ਮਹਾਂਸਭਾ ਲੁਧਿਆਣਾ ਵੱਲੋਂ ਵੀ ਕੀਤਾ ਗਿਆ ਜ਼ੋਰਦਾਰ ਰੋਸ ਵਖਾਵਾ
ਕਿਸੇ ਵੇਲੇ ਰੂਸ ਅਜਿਹੀ ਲਾਲ ਸ਼ਕਤੀ ਦੇ ਪ੍ਰਤੀਨਿਧੀ ਵੱਜੋਂ ਉਭਰ ਕੇ ਸਾਹਮਣੇ ਆਇਆ ਸੀ ਜਿਸ ਦੇ ਦਬਕੇ ਸਾਹਮਣੇ ਅਮਰੀਕਾ ਵਰਗਿਆਂ ਨੂੰ ਵੀ ਸੋਚ ਕੇ ਗੱਲ ਕਰਨੀ ਪੈਂਦੀ ਸੀ। ਡੱਬੇ ਕੁਚਲੇ ਲੋਕਾਂ ਨੂੰ ਸ਼ਕਤੀ ਦੇਂਦਾ ਸੀ 1917 ਵਾਲਾ ਇਨਕਲਾਬ। ਸੋਵੀਅਤ ਯੂਨੀਅਨ ਨੇ ਸਭ ਕੁਝ ਸੰਤੁਲਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਨ 1917 ਵਾਲਾ ਇੰਕਲਾ 1922 ਤੱਕ ਪੱਕੇ ਪੈਰੀਂ ਖੜੋ ਗਿਆ ਸੀ ਪਰ 1991 ਤੋਂ ਬਾਅਦ ਨਹੀਂ ਚੱਲ ਸਕਿਆ। ਇਹ ਦਰਦ ਅਜੇ ਦੱਬੇ ਕੁਚਲੇ ਲੋਕਾਂ ਨੂੰ ਭੁੱਲਿਆ ਨਹੀਂ ਸੀ ਕਿ ਰੂਸ ਨੇ ਹਮਲਾਵਰ ਵਾਲਾ ਰੁੱਖ ਧਾਰਨ ਕਰ ਲਿਆ। ਜਿਹੜੀਆਂ ਬੁਰਾਈਆਂ ਕਿਸੇ ਵੇਲੇ ਰੂਸ ਦੇ ਵਿਰੋਧੀਆਂ ਵਿਚ ਹੁੰਦੀਆਂ ਸਨ ਉਹਨਾਂ ਨੂੰ ਰੂਸ ਨੇ ਵੀ ਅਪਨਾ ਲਿਆ। ਯੂਕਰੇਨ ਦੇ ਲੋਕ ਜਿਹਨਾਂ ਵਿੱਚ ਅੱਸੀ ਅੱਸੀ ਸਾਲਾਂ ਦੇ ਬਜ਼ੁਰਗ ਸ਼ਾਮਲ ਹਨ ਉਹ ਵੀ ਬੰਦੂਓਕਾਨ ਲੈ ਕੇ ਰੂਸ ਦੀਆਂ ਫੌਜਾਂ ਨਾਲ ਲਡਲ ਲਈ ਨਿਕਲ ਤੁਰੇ ਹਨ। ਭਾਰਤ ਵਿਛਕ ਪੜ੍ਹਨ ਲਈ ਗਏ ਹੋਏ ਮੁੰਡੇ ਕੁੜੀਆਂ ਵਿੱਚੋਂ ਕਈ ਅਜਿਹੇ ਹਨ ਜਿਹਨਾਂ ਨੇ ਸੁਰਖਿਅਤ ਢੰਗ ਨਾਲ ਵਾਪਿਸ ਆਉਣ ਦੀ ਬਜਾਏ ਉਹਨਾਂ ਲੋਕਾਂ ਨਾਲ ਰਹਿਣ ਨੂੰ ਪਹਿਲ ਦਿੱਤੀ ਹੈ ਜਿਠੇਠਏ ਬਨਕਰ ਵਿੱਚ ਕਿਸੇ ਵੇਲੇ ਵੀ ਮੌਤ ਆ ਸਕਦੀ ਹੈ।
ਅੱਜ ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਨੇ ਰੂਸ ਨੂੰ ਸਾਮਰਾਜੀ ਰੂਸ ਦੱਸਦਿਆਂ ਰੂਸ ਦੇ ਖਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ। ਯੁਕਰੇਨ ਦੇ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਸਾਮਰਾਜੀ ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਹਮਲੇ ਖਿਲਾਫ ਲੁਧਿਆਣਾ ਵਿੱਖੇ ਬੁਲੰਦ ਆਵਾਜ਼ ਉਠਾਈ ਗਈ। ਉੱਥੇ ਰਹਿ ਕੇ ਸੰਘਰਸ਼ ਕਰ ਰਹੇ ਲੋਕਾਂ ਨੂੰ ਇਸ ਮਹਾਂਸਭਾ ਨੇ ਇਨਕਲਾਬੀ ਜਜ਼ਬੇ ਵਾਲੀ ਅਸਲੀ ਲਾਲ ਸਲਾਮ ਆਖੀ ਹੈ।
ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿੱਖੇ ਸੰਸਥਾ ਦੇ ਪ੍ਰਧਾਨ ਕਰਨਲ (ਰਟਾ) ਜੇ ਐਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਇਸ ਸਮੇਂ ਕਿਹਾ ਕਿ ਯੂਕਰੇਨ ਵਿੱਚ ਸ਼ਾਂਤੀ ਕਰਨ ਦੇ ਬਹਾਨੇ ਉਸਦੇ ਕੁਦਰਤੀ ਭੰਡਾਰਾਂ ਦੀ ਲੁੱਟ ਕਰਨ ਨੂੰ ਨਿਸ਼ਾਨਾ ਬਣਾਕੇ ਮਨੁੱਖਤਾ ਦੀ ਵੱਡੀ ਪੱਧਰ ਤੇ ਤਬਾਹੀ ਮਚਾਈ ਜਾ ਰਹੀ ਹੈ। ਉਹਨਾਂ ਰੂਸ ਅਤੇ ਅਮਰੀਕਾ ਦੀਆਂ ਦੁਨੀਆਂ ਨੂੰ ਲੁੱਟ ਕਰਨ ਦੀਆਂ ਪਸਾਰਵਾਦੀ ਨੀਤੀਆਂ ਦੀ ਸਖ਼ਤ ਨਿੰਦਾ ਕਰਦਿਆਂ ਰੂਸ ਵੱਲੋਂ ਮਨੁੱਖਤਾ ਦਾ ਘਾਣ ਕਰਨ ਖਿਲਾਫ ਲੋਕ ਆਵਾਜ ਉਠਾਉਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਆਪਣੀ ਲੁੱਟ ਤੇਜ਼ ਕਰਨ ਲਈ ਉਪਰੋਕਤ ਦੋਵੇਂ ਮੁਲਕ (ਰੂਸ ਤੇ ਅਮਰੀਕਾ) ਆਪਣੀਆਂ ਮੰਡੀਆਂ ਬਣਾਉਣ ਦੀ ਹਵਸ ਵਿੱਚ ਮਨੁੱਖਤਾ ਦੀ ਬਰਬਾਦੀ ਦਾ ਕਾਰਣ ਬਣਕੇ ਅਸ਼ਾਂਤੀ ਪੈਦਾ ਕਰਨ ਵਿੱਚ ਇਕ ਦੂਜੇ ਤੋਂ ਅੱਗੇ ਹਨ। ਇਸ ਲਈ ਇਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਆਵਾਜ਼ ਉਠਾਉਣੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਸਮੇਂ ਬਲਕੌਰ ਸਿੰਘ ਗਿੱਲ, ਡਾ ਦਰਸ਼ਨ ਸਿੰਘ ਖੇੜੀ, ਮਾ ਭਜਨ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਕੁਲਵਿੰਦਰ ਸਿੰਘ, ਰਾਕੇਸ ਆਜ਼ਾਦ, ਸਤਨਾਮ ਸਿੰਘ ਧਾਲੀਵਾਲ, ਜਗਜੀਤ ਸਿੰਘ, ਅਰੁਣ ਕੁਮਾਰ, ਸੁਬੇਗ ਸਿੰਘ, ਜ਼ੋਰਾ ਸਿੰਘ, ਰਜੀਵ ਕੁਮਾਰ, ਜਗਧੀਰਜ ਸਿੰਘ, ਬਲਵਿੰਦਰ ਸਿੰਘ ਨੇ ਰੂਸ ਵੱਲੋਂ ਛੇੜੀ ਜੰਗ ਖਿਲਾਫ ਸ਼ਮੂਲੀਅਤ ਕੀਤੀ।
No comments:
Post a Comment