May 23, 2019, 8:08 PM
ਬੈਂਸ ਦੂਜੇ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਤੀਜੇ ਸਥਾਨ 'ਤੇ ਰਹੇ
ਲੁਧਿਆਣਾ: 23 ਮਈ 2019: (ਲੁਧਿਆਣਾ ਸਕਰੀਨ ਟੀਮ)::
ਲੋਕ ਸਭਾ ਚੋਣਾਂ-2019 ਤਹਿਤ ਹਲਕਾ ਲੁਧਿਆਣਾ-07 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਰਵਨੀਤ ਸਿੰਘ ਬਿੱਟੂ 383795 ਵੋਟਾਂ ਲੈ ਕੇ ਜੇਤੂ ਰਹੇ। ਉਹਨਾਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸ੍ਰ. ਸਿਮਰਜੀਤ ਸਿੰਘ ਬੈਂਸ ਨੂੰ 76372 ਵੋਟਾਂ ਦੇ ਫਰਕ ਨਾਲ ਹਰਾਇਆ। ਸ੍ਰ. ਬੈਂਸ ਨੂੰ 307423 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ 299435 ਵੋਟਾਂ ਲੈ ਕੇ ਤੀਜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ 15945 ਵੋਟਾਂ ਪ੍ਰਾਪਤ ਕਰਕੇ ਚੌਥੇ ਸਥਾਨ 'ਤੇ ਰਹੇ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ-ਕਮ-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱੱਸਿਆ ਕਿ ਉਪਰੋਕਤ ਚਾਰਾਂ ਉਮੀਦਵਾਰਾਂ ਤੋਂ ਇਲਾਵਾ ਐੱਨ. ਸੀ. ਪੀ. ਦੇ ਉਮੀਦਵਾਰ ਬਾਬਾ ਸੁਖਵਿੰਦਰ ਸਿੰਘ ਗਿੱਲ ਨੂੰ 2104, ਬੀ. ਐੱਲ. ਐੱਸ. ਡੀ. ਉਮੀਦਵਾਰ ਬਾਬਾ ਅਮਰਜੀਤ ਸਿੰਘ ਖਾਲਸਾ ਨੂੰ 3211, ਜੇ. ਜੇ. ਜੇ. ਕੇ. ਪੀ. ਦੇ ਦਰਸ਼ਨ ਸਿੰਘ ਡਾਬਾ ਨੂੰ 1346, ਪੀ. ਪੀ. ਆਈ. ਐੱਸ. ਦੇ ਦਲਜੀਤ ਸਿੰਘ ਨੂੰ 1597, ਐੱਚ. ਐੱਸ. ਐੱਸ. ਦੇ ਦਵਿੰਦਰ ਭਾਗੜੀਆ ਨੂੰ 3594, ਏ. ਪੀ. ਓ. ਐੱਲ. ਦੇ ਦਿਲਦਾਰ ਸਿੰਘ ਨੂੰ 1254, ਐੱਸ. ਏ. ਕੇ. ਏ. ਪੀ. ਦੇ ਪ੍ਰਦੀਪ ਬਾਵਾ ਨੂੰ 1158, ਪੀ. ਪੀ. ਆਈ. ਡੀ. ਦੇ ਬ੍ਰਿਜੇਸ਼ ਕੁਮਾਰ ਬਾਂਗੜ ਨੂੰ 1175, ਬੀ. ਐੱਚ. ਏ. ਪੀ. ਆਰ. ਏ. ਪੀ. ਦੇ ਬਲਜੀਤ ਸਿੰਘ ਨੂੰ 1640, ਐੱਨ. ਏ. ਟੀ. ਜੇ. ਯੂ. ਪੀ. ਦੇ ਇੰਜੀਨੀਅਰ ਬਲਦੇਵ ਰਾਜ ਕਤਨਾ ਨੂੰ 1328, ਏ. ਐੱਨ. ਸੀ. ਦੇ ਬਿੰਟੂ ਕੁਮਾਰ ਟਾਂਕ ਨੂੰ 1060, ਆਰ. ਏ. ਐੱਸ. ਏ. ਪੀ. ਦੇ ਮੁਹੰਮਦ ਨਸੀਮ ਅੰਸਾਰੀ ਨੂੰ 1871, ਐੱਸ. ਐੱਸ. ਪੀ. ਦੇ ਰਜਿੰਦਰ ਘਈ ਨੂੰ 1014, ਬੀ. ਐੱਮ. ਯੂ. ਪੀ. ਦੇ ਵੈਦ ਰਾਮ ਸਿੰਘ ਦੀਪਕ ਨੂੰ 952, ਆਜ਼ਾਦ ਜਸਦੀਪ ਸਿੰਘ ਸੋਢੀ ਨੂੰ 1535, ਆਜ਼ਾਦ ਜੈ ਪ੍ਰਕਾਸ਼ ਜੈਨ ਨੂੰ 2726, ਆਜ਼ਾਦ ਮਹਿੰਦਰ ਸਿੰਘ ਨੂੰ 895, ਆਜ਼ਾਦ ਰਵਿੰਦਰਪਾਲ ਸਿੰਘ ਨੂੰ 1359 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਨੋਟਾ ਬਟਨ ਨੂੰ 10538 ਵੋਟਰਾਂ ਨੇ ਦਬਾਇਆ।
ਗਿਣਤੀ ਪ੍ਰਕਿਰਿਆ ਮੁਕੰਮਲ ਹੋਣ 'ਤੇ ਰਿਟਰਨਿੰਗ ਅਧਿਕਾਰੀ-ਕਮ- ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜੇਤੂ ਰਹੇ ਸ੍ਰ. ਰਵਨੀਤ ਸਿੰਘ ਬਿੱਟੂ ਨੂੰ ਸਰਟੀਫਿਕੇਟ ਪ੍ਰਦਾਨ ਕੀਤਾ। ਸ੍ਰੀ ਅਗਰਵਾਲ ਨੇ ਸਮੁੱਚੀ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਨੇਪਰੇ ਚੜਨ 'ਤੇ ਸਮੂਹ ਧਿਰਾਂ ਦਾ ਧੰਨਵਾਦ ਕੀਤਾ।
No comments:
Post a Comment