Showing posts with label Republic Day. Show all posts
Showing posts with label Republic Day. Show all posts

Saturday, January 27, 2024

ਸੂਬੇ ਦੀਆਂ ਝਾਕੀਆਂ ਦਾ ਹਲਕਾ ਪੂਰਬੀ 'ਚ ਭਰਵਾਂ ਸੁਆਗਤ

Saturday 27th January 2024 at 6:12 PM

ਪੰਜਾਬ ਦੀਆਂ ਝਾਕੀਆਂ ਪਰੇਡ 'ਚ ਸ਼ਾਮਲ ਨਾ ਕਰਨਾ ਮੰਦਭਾਗਾ-ਗਰੇਵਾਲ


ਲੁਧਿਆਣਾ: 27 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਲੁਧਿਆਣਾ ਸਕਰੀਨ ਡੈਸਕ)::

ਦੇਸ਼ ਲਈ ਅਥਾਹ ਕੁਰਬਾਨੀਆਂ ਦਾ ਬੇਮਿਸਾਲ ਰਿਕਾਰਡ ਕਾਇਮ ਕਰਨ ਵਾਲੇ ਪੰਜਾਬ ਦੀਆ ਝਾਕੀਆਂ ਨੂੰ ਕੇਂਦਰ ਸਰਕਾਰ ਵੱਲੋਂ  ਗਣਤੰਤਰ ਦਿਵਸ ਵਿੱਚ ਸ਼ਾਮਿਲ ਨਾ ਕਰਨਾ ਬੇਹੱਦ ਅਫਸੋਸਨਾਕ ਹੈ। ਵਿਤਕਰੇ ਅਤੇ ਨਫਰਤ ਦਾ ਪ੍ਰਗਟਾਵਾ ਕਰਨ ਵਾਲੇ ਇਸ ਕਦਮ ਨੇ ਪੰਜਾਬੀਆਂ ਨੂੰ ਡੂੰਘੀ ਸੱਟ ਮਾਰੀ ਹੈ।  ਇਹ ਪੰਜਾਬ ਦੇ ਹੱਕਾਂ ਅਤੇ ਦਾਅਵਿਆਂ ਨੂੰ ਰੱਦ ਕਰਨ ਦਾ ਸਪਸ਼ਟ ਇਹ ਇਸ਼ਾਰਾ ਵੀ ਹੈ। ਲੁਧਿਆਣਾ ਦੇ ਲੋਕਾਂ ਨੇ ਕੇਂਦਰ ਸਰਕਾਰ ਵੱਲੋਂ ਪਰੇਡ ਵਿੱਚੋਂ ਬਾਹਰ ਕੱਢੀਆਂ ਇਹਨਾਂ ਝਾਕੀਆਂ ਨੂੰ ਬੜੇ ਜੋਸ਼ੋ ਖਰੋਸ਼ ਨਾਲ ਦੇਖਿਆ।

ਪੰਜਾਬੀਆਂ ਦੇ ਵਲੂੰਧਰੇ ਹੋਏ ਹਿਰਦਿਆਂ ਨੇ ਸਭਨਾਂ ਦੇ ਦਿਲਾਂ ਵਿਚ ਹਮਦਰਦੀ ਦੀ ਲਹਿਰ ਵੀ ਪੈਦਾ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਵੱਲੋਂ ਰੱਦ ਹੋਈਆਂ ਇਹਨਾਂ ਝਾਕੀਆਂ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਲਿਆਂਦਾ ਹੈ। ਇਹ ਝਾਕੀਆਂ ਲੁਧਿਆਣਾ ਵਿਖੇ ਹੋਏ ਸੂਬਾਈ ਪੱਧਰ ਦੇ ਗਣਤੰਤਰ ਦਿਵਸ ਮੌਕੇ ਹੋਈ ਪਰੇਡ ਤੋਂ ਬਾਅਦ ਵੱਖ ਇਲਾਕਿਆਂ ਵਿਉੱਚ ਵੀ ਦਿਖਾਇਆ ਜਾ ਰਹੀਆਂ ਹਨ ਜਿਥੇ ਲੋਕ ਇਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰ ਰਹੇ ਹਨ। ਦੇਸ਼ ਭਗਤੀ ਦੇ ਰੰਗ ਵਿੱਚ ਰੰਗੀਆਂ, ਪੰਜਾਬ ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਗੌਰਵ ਨੂੰ ਦਰਸਾਉਂਦੀਆਂ ਅਤੇ ਨਾਰੀ ਸਸ਼ਕਤੀਕਰਨ (ਮਾਈ ਭਾਗੋ) ਨੂੰ ਪ੍ਰਗਟਾਉਂਦੀਆਂ ਝਾਕੀਆਂ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿੱਚ ਪਹੁੰਚੀਆਂ ਜਿੱਥੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। 

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਮੌਕੇ ਪੰਜਾਬ ਦੀਆਂ ਝਾਕੀਆਂ ਨੂੰ ਪਰੇਡ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੀਆਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਇਹਨਾਂ ਝਾਕੀਆਂ ਦੀ ਝਲਕ ਪਾ ਸਕਣ।  

ਵੱਖੋ ਵੱਖ ਇਲਾਕਿਆਂ ਵਿੱਚ ਨਿਕਲੀਆਂ ਇਹਨਾਂ ਝਾਕੀਆਂ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਹਲਕਾ ਨਿਵਾਸੀ ਵੀ ਮੌਜੂਦ ਸਨ। ਸਵਾਗਤ ਕਰਨ ਵਾਲਿਆਂ ਵਿੱਚ ਜਨਤਾ ਅਤੇ ਜ਼ਮੀਨ ਨਾਲ ਜੁੜੇ ਬਹੁਤ ਸਾਰੇ ਸੰਗਠਨਾਂ ਦੇ ਹੋਰ ਲੀਡਰ ਵੀ ਮੌਜੂਦ ਰਹੇ। 

ਦਿੱਲੀ ਵਾਲੀ ਕੇਂਦਰੀ ਪਰੇਡ ਵਿੱਚ ਇਹਨਾਂ ਝਾਕੀਆਂ ਨੂੰ ਦਿਖਾਉਣ ਸੰਬੰਧੀ ਪੰਜਾਬ ਦੇ ਲੀਡਰਾਂ ਅਤੇ ਜਨਤਾ ਨੇ ਗੰਭੀਰ ਨੋਟਿਸ ਲਿਆ ਹੈ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਸਮਝ ਤੋਂ ਪਰੇ ਹੈ ਅਤੇ ਪੰਜਾਬ ਦੀਆਂ ਝਾਕੀਆਂ ਨੂੰ ਪਰੇਡ ਵਿੱਚ ਸ਼ਾਮਲ ਨਾ ਕਰਨਾ ਮੰਦਭਾਗਾ ਹੈ।

ਇਸ ਸੰਬੰਧੀ ਉਹਨਾਂ ਅੱਗੇ ਕਿਹਾ ਕਿ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ, ਜਿਨਾਂ ਵੱਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਸੂਬਾ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਹਰ ਹਲਕੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਲਕਾ ਨਿਵਾਸੀਆਂ ਵਿੱਚ ਝਾਕੀਆਂ ਦੀ ਝਲਕ ਪਾਉਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਲੋਕ ਸਵੇਰ ਤੋਂ ਹੀ ਝਾਕੀਆਂ ਦੇ ਸਵਾਗਤ ਲਈ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇੰਤਜ਼ਾਰ ਕਰ ਰਹੇ ਸਨ।

ਇਸ ਦੌਰਾਨ ਝਾਕੀਆਂ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ ਤੇ ਆਪ ਆਗੂ ਪਰਮਿੰਦਰ ਸਿੰਘ ਸੰਧੂ, ਕਮਲਜੀਤ ਸਿੰਘ ਗਰੇਵਾਲ ਭੋਲਾ, ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ, ਮੈਡਮ ਨਿਧੀ ਗੁਪਤਾ, ਬਖਸ਼ੀਸ ਹੀਰ, ਯੂਥ ਆਗੂ ਹੈਰੀ ਸੰਧੂ, ਵਾਰਡ ਇਨਚਾਰਜ ਅਨੁਜ ਚੌਧਰੀ, ਰਵਿੰਦਰ ਸਿੰਘ ਰਾਜੂ, ਦਫਤਰ ਇੰਚਾਰਜ ਅਸ਼ਵਨੀ ਗੋਭੀ, ਜਤਿੰਦਰ ਸੋਢੀ, ਚਰਨਜੀਤ ਸਿੰਘ ਚੰਨੀ, ਅਮਰੀਕ ਸਿੰਘ ਸੈਣੀ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, January 26, 2019

ਐਫ ਆਈ ਬੀ ਨੇ ਵੀ ਮਨਾਇਆ ਗਣਤੰਤਰ ਦਿਵਸ

ਬੇਲਣ ਬਰਗੇਡ ਵੱਲੋਂ ਸਮਾਜ ਨੂੰ ਨਸ਼ਾ ਅਤੇ ਮਿਲਾਵਟ ਮੁਕਤ ਕਰਨ ਦਾ ਸੱਦਾ 
ਲੁਧਿਆਣਾ: 26 ਜਨਵਰੀ 2019: (ਲੁਧਿਆਣਾ ਸਕਰੀਨ ਬਿਊਰੋ)::  
ਸਮਾਜ ਵਿੱਚ ਹੁੰਦੇ ਜੁਰਮਾਂ ਆਪਣੀ ਨਿੰਜੀ ਹੈਸੀਅਤ ਵਿੱਚ ਬੜੀ ਤਿੱਖੀ ਨਜ਼ਰ ਰੱਖਣ ਵਾਲੀ ਸੰਸਥਾ "ਫਸਟ ਇਨਵੈਸਟੀਗੇਸ਼ਨ ਬਿਊਰੋ" (ਐਫ ਆਈ ਬੀ) ਵੱਲੋਂ ਇਸ ਵਾਰ ਵੀ ਗਣਤੰਤਰ ਦਿਵਸ ਦਾ ਕੌਮੀ ਤਿਓਹਾਰ ਬੜੇ ਹੀ ਜੋਸ਼ੋ ਖਰੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ "ਬੇਲਣ ਬਰਗੇਡ" ਅਤੇ "ਨਵਕਿਰਨ ਵੂਮੈਨ ਵੈਲਫੇਅਰ ਐਸੋਸੀਏਸ਼ਨ" ਦੀ ਅਨੀਤਾ ਸ਼ਰਮਾ ਅਤੇ ਆਰ ਟੀ ਆਈ ਵਾਲੇ ਸਰਗਰਮ ਪੱਤਰਕਾਰ ਸ਼ਿਰੀਪਾਲ ਸ਼ਰਮਾ,  ਭਗਵੰਤ ਗਰੇਵਾਲ, ਪਰੇਮ ਗਰੋਵਰ,  ਅਸ਼ਵਨੀ ਸੱਗੀ, ਰਾਜੇਸ਼ ਕਪੂਰ, ਪਰਦੀਪ ਸ਼ਰਮਾ ਇਪਟਾ, ਓਂਕਾਰ ਸਿੰਘ ਪੁਰੀ  ਸਮੇਤ ਕਈ ਸ਼ਖਸੀਅਤਾਂ ਨੇ ਸਰਗਰਮ ਸ਼ਿਰਕਤ ਕੀਤੀ। ਅਨੀਤਾ ਸ਼ਰਮਾ ਨੇ ਇਸ ਵਾਰ ਫੇਰ ਲੋਕਾਂ ਦੇ ਦਿਲਾਂ ਨੂੰ ਹਲੂਣਾ ਦੇਣ ਵਾਲੇ ਸ਼ਬਦਾਂ ਵਿੱਚ ਸਮਾਜ ਨੂੰ ਨਸ਼ਿਆਂ ਅਤੇ ਮਿਲਾਵਟਖੋਰੀ ਤੋਂ ਮੁਕਤ ਕਰਨ ਦਾ ਸੱਦਾ ਦਿੱਤਾ। ਉਹਨਾਂ ਸਮੂਹ ਲੋਕਾਂ ਨੂੰ ਇਸ ਮਕਸਦ ਲਈ ਅੱਗੇ ਆਉਣ ਵਾਸਤੇ ਵੀ ਕਿਹਾ। ਉਹਨਾਂ ਦੱਸਿਆ ਕਿ ਬਿਮਾਰ ਅਤੇ ਅਪਾਹਜ ਬੱਚਿਆਂ ਦੇ ਜਨਮ ਲਈ ਮਿਲਾਵਟੀ ਦੁੱਧ ਅਤੇ ਹੋਏ ਚੀਜ਼ਾਂ ਵੀ ਜ਼ਿੰਮੇਵਾਰ ਹਨ। 
ਇਸੇ ਦੌਰਾਨ ਉਹਨਾਂ ਲੁਧਿਆਣਾ ਸਕਰੀਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਉਹਨਾਂ ਆਪਣੀ ਕੈਨੇਡਾ ਫੇਰੀ ਦੌਰਾਨ ਦੇਖਿਆ ਕਿ ਉਹ ਥਾਂ ਇਸ ਧਰਤੀ ਦਾ ਸਵਰਗ ਹੈ। ਉੱਥੇ ਮਨੁੱਖੀ ਜ਼ਿੰਦਗੀ ਦੀ ਕਦਰ ਹੈ ਭਾਵੇਂ ਕੋਈ ਗਰੀਬ ਹੋਵੇ ਜਾਂ ਅਮੀਰ। ਜੇ ਕਿਸੇ ਕੋਲ ਸਰਦੀ ਜਾਂ ਗਰਮੀ ਕੱਟਣ ਲਈ ਕੋਈ ਘਰ ਨਾ ਵੀ ਹੋਵੇ ਤਾਂ ਵੀ ਉਸਨੂੰ ਫੁਟਪਾਥਾਂ ਉੱਤੇ ਨਹੀਂ ਰੁਲਣਾ ਪੈਂਦਾ। ਸਿਰਫ ਇੱਕ ਫੋਨ ਕਾਲ ਜਿਹਡ਼ੀ ਕੋਈ ਰਾਹ ਜਾਂਦਾ ਵਿਅਕਤੀ ਵੀ ਕਰ ਸਕਦਾ ਹੈ ਅਤੇ ਫੁੱਟਪਾਥ ਉੱਤੇ ਪਿਆ ਵਿਅਕਤੀ ਕਿਸੇ ਆਰਾਮਦੇਹ ਸ਼ੈਲਟਰ ਹਾਊਸ ਵਿੱਚ  ਪਹੁੰਚ ਜਾਂਦਾ ਹੈ। ਉੱਥੋਂ ਦੇ ਮਕਾਨ ਬਹੁਤ ਘੱਟ ਲਾਗਤ ਵਿੱਚ ਬਣਦੇ ਹਨ ਪਰ ਉਹਨਾਂ ਵਿੱਚ ਰਹਿੰਦਿਆਂ ਨਾਂ ਤਾਂ ਸਰਦੀ ਲੱਗਦੀ ਹੈ ਅਤੇ ਨਾ ਹੀ ਗਰਮੀ। 
ਨਸ਼ਿਆਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉੱਥੇ ਵੀ ਸਰਕਾਰਾਂ ਸ਼ਰਾਬ ਤੋਂ ਪੈਸੇ ਕਮਾਉਂਦੀਆਂ ਹਨ ਪਰ ਇਥੋਂ ਦੀ ਤਰਾਂ ਉੱਥੇ ਥਾਂ ਥਾਂ ਠੇਕੇ ਨਜ਼ਰ ਨਹੀਂ ਆਉਂਦੇ। ਹਰ ਚੀਜ਼ ਬਰਾਂਡਿਡ ਅਤੇ ਪੈਕਿੰਗ ਵਾਲੀ ਹੈ ਜਿਸ ਵਿੱਚ ਕੁਆਲਿਟੀ ਦੇ ਮਾਮਲੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। 
ਉਹਨਾਂ ਕਿਹਾ ਕਿ ਸਾਨੂੰ ਵੀ ਮਹਾਨਤਾ ਵਾਲੇ ਨਾਅਰੇ ਲਾਉਣ ਤੋਂ ਪਹਿਲਾ ਮਨੁੱਖਤਾ ਲਈ ਮਹਾਨਤਾ ਵਾਲਿਆਂ ਗੱਲਾਂ ਇਥੇ ਵੀ ਪੈਦਾ ਕਰਨੀਆਂ ਚਾਹੀਦੀਆਂ ਹਨ। 
ਉਹਨਾਂ ਐਫ ਆਈ ਬੀ ਦੇ ਟੀਮ ਦਾ ਵੀ ਧੰਨਵਾਦ ਕੀਤਾ ਕਿ ਇਹ ਟੀਮ ਹਰ ਵਾਰ 15 ਅਗਸਤ ਅਤੇ 26 ਜਨਵਰੀ ਨੂੰ ਦੇਸ਼ ਭਗਤੀ ਦਾ ਰੰਗ ਜਗਾਉਣ ਲਈ ਕੁਝ ਨਾ ਕੁਝ ਵਿਸ਼ੇਸ਼ ਕਰਦੀ ਰਹਿੰਦੀ ਹੈ।  ਉਹਨਾਂ ਅੱਜ ਦੇ ਆਯੋਜਨ ਦੀ ਵੀ ਸ਼ਲਾਘਾ ਕੀਤੀ। 
ਇਸ ਸਮਾਗਮ ਵਿੱਚ ਆਏ ਹੋਏ ਖਾਸ ਮਹਿਮਾਨਾਂ ਭਗਵੰਤ ਗਰੇਵਾਲ, ਅਸ਼ਵਨੀ ਸੱਗੀ, ਰਾਜੇਸ਼ ਕਪੂਰ, ਪਰੇਮ ਗਰੋਵਰ, ਓਂਕਾਰ ਸਿੰਘ ਪੁਰੀ ਅਤੇ ਹੋਰਨਾਂ ਨੇ ਵੀ ਦੇਸ਼ ਅਤੇ ਸਮਾਜ ਲਈ ਕੁਝ ਠੋਸ ਕਦਮ ਚੁੱਕੇ ਜਾਣ ਦਾ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਅਸੀਂ ਆਪਣੀ ਵਿੱਤ ਅਤੇ ਸਮਰਥਾ ਅਨੁਸਾਰ ਹਮੇਸ਼ਾਂ ਕੁਝ ਨ ਕੁਝ ਕਰਦੇ ਰਹਾਂਗੇ। ਐਫ ਆਈ ਬੀ ਦੇ ਮੁਖੀ ਡਾਕਟਰ ਭਾਰਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਰਾਖੀ ਲਾਇ ਆਪੋ ਆਪਣੇ ਖੇਤਰਾਂ ਵਿੱਚ ਹਮੇਸ਼ਾਂ ਤਿਆਰ ਰਹਿਣ ਕਿਓਂਕਿ ਦੁਸ਼ਮਣ ਕਿਸੇ ਵੀ ਥਾਂ ਕੋਈ ਵਾਰ ਕਰ ਸਕਦਾ ਹੈ। ਜੇ ਦੇਸ਼ ਸਲਾਮਤ ਹੈ ਤਾਂ ਬਾਕੀ ਸਭ ਕੁਝ ਵੀ ਠੀਕ ਹੋ ਜਾਵੇਗਾ।