14th July 2020 at 17:42
ਪੁਲਿਸ ਲਾਈਨਜ਼ 'ਚ ਸਥਿਤ ਗੁਰਦੁਆਰਾ ਸਾਹਿਬ ਲਈ ਬਰਤਨਾਂ ਦੀ ਸੇਵਾ
ਲੁਧਿਆਣਾ: 14 ਜੁਲਾਈ 2020: (ਕਾਰਤਿਕਾ ਸਿੰਘ//ਲੁਧਿਆਣਾ ਸਕਰੀਨ)::
ਅੱਜਕਲ ਕੋਰੋਨਾ ਦੀ ਮਾਰ ਤੇਜ਼ੀ ਨਾਲ ਵੱਧ ਰਹੀ ਹੈ। ਇਸਦੀ ਰੋਕਥਾਮ ਲਈ ਪੁਲਿਸ ਦੇ ਜਵਾਨ ਸਭ ਤੋਂ ਅੱਗੇ ਹਨ। ਅਜਿਹੀ ਸਥਿਤੀ ਵਿੱਚ ਪੁਲਿਸ ਲਾਈਨਜ਼ ਲੁਧਿਆਣਾ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਤੇ ਜ਼ਿੰਮੇਵਾਰੀ ਵੀ ਵੱਧ ਗਈ ਹੈ। ਲੁਧਿਆਣਾ ਵਿੱਚ ਹਿੰਦੂਆਂ ਸਿਖਾਂ ਅਤੇ ਮੁਸਲਮਾਨਾਂ ਦੀ ਆਸਥਾ ਦੇ ਪ੍ਰਮੁੱਖ ਕੇਂਦਰ ਸ੍ਰੀ ਗੁਰੂ ਦੂਖ ਨਿਵਾਰਨ ਸਾਹਿਬ ਨੇ ਪੁਲਿਸ ਲਾਈਨਜ਼ ਵਾਲੇ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਸਰਦਾਰ ਪ੍ਰਿਤਪਾਲ ਸਿੰਘ, ਮੁੱਖ ਸੇਵਾਦਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਲੁਧਿਆਣਾ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਪੁਲਿਸ ਲਾਈਨਜ਼, ਲੁਧਿਆਣਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਲਈ ਥਾਲ-500, ਗਿਲਾਸ-500, ਚਮਚ-500, ਬਾਲਟੀਆਂ-30, ਕੜਛੀਆਂ-30, ਪਰਾਤਾਂ-05, ਜੱਗ-05 ਅਤੇ ਕੇਤਲੀਆਂ-05 ਅੱਜ ਕਮਿਸ਼ਨਰ ਪੁਲਿਸ, ਲੁਧਿਆਣਾ ਸ੍ਰੀ ਰਾਕੇਸ ਅਗਰਵਾਲ ਜੀ ਦੀ ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਪੁਲਿਸ ਲਾਈਨਜ਼, ਲੁਧਿਆਣਾ ਲਈ ਭੇਟ ਕੀਤੀਆਂ ਗਈਆਂ। ਇਸ ਸਬੰਧ ਵਿਚ ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋਂ ਸਰਦਾਰ ਪ੍ਰਿਤਪਾਲ ਸਿੰਘ, ਮੁੱਖ ਸੇਵਾਦਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਲੁਧਿਆਣਾ ਜੀ ਦਾ ਧੰਨਵਾਦ ਵੀ ਕੀਤਾ ਗਿਆ।
ਉਮੀਦ ਕਰਨੀ ਚਾਹੀਦੀ ਹੈ ਕਿ ਬਾਕੀ ਧਾਰਮਿਕ ਅਸਥਾਨ ਵੀ ਇਸ ਫਿਲ ਤੋਂ ਪ੍ਰੇਰਨਾ ਲੈਣਗੇ।
***
No comments:
Post a Comment