Showing posts with label Pradeep Sharma IPTA. Show all posts
Showing posts with label Pradeep Sharma IPTA. Show all posts

Monday, April 13, 2020

ਕੋਰੋਨਾ ਦੌਰ:ਨਿਊ ਪ੍ਰਤਾਪ ਨਗਰ ਵਿੱਚ ਪਾਣੀ ਦੀ ਗੰਭੀਰ ਕਿੱਲਤ

ਪਾਣੀ ਦਾ ਟੈਂਕਰ ਆਇਆ ਤਾਂ ਲੋਕ ਸਮਾਜਿਕ ਦੂਰੀ ਦਾ ਅਸੂਲ ਵੀ ਭੁੱਲੇ  
ਲੁਧਿਆਣਾ: 13 ਅਪ੍ਰੈਲ 2020: (ਪ੍ਰਦੀਪ ਸ਼ਰਮਾ ਇਪਟਾ//ਲੁਧਿਆਣਾ ਸਕਰੀਨ)::
ਲੁਧਿਆਣਾ ਬਾਈਪਾਸ ਦੇ ਨੇੜੇ ਸਥਿਤ ਬਹਾਦਰ ਕੇ ਰੋਡ ਤੇ ਇੱਕ ਇਲਾਕਾ ਪੈਂਦਾ ਹੈ ਨਿਊ ਪ੍ਰਤਾਪ ਨਗਰ।  ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਬਾਣੀ ਹੋਈ ਹੈ। ਪਹਿਲਾਂ ਤਾਂ ਪਾਣੀ ਹੀ ਬੇਹੱਦ ਪ੍ਰਦੂਸ਼ਿਤ ਆਉਂਦਾ ਰਿਹਾ ਉਸਤੋਂ ਬਾਅਦ ਉਸ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ। ਪਾਣੀ ਦੀ ਸਪਲਾਈ ਬੰਦ ਹੋਣ ਨਾਲ ਲਾਕ ਡਾਊਨ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਮੁਸੀਬਤ ਮਾਰੇ ਲੋਕਾਂ ਨੇ ਪਹਿਲਾਂ ਤਾਂ ਨਗਰਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਅਰਜੋਈਆਂ ਕੀਤੀਆਂ। ਹਰ ਵਾਰ ਫੋਨ ਕਰਨ ਤੇ ਨਵਾਂ ਦਿਲਾਸਾ ਦੇ ਦਿੱਤਾ ਜਾਂਦਾ। ਲੋਕ ਸੋਚਦੇ ਬਸ ਅੱਜਕਲ੍ਹ ਵਿੱਚ ਹੀ ਸਭ ਕੁਝ ਠੀਕ ਹੋ ਜਾਏਗਾ ਪਰ ਮੁਸੀਬਤ ਲਗਾਤਾਰ ਬਣੀ ਰਹੀ। ਤੰਗ ਆਏ ਲੋਕਾਂ ਨੇ ਇਹ ਸਭ ਕੁਝ ਮੀਡੀਆ ਤੱਕ ਵੀ ਪਹੁੰਚਾਇਆ। ਇਹ ਸਭ ਦੇਖ ਕੇ ਪਾਣੀ ਦਾ ਇੱਕ ਟੈਂਕਰ ਇਸ ਇਲਾਕੇ ਵਿੱਚ ਭੇਜਿਆ ਗਿਆ। ਟੈਂਕਰ ਨੂੰ ਦੇਖ ਕੇ ਲੋਕ ਆਪੇ ਤੋਂ ਬਾਹਰ ਹੀ ਹੋ ਗਏ। ਉਹਨਾਂ ਨੂੰ ਡਰ ਸੀ ਕਿ ਕਿਧਰੇ ਪਾਣੀ ਮੁੱਕ ਨਾ ਜਾਵੇ। ਟੈੰਕਰ ਤੋਂ ਪਾਣੀ ਭਰਨ ਲਈ ਲੋਕਾਂ ਨੇ ਲਾਈਨਾਂ ਲੈ ਲਈਆਂ। ਪਾਣੀ ਭਰਨ ਦੀ ਲੋੜ ਵਿੱਚ ਲੋਕ ਸਮਾਜਿਕ ਦੂਰੀ ਵਾਲਾ ਸੂਲ ਵੀ ਭੁੱਲ ਗਏ। ਉਹਨਾਂ ਦੀਆਂ ਬਾਲਟੀਆਂ ਵੀ ਨਾਲੋਂ ਨਾਲ ਦੇਖੀਆਂ ਗਈਆਂ ਅਤੇ ਉਹ ਖੁਦ ਵੀ ਬਹੁਤ ਹੀ ਨੇੜੇ ਨੇੜੇ ਖੜੇ ਬਜ਼ਰ ਆਏ। ਛੇ ਫੁੱਟ ਵਾਲਾ ਫ਼ੈਸਲਾ ਕਿਤੇ ਵੀ ਨਜ਼ਰ ਨਹੀਂ ਆਇਆ। ਇਸ ਤਸਵੀਰ ਨੂੰ ਖਿੱਚਿਆ ਪੱਤਰਕਾਰ ਪ੍ਰਦੀਪ ਸ਼ਰਮਾ ਇਪਟਾ ਨੇ। ਸਥਿਤ ਬਹੁਤ ਗੰਭੀਰ ਹੈ। ਜੇ ਪਾਣੀ ਘਰਾਂ ਵਿੱਚ ਨਾ ਪਹੁੰਚਿਆ ਤਾਂ ਲੋਕ ਇਸੇ ਤਰਾਂ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਣਗੇ। ਜੇ ਲੋਕ ਘਰਾਂ ਚੋਂ ਬਾਹਰ ਆਏ ਤਾਂ ਸਮਾਜਿਕ ਦੂਰੀ ਵਾਲੇ ਅਸੂਲ ਦੀਆਂ ਧੱਜੀਆਂ ਉੱਡਣਗੀਆਂ। ਇਸ ਲਈ ਜ਼ਰੂਰੀ ਹੈ ਕਿ ਪਾਣੀ ਦੀ ਕਿੱਲਤ ਵੱਲ ਤੁਰੰਤ ਧਿਆਨ ਦਿੱਤਾ ਜਾਵੇ।  ਜੇ ਪਾਣੀ ਦੇ ਟੈਂਕਰ ਭੇਜਣੇ ਜ਼ਰੂਰੀ ਵੀ ਹੋਣ ਤਾਂ ਸਮਾਜਿਕ ਦੂਰੀ ਵਾਲਾ ਨਿਯਮ ਨਾ ਟੁੱਟਣ ਦਿੱਤਾ ਜਾਵੇ। ਇਸਦੇ ਨਾਲ ਆਰ ਓ ਵਾਲੇ ਪਾਣੀ ਦੀਆਂ ਬੋਤਲਾਂ ਵੀ ਸਸਤੇ ਭਾਅ ਤੇ ਸਪਲਾਈ ਕੀਤੀਆਂ ਜਾਣ।
ਇਹ ਲਿੰਕ ਕਲਿੱਕ ਕਰਕੇ ਇਹ ਵੀ ਦੇਖੋ:
ਝੂਠ ਬੋਲਕੇ ਵਾਧੂ ਰਾਸ਼ਨ ਇਕੱਠਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ