ਲਗਾਤਾਰ ਵੱਧ ਰਹੀ ਹੈ ਸ਼ੋਰ ਦੇ ਸ਼ੌਕੀਨਾਂ ਦੇ ਗਿਣਤੀ
ਲੁਧਿਆਣਾ:22 ਮਾਰਚ 2019: (ਲੁਧਿਆਣਾ ਸਕਰੀਨ ਟੀਮ)::
ਤਿਓਹਾਰ ਹੋਵੇ ਜਾਂ ਛੁੱਟੀ-ਉੱਚੀ ਆਵਾਜ਼ ਵਿੱਚ ਡੈਕ ਲਾਉਣਾ ਜਾਂ ਭੰਗੜੇ ਪਾਉਣਾ ਇੱਕ ਆ ਗਈ ਹੈ। ਜਦੋਂ ਇਸਦੇ ਨਾਲ ਹੀ ਸ਼ਰਾਬ ਜਾਂ ਕੋਈ ਹੋਰ ਜਾਵੇ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਉਸ ਸ਼ੋਰ ਦੇ ਨੇੜੇ ਜੇ ਕੋਈ ਦਿਲ ਦਾ ਮਰੀਜ਼ ਰਹਿੰਦਾ ਹੋਵੇ ਜਾਂ ਫਿਰ ਹਾਈ ਬਲੱਡ ਪਰੈਸ਼ਰ ਦਾ ਸ਼ਿਕਾਰ ਵਿਅਕਤੀ ਤਾਂ ਉਸ ਲਈ ਇੱਕ ਇੱਕ ਪਲ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ। ਉੱਚੀ ਆਵਾਜ਼ ਵਾਲੇ ਹਾਰਨ ਵਜਾਉਣ ਦਾ ਸਿਲਸਿਲਾ ਵੀ ਫੈਸ਼ਨ ਬਣ ਗਿਆ ਹੈ। ਸ਼ੋਰ ਦੇ ਸ਼ੌਕੀਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਨਾਲ ਹੀ ਵੱਧ ਰਹੇ ਹਨ ਇਸ ਮੁੱਦੇ ਨੂੰ ਲੈ ਕੇ ਹੋਣ ਵਾਲੇ ਝਗੜੇ। ਨਵਾਂ ਮਾਮਲਾ ਸਾਹਮਣੇ ਆਇਆ ਹੈ ਟਿੱਬਾ ਰੋਡ ਲੁਧਿਆਣਾ ਦਾ।
ਸ਼ਹਿਰ ਦੇ ਟਿੱਬਾ ਰੋਡ 'ਤੇ ਗਾਉਣ-ਵਜਾਉਣ ਨੂੰ ਲੈ ਕੇ ਹੋਏ ਝਗਡ਼ੇ 'ਚ ਮਕਾਨ ਮਾਲਕਣ ਵੱਲੋਂ ਨੌਜਵਾਨ ਦੇ ਸਿਰ 'ਚ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮਿ੍ਤਕ ਨੌਜਵਾਨ ਦੀ ਪਤਨੀ ਦੇ ਬਿਆਨਾਂ 'ਤੇ ਅਪਰਾਧਕ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਕਾਨ ਮਾਲਕਣ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਟਿੱਬਾ ਰੋਡ ਦੇ ਕਰਤਾਰ ਨਗਰ 'ਚ ਹਰਪ੍ਰਰੀਤ ਸਿੰਘ ਆਪਣੀ ਪਤਨੀ ਨਾਲ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ। ਉਸ ਦਾ ਢਾਈ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੇ ਕੋਈ ਬੱਚਾ ਨਹੀਂ ਸੀ। ਵੀਰਵਾਰ ਨੂੰ ਹੋਲੀ ਵਾਲੇ ਦਿਨ ਸ਼ਾਮ ਨੂੰ 4 ਵਜੇ ਉਹ ਆਪਣੇ ਦੋਸਤ ਨਾਲ ਘਰ 'ਚ ਹੀ ਸ਼ਰਾਬ ਪੀ ਰਿਹਾ ਸੀ ਤੇ ਉਸ ਨੇ ਉੱਚੀ ਆਵਾਜ਼ 'ਚ ਗਾਣੇ ਲਗਾਏ ਹੋਏ ਸਨ। ਜਿਸ 'ਤੇ ਮਕਾਨ ਮਾਲਕਣ ਕੁਲਦੀਪ ਕੌਰ ਨੇ ਇਤਰਾਜ਼ ਪ੍ਰਗਟਾਇਆ ਤੇ ਉਹ ਉਸ ਕੋਲ ਗਈ ਤੇ ਗਾਣੇ ਬੰਦ ਕਰਨ ਲਈ ਕਹਿ ਦਿੱਤਾ। ਜਿਸ ਨਾਲ ਦੋਵਾਂ 'ਚ ਗਾਲੀ-ਗਲੌਚ ਸ਼ੁਰੂ ਹੋ ਗਿਆ। ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਮਾਮਲਾ ਸੁਲਝਾਇਆ। ਇਸ ਤੋਂ ਬਾਅਦ ਹਰਪ੍ਰਰੀਤ ਆਪਣੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਘਰ 'ਤੇ ਛੱਡਣ ਚਲਾ ਗਿਆ। ਜਦੋਂ ਵਾਪਸ ਆਇਆ, ਉਦੋਂ ਵੀ ਮਕਾਨ ਮਾਲਕਣ ਉਸ ਦੀ ਪਤਨੀ ਨੂੰ ਬੋਲ ਰਹੀ ਸੀ। ਇਸ ਨਾਲ ਝਗਡ਼ਾ ਫਿਰ ਤੋਂ ਸ਼ੁਰੂ ਹੋ ਗਿਆ। ਇਸੇ ਦੌਰਾਨ ਮਕਾਨ ਮਾਲਕਣ ਨੇ ਲੋਹੇ ਦੀ ਰਾਡ ਨੌਜਵਾਨ ਦੇ ਸਿਰ 'ਚ ਮਾਰ ਦਿੱਤੀ ਤੇ ਉਹ ਹੇਠਾਂ ਡਿਗ ਪਿਆ। ਘਰ 'ਤੇ ਆਇਆ ਉਸ ਦਾ ਦੋਸਤ ਉਸ ਨੂੰ ਸਿਵਲ ਹਸਪਤਾਲ ਲੈ ਗਿਆ, ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਰਪ੍ਰਰੀਤ ਫੈਕਟਰੀ 'ਚ ਆਟੋ ਚਲਾਉਂਦਾ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦੋਵਾਂ ਪਰਿਵਾਰਾਂ ਦਾ ਖ਼ਰਚ ਉਸੇ ਵੱਲੋਂ ਚਲਾਇਆ ਜਾਂਦਾ ਸੀ। ਪੁਲਿਸ ਵੱਲੋਂ 174 ਸੀਆਰਪੀਸੀ ਦੇ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾਇਆ ਸੀ, ਜਿਸ ਵਿਚ ਉਸ ਦੇ ਸਿਰ 'ਚ ਸੱਟ ਲੱਗੀ ਹੋਈ ਹੈ। ਪੁਲਿਸ ਨੇ ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਮਕਾਨ ਮਾਲਕਣ ਮਨਜੀਤ ਕੌਰ ਖ਼ਿਲਾਫ਼ ਥਾਣਾ ਟਿੱਬਾ 'ਚ ਅਪਰਾਧਕ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅੌਰਤ ਨੂੰ ਗਿ੍ਫ਼ਤਾਰ ਵੀ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਹਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਅਜਿਹੇ ਝਗੜੇ ਰੁਕ ਸਕਦੇ ਹਨ। ਅਫਸੋਸ ਕਿ ਸ਼ੋਰ ਸ਼ਰਾਬ ਕਰਨ ਵਾਲੇ ਅਨਸਰ ਬੜੀ ਬੇਫਿਕਰੀ ਨਾਲ ਰੌਲਾ ਗੌਲਾ ਪਾਉਂਦੇ ਹਨ ਅਤੇ ਰੋਕਣ ਤੇ ਸਾਰੀ ਗੱਲ ਹਾਸੇ ਵਿਚ ਉਡਾ ਦੇਂਦੇ ਹਨ। ਕਿ ਇਸ ਕਤਲ ਤੋਂ ਅਮਨ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਅਤੇ ਸਮਾਜ ਕੋਈ ਸਬਕ ਸਿੱਖਣਗੇ?
No comments:
Post a Comment