Thursday 25th January 2024 at 1:19
ਖਰਾਬ ਮੌਸਮ ਕਾਰਨ ਥੋੜੀ ਹੋਰ ਦੇਰੀ ਹੋ ਰਹੀ ਹੈ: ਐਮ.ਪੀ ਅਰੋੜਾ
ਲੁਧਿਆਣਾ: 25 ਜਨਵਰੀ, 2024: (ਕਾਰਤਿਕਾ ਕਲਿਆਣੀ ਸਿੰਘ//ਲੁਧਿਆਣਾ ਸਕਰੀਨ ਬਿਊਰੋ) ::
ਸੰਸਦ ਮੈਂਬਰ ਸ਼੍ਰੀ ਅਰੋੜਾ ਇਸ ਨੂੰ ਜਲਦੀ ਮੁਕੰਮਲ ਕਰਵਾਉਣ ਲਈ ਲੰਮੇ ਸਮੇਂ ਤੋਂ ਖੁਦ ਵੀ ਦਿਲਚਸਪੀ ਲੈ ਰਹੇ ਹਨ। ਅੱਜ ਵੀ ਸ਼੍ਰੀ ਅਰੋੜਾ ਨੇ ਅਸ਼ੋਕ ਰੋਲਨੀਆ, ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਨਾਲ ਭਾਰਤ ਨਗਰ ਚੌਂਕ ਅਤੇ ਬੱਸ ਸਟੈਂਡ ਵਿਚਕਾਰ ਚੱਲ ਰਹੇ ਨਿਰਮਾਣ ਕਾਰਜ ਦੀ ਪ੍ਰਗਤੀ ਨੂੰ ਦੇਖਣ ਲਈ ਐਲੀਵੇਟਿਡ ਰੋਡ ਦਾ ਦੌਰਾ ਕੀਤਾ।
ਇਸ ਮੀਟਿੰਗ ਵਿੱਚ ਸ਼੍ਰੀ ਰੋਲਨੀਆ ਨੇ ਐਮ.ਪੀ. ਅਰੋੜਾ ਨੂੰ ਦੱਸਿਆ ਕਿ ਇਹ ਕੰਮ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 1.5 ਕਿਲੋਮੀਟਰ ਖੇਤਰ 'ਤੇ ਬਿਟੂਮਿਨਸ ਦਾ ਕੰਮ ਬਕਾਇਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਜਲਦੀ ਤੋਂ ਜਲਦੀ ਕੰਮ ਨੂੰ ਪੂਰਾ ਕਰਨ ਲਈ ਤਿਆਰ ਹੈ ਅਤੇ ਕੰਮ ਸ਼ੁਰੂ ਕਰਨ ਅਤੇ ਜਲਦੀ ਪੂਰਾ ਕਰਨ ਲਈ ਸਾਫ਼ ਮੌਸਮ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਠੰਢ ਦੇ ਮੌਸਮ ਕਾਰਨ ਫਿਲਹਾਲ ਪ੍ਰੀਮਿਕਸ ਕਾਰਪੇਟਿੰਗ ਨਹੀਂ ਕੀਤੀ ਜਾ ਸਕਦੀ। ਮੌਸਮ ਠੀਕ ਹੁੰਦੇ ਹੀ ਸੜਕ ਪੰਜ ਦਿਨਾਂ ਵਿੱਚ ਚਾਲੂ ਹੋ ਜਾਵੇਗੀ।
ਇਸ ਤਰ੍ਹਾਂ, ਇਸਦੇ ਸ਼ੁਭ ਆਰੰਭ ਵਾਲੇ ਰਸਮੀ ਉਦਘਾਟਨ ਨੂੰ ਦੇਖਣ ਲਈ ਬਹੁਤ ਘੱਟ ਸਮਾਂ ਬਚਿਆ ਹੈ। ਸ੍ਰੀ ਅਰੋੜਾ ਨੇ ਆਸ ਪ੍ਰਗਟਾਈ ਕਿ ਐਲੀਵੇਟਿਡ ਰੋਡ ਦੇ ਇਸ ਹਿੱਸੇ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋਵੇਗੀ।
ਰੋਲਾਨੀਆ ਨੇ ਅੱਗੇ ਦੱਸਿਆ ਕਿ ਪਹਿਲਾਂ ਉਹ ਗਣਤੰਤਰ ਦਿਵਸ ਤੱਕ ਇਸ ਮਾਰਗ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਣ ਦੀ ਉਮੀਦ ਕਰ ਰਹੇ ਸਨ ਪਰ ਮੌਸਮ ਨੇ ਅਜਿਹਾ ਨਹੀਂ ਹੋਣ ਦਿੱਤਾ। ਅੱਜ ਵੀ ਸੰਘਣੀ ਧੁੰਦ ਛਾਈ ਹੋਈ ਸੀ। ਅਜਿਹੇ 'ਚ ਕੁਝ ਤਕਨੀਕੀ ਖਰਾਬੀ ਵੀ ਆ ਰਹੀ ਸੀ। ਇਸ ਦੇ ਚਾਲੂ ਹੁੰਦੇ ਹੀ ਲੁਧਿਆਣਾ ਵਿੱਚ ਆਵਾਜਾਈ ਦੀ ਰਫ਼ਤਾਰ ਅਸਮਾਨ ਛੂਹ ਜਾਵੇਗੀ। ਇਸ ਨਾਲ ਕਾਰੋਬਾਰ ਵੀ ਵਧੇਗਾ ਅਤੇ ਆਮ ਲੋਕਾਂ ਨੂੰ ਵੀ ਟ੍ਰੈਫਿਕ ਜਾਮ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਸਮਾਜਿਕ ਜਾਗਰੂਕਤਾ ਅਤੇ ਲੋਕ ਹਿੱਤ ਬਲੌਗ ਮੀਡੀਆ ਦੀ ਸਫਲਤਾ ਲਈ ਤੁਹਾਡਾ ਲਗਾਤਾਰ ਸਰਗਰਮ ਯੋਗਦਾਨ ਬਹੁਤ ਜ਼ਰੂਰੀ ਹੈ ਇਸ ਲਈ ਇਹ ਯੋਗਦਾਨ ਜ਼ਰੂਰੁ ਪਾਓ। ਹਰ ਦਿਨ, ਹਰ ਹਫ਼ਤੇ, ਹਰ ਮਹੀਨੇ ਜਾਂ ਕਦੇ ਕਦਾਈਂ ਜੋ ਵੀ ਉਚਿਤ ਲੱਗੇ-ਜੋ ਵੀ ਰਕਮ ਤੁਸੀਂ ਇਸ ਸ਼ੁਭ ਕਾਰਜ ਲਈ ਖਰਚ ਕਰ ਸਕਦੇ ਹੋ, ਤੁਹਾਨੂੰ ਜ਼ਰੂਰ ਖਰਚ ਕਰਨਾ ਚਾਹੀਦਾ ਹੈ। ਤੁਸੀਂ ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰਕੇ ਇਸ ਨੂੰ ਆਸਾਨੀ ਨਾਲ ਕਰ ਸਕਦੇ ਹੋ।
No comments:
Post a Comment