Friday, February 13, 2026

ਦੇਸ਼ ਞਿਆਪੀ ਹੜਤਾਲ ਨੂੰ ਸਮਰਾਲਾ ਵਿੱਚ ਵੀ ਭਰਵਾਂ ਹੁੰਗਾਰਾ

Pardeep Sharma on Friday 13th February 2026 at 15:00 Regarding Strike at Samrala 

ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ ਅਤੇ ਜੋਸ਼ੀਲੀ ਨਾਅਰੇਬਾਜ਼ੀ 


ਲੁਧਿਆਣਾ
//ਸਮਰਾਲਾ: (ਪ੍ਰਦੀਪ ਸ਼ਰਮਾ//ਲੁਧਿਆਣਾ ਸਕਰੀਨ ਡੈਸਕ)::
12 ਫਰਵਰੀ ਵਾਲੀ ਦੇਸ਼ਵਿਆਪੀ ਹੜਤਾਲ ਨੂੰ ਸਮਰਾਲਾ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ। ਵੱਖ ਜੱਥੇਬੰਦੀਆਂ ਨੇ ਸਮਰਾਲਾ ਦੇ ਇਲਾਕਿਆਂ ਵਿੱਚ ਮਾਰਚ ਕਰਕੇ ਆਪਣੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ। ਇਹਨਾਂ ਵਖਾਵਿਆਂ ਦੌਰਾਨ ਜੋਸ਼ੀਲੀ ਨਾਅਰੇਬਾਜ਼ੀ ਵੀ ਕੀਤੀ ਗਈ। ਜਰ ਪਾਸੇ ਲਾਲ ਝੰਡੀਆਂ ਦਾ ਜ਼ੋਰ ਸੀ। 

ਅੱਜ ਵੱਖ-ਵੱਖ ਟਰੇਡ ਯੂਨੀਅਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਸਰਕਾਰੀ ਞਿਭਾਗਾਂ ਦਾ ਨਿੱਜੀਕਰਨ ਕੀਤੇ ਜਾਣ ਦੇ ਵਿਰੋਧ ਵਿੱਚ ਦੇਸ਼ ਵਿਆਪੀ ਹੜਤਾਲ ਕਰਕੇ ਰੋਸ ਜ਼ਾਹਿਰ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸਮਰਾਲਾ ਵਿਖੇ ਟਰੇਡ ਯੂਨੀਅਨਾਂ ਞਲੋ ਤੇ ਞੱਖ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮਾਰਚ ਮਗਰੋਂ ਭਰਵੀਂ ਰੈਲੀ ਵੀ ਕੀਤੀ ਗਈ ਜਿਸ ਵਿੱਚ ਬਹੁਤ ਸਾਰੇ ਲੀਡਰਾਂ ਨੇ ਆਪਣੇ ਵਿਚਾਰ ਰੱਖੇ। 

ਇਸ ਰੋਸ ਰੈਲੀ ਵਿੱਚ ਞੱਖ ਞੱਖ ਜੱਥੇਬੰਦੀਆਂ ਦੇ ਆਗੂ ਕਲਦੀਪ ਸਿੰਘ ਗਰੇਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਸਿਕੰਦਰ ਸਿੰਘ ਪਾਞਰਕਾਮ ;ਗਰਬਖਸੀਸ ਸਿੰਘ ਪੰਜਾਬ ਰਾਜ ਮਹਾ ਸੰਘ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਸਮਰਾਲਾ,ਪੀ ਡਬਲਯੂ ਡੀ ਵਰਕਰ ਯੂਨੀਅਨ ਦੇ ਹਰਪ੍ਰੀਤ ਸਿੰਘ ਗਰੇਵਾਲ; ਕਾਮਰੇਡ ਅਮਰਨਾਥ ਕੂਮ ਕਲਾਂ ਕਲਞੰਤ ਸਿੰਘ ਤਰਕ ਲੋਕ ਸੰਘਰਸ਼ ਕਮੇਟੀ ਕਨਵੀਨਰ ਸਮਰਾਲਾ,ਸੰਗਤ ਸਿੰਘ ਪ੍ਰਧਾਨ ਟੀ; ਐਸ ,ਯੂ ਭਰਭੂਰ ਸਿੰਘ ਪ੍ਰਧਾਨ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਲਛਮੱਣ ਸਿੰਘ; ਲੱਖੋਵਾਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ; ਮੇਡੇ ਮੀਲ ਭੈਣਾਂ ਅਤੇ ਅਗਲਞਾੜੀ ਞਰਕਰ ਭੈਣਾਂ ਞੱਡੀ ਗਿਣਤੀ ਞਿਚ ਹਾਜ਼ਰ ਹੋਈਆਂ। 

ਬੁਲਾਰਿਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਇਹ ਸਰਕਾਰਾਂ ਭਾਰਤ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਲਈ ਹਰ ਰੋਜ਼ ਨਵੇਂ ਕਾਨੂੰਨ ਲਿਆ ਰਹੀਆਂ ਹਨ ਤੇ ਞਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਚਾਰ ਲੈਬਰ ਕੋਡ ਕਾਨੂੰਨ ਰੱਦ ਕੀਤੇ ਜਾਣ, ਬਿਜਲੀ ਸੋਧ ਬਿਲ ਤੇ ਸੀਡ ਬਿੱਲ ਤਰੰਤ ਞਾਪਸ ਲਏ ਜਾਣ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਞਿਚ ਮੁਲਾਜ਼ਮਾਂ ਤੇ ਮਜ਼ਦੂਰਾਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ, ਮਾਣ ਭੱਤਾ ਵੀ ਦਿੱਤਾ ਜਾਵੇ, ਵਰਕਰਾਂ ਤੇ ਘੱਟੋ ਘੱਟੋ-ਘੱਟ ਉਜਰਤ ਲਾਗੂ ਕੀਤੀ ਜਾਵੇ।  ਇਹਨਾਂ ਆਗੂਆਂ ਵੱਲੋਂ  ਅਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਲਈ ਵੀ ਕਿਹਾ ਗਿਆ।