Tuesday 4th November 2024 at 6:38 PM//Ludhiana Press//Email//ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ//ਇਯਾਲੀ ਕਲਾ//
ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਵਲੋਂ ਇਯਾਲੀ ਕਲਾਂ ਵਿੱਚ ਯਾਦਗਾਰੀ ਆਯੋਜਨ
ਲੁਧਿਆਣਾ: 4 ਨਵੰਬਰ 2024: (ਗੁਰਦੇਵ ਸਿੰਘ//ਲੁਧਿਆਣਾ ਸਕਰੀਨ ਡੈਸਕ)::
ਸਾਡੇ ਸਮਾਜ ਦਾ ਇਤਿਹਾਸ ਪੀਰਾਂ, ਪੁਰਖਿਆਂ, ਬਜ਼ੁਰਗਾਂ ਅਤੇ ਸਿੱਧ ਸੰਤਾਂ ਮਹਾਂਪੁਰਖਾਂ ਦੇ ਚਮਤਕਾਰਾਂ ਨਾਲ ਭਰਿਆ ਪਿਆ ਹੈ। ਲੋਕ ਅੱਜ ਵੀ ਇਹਨਾਂ ਨੂੰ ਯਾਦ ਕਰਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਵੱਖ ਗੋਤਾਂ ਦੇ ਮੇਲੇ ਵੀ ਇਸੇ ਸਿਲਸਿਲੇ ਦੀ ਹੀ ਕੜੀ ਹਨ। ਇਸ ਵਾਰ ਤੁਹਾਡੇ ਸਾਹਮਣੇ ਹੈ ਇਯਾਲੀ ਕਲਾਂ ਦੀ ਇੱਕ ਖਾਸ ਰਿਪੋਰਟ ਜਿਹੜੀ ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਨਾਲ ਸਬੰਧਤ ਹੈ।
ਲੁਧਿਆਣਾ ਮੁੱਲਾਂਪੁਰ ਰੋਡ ਸਥਿਤ ਪਿੰਡ ਇਯਾਲੀ ਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਦੀ ਅਗਵਾਈ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਮਠਾੜੂ ਗੋਤਰ ਨਾਲ ਸੰਬੰਧਤ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਬਾਬਾ ਸਿੱਧ ਜੀ ਦੇ ਅਸਥਾਨ ਤੇ ਮੱਥਾ ਟੇਕ ਕੇ ਮੰਨਤਾਂ ਮੰਗੀਆਂ ਅਤੇ ਪਰਿਵਾਰ ਵਿੱਚ ਵਾਧੇ ਅਤੇ ਸੁਖ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਵਾਰ ਵੀ ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਵਲੋਂ ਪਿੰਡ ਇਯਾਲੀ ਕਲਾ ਵਿਖੇ ਮਠਾੜੂ ਪਰਿਵਾਰਾਂ ਤੇ ਸੰਗਤਾਂ ਨਾਲ ਦਿਵਾਲੀ ਵਾਲੇ ਦਿਨ ਮਠਾੜੂ ਗੋਤਰ ਦਾ ਸਲਾਨਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸੰਗਤਾਂ ਨੇ ਬਾਬਾ ਸਿੱਧ ਜੀ ਦੇ ਅਸਥਾਨ 'ਤੇ ਮਿੱਟੀ ਕੱਢੀ ਅਤੇ ਮੱਥਾ ਟੇਕਿਆ। ਜੋੜ ਮੇਲੇ ਦੇ ਸੰਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਠਾੜੂ ਤੇ ਦੁਰਲੱਭ ਸਿੰਘ ਮਠਾੜੂ ਨੇ ਦੱਸਿਆ ਕਿ ਮਠਾੜੂ ਗੋਤਰ ਨਾਲ ਸੰਬੰਧਤ ਪਰਿਵਾਰ ਹਰ ਸਾਲ ਇਸ ਅਸਥਾਨ ਤੇ ਮੱਥਾ ਟੇਕਦੀਆਂ ਹਨ ਅਤੇ ਸੁੱਖਾ ਸੁੱਖ ਦੀਆਂ ਹਨ।
ਜਿਨ੍ਹਾਂ ਪਰਿਵਾਰਾਂ ਦੀਆਂ ਸੁੱਖਾ ਪੂਰੀਆਂ ਹੁੰਦੀਆਂ ਹਨ, ਉਹ ਦਿਵਾਲੀ ਵਾਲੇ ਦਿਨ ਆਪਣੇ ਪਰਿਵਾਰਾਂ ਨੂੰ ਨਾਲ ਲੈਕੇ ਬਾਬਾ ਸਿੱਧ ਜੀ ਦੇ ਅਸਥਾਨ 'ਤੇ ਪਹੁੰਚ ਕੇ ਬਾਬਾ ਸਿੱਧ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਆਪਣੀ ਸੁਖ ਪੂਰੀ ਕਰਦੇ ਹਨ। ਪੁਰਾਤਨ ਮਾਨਤਾਵਾਂ ਦੇ ਅਨੁਸਾਰ ਜਿਨ੍ਹਾਂ ਪਰਿਵਾਰਾਂ ਵਿੱਚ ਲੜਕੇ ਦਾ ਵਿਆਹ ਹੋਇਆ ਹੋਵੇ ਜਾਂ ਵਾਹਿਗੁਰੂ ਜੀ ਵਲੋਂ ਘਰ ਵਿੱਚ ਪੁੱਤਰ ਦੀ ਦਾਤ ਮਿਲੀ ਹੋਵੇ ਉਹ ਵੀ ਪਰਿਵਾਰ ਸਮੇਤ ਪਹੁੰਚ ਕੇ ਸਿੱਧ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਹਨ।
ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਰਹੀਆਂ। ਹਰਨੇਕ ਸਿੰਘ ਮਠਾੜੂ, ਅਵਤਾਰ ਸਿੰਘ ਮਠਾੜੂ, ਦੁਰਲੱਭ ਸਿੰਘ ਮਠਾੜੂ, ਕੁਲਦੀਪ ਸਿੰਘ, ਗੁਰਚਰਨ ਸਿੰਘ, ਜਗਤਾਰ ਸਿੰਘ ਮਠਾੜੂ, ਹਰਿੰਦਰਪਾਲ ਸਿੰਘ ਮਠਾੜੂ, ਨਿਰਮਲ ਸਿੰਘ, ਕਮਲਜੀਤ ਸਿੰਘ, ਸਰਬਜੀਤ ਲੁਧਿਆਣਵੀ, ਸਰੂਪ ਸਿੰਘ ਮਠਾੜੂ, ਕੁਲਦੀਪ ਸਿੰਘ ਪੰਚ, ਨਿਰਮਲ ਸਿੰਘ ਨਿੰਮਾ, ਪਰਮਿੰਦਰ ਸਿੰਘ, ਅਮਰਿੰਦਰ ਸਿੰਘ, ਗੁਰਦਾਸ ਸਿੰਘ ਤੋਂ ਇਲਾਵਾ ਮਠਾੜੂ ਗੋਤਰ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।