WhatsApp: 1st May Wednesday:5:46 PM
ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਰਹੇ ਨੌਜਵਾਨ ਵਰਗ:ਗਰੇਵਾਲ
ਲੁਧਿਆਣਾ: 1 ਮਈ 2019: (ਵਿਸ਼ਾਲ ਢੱਲ//ਲੁਧਿਆਣਾ ਸਕਰੀਨ)::
ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ 112 ਮੈਂਬਰੀ ਜ਼ਿਲਾ ਅਹੁਦੇਦਾਰਾਂ ਦਾ ਐਲਾਨ ਕੀਤਾ। ਅਕਾਲੀ-ਭਾਜਪਾ ਗਠ-ਜੋਡ਼ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ, ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋ, ਇਸਤਰੀ ਅਕਾਲੀ ਦਲ ਪ੍ਰਧਾਨ ਸੁਰਿੰਦਰ ਕੌਰ ਦਿਆਲ ਨੇ 23 ਸੀਨੀਅਰ ਮੀਤ ਪ੍ਰਧਾਨ, 47 ਮੀਤ ਪਰਧਾਨਾਂ, 18 ਜਨਰਲ ਸਕੱਤਰਾਂ, 10 ਸਕੱਤਰਾਂ , 10 ਸੰਯੁਕਤ ਸਕੱਤਰਾਂ ਅਤੇ 4 ਬੁਲਾਰਿਆਂ ਵੱਜੋਂ ਨਵਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਵਧਾਈ ਦਿੱਤੀ। ਸਵਰਗੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨੇਡ਼ਲੇ ਸਾਥੀਆਂ ਵਿੱਚੋਂ ਇੱਕ ਰਹੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨੌਜਵਾਨ ਪੀੜ੍ਹੀ ਨੂੰ ਕਾਂਗਰਸ ਦੇ ਝੂਠੇ ਵਾਅਦੀਆਂ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਵਿਧਾਨਸਭਾ ਚੋਣਾਂ ਵਿੱਚ ਮੁਫਤ ਮੋਬਾਇਲ ਅਤੇ ਨੌਕਰੀ ਦੇ ਵਾਅਦੇ ਕਰਕੇ ਨੈਜਵਾਨ ਵਰਗ ਦੇ ਵੋਟ ਤਾਂ ਬਟੋਰੇ ਮਗਰ ਸਤਾ ਹਾਸਲ ਕਰਣ ਦੇ ਬਾਅਦ ਭਰੇ ਫ਼ਾਰਮ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ। ਕਾਂਗਰਸ ਦੇ ਝੂਠੇ ਵਾਅਦਿਆਂ ਦਾ ਹਿਸਾਬ ਹੁਣ ਨੌਜਵਾਨ ਲੋਕਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਤੋਂ ਗਿਣ-ਗਿਣ ਕੇ ਲੈਣਗੇ। ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਨੌਜਵਾਨ ਵਰਗ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ। ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਦੁਖੀ ਨੋਜਵਾਨ ਸ਼ਕਤੀ ਨੇ ਹੁਣ ਅਕਾਲੀ ਦਲ ਦੇ ਪੱਖ ਵਿੱਚ ਵੋਟਾਂ ਪਾਉਣ ਦਾ ਫੈਸਲਾ ਕਰ ਲਿਆ ਹੈ। ਇਸ ਮੌਕੇ ਤੇ ਜਗਬੀਰ ਸਿੰਘ ਸੋਖੀ, ਰਵਿੰਦਰਪਾਲ ਸਿੰਘ ਖਾਲਸਾ, ਰਖਵਿੰਦਰ ਸਿੰਘ ਗਾਬਡ਼ਿਆ, ਵਿਪਨ ਸੂਦ ਕਾਕਾ, ਮਨਪ੍ਰੀਤ ਸਿੰਘ ਮੰਨਾ, ਮਨਪ੍ਰੀਤ ਸਿੰਘ ਬੰਟੀ , ਗਗਨਦੀਪ ਸਿੰਘ ਗਿਆਸਪੁਰਾ, ਸੁਨੀਲ ਮਹਿਰਾ, ਮਨਪ੍ਰੀਤ ਸਿੰਘ ਮੰਨਾ, ਜਸਪਾਲ ਬੰਟੀ, ਸੰਜੀਵ ਚੌਧਰੀ, ਸਤੀਸ਼ ਨਾਗਰ, ਸਰਵਜੀਤ ਸਿੰਘ ਸ਼ੰਟੀ ਅਤੇ ਜਸਬੀਰ ਸਿੰਘ ਮੱਕਡ਼ ਸਹਿਤ ਹੋਰ ਵੀ ਸਰਗਰਮ ਵਰਕਰ ਅਤੇ ਲੀਡਰ ਮੌਜੂਦ ਸਨ।
No comments:
Post a Comment