Thursday, January 6, 2022

ਵਿਧਾਇਕ ਬੈਂਸ ਨੇ ਕਰਵਾਈ ਇੰਟਰਲਾਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ

 6th January 2022 at 4:47 PM

 ਇੰਟਰਲਾਕ ਟਾਈਲਾਂ ਦੇ ਇਸ ਕੰਮ ਤੇ ਆ ਰਹੀ ਹੈ 78.72 ਲੱਖ ਦੀ ਲਾਗਤ 

LIP ਲੋਕਾਂ ਦੀ ਨਿਰੰਤਰ ਸੇਵਾ ਕਰਕੇ ਹੀ ਪੁੱਜੀ ਅਸੰਬਲੀ ਵਿੱਚ:MLA ਬੈਂਸ

ਲੁਧਿਆਣਾ
: 6 ਜਨਵਰੀ 2021: (ਪ੍ਰਿਤਪਾਲ ਸਿੰਘ ਪਾਲੀ//ਲੁਧਿਆਣਾ ਸਕਰੀਨ):: 
ਗਲੀਆਂ ਮੋਹਲਿਆਂ ਦੇ  ਟੁੱਟੇ ਰਹਿਣ ਤਾਂ ਲੋਕਾਂ ਨੂੰ ਨਿਤ ਦਿਹਾੜੀ ਬੇਹੱਦ ਦਿੱਕਤ ਆਉਂਦੀ ਹੈ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਐਮ ਐਲ ਏ ਸਿਮਰਨਜੀ ਸਿੰਘ ਬੈਂਸ ਆਪਣੀ ਟੀਮ ਅਤੇ ਪਰਿਵਾਰ ਸਮੇਤ ਹਮਹੇਸ਼ਨ ਸਰਗਰਮ ਰਹਿੰਦੇ ਹਨ। ਹੁਣ ਵੀ ਉਹਨਾਂ ਨੇ ਕਿ ਨਵੇਂ ਪ੍ਰੋਜੈਕਟ ਸ਼ੁਰੂ ਕਰਵਾਏ ਹੋਏ ਹਨ।
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਉਦਘਾਟਨ ਕਰਨ ਦੀ ਬਜਾਏ ਵਿਕਾਸ ਦੀ ਰਾਜਨੀਤੀ ਵਿਚ ਵਿਸ਼ਵਾਸ਼ ਰੱਖਦੀ ਹਨ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੇ ਦੁਆਰਾ ਹਲਕਾ ਆਤਮ ਨਗਰ ਅਤੇ ਦੱਖਣੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਮਿਆਰੀ ਹੋਣ।
ਵਿਧਾਇਕ ਬੈਂਸ ਅੱਜ ਵਾਰਡ ਨੰਬਰ 45 ਵਿਚ ਪੈਦੇ ਮੁਹੱਲਾ ਗੁਰੂ ਗਿਆਨ ਵਿਹਾਰ ‘ਚ ਇੰਟਰਲਾਕ ਟਾਈਲਾਂ ਦੇ ਕੰਮ ਦਾ ੳੇਦਘਾਟਨ ਕਰਨ ਮੌਕੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰ ਰਹੇ ਸਨ।ਜਿਸ ਤੇ ਕੁੱਲ 78.72 ਲੱਖ ਦੀ ਲਾਗਤ ਆਵੇਗੀ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਲਿਪ ਦਾ ਗਠਨ ਹੀ ਲੋਕ ਸੇਵਾ ਲਈ ਕੀਤਾ ਗਿਆ ਹੈ ਅਤੇ ਲੋਕਾ ਵੱਲੋ ਨਕਾਰੇ ਹੋਏ ਨੁਮਾਇੰਦੇ ਜੋ ਕੇਵਲ ਚੋਣਾ ਦੌਰਾਨ ਹੀ ਨਜ਼ਰ ਆਉਦੇ ਹਨ, ਝੂਠੇ ਵਿਕਾਸ ਦੇ ਉਦਘਾਟਨ ਕਰ ਕੇ ਲੋਕਾਂ ਨੂੰ ਲੁਬਾਉਣ ਦੀਆ ਕੋਸ਼ਿਸ਼ਾਂ ਕਰ ਰਹੇ ਹਨ। ਉਹ ਕਦੇ ਵੀ ਪੂਰੀਆ ਨਹੀ ਹੋਣਗੀਆ।ਵਿਧਾਇਕ ਬੈਂਸ ਨੇ ਕਿਹਾ ਲਿਪ ਮੁੱਢ ਤੋ ਹੀ ਵਿਕਾਸ ਕਾਰਜ ਕਰਵਾ ਕੇ ਅਤੇ ਲੋਕਾਂ ਦੀ ਦਿਨ ਰਾਤ ਸੇਵਾ ਕਰਕੇ ਹੀ ਵਿਧਾਨ ਸਭਾ ਵਿਚ ਪਹੁੰਚੀ ਹੈ, ਨਾ ਕਿ ਝੂਠੇ ਵਿਕਾਸ ਦੇ ਸਹਾਰੇ।ਇਸ ਕਰਕੇ ਪਾਰਟੀ ਦੇ ਨੁਮਾਇੰਦੇ ਉਦਘਾਟਨ ਦੀ ਥਾਂ ਵਿਕਾਸ ਕਾਰਜ ਨੂੰ ਪਹਿਲ ਦਿੰਦੇ ਹਨ।ਇਸ ਮੌਕੇ ਇਲਾਕਾ ਨਿਵਾਸੀਆ ਨੇ ਵਿਕਾਸ ਕਾਰਜ ਕਰਵਾਉਣ ਤੇ ਵਿਧਾਇਕ ਬੈਂਸ ਅਤੇ ਹਰਪਾਲ ਕੋਹਲੀ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਪਾਲ ਸਿੰਘ ਕੋਹਲੀ, ਗੁਰਦੀਪ ਸਿੰਘ ਕਾਲੜਾ, ਦਰਸ਼ਨ ਸਿੰਘ, ਵਾਈ ਪੀ ਸਿੰਘ, ਗੁਰਚਰਨ ਸਿੰਘ, ਹਰਜੀਤ ਸਿੰਘ ਗਾਂਧੀ, ਰੁਪਿੰਦਰ ਸਿੰਘ, ਏ.ਕੇ ਥੰਮਣ, ਐਸ.ਐਸ.ਗਰੇਵਾਲ, ਇਕਬਾਲ ਸਿੰਘ ਬਹਿਲ, ਆਕਾਸ਼ ਸੂਦ, ਰਾਕੇਸ਼ ਸਿੰਗਲਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ।

No comments:

Post a Comment