ਲਾਲ ਝੰਡੇ ਦੇ ਸਾਥ ਨਾਲ ਹੋਰ ਨਿਖਰੇਗਾ ਕਾਮਰੇਡ ਬੈਂਸ
ਲੁਧਿਆਣਾ: 19 ਮਈ 2019: (ਲੁਧਿਆਣਾ ਸਕਰੀਨ ਟੀਮ)::
ਅੱਜ ਵੋਟਾਂ ਪੈ ਗਈਆਂ ਹਨ। ਨਤੀਜੇ 23 ਮਈ ਨੂੰ ਆ ਜਾਣਗੇ। "ਕਿਸ ਦੇ ਹਿਸੇ ਕੀ ਆਉਣਾ ਹੈ" ਇਹ ਰਾਜ਼ ਉਦੋਂ ਤੱਕ ਲਈ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਇਸ ਵਾਰ ਲੁਧਿਆਣਾ ਦੀ ਚੋਣ ਜੰਗ ਨੇ ਅਹਿਸਾਸ ਕਰਾਇਆ ਹੈ ਕਿ ਸੰਕਲਪ ਵਿੱਚ ਬਹੁਤ ਜਾਨ ਹੁੰਦੀ ਹੈ। ਕਿੱਥੇ ਵੱਡੇ ਵੱਡੇ ਉਮੀਦਵਾਰ ਜਿਹਨਾਂ ਕੋਲ ਨਾ ਪੈਸੇ ਦੀ ਕਮੀ ਨਾ ਹੀ ਬੰਦਿਆਂ ਦੀ ਕਿੱਥੇ ਬੈਂਸ ਭਰਾ। ਅੱਜ ਦੇ ਕਾਰੋਬਾਰੀ ਯੁਗ ਵਿੱਚ ਇਮਾਨਦਾਰ ਬੰਦੇ ਲਈ ਚੋਣ ਲੜਨਾ ਬੜਾ ਨਾਮੁਮਕਿਨ ਜਿਹ ਕੰਮ ਲੱਗਦਾ ਹੈ। ਇੰਝ ਲੱਗਦੈ ਜਿਵੇਂ ਬੈਂਸ ਭਰਾ ਆਖ ਰਹੇ ਹੋ--
ਹਮਨੇ ਚਿਰਾਗ ਰਖ ਦੀਆ; ਤੂਫਾਂ ਕੇ ਸਾਮਨੇ;
ਪੀਛੇ ਹਟੇਗਾ ਇਸ਼ਕ਼ ਕਿਸੀ ਇਮਤਿਹਾਂ ਸੇ ਕਿਆ!
ਇਸ ਵਾਰ ਦੀ ਲੜਾਈ ਕੁਝ ਅਜਿਹੀ ਹੀ ਸੀ--ਪਹਾੜ ਨਾਲ ਮੱਥਾ ਮਾਰਨਾ ਕੋਈ ਸੌਖਾ ਨਹੀਂ ਸੀ---ਅਨਗਿਣਤ ਸਾਧਨਾਂ ਵਾਲੀਆਂ ਰਵਾਇਤੀ ਪਾਰਟੀਆਂ ਨਾਲ ਟੱਕਰ ਆਸਾਨ ਨਹੀਂ ਸੀ---ਨਾਲ ਕੌਣ ਸੀ? ਸਿਰਫ ਸੰਕਲਪ ਸ਼ਕਤੀ---ਨੈਤਿਕ ਸ਼ਕਤੀ ਅਤੇ ਲੋਕਾਂ ਲਈ ਜੂਝਣ ਵਾਲੀ ਲਾਲ ਝੰਡੇ ਦੀ ਸ਼ਕਤੀ ਦਾ ਸਾਥ--ਬਿਨਾ ਪੈਸੇ ਵੰਡੇ ਹਰ ਇਕੱਠ ਵਿੱਚ ਆਏ ਲੋਕਾਂ ਦਾ ਪਿਆਰ---ਨਾ ਜਿੱਤ ਦਾ ਦਾਅਵਾ--ਨਾ ਹਾਰ ਦਾ ਡਰ--ਨਤੀਜੇ ਕੁਝ ਵੀ ਹੋਣ--ਐਗਜ਼ਿਟ ਪੋਲ ਕੁਝ ਵੀ ਕਹੀ ਜਾਵੇ---ਇੱਕੋ ਵਾਅਦਾ--ਪਾਸ਼ ਦੇ ਸ਼ਬਦਾਂ ਵਿੱਚ--
ਅਸੀਂ ਲੜਾਂਗੇ ਸਾਥੀ--
ਪੀਛੇ ਹਟੇਗਾ ਇਸ਼ਕ਼ ਕਿਸੀ ਇਮਤਿਹਾਂ ਸੇ ਕਿਆ!
ਇਸ ਵਾਰ ਦੀ ਲੜਾਈ ਕੁਝ ਅਜਿਹੀ ਹੀ ਸੀ--ਪਹਾੜ ਨਾਲ ਮੱਥਾ ਮਾਰਨਾ ਕੋਈ ਸੌਖਾ ਨਹੀਂ ਸੀ---ਅਨਗਿਣਤ ਸਾਧਨਾਂ ਵਾਲੀਆਂ ਰਵਾਇਤੀ ਪਾਰਟੀਆਂ ਨਾਲ ਟੱਕਰ ਆਸਾਨ ਨਹੀਂ ਸੀ---ਨਾਲ ਕੌਣ ਸੀ? ਸਿਰਫ ਸੰਕਲਪ ਸ਼ਕਤੀ---ਨੈਤਿਕ ਸ਼ਕਤੀ ਅਤੇ ਲੋਕਾਂ ਲਈ ਜੂਝਣ ਵਾਲੀ ਲਾਲ ਝੰਡੇ ਦੀ ਸ਼ਕਤੀ ਦਾ ਸਾਥ--ਬਿਨਾ ਪੈਸੇ ਵੰਡੇ ਹਰ ਇਕੱਠ ਵਿੱਚ ਆਏ ਲੋਕਾਂ ਦਾ ਪਿਆਰ---ਨਾ ਜਿੱਤ ਦਾ ਦਾਅਵਾ--ਨਾ ਹਾਰ ਦਾ ਡਰ--ਨਤੀਜੇ ਕੁਝ ਵੀ ਹੋਣ--ਐਗਜ਼ਿਟ ਪੋਲ ਕੁਝ ਵੀ ਕਹੀ ਜਾਵੇ---ਇੱਕੋ ਵਾਅਦਾ--ਪਾਸ਼ ਦੇ ਸ਼ਬਦਾਂ ਵਿੱਚ--
ਅਸੀਂ ਲੜਾਂਗੇ ਸਾਥੀ--
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ 'ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ 'ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ...
ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ....
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ....
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ....
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ 'ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ 'ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ...
ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ....
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ....
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ....
No comments:
Post a Comment