ਪੜਤਾਲ ਕੀਤੀ ਤਾਂ ਸਟੋਰ ਕੀਤੇ ਰਾਸ਼ਨ ਵਿੱਚ ਬਦਾਮ ਵੀ ਮਿਲੇ
ਲੁਧਿਆਣਾ: 13 ਅਪ੍ਰੈਲ 2020: (ਲੁਧਿਆਣਾ ਸਕਰੀਨ ਬਿਊਰੋ)::
ਪੁਲਿਸ ਕਮਿਸ਼ਨਰੇਟ, ਲੁਧਿਆਣਾ ਵੱਲੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉ ਲਈ ਪਿਛਲੇ ਦਿਨਾਂ ਤੋ ਪਬਲਿਕ ਦੇ ਹਿੱਤ ਲਈ ਕਰਫਿਊ ਲੱਗਾ ਹੋਇਆ ਹੈ। ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਕਰਫਿਊ ਸਬੰਧੀ ਲਗਾਈਆਂ ਗਈਆਂ ਸ਼ਰਤਾਂ/ਨਿਯਮਾਂ ਤੋ ਪਹਿਲਾਂ ਹੀ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ। ਪੁਲਿਸ ਕਮਿਸ਼ਨਰੇਟ, ਲੁਧਿਆਣਾ ਅਤੇ ਸਿਵਲ ਪ੍ਰਸ਼ਾਸਨ ਵੱਲੋ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਐਨ.ਜੀ.ਓਜ਼ ਨਾਲ ਮਿਲਕੇ ਕਰਫਿਉ ਦੌਰਾਨ ਲੌੜਵੰਦਾਂ ਤੱਕ ਰਾਸ਼ਨ ਅਤੇ ਤਿਆਰ ਕੀਤਾ ਹੋਇਆ ਖਾਣਾ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਲੌੜਵੰਦ ਰੋਟੀ ਤੋ ਵਾਂਝਾ ਨਾ ਰਹਿ ਸਕੇ। ਕੱਲ ਮਿਤੀ 12 ਅਪ੍ਰੈਲ 2020 ਨੂੰ ਮੋਤੀ ਨਗਰ ਦੇ ਏਰੀਆਂ ਵਿਚ ਪਵਿੱਤਰ ਕੁਮਾਰ ਪੁੱਤਰ ਪਰਚਿਤ ਵਾਸੀ ਸਵਰਨ ਪੈਲੈਸ ਵਾਲੀ ਗਲੀ, ਰਾਜੂ ਦਾ ਵੇਹੜਾ,ਸ਼ੇਰਪੁਰ ਕਲਾਂ, ਲੁਧਿਆਣਾ ਵੱਲੋ ਦਫਤਰ ਕਮਿਸ਼ਨਰ ਪੁਲਿਸ, ਲੁਧਿਆਣਾ ਨੂੰ ਫੋਨ ਪਰ ਦੱਸਿਆ ਕਿ ਉਸ ਪਾਸ ਕਰਫਿਊ ਲੱਗਣ ਕਾਰਨ ਖਾਣ-ਪੀਣ ਦਾ ਸਮਾਨ/ਰਾਸ਼ਨ ਖਤਮ ਹੋ ਚੁੱਕਾ ਹੈ ਜਿਸ ਕਰਕੇ ਉਸ ਦਾ ਸਾਰਾ ਪਰਿਵਾਰ ਭੁੱਖਾ ਭਾਣਾ ਬੈਠਾ ਹੈ। ਇਹ ਇਤਲਾਹ ਮਿਲਣ ਤੇ ਪੁਲਿਸ ਦੇ ਸਬੰਧਿਤ ਅਧਿਕਾਰੀਆ ਵੱਲੋਂ ਲੋੜੀਦਾ ਰਾਸ਼ਨ ਲੈ ਕੇ ਤੁਰੰਤ ਦੱਸੇ ਹੋਏ ਪਤੇ ਪਰ ਪਹੁੰਚ ਗਏ, ਪਰ ਮੋਕਾ ਤੇ ਜਾ ਕੇ ਵੇਖਿਆ ਕਿ ਉੱਕਤ ਦੋਸ਼ੀ ਦੇ ਕਮਰੇ ਵਿੱਚੋਂ ਬਦਾਮ, ਆਟਾ, ਦਾਲਾਂ, ਸਬਜੀ ਅਤੇ ਹੋਰ ਕਰਿਆਨੇ ਦਾ ਲੌੜੀਦਾ ਸਮਾਨ ਮੌਜੂਦ ਸੀ। ਇਸ ਦੇ ਬਾਵਜੂਦ ਦੋਸ਼ੀ ਵੱਲੋ ਫੋਨ ਕਰਕੇ ਵਾਧੂ ਰਾਸ਼ਨ ਇਕੱਠਾ ਕਰਨ ਦੀ ਨੀਅਤ ਨਾਲ ਝੂਠ ਬੋਲਣ ਸਬੰਧੀ ਮੁਕੱਦਮਾ ਨੰਬਰ 106 ਮਿਤੀ 12 ਅਪ੍ਰੈਲ 2020 ਅਧੀਨ ਧਾਰਾ 188-182 ਭਾਰਤੀ ਦੰਡ, ਥਾਣਾ ਮੋਤੀ ਨਗਰ, ਲੁਧਿਆਣਾ ਬਰਖਿਲਾਫ. ਪਵਿੱਤਰ ਕੁਮਾਰ ਉਕਤ ਦੇ ਖਿਲਾਫ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
No comments:
Post a Comment