Sunday 10th March 2024 at 19:57 PM
ਦਰਖਾਸਤਾਂ ਦੇਣ ਵਾਲਿਆਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਹਾਂ ਪੱਖੀ ਹੁੰਗਾਰਾ
ਲੁਧਿਆਣਾ: 10 ਮਾਰਚ 2024: (ਮੀਡੀਆ ਲਿੰਕ//ਲੁਧਿਆਣਾ ਸਕਰੀਨ ਡੈਸਕ)::
ਪੈਡਿੰਗ ਦਰਖਾਸਤਾਂ ਦੇ ਨਿਪਟਾਰੇ ਲਈ ਵਿਸ਼ੇਸ ਕੈਂਪ ਲਗਾ ਕੇ ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਤਰ੍ਹਾਂ ਪੈਂਡਿੰਗ ਮਾਮਲਿਆਂ ਦੇ ਇਸ ਤਰ੍ਹਾਂ ਨਿਪਟਾਰਾ ਕਰਨ ਨਾਲ ਜਿਥੇ ਪੰਜਾਬ ਪੁਲਿਸ ਦੇ ਕੰਮ ਘਟੀਆ ਉਥੇ ਆਮ ਲੋਕਾਂ ਨੂੰ ਵਿਉ ਕਾਫੀ ਰਾਹਤ ਮਿਲੀ ਹੈ।
ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮਿਤੀ 10 ਮਾਰਚ 2024 ਨੂੰ ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਆਉਂਦੇ ਸਾਰੇ ਥਾਣਿਆਂ ਵਿੱਚ ਦਰਖਾਸਤਾਂ ਦੇ ਨਿਪਟਾਰਾ ਦੀ ਰਤੜਾ ਤੇਜ਼ ਕਰਨ ਲਈ ਉਚੇਚ ਨਾਲ ਵਿਸ਼ੇਸ਼ ਕੈਂਪ ਲਗਾਏ ਗਏ ਸਨ। ਇਹਨਾਂ ਵਿਸ਼ੇਸ਼ ਕੈਂਪਾਂ ਵਿੱਚ ਪਹੁੰਚ ਕੇ ਦਰਖਾਸਤੀਆਂ ਨੇ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਪੁਲਿਸ ਦੀ ਇਸ ਪਹਿਲਕਦਮੀ ਦਾ ਚੰਗਾ ਹੁੰਗਾਰਾ ਭਰਿਆ।
ਇਹਨਾਂ ਵਿਸ਼ੇਸ਼ ਕੈਂਪਾਂ ਵਿੱਚ ਪੁੱਜੇ ਦਰਖਾਸਤੀਆਂ ਨੇ ਆਪੋ ਆਪਣੇ ਮਾਮਲੇ ਨਾਲ ਸਬੰਧਤ ਪੂਰੇ ਵਿਸਥਾਰ ਨਾਲ ਸਾਰੀ ਜਾਣਕਾਰੀ ਹਾਸਿਲ ਕੀਤੀ। ਇਹਨਾਂ ਕੈਂਪਾਂ ਵਿੱਚ ਸੰਬੰਧਤ ਪੁਲਿਸ ਅਫਸਰਾਂ ਨੇ ਵੀ ਪੂਰੀ ਸਰਗਰਮੀ ਦਿਖਾਈ ਅਤੇ ਲੋਕਾਂ ਦੀਆਂ ਦਰਖਾਸਤਾਂ ਦੇ ਛੇਤੀ ਨਿਪਟਾਰੇ ਲਈ ਸਾਰੇ ਸਬੰਧਤ ਕਦਮ ਚੁੱਕੇ। ਲੋਕਾਂ ਦੇ ਸੁਆਲ ਪੂਰੇ ਧਿਆਨ ਨਾਲ ਸੁਣੇ ਗਏ। ਕਿਸੇ ਦਾ ਸੁਆਲ ਛੋਟਾ ਸੀ ਅਤੇ ਕਿਸੇ ਦਾ ਕੁਝ ਜ਼ਿਆਦਾ ਵੱਡਾ ਅਤੇ ਉਲਝਿਆ ਹੋਇਸ ਸੀ ਪਰ ਪੁਲਿਸ ਦੇ ਵੱਖ ਵੱਖ ਠਵਣੀਆਂ ਵਿਚ ਇਸ ਮਕਸਦ ਲਈ ਪੁੱਜੇ ਅਫਸਰਾਂ ਨੇ ਇਹਨਾਂ ਦਰਖਾਸਤਾਂ ਮੁਤਾਬਿਕ ਦੋਹਾਂ ਪਾਰਟੀਆਂ ਨੰ ਬੁਲਾ ਕੇ ਦੋਹਾਂ ਦਾ ਪੱਖ ਸੁਣਿਆ। ਇਸ ਤਰ੍ਹਾਂ 3782 ਦਰਖਾਸਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ।
ਮਾਨਯੋਗ ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਦੱਸਿਆ ਕਿ ਜੋ ਦਰਖਾਸਤਾਂ ਪੜ੍ਹਤਾਲ ਅਧੀਨ ਲੰਬਿਤ ਚੱਲ ਰਹੀਆ ਹਨ, ਉਹਨਾਂ ਦਾ ਵੀ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ ਅਤੇ ਅਜਿਹੇ ਵਿਸ਼ੇਸ਼ ਕੈਂਪ ਅੱਗੇ ਤੋ ਵੀ ਜਾਰੀ ਰਹਿਣਗੇ ਤਾਂ ਜੋ ਪਬਲਿਕ ਦੀ ਸਹੂਲਤ ਲਈ ਦਰਖਾਸਤਾਂ ਦਾ ਮੌਕਾ ਪਰ ਹੀ ਨਿਪਟਾਰਾ ਕੀਤਾ ਜਾ ਸਕੇ।
No comments:
Post a Comment