੌਜ਼ ਦੇ ਤੌਰ ਤੇ ਪ੍ਰਸਿੱਧ ਪੰਥਕ ਯੋਧਿਆ ਦੀ ਮਹਾਨ ਵਿਰਾਸਤ ਬਾਰੇ ਜਾਣੂ ਕਰਵਾਉਣਾ ਆਸਾਨ ਹੋਵੇ। ਉਪਰੋਕਤ ਵਿਚਾਰ ਨਾਮਧਾਰੀ ਸੰਪ੍ਰਦਾਇ ਦੇ ਵਰਤਮਾਨ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਨੇ ਪੰਥ ਦੇ ਹਿੱਤ ਵਿੱਚ ਲਗਾਏ ਗਏ ਧਰਮ ਯੁੱਧ ਅਤੇ ਅਜ਼ਾਦੀ ਦੀ ਲੜਾਈ ਵਿੱਚ ਸ਼ਹਾਦਤਾਂ ਦੇਣ ਵਾਲੇ ਨਿਹੰਗ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਭਰਪੂਰ ਜੀਵਨ ਅੱਗੇ ਨਤਮਸਤਕ ਹੁੰਦੇ ਹੋਏ ਵਿਅਕਤ ਕੀਤੇ। ਠਾਕੁਰ ਜੀ ਨੇ ਕਿਹਾ ਕਿ ਨਿਹੰਗ ਸਿੰਘ ਦੇਸ਼ ਦੀ ਖਾਤਰ ਮੁਗਲ ਰਾਜ ਸਮੇਂ ਮੁਗਲਾਂ ਨਾਲ ਲੜੇ ਅਤੇ ਅੰਗਰੇਜ਼ੀ ਸਰਕਾਰ ਸਮੇਂ ਅੰਗਰੇਜ਼ਾਂ ਨਾਲ ਲੜੇ ਸਨ। ਹਜ਼ਾਰਾਂ-ਲੱਖਾਂ ਦੇ ਹਿਸਾਬ ਨਾਲ ਨਿਹੰਗ ਸਿੰਘ ਸ਼ਹੀਦ ਹੋਏ ਪਰ ਉਹਨਾਂ ਦਾ ਕਿਸੇ ਨੇ ਵੀ ਕਿਤੇ ਨਾਮ ਨਹੀਂ ਲਿਖਿਆ। ਨਿਹੰਗ ਸਿੰਘ ਨਾ ਕਮਲੇ ਹੁੰਦੇ ਹਨ ਅਤੇ ਨਾ ਹੀ ਗੁੰਡੇ ਹੁੰਦੇ ਹਨ, ਨਿਹੰਗ ਸਿੰਘ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ। ਉਹ ਵਿਰਕਤ ਤਿਆਗੀ ਹੁੰਦੇ ਹਨ, ਉਹ ਸੰਸਾਰ ਦੇ ਮੋਹ-ਮਾਇਆ ਦੇ ਚੱਕਰ ਵਿੱਚ ਨਹੀਂ ਫੱਸਦੇ। ਸਾਡੇ ਵਾਗੂੰ ਵਿਵਹਾਰ ਨਹੀਂ ਕਰਦੇ, ਹਮੇਸ਼ਾ ਹੀ ਧਰਮ ਯੁੱਧ ਵਾਸਤੇ ਸਦਾ ਤਿਆਰ ਰਹਿੰਦੇ ਹਨ। ਜੇਕਰ ਸਿੱਖ ਬੁੱਧੀਜੀਵੀ ਇਤਿਹਾਸ ਦੇ ਪੰਨਿਆਂ ਵਿੱਚ ਨਿਹੰਗ ਸਿੰਘਾਂ ਦੀ ਸੂਰਵੀਰਤਾ ਦੇ ਰੰਗ ਭਰ ਦੇਵੇ ਤਾਂ ਭਵਿੱਖ ਵਿੱਚ ਵਿਸ਼ਵ ਸ਼ਕਤੀਆਂ ਦੀ ਸਿੱਖ ਕੌਮ ਦੇ ਪ੍ਰਤੀ ਰੂਚੀ ਵਧੇਗੀ। ਸਿੱਖ ਕੌਮ ਦੇ ਬੱਚਿਆਂ ਵਿੱਚ ਪੰਥ ਪ੍ਰਤੀ ਪ੍ਰੇਮ ਭਾਵ ਵੱਧਣ ਦੇ ਨਾਲ-ਨਾਲ ਸੂਰਵੀਰਤਾ ਵਿੱਚ ਵੀ ਵਾਧਾ ਹੋਵੇਗਾ। ਆਓ ਅਸੀਂ ਸਾਰੇ ਮਿਲਕੇ ਪੰਥ ਦੇ ਮਹਾਨ ਯੋਧਿਆਂ ਦੇ ਇਤਿਹਾਸ ਦਾ ਸੰਕਲਨ ਕਰਕੇ ਆਪਣੀ ਵਿਸ਼ਾਲ ਪੁੰਜੀ ਨੂੰ ਲਿਖਣ ਦੇ ਯਤਨ ਕਰੀਏ।
No comments:
Post a Comment