Showing posts with label Novel Corona-virus. Show all posts
Showing posts with label Novel Corona-virus. Show all posts

Sunday, August 1, 2021

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 8562 ਸੈਂਪਲ ਲਏ

 1st August 2021 at 5:38 PM

 ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.55% ਹੋਈ 

ਲੁਧਿਆਣਾ: 01 ਅਗਸਤ 2021: (ਐਮ ਐਸ ਭਾਟੀਆ//ਲੁਧਿਆਣਾ ਸਕਰੀਨ)::

ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 8562 ਸੈਂਪਲ ਲਏ ਗਏ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 87302 ਮਰੀਜ਼ਾਂ ਵਿਚੋਂ 97.55% (85160 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕੁਝ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 8562 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 49 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 87302 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 4 ਮਰੀਜ਼ (ਜੋਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ) ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 2009204 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 2009204 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 1910292 ਨਮੂਨੇ ਨੈਗਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 87302 ਹੈ, ਜਦਕਿ 11610 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 2093 ਅਤੇ 1047 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

ਸ੍ਰੀ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ, ਜਿਸ ਨਾਲ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

Monday, May 31, 2021

ਛੂਟ ਦਾ ਸਮਾਂ ਵਧਣ ਨਾਲ ਆਇਆ ਲੋਕਾਂ ਨੂੰ ਸੁੱਖ ਦਾ ਸਾਹ

ਸਿਟੀ ਬੱਸ ਵੀ ਚੱਲ ਪਾਏ ਤਾਂ ਲੋਕਾਂ ਨੂੰ ਮਿਲੇਗੀ ਹੋਰ ਰਾਹਤ 


ਲੁਧਿਆਣਾ
: 31 ਮਈ 2021: (ਕਾਰਤਿਕਾ ਸਿੰਘ//ਲੁਧਿਆਣਾ ਸਕਰੀਨ ਬਿਊਰੋ):: 

ਲੁਧਿਆਣਾ ਵਿੱਚ ਪਿਛਲੇ ਦਿਨੀਂ ਕੋਰੋਨਾ  ਦਾ ਖਤਰਾ ਜਦੋਂ ਚਿੰਤਾਜਨਕ ਹੱਦ ਤੱਕ ਵੱਧ ਗਿਆ ਤਾਂ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਵੀ ਵੱਧ ਗਈ ਸੀ। ਇਸਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗ ਪਈ ਸੀ ਅਤੇ ਮੌਤਾਂ ਦੀ ਗਿਣਤੀ ਵੀ। ਜ਼ਿਲਾ ਪ੍ਰਸ਼ਾਸਨ ਨੇ ਸਰਕਾਰ ਵੱਲੋਂ ਸਮੇਂ ਸਮੇਂ ਭੇਜੀਆਂ ਜਾਂਦੀਆਂ ਗਾਈਡ ਲਾਈਨਾਂ ਅਨੁਸਾਰ ਬੜੇ ਹੀ ਅਸਰਦਾਇਕ ਕਦਮ ਚੁੱਕੇ ਅਤੇ ਇਸ ਸਾਰੇ ਖਤਰੇ ਨੂੰ ਕੰਟਰੋਲ ਹੇਠ ਕਰ ਲਿਆ। ਲੁਧਿਆਣਾ ਵਿੱਚ ਅੱਜ ਕਰੋਨਾ ਦੇ 223 ਨਵੇਂ ਕੇਸ ਸਾਹਮਣੇ ਆਏ ਹਨ, ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਅੱਜ ਘੱਟ ਕੇ 8 ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਦਿੱਤੀ। ਇਸ  ਨਾਲ ਸਭਨਾਂ ਨੇ ਸੁੱਖ ਦਾ ਸਾਹ ਲਿਆ। ਪਰ ਇਸਦੇ ਬਾਵਜੂਦ ਲੋਕਾਂ ਦੀਆਂ ਸਮੱਸਿਆਵਾਂ ਖਤਮ ਨਹੀਂ ਹੋਈਆਂ। ਚੰਗਾ ਹੋਵੇ ਜੇ ਛੂਟ ਵਾਲੇ ਸਮੇਂ ਦੌਰਾਨ ਸਿਟੀ ਬਸ ਸਰਵਿਸ ਵੀ ਚਲਾ ਦਿੱਤੀ ਜਾਵੇ। ਸਿਟੀ ਬਸ ਚੱਲ ਪਵੇ ਤਾਂ ਹੋਰ ਵੀ ਚੰਗਾ ਹੋਵੇ। 

ਕਰੋਨਾ ਵਾਇਰਸ ਦੇ ਘੱਟ ਰਹੇ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਰਾਹਤ ਵੀ ਦਿੱਤੀ ਗਈ ਹੈ। ਸੋਮਵਾਰ ਤੋਂ ਬਾਜ਼ਾਰ ਖੁੱਲ੍ਹਣ ਦਾ ਸਮਾਂ ਸਵੇਰੇ 5 ਤੋਂ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਮਾਂ ਵਧਾਏ ਜਾਣ ਨਾਲ ਲੋਕਾਂ ਦੇ ਚਿਹਰਿਆਂ ਤੇਲਖੁਸ਼ੀ ਤੇ ਖੁਸ਼ੀ ਦੇਖੀ ਗਈ। ਗਲੀਆਂ, ਬਾਜ਼ਾਰਾਂ ਅਤੇ  ਮੋਹੱਲਿਆਂ ਵਿੱਚ ਚਹਿਲ ਪਹਿਲ ਵੀ ਵੱਧ ਗਈ। 

ਬਾਜ਼ਾਰਾਂ ਨੂੰ  ਸਮਾਂ ਵਧਾਏ ਜਾਨ ਦਾ ਇਹ ਫੈਸਲਾ ਡੀਸੀ ਵਰਿੰਦਰ ਸ਼ਰਮਾ ਵੱਲੋਂ ਐਤਵਾਰ ਦੀ ਦੇਰ ਰਾਤ ਨੂੰ ਲਿਆ ਗਿਆ। ਇਹ ਰਾਹਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰਹੇਗੀ, ਪਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਪੂਰਨ ਰੂਪ ’ਚ ਲੌਕਡਾਊਨ ਰਹੇਗਾ ਅਤੇ ਸਾਰੇ ਬਾਜ਼ਾਰ ਬੰਦ ਰਹਿਣਗੇ। ਇਸ ਤਰ੍ਹਾਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਵਾਲੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਮਿਲੇਗੀ। 

ਪ੍ਰਸਾਸ਼ਨ ਦੇ ਇਸ ਹੁਕਮ ਨਾਲ ਕਾਰੋਬਾਰੀਆਂ ਤੇ ਵਪਾਰੀਆਂ ਨੇ ਸੁਖ ਦਾ ਸਾਹ ਲਿਆ ਹੈ। ਡੀਸੀ ਵਰਿੰਦਰ ਸ਼ਰਮਾ ਨੇ ਜਾਰੀ ਕੀਤੇ ਹੁਕਮਾਂ ’ਚ ਕਿਹਾ ਕਿ ਹੋਟਲ, ਰੈਸਟੋਰੈਂਟ, ਢਾਬੇ, ਬੇਕਰੀ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ’ਤੇ ਲੋਕਾਂ ਨੂੰ ਕੁਝ ਨਹੀਂ ਪਰੋਸਿਆ ਜਾ ਸਕੇਗਾ, ਪਰ ਇਨ੍ਹਾਂ ਤੋਂ ਸਾਮਾਨ ਖਰੀਦ ਕੇ ਲੋਕ  ਆਪੋ ਆਪਣੇ ਘਰਾਂ ਨੂੰ ਜ਼ਰੂਰ ਲਿਜਾ ਸਕਣਗੇ। 

Monday, April 13, 2020

ਝੂਠ ਬੋਲਕੇ ਵਾਧੂ ਰਾਸ਼ਨ ਇਕੱਠਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ

ਪੜਤਾਲ ਕੀਤੀ ਤਾਂ ਸਟੋਰ ਕੀਤੇ ਰਾਸ਼ਨ ਵਿੱਚ ਬਦਾਮ ਵੀ ਮਿਲੇ 
ਲੁਧਿਆਣਾ: 13 ਅਪ੍ਰੈਲ 2020: (ਲੁਧਿਆਣਾ ਸਕਰੀਨ ਬਿਊਰੋ)::
ਪੁਲਿਸ ਕਮਿਸ਼ਨਰੇਟ, ਲੁਧਿਆਣਾ ਵੱਲੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉ ਲਈ ਪਿਛਲੇ ਦਿਨਾਂ ਤੋ ਪਬਲਿਕ ਦੇ ਹਿੱਤ ਲਈ ਕਰਫਿਊ ਲੱਗਾ ਹੋਇਆ ਹੈ।  ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਕਰਫਿਊ ਸਬੰਧੀ ਲਗਾਈਆਂ ਗਈਆਂ ਸ਼ਰਤਾਂ/ਨਿਯਮਾਂ ਤੋ ਪਹਿਲਾਂ ਹੀ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ। ਪੁਲਿਸ ਕਮਿਸ਼ਨਰੇਟ, ਲੁਧਿਆਣਾ ਅਤੇ ਸਿਵਲ ਪ੍ਰਸ਼ਾਸਨ ਵੱਲੋ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਐਨ.ਜੀ.ਓਜ਼ ਨਾਲ ਮਿਲਕੇ ਕਰਫਿਉ ਦੌਰਾਨ ਲੌੜਵੰਦਾਂ ਤੱਕ ਰਾਸ਼ਨ ਅਤੇ ਤਿਆਰ ਕੀਤਾ ਹੋਇਆ ਖਾਣਾ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਲੌੜਵੰਦ ਰੋਟੀ ਤੋ ਵਾਂਝਾ ਨਾ ਰਹਿ ਸਕੇ। ਕੱਲ ਮਿਤੀ 12 ਅਪ੍ਰੈਲ 2020 ਨੂੰ ਮੋਤੀ ਨਗਰ ਦੇ ਏਰੀਆਂ ਵਿਚ ਪਵਿੱਤਰ ਕੁਮਾਰ ਪੁੱਤਰ ਪਰਚਿਤ ਵਾਸੀ ਸਵਰਨ ਪੈਲੈਸ ਵਾਲੀ ਗਲੀ, ਰਾਜੂ ਦਾ ਵੇਹੜਾ,ਸ਼ੇਰਪੁਰ ਕਲਾਂ, ਲੁਧਿਆਣਾ ਵੱਲੋ ਦਫਤਰ ਕਮਿਸ਼ਨਰ ਪੁਲਿਸ, ਲੁਧਿਆਣਾ ਨੂੰ ਫੋਨ ਪਰ ਦੱਸਿਆ ਕਿ ਉਸ ਪਾਸ ਕਰਫਿਊ ਲੱਗਣ ਕਾਰਨ ਖਾਣ-ਪੀਣ ਦਾ ਸਮਾਨ/ਰਾਸ਼ਨ  ਖਤਮ ਹੋ ਚੁੱਕਾ ਹੈ ਜਿਸ ਕਰਕੇ ਉਸ ਦਾ ਸਾਰਾ ਪਰਿਵਾਰ ਭੁੱਖਾ ਭਾਣਾ ਬੈਠਾ ਹੈ। ਇਹ ਇਤਲਾਹ ਮਿਲਣ ਤੇ ਪੁਲਿਸ ਦੇ ਸਬੰਧਿਤ ਅਧਿਕਾਰੀਆ ਵੱਲੋਂ ਲੋੜੀਦਾ ਰਾਸ਼ਨ  ਲੈ ਕੇ ਤੁਰੰਤ ਦੱਸੇ ਹੋਏ ਪਤੇ ਪਰ ਪਹੁੰਚ ਗਏ, ਪਰ ਮੋਕਾ ਤੇ ਜਾ ਕੇ ਵੇਖਿਆ ਕਿ ਉੱਕਤ ਦੋਸ਼ੀ ਦੇ ਕਮਰੇ ਵਿੱਚੋਂ ਬਦਾਮ, ਆਟਾ, ਦਾਲਾਂ, ਸਬਜੀ ਅਤੇ ਹੋਰ ਕਰਿਆਨੇ ਦਾ ਲੌੜੀਦਾ ਸਮਾਨ ਮੌਜੂਦ ਸੀ। ਇਸ ਦੇ ਬਾਵਜੂਦ ਦੋਸ਼ੀ ਵੱਲੋ ਫੋਨ ਕਰਕੇ ਵਾਧੂ ਰਾਸ਼ਨ ਇਕੱਠਾ ਕਰਨ ਦੀ ਨੀਅਤ ਨਾਲ ਝੂਠ ਬੋਲਣ ਸਬੰਧੀ ਮੁਕੱਦਮਾ ਨੰਬਰ 106 ਮਿਤੀ 12 ਅਪ੍ਰੈਲ 2020 ਅਧੀਨ ਧਾਰਾ 188-182 ਭਾਰਤੀ ਦੰਡ, ਥਾਣਾ ਮੋਤੀ ਨਗਰ, ਲੁਧਿਆਣਾ ਬਰਖਿਲਾਫ. ਪਵਿੱਤਰ ਕੁਮਾਰ ਉਕਤ ਦੇ ਖਿਲਾਫ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।