28th May 2021 at 2:29 PM
ਜਸਵੰਤ ਜੀਰਖ ਨੇ ਦਿੱਤਾ ਖਾਲੀ ਥਾਂਵਾਂ 'ਚ ਬੂਟੇ ਲਾਉਣ ਦਾ ਸੱਦਾ
ਲੁਧਿਆਣਾ: 28 ਮਈ 2021:(ਲੁਧਿਆਣਾ ਸਕਰੀਨ ਬਿਊਰੋ)::
ਸਮਾਜ ਵਿੱਚ ਉਸਾਰੂ ਕਦਰਾਂ ਕੀਮਤਾਂ ਲਾਗੂ ਕਰਨ ਅਤੇ ਗੰਧਲੇ ਵਾਤਾਵਰਣ ਨੂੰ ਸੁਧਾਰਕੇ ਲੋਕਾਂ ਦੇ ਬਿਮਾਰ ਜੀਵਨ ਨੂੰ ਤੰਦਰੁਸਤ ਬਣਾਉਣ ਲਈ ਸਮਰਪਿਤ ਜਨਤਕ ਸੰਸਥਾਵਾਂ ਆਪਣੇ ਪੱਧਰ ਤੇ ਕਾਫੀ ਲੰਮੇ ਸਮੇਂ ਤੋਂ ਯਤਨਸ਼ੀਲ ਹਨ। ਪਿਛਲੇ ਸਮਿਆਂ ਦੌਰਾਨ ਸਰਕਾਰੀ ਹੁਕਮਾਂ ਤੇ ਰੁੱਖਾਂ ਦੀ ਅੰਨੇਵਾਹ ਕਟਾਈ ਦੇ ਬਾਵਜੂਦ ਵੀ ਇਹਨਾਂ ਸੰਸਥਾਵਾਂ ਨੇ ਆਪਣੇ ਉਤਸ਼ਾਹ ਅਤੇ ਕੰਮ ਵਿੱਚ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ। ਪਰ ਲੋਕਾਂ ਵਿਚਲੇ ਏਨੇ ਵੱਡੇ ਉਤਸ਼ਾਹ ਦੇ ਬਾਵਜੂਦ ਸਬੰਧਤ ਸਰਕਾਰੀ ਅਦਾਰੇ ਅੱਜ ਦੇ ਇਸ ਗੰਭੀਰ ਮਸਲੇ ਵੱਲ ਲੋੜੀਂਦਾ ਧਿਆਨ ਨਾ ਦੇਕੇ ਵੱਡੀ ਕੁਤਾਹੀ ਕਰ ਰਹੇ ਹਨ।
ਪਿਛਲੇ ਦਿਨੀਂ ਮਹਾਂਸਭਾ ਲੁਧਿਆਣਾ ਅਤੇ ਨੌਜਵਾਨ ਸਭਾ ਬੀ ਆਰ ਐਸ ਨਗਰ ਨੇ ਆਪਣੇ ਇਲਾਕੇ ਵਿੱਚ ਬਾਰਸ਼ਾਂ ਮੌਕੇ 100 ਬੂਟੇ ਲਾਉਣ ਦੀ ਵਿਉਂਤਬੰਦੀ ਬਣਾਈ। ਇਸ ਸਬੰਧੀ ਇਲਾਕਾ ਕੌਂਸਲਰ ਹਰੀ ਸਿੰਘ ਬਰਾੜ ਨਾਲ ਵੀ ਗੱਲ ਕਰਦਿਆਂ ਨਗਰ ਨਿਗਮ ਲੁਧਿਆਣਾ ਪਾਸੋਂ ਇਹਨਾਂ ਬੂਟਿਆਂ ਦੀ ਅਵਾਰਾ ਪਸ਼ੂਆਂ ਤੋਂ ਬਚਾਓ ਲਈ ਟ੍ਰੀਗਾਰਡ ਦੇਣ ਦੀ ਮੰਗ ਕੀਤੀ। ਪਰ ਹਰੀ ਸਿੰਘ ਬਰਾੜ ਵੱਲੋਂ ਇਹ ਦੱਸਣ ਤੇ ਬੜੀ ਹੈਰਾਨਗੀ ਹੋਈ ਕਿ ਨਗਰ ਨਿਗਮ ਨੇ ਟ੍ਰੀ ਗਾਰਡ ਬਣਾਉਣੇ ਹੀ ਬੰਦ ਕੀਤੇ ਹੋਏ ਹਨ, ਜਿਸ ਕਰਕੇ ਇਹ ਨਹੀਂ ਮਿਲ ਸਕਣਗੇ।
ਇਸ ਤੋਂ ਜਾਹਰ ਹੈ ਕਿ ਵਾਤਾਵਰਣ ਦੀ ਸਾਂਭਸੰਭਾਲ ਕਰਨ ਲਈ ਜਿਹੜੇ ਸਰਕਾਰੀ ਅਦਾਰਿਆਂ ਨੇ ਮੁੱਖ ਜੁਮੇਵਾਰੀ ਨਿਭਾਉਣੀ ਹੈ, ਉਹਨਾਂ ਨੇ ਆਪਣੀ ਜ਼ੁੰਮੇਵਾਰੀ ਤੋਂ ਹੀ ਪਾਸਾ ਵੱਟ ਲਿਆ ਹੈ।
ਅੱਜ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਖੇ ਸੰਸਥਾਵਾਂ ਦੇ ਕਾਰਕੁੰਨਾ ਤੇ ਜਸਵੰਤ ਜੀਰਖ, ਸੁਬੇਗ ਸਿੰਘ, ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਇਸ ਮੁੱਦੇ ਵੱਲ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਵੀਆਂ ਸੜਕਾਂ ਦਾ ਨਿਰਮਾਣ ਕਰਦੇ ਸਮੇਂ ਦਰੱਖਤਾਂ ਦਾ ਵੱਡੀ ਪੱਧਰ ਤੇ ਵਢਾਂਗਾ ਤਾਂ ਕੀਤਾ ਜਾ ਰਿਹਾ ਹੈ, ਪਰ ਨਵੇਂ ਬੂਟੇ ਲਗਾਉਣ ਲਈ ਵੀ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣ। ਨਗਰ ਨਿਗਮ ਵੱਲੋਂ ਟ੍ਰੀ ਗਾਰਡ ਬਣਾਕੇ ਚਾਹਵਾਨ ਸੰਸਥਾਵਾਂ ਨੂੰ ਮਹੱਈਆ ਕੀਤੇ ਜਾਣ। ਕਿਧਰੇ ਇਹਨਾਂ ਨੂੰ ਬਣਾਉਣ ਦਾ ਠੇਕਾ ਵੀ ਅੰਦਰਖਾਤੇ ਕਿਸੇ ਪ੍ਰਾਈਵੇਟ ਫਾਰਮ ਨੂੰ ਤਾਂ ਨਹੀਂ ਦੇ ਦਿੱਤਾ ਗਿਆ?
No comments:
Post a Comment