Showing posts with label WhatsApp. Show all posts
Showing posts with label WhatsApp. Show all posts

Monday, April 13, 2020

ਕੋਰੋਨਾ ਦੌਰ:ਨਿਊ ਪ੍ਰਤਾਪ ਨਗਰ ਵਿੱਚ ਪਾਣੀ ਦੀ ਗੰਭੀਰ ਕਿੱਲਤ

ਪਾਣੀ ਦਾ ਟੈਂਕਰ ਆਇਆ ਤਾਂ ਲੋਕ ਸਮਾਜਿਕ ਦੂਰੀ ਦਾ ਅਸੂਲ ਵੀ ਭੁੱਲੇ  
ਲੁਧਿਆਣਾ: 13 ਅਪ੍ਰੈਲ 2020: (ਪ੍ਰਦੀਪ ਸ਼ਰਮਾ ਇਪਟਾ//ਲੁਧਿਆਣਾ ਸਕਰੀਨ)::
ਲੁਧਿਆਣਾ ਬਾਈਪਾਸ ਦੇ ਨੇੜੇ ਸਥਿਤ ਬਹਾਦਰ ਕੇ ਰੋਡ ਤੇ ਇੱਕ ਇਲਾਕਾ ਪੈਂਦਾ ਹੈ ਨਿਊ ਪ੍ਰਤਾਪ ਨਗਰ।  ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਬਾਣੀ ਹੋਈ ਹੈ। ਪਹਿਲਾਂ ਤਾਂ ਪਾਣੀ ਹੀ ਬੇਹੱਦ ਪ੍ਰਦੂਸ਼ਿਤ ਆਉਂਦਾ ਰਿਹਾ ਉਸਤੋਂ ਬਾਅਦ ਉਸ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ। ਪਾਣੀ ਦੀ ਸਪਲਾਈ ਬੰਦ ਹੋਣ ਨਾਲ ਲਾਕ ਡਾਊਨ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਮੁਸੀਬਤ ਮਾਰੇ ਲੋਕਾਂ ਨੇ ਪਹਿਲਾਂ ਤਾਂ ਨਗਰਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਅਰਜੋਈਆਂ ਕੀਤੀਆਂ। ਹਰ ਵਾਰ ਫੋਨ ਕਰਨ ਤੇ ਨਵਾਂ ਦਿਲਾਸਾ ਦੇ ਦਿੱਤਾ ਜਾਂਦਾ। ਲੋਕ ਸੋਚਦੇ ਬਸ ਅੱਜਕਲ੍ਹ ਵਿੱਚ ਹੀ ਸਭ ਕੁਝ ਠੀਕ ਹੋ ਜਾਏਗਾ ਪਰ ਮੁਸੀਬਤ ਲਗਾਤਾਰ ਬਣੀ ਰਹੀ। ਤੰਗ ਆਏ ਲੋਕਾਂ ਨੇ ਇਹ ਸਭ ਕੁਝ ਮੀਡੀਆ ਤੱਕ ਵੀ ਪਹੁੰਚਾਇਆ। ਇਹ ਸਭ ਦੇਖ ਕੇ ਪਾਣੀ ਦਾ ਇੱਕ ਟੈਂਕਰ ਇਸ ਇਲਾਕੇ ਵਿੱਚ ਭੇਜਿਆ ਗਿਆ। ਟੈਂਕਰ ਨੂੰ ਦੇਖ ਕੇ ਲੋਕ ਆਪੇ ਤੋਂ ਬਾਹਰ ਹੀ ਹੋ ਗਏ। ਉਹਨਾਂ ਨੂੰ ਡਰ ਸੀ ਕਿ ਕਿਧਰੇ ਪਾਣੀ ਮੁੱਕ ਨਾ ਜਾਵੇ। ਟੈੰਕਰ ਤੋਂ ਪਾਣੀ ਭਰਨ ਲਈ ਲੋਕਾਂ ਨੇ ਲਾਈਨਾਂ ਲੈ ਲਈਆਂ। ਪਾਣੀ ਭਰਨ ਦੀ ਲੋੜ ਵਿੱਚ ਲੋਕ ਸਮਾਜਿਕ ਦੂਰੀ ਵਾਲਾ ਸੂਲ ਵੀ ਭੁੱਲ ਗਏ। ਉਹਨਾਂ ਦੀਆਂ ਬਾਲਟੀਆਂ ਵੀ ਨਾਲੋਂ ਨਾਲ ਦੇਖੀਆਂ ਗਈਆਂ ਅਤੇ ਉਹ ਖੁਦ ਵੀ ਬਹੁਤ ਹੀ ਨੇੜੇ ਨੇੜੇ ਖੜੇ ਬਜ਼ਰ ਆਏ। ਛੇ ਫੁੱਟ ਵਾਲਾ ਫ਼ੈਸਲਾ ਕਿਤੇ ਵੀ ਨਜ਼ਰ ਨਹੀਂ ਆਇਆ। ਇਸ ਤਸਵੀਰ ਨੂੰ ਖਿੱਚਿਆ ਪੱਤਰਕਾਰ ਪ੍ਰਦੀਪ ਸ਼ਰਮਾ ਇਪਟਾ ਨੇ। ਸਥਿਤ ਬਹੁਤ ਗੰਭੀਰ ਹੈ। ਜੇ ਪਾਣੀ ਘਰਾਂ ਵਿੱਚ ਨਾ ਪਹੁੰਚਿਆ ਤਾਂ ਲੋਕ ਇਸੇ ਤਰਾਂ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਣਗੇ। ਜੇ ਲੋਕ ਘਰਾਂ ਚੋਂ ਬਾਹਰ ਆਏ ਤਾਂ ਸਮਾਜਿਕ ਦੂਰੀ ਵਾਲੇ ਅਸੂਲ ਦੀਆਂ ਧੱਜੀਆਂ ਉੱਡਣਗੀਆਂ। ਇਸ ਲਈ ਜ਼ਰੂਰੀ ਹੈ ਕਿ ਪਾਣੀ ਦੀ ਕਿੱਲਤ ਵੱਲ ਤੁਰੰਤ ਧਿਆਨ ਦਿੱਤਾ ਜਾਵੇ।  ਜੇ ਪਾਣੀ ਦੇ ਟੈਂਕਰ ਭੇਜਣੇ ਜ਼ਰੂਰੀ ਵੀ ਹੋਣ ਤਾਂ ਸਮਾਜਿਕ ਦੂਰੀ ਵਾਲਾ ਨਿਯਮ ਨਾ ਟੁੱਟਣ ਦਿੱਤਾ ਜਾਵੇ। ਇਸਦੇ ਨਾਲ ਆਰ ਓ ਵਾਲੇ ਪਾਣੀ ਦੀਆਂ ਬੋਤਲਾਂ ਵੀ ਸਸਤੇ ਭਾਅ ਤੇ ਸਪਲਾਈ ਕੀਤੀਆਂ ਜਾਣ।
ਇਹ ਲਿੰਕ ਕਲਿੱਕ ਕਰਕੇ ਇਹ ਵੀ ਦੇਖੋ:
ਝੂਠ ਬੋਲਕੇ ਵਾਧੂ ਰਾਸ਼ਨ ਇਕੱਠਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ

ਝੂਠ ਬੋਲਕੇ ਵਾਧੂ ਰਾਸ਼ਨ ਇਕੱਠਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ

ਪੜਤਾਲ ਕੀਤੀ ਤਾਂ ਸਟੋਰ ਕੀਤੇ ਰਾਸ਼ਨ ਵਿੱਚ ਬਦਾਮ ਵੀ ਮਿਲੇ 
ਲੁਧਿਆਣਾ: 13 ਅਪ੍ਰੈਲ 2020: (ਲੁਧਿਆਣਾ ਸਕਰੀਨ ਬਿਊਰੋ)::
ਪੁਲਿਸ ਕਮਿਸ਼ਨਰੇਟ, ਲੁਧਿਆਣਾ ਵੱਲੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉ ਲਈ ਪਿਛਲੇ ਦਿਨਾਂ ਤੋ ਪਬਲਿਕ ਦੇ ਹਿੱਤ ਲਈ ਕਰਫਿਊ ਲੱਗਾ ਹੋਇਆ ਹੈ।  ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਕਰਫਿਊ ਸਬੰਧੀ ਲਗਾਈਆਂ ਗਈਆਂ ਸ਼ਰਤਾਂ/ਨਿਯਮਾਂ ਤੋ ਪਹਿਲਾਂ ਹੀ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ। ਪੁਲਿਸ ਕਮਿਸ਼ਨਰੇਟ, ਲੁਧਿਆਣਾ ਅਤੇ ਸਿਵਲ ਪ੍ਰਸ਼ਾਸਨ ਵੱਲੋ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਐਨ.ਜੀ.ਓਜ਼ ਨਾਲ ਮਿਲਕੇ ਕਰਫਿਉ ਦੌਰਾਨ ਲੌੜਵੰਦਾਂ ਤੱਕ ਰਾਸ਼ਨ ਅਤੇ ਤਿਆਰ ਕੀਤਾ ਹੋਇਆ ਖਾਣਾ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਲੌੜਵੰਦ ਰੋਟੀ ਤੋ ਵਾਂਝਾ ਨਾ ਰਹਿ ਸਕੇ। ਕੱਲ ਮਿਤੀ 12 ਅਪ੍ਰੈਲ 2020 ਨੂੰ ਮੋਤੀ ਨਗਰ ਦੇ ਏਰੀਆਂ ਵਿਚ ਪਵਿੱਤਰ ਕੁਮਾਰ ਪੁੱਤਰ ਪਰਚਿਤ ਵਾਸੀ ਸਵਰਨ ਪੈਲੈਸ ਵਾਲੀ ਗਲੀ, ਰਾਜੂ ਦਾ ਵੇਹੜਾ,ਸ਼ੇਰਪੁਰ ਕਲਾਂ, ਲੁਧਿਆਣਾ ਵੱਲੋ ਦਫਤਰ ਕਮਿਸ਼ਨਰ ਪੁਲਿਸ, ਲੁਧਿਆਣਾ ਨੂੰ ਫੋਨ ਪਰ ਦੱਸਿਆ ਕਿ ਉਸ ਪਾਸ ਕਰਫਿਊ ਲੱਗਣ ਕਾਰਨ ਖਾਣ-ਪੀਣ ਦਾ ਸਮਾਨ/ਰਾਸ਼ਨ  ਖਤਮ ਹੋ ਚੁੱਕਾ ਹੈ ਜਿਸ ਕਰਕੇ ਉਸ ਦਾ ਸਾਰਾ ਪਰਿਵਾਰ ਭੁੱਖਾ ਭਾਣਾ ਬੈਠਾ ਹੈ। ਇਹ ਇਤਲਾਹ ਮਿਲਣ ਤੇ ਪੁਲਿਸ ਦੇ ਸਬੰਧਿਤ ਅਧਿਕਾਰੀਆ ਵੱਲੋਂ ਲੋੜੀਦਾ ਰਾਸ਼ਨ  ਲੈ ਕੇ ਤੁਰੰਤ ਦੱਸੇ ਹੋਏ ਪਤੇ ਪਰ ਪਹੁੰਚ ਗਏ, ਪਰ ਮੋਕਾ ਤੇ ਜਾ ਕੇ ਵੇਖਿਆ ਕਿ ਉੱਕਤ ਦੋਸ਼ੀ ਦੇ ਕਮਰੇ ਵਿੱਚੋਂ ਬਦਾਮ, ਆਟਾ, ਦਾਲਾਂ, ਸਬਜੀ ਅਤੇ ਹੋਰ ਕਰਿਆਨੇ ਦਾ ਲੌੜੀਦਾ ਸਮਾਨ ਮੌਜੂਦ ਸੀ। ਇਸ ਦੇ ਬਾਵਜੂਦ ਦੋਸ਼ੀ ਵੱਲੋ ਫੋਨ ਕਰਕੇ ਵਾਧੂ ਰਾਸ਼ਨ ਇਕੱਠਾ ਕਰਨ ਦੀ ਨੀਅਤ ਨਾਲ ਝੂਠ ਬੋਲਣ ਸਬੰਧੀ ਮੁਕੱਦਮਾ ਨੰਬਰ 106 ਮਿਤੀ 12 ਅਪ੍ਰੈਲ 2020 ਅਧੀਨ ਧਾਰਾ 188-182 ਭਾਰਤੀ ਦੰਡ, ਥਾਣਾ ਮੋਤੀ ਨਗਰ, ਲੁਧਿਆਣਾ ਬਰਖਿਲਾਫ. ਪਵਿੱਤਰ ਕੁਮਾਰ ਉਕਤ ਦੇ ਖਿਲਾਫ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। 

Friday, April 12, 2019

ਸਾਡਾ ਕੰਮ ਸਿਰਫ ਪਿੰਡਾਂ ਵਿਚ ਖੁਸ਼ਹਾਲੀ ਲਿਆਉਣਾ--ਜੀਓਜੀ

WhatsApp 2019-04-12 at 10.59.11 AM
ਰਾਏਕੋਟ ਵਿੱਚ ਹੋਈ ਵਿਸ਼ੇਸ਼ ਮੀਟਿੰਗ 
ਲੁਧਿਆਣਾ:10 ਅਪਰੈਲ 2019: (ਸੰਦੀਪ ਸ਼ਰਮਾ//ਲੁਧਿਆਣਾ ਸਕਰੀਨ)::
ਅੱਜ ਜੀਓਜੀ ਦੀ ਤਹਿਸੀਲ ਪੱਧਰੀ ਮੀਟਿੰਗ ਇੰਦਰ ਕੰਮਪਲੈਕਸ ਰਾਏਕੋਟ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਤਹਿਸੀਲ ਰਾਏਕੋਟ ਦੇ ਸਾਰੇ ਜੀ ੳ ਜੀ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਕੈਪਟਨ ਰਣਧੀਰ ਸਿੰਘ  ਸੁਪਰਵਾਈਜਰ ਨੇ ਸਾਰੇ ਜੀ ੳ ਜੀ ਦਾ ਸੁਆਗਤ ਕੀਤਾ ਔਰ ਸਰਿਆਂ ਦੀ ਹਾਜ਼ਰੀ ਲਾਈ। ਉਸ ਤੋਂ ਉਪਰੰਤ ਸਾਰੇ ਜੀ ੳ ਜੀ ਨੂੰ ਪੂਰੀ ਵਫਾਦਾਰੀ ਨਾਲ  ਕੰਮ ਕਰਨ  ਨੂੰ ਕਿਹਾ। ਕੋਈ ਭੀ ਜੀ ੳ ਜੀ ਕਿਸੇ ਸਰਕਾਰੀ ਦਫਤਰ ਵਿਚ ਜਾ ਕੇ ਕਿਸੇ ਸਟਾਫ ਨਾਲ ਬੈਹਸ ਵਾਜੀ ਜਾਂ ਬਦਸਲੂਕੀ ਨਹੀਂ ਕਰੇਗਾ। ਆਪਣੀ ਬਣਦੀ ਰਿਪੋਰਟ ਬਣਾਉ ਔਰ ਐਪ ਤੇ ਪਾ ਦਿਉ। ਸਰਕਾਰ ਨੇ ਜੋ ਡੈਪੋ ਨਸ਼ਿਆ ਦੇ ਖਿਲਾਫ  ਸਕੀਮ ਚਲਾਈ ਹੈ ਇਸ ਸਕੀਮ ਦਾ ਪੰਚਾਇਤ ਨਾਲ ਮਿਲ ਕੇ ਸਾਰੇ ਜੀ ੳ ਜੀ ਨੇ  ਵੱਧ ਤੋਂ ਵੱਧ ਨੌਜਵਾਨਾਂ ਨੂੰ ਔਟ ਸੈਂਟਰ ਵਿਚ ਰਜਿਸਟਰੇਸ਼ਨ ਕਰਵਾਉਣ ਵਾਸਤੇ ਲੇ ਕੇ ਜਾਣ ਲਈ ਪ੍ਰੇਰਿਤ ਕੀਤਾ। ਉਸ ਤੋਂ ਉਪਰੰਤ ਮੇਜਰ ਬਲਦੇਵ ਸਿੰਘ ਗਿੱਲ ਤਹਿਸੀਲ ਹੈੱਡ ਰਾਏਕੋਟ ਨੇ ਸਾਰੇ ਜੀਉਜੀ ਨੂੰ ਕਿਹਾ ਕਿ ਸਾਡਾ ਕੰਮ ਸਿਰਫ ਪਿੰਡਾਂ ਵਿਚ ਖੁਸ਼ਹਾਲੀ ਲਿਆਉਣਾ ਹੈ। ਇਸ ਕਰਕੇ ਸਾਨੂੰ ਜੋ ਸਰਕਾਰ ਵਲੋਂ 25 ਸਕੀਮਾਂ ਦਿੱਤੀਆਂ ਹਨ ਓਹਨਾਂ ਵੱਲ ਵਧ ਤੋਂ ਵਧ ਧਿਆਨ ਦੇਣ ਵਾਸਤੇ ਕਿਹਾ। ਜੋ ਹੁਣ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ ਵਿਚ ਕੋਈ ਭੀ ਜੀਉਜੀ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖੇਗਾ। ਜੋ ਸਾਨੂੰ ਡਿਉਟੀ ਮਿਲੀ ਹੈ ਉਸ ਨੂੰ ਵਫਾਦਾਰੀ ਅਤੇ ਤਨਦੇਹੀ ਨਾਲ ਕਰਨਾ ਹੈ।  ਇਸ ਮੀਟਿੰਗ ਵਿਚ ਮੇਜਰ ਬਲਦੇਵ ਸਿੰਘ ਗਿੱਲ ਤਹਿਸੀਲ ਹੈੱਡ ਰਾਏਕੋਟ, ਸੁਪਰਵਾਈਜ਼ਰ ਕੈਪਟਨ ਰਣਧੀਰ ਸਿੰਘ, ਸੂਬੇਦਾਰ ਬਲਵੀਰ ਸਿੰਘ ਅਤੇ ਸਾਰੇ ਜੀ ੳ ਜੀ ਸ਼ਾਮਿਲ ਹੋਏ। ਇਸ ਮੀਟਿੰਗ ਤੋਂ ਉਪਰੰਤ ਪੂਰਾ ਜੀਓਜੀ ਵਫਦ SDM RAIKOT ਨੂੰ ਮਿਲਿਆ ਅਤੇ ਜੀਓਜੀ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਅਤੇ ਉਹਨਾਂ ਦੇ ਨਿਪਟਾਰੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ।