Wednesday, February 2, 2022

ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿੱਚ ਵੀ ਸਰਗਰਮੀਆਂ ਤੇਜ਼

 2nd February 2022 at 8:57 PM

14 ਵਿਧਾਨ ਸਭਾ ਹਲਕਿਆਂ ਲਈ 198 ਉਮੀਦਵਾਰਾਂ ਦੇ ਕਾਗਜ਼ ਸਹੀ

4 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਵਾਪਿਸੀ-ਜ਼ਿਲ੍ਹਾ ਚੋਣ ਅਫਸਰ

ਲੁਧਿਆਣਾ: 02 ਫਰਵਰੀ 2022: (ਲੁਧਿਆਣਾ ਸਕਰੀਨ ਬਿਊਰੋ)::

ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਸਬੰਧੀ ਜਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਲਈ ਆਈਆਂ ਨਾਮਜਦਗੀਆਂ ਦੀ ਅੱਜ ਪੜਤਾਲ ਕੀਤੀ ਗਈ ਜਿਸ ਵਿੱਚ 198 ਨਾਮਜਦਗੀਆਂ ਦਰੁਸਤ ਪਾਈਆਂ ਗਈਆਂ। ਜਦਕਿ ਮਿਤੀ 4 ਫਰਵਰੀ ਨੂੰ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਲਕਾ 57-ਖੰਨਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਗੁਰਕੀਰਤ ਸਿੰਘ ਕੋਟਲੀ, ਭਾਰਤੀ ਜਨਤਾ ਪਾਰਟੀ ਦੇ ਗੁਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜਸਦੀਪ ਕੌਰ, ਆਮ ਆਦਮੀ ਪਾਰਟੀ ਦੇ ਤਰੁਨਪ੍ਰੀਤ ਸਿੰਘ ਸੌਂਢ, ਪੰਜਾਬ ਕਿਸਾਨ ਦਲ ਦੇ ਸੁਖਮੀਤ ਸਿੰਘ, ਰੈਵੋਲਊਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ.) ਤੋਂ ਕਰਨੈਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਤੋਂ ਪਰਮਜੀਤ ਸਿੰਘ ਅਤੇ ਆਜ਼ਾਦ ਉਮੀਦਵਾਰਾਂ ਵਜੋਂ ਇੰਦਰਜੀਤ ਕੌਰ, ਸੁਖਵੰਤ ਸਿੰਘ, ਪਰਮਜੀਤ ਸਿੰਘ, ਰਾਜ ਕੁਮਾਰ ਤੇ ਲਾਭ ਸਿੰਘ ਦੇ ਕਾਗਜ਼ ਸਹੀ ਪਾਏ ਗਏ।

ਇਸੇ ਤਰ੍ਹਾਂ 58-ਸਮਰਾਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਰਣਜੀਤ ਸਿੰਘ ਗਹਿਲੇਵਾਲ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਰੁਪਿੰਦਰ ਸਿੰਘ ਰਾਜਾ ਗਿੱਲ, ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ, ਸ੍ਰੋ਼ਮਣੀ ਅਕਾਲੀ ਦਲ ਤੋਂ ਪਰਮਜੀਤ ਸਿੰਘ ਢਿੱਲੋਂ, ਸਮਾਜਵਾਦੀ ਪਾਰਟੀ ਤੋਂ ਸੋਹਣ ਸਿੰਘ ਬਲੱਗਣ, ਭਾਰਤੀ ਜਨ ਜਾਗ੍ਰਿਤੀ ਪਾਰਟੀ ਤੋਂ ਮੇਜਰ ਸਿੰਘ, ਆਪਣਾ ਸੰਘਰਸ਼ ਕਿਸਾਨੀ ਏਕਤਾ ਪਾਰਟੀ ਤੋਂ ਰਜਿੰਦਰ ਸ਼ਰਮਾ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਤੋਂ ਵਰਿੰਦਰ ਸਿੰਘ ਸੇਖੋ ਤੇ ਆਜ਼ਾਦ ਉਮੀਦਵਾਰਾਂ ਵਜੋਂ ਅਮਰੀਕ ਸਿੰਘ ਢਿੱਲੋਂ, ਅਵਨੀਤ ਸਿੰਘ ਬਗਲੀ ਕਲਾਂ, ਸੰਦੀਪ ਸਿੰਘ , ਕਮਲਜੀਤ ਕੌਰ, ਬਲਬੀਰ ਸਿੰਘ ਰਾਜੇਵਾਲ ਤੇ ਲਾਭ ਸਿੰਘ, 59-ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ, ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵਿਕਰਮ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਤੋਂ ਅਮ੍ਰਿਤਪਾਲ ਸਿੰਘ, ਇੰਸਾਨੀਅਤ ਲੋਕ ਵਿਰਾਸਤ ਪਾਰਟੀ ਤੋਂ ਇੰਦਰ ਦੇਵ ਪਾਂਡੇ, ਸ਼੍ਰੋਮਣੀ ਅਕਾਲ ਦਲ (ਸੰਯੁਕਤ) ਤੋਂ ਹਰਪ੍ਰੀਤ ਸਿੰਘ, ਜਨਤਾ ਦਲ(ਯੁਨਾਈਟਡ) ਤੋਂ ਗੁਰਚਰਨ ਸਿੰਘ, ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਗੁਰਦੀਪ ਸਿੰਘ ਕਾਹਲੋਂ, ਲੋਕ ਇੰਸਾਫ ਪਾਰਟੀ ਤੋਂ ਗੁਰਮੀਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦਲਬੀਰ ਸਿੰਘ, ਸਮਾਜਵਾਦੀ ਪਾਰਟੀ ਤੋਂ ਦੀਪਕ ਧੀਰ, ਆਮ ਲੋਕ ਪਾਰਟੀ ਯੁਨਾਈਟਡ ਤੋਂ ਲਖਵਿੰਦਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਇੰਦਰਜੀਤ ਸਿੰਘ, ਕੁਲਵੀਰ ਸਿੰਘ, ਸੁਰਿੰਦਰ ਪਾਲ ਕੌਰ, ਹਰਜੀਤ ਸਿੰਘ, ਹਰਮਨਦੀਪ ਸਿੰਘ, ਜਗਦੇਵ ਸਿੰਘ, ਬੁੱਧ ਸਿੰਘ, ਭੋਲਾ ਸਿੰਘ, ਮਾਲ੍ਹਵਿੰਦਰ ਸਿੰਘ ਗੁਰੋਂ, ਮੇਜਰ ਸਿੰਘ, ਮੋਹਣ ਸਿੰਘ, ਰਮਨਦੀਪ ਕੌਰ ਤੇ ਰੁਪਿੰਦਰ ਕੌਰ, 60-ਲੁਧਿਆਣਾ (ਪੂਰਬੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸੰਜੀਵ ਤਲਵਾੜ, ਭਾਰਤੀ ਜਨਤਾ ਪਾਰਟੀ ਤੋਂ ਜਗਮੋਹਨ ਸ਼ਰਮਾ, ਆਮ ਆਦਮੀ ਪਾਰਟੀ ਤੋਂ ਦਲਜੀਤ ਸਿੰਘ ਗਰੇਵਾਲ (ਭੋਲਾ), ਸ੍ਰੋ਼ਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਢਿੱਲੋਂ, ਨੈਸ਼ਨਲਿਸਟ ਜਸਟਿਸ ਪਾਰਟੀ ਵੱਲੋ ਸਤ ਨਰਾਇਣ ਸ਼ਾਹ, ਸਮਾਜਵਾਦੀ ਪਾਰਟੀ ਤੋਂ ਸੁੁਰੇਸ਼ ਸਿੰਘ, ਲੋਕ ਇੰਸਾਫ ਪਾਰਟੀ ਤੋਂ ਗੁਰਜੋਧ ਸਿੰਘ ਗਿੱਲ, ਸ਼਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਤੋਂ ਜਸਵੰਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਤੋਂ ਜਤਿੰਦਰ ਸਿੰਘ, ਆਮ ਲੋਕ ਪਾਰਟੀ ਯੁਨਾਈਟਡ ਤੋਂ ਨਰਿੰਦਰ ਪਾਲ ਸਿੱਧੂ, ਇੰਸਾਨੀਅਤ ਲੋਕ ਵਿਕਾਸ ਪਾਰਟੀ ਤੋਂ ਪ੍ਰਦੀਪ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਅੰਜੂ ਕੁਮਾਰੀ, ਦਵਿੰਦਰ ਸਿੰਘ ਬਿੱਲਾ, ਰਮਨ ਕੁਮਾਰ ਜਗਦੰਬਾ ਤੇ ਰਜਿੰਦਰ ਸਿੰਘ,  61-ਲੁਧਿਆਣਾ (ਦੱਖਣੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਲਈ ਈਸ਼ਵਰਜੋਤ ਸਿੰਘ ਚੀਮਾ, ਭਾਰਤੀ ਜਨਤਾ ਪਾਰਟੀ ਦੇ ਸਤਿੰਦਰਪਾਲ ਸਿੰਘ ਤਾਜਪੁਰੀ, ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਹੀਰਾ ਸਿੰਘ ਗਾਬੜੀਆ, ਆਮ ਆਦਮੀ ਪਾਰਟੀ ਦੇ ਰਜਿੰਦਰ ਪਾਲ ਕੌਰ, ਸਮਾਜਵਾਦੀ ਪਾਰਟੀ ਦੇ ਸੁੰਦਰ ਲਾਲ, ਰਾਈਟ ਟੂ ਰੀਕਾਲ ਦੇ ਸੁਮੀਤ ਕੁਮਾਰ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਚੈਲ ਸਿੰਘ ਧੀਮਾਨ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਦਰਸ਼ਨ ਸਿੰਘ, ਆਮ ਲੋਕ ਪਾਰਟੀ ਯੁਨਾਈਟਡ ਦੇ ਡਾ. ਦਵਿੰਦਰ ਸਿੰਘ ਗਿੱਲ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਪਰਮਜੀਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬਲਜੀਤ ਸਿੰਘ, ਲੋਕ ਇੰਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਤੇ ਆਜ਼ਾਦ ਉਮੀਦਵਾਰਾਂ ਵਜੋਂ ਅਵਤਾਰ ਸਿੰਘ, ਸੰਜੇ ਕੁਮਾਰ, ਸੁਰਿੰਦਰ ਸ਼ਰਮਾ, ਜਸਵੀਰ ਸਿੰਘ ਜੱਸੀ ਤੇ ਰਾਜ ਕੁਮਾਰ ਸਾਥੀ, 62-ਆਤਮ ਨਗਰ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰੀਸ਼ ਰਾਏ ਢਾਂਡਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਮਲਜੀਤ ਸਿੰਘ ਕੜਵਲ, ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ  ਸਿੱਧੂ, ਭਾਰਤੀ ਜਨਤਾ ਪਾਰਟੀ ਦੇ ਪ੍ਰੇਮ ਮਿੱਤਲ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਅਨਿਲ ਕੁਮਾਰ ਗੋਇਲ, ਲੋਕ ਇੰਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਅਖਿਲ ਭਾਰਤੀਆ ਸੋਸ਼ਲਿਸਟ ਪਾਰਟੀ ਦੇ ਕੁਨਾਲ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬਲਜੀਤ ਸਿੰਘ, ਸਮਾਜਵਾਦੀ ਪਾਰਟੀ ਦੇ ਮਹਿੰਦਰ ਪਾਲ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਸੁਖਦੇਵ ਸਿੰਘ, ਸੁਰਿੰਦਰ ਕੌਰ ਬੈਂਸ, ਹਰਕੀਰਤ ਸਿੰਘ ਰਾਣਾ, ਤੇਜਿੰਦਰ ਸਿੰਘ ਗੁੰਬਰ ਰਿੰਕੂ, ਦਵਿੰਦਰ ਸਿੰਘ (ਟੀ.ਐਨ.) ਵਿਸ਼ਵਕਰਮਾ ਰਾਮਗੜ੍ਹੀਆ ਤੇ ਮਾਨ ਸਿੰਘ ਰਾਜੂ, 63-ਲੁਧਿਆਣਾ (ਕੇਂਦਰੀ) ਤੋਂ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ, ਇੰਡੀਅਨ ਨੈਸ਼ਨਲ ਕਾਂਗਰ ਦੇ ਸੁਰਿੰਦਰ ਕੁਮਾਰ ਡਾਵਰ, ਭਾਰਤੀ ਜਨਤਾ ਪਾਰਟੀ ਦੇ ਗੁਰਦੇਵ ਸ਼ਰਮਾ ਦੇਬੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿਤਪਾਲ ਸਿੰਘ ਪਾਲੀ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਹਰਜਿੰਦਰ ਸਿੰਘ, ਸਮਾਜਵਾਦੀ ਪਾਰਟੀ ਦੇ ਜਗਤਾਰ ਸਿੰਘ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਦਰਸ਼ਨ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਐਡਵੋਕੇਟ ਰਮਿੰਦਰ ਪਾਲ ਸਿੰਘ ਤੇ ਆਜ਼ਾਦ ਉਮੀਦਵਾਰ ਵਜੋਂ ਜਤਿੰਦਰ ਪਾਲ ਸਿੰਘ, 64-ਲੁਧਿਆਣਾ (ਪੱਛਮੀ) ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ, ਭਾਰਤੀ ਜਨਤਾ ਪਾਰਟੀ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ, ਬਹੁਜਨ ਮੁਕੀਤ ਪਾਰਟੀ ਤੋਂ ਅਨੀਤਾ ਸ਼ਾਹ, ਆਸ ਪੰਜਾਬ ਪਾਰਟੀ ਦੇ ਸਰਬਜੀਤ ਕੌਰ, ਅਪਨਾ ਸੰਘਰਸ਼ ਕਿਸਾਨੀ ਏਕਤਾ ਪਾਰਟੀ ਦੇ ਜਤਿੰਦਰ ਕੁਮਾਰ ਤੇ ਆਜਾਦ ਉਮੀਦਵਾਰਾਂ ਵਜੋਂ ਕ੍ਰਿਸ਼ਨ ਕੁਮਾਰ ਬਾਵਾ, ਤਰੁਨ ਜੈਨ ਬਾਵਾ, ਬਲਵਿੰਦਰ ਸੇਖੋਂ ਤੇ ਰੂਚੀ ਜੈਨ, 65-ਲੁਧਿਆਣਾ (ਉੱਤਰੀ) ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਵੀਨ ਬਾਂਸਲ, ਆਮ ਆਦਮੀ ਪਾਰਟੀ ਦੇ ਮਦਨ ਲਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਕੇਸ਼ ਪਾਂਡੇ, ਸ਼੍ਰੋਮਣੀ ਅਕਾਲੀ ਦਲ ਦੇ ਰਿਪੂਦਮਨ ਸ਼ਰਮਾ, ਇੰਸਾਨੀਅਤ ਲੋਕ ਵਿਕਾਸ ਪਾਰਟੀ ਦੇ ਅਨਿਲ ਕੁਮਾਰ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਅਵਤਾਰ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਪ੍ਰੋਮਿਲਾ ਰੱਲਣ, ਸਮਾਜਵਾਦੀ ਪਾਰਟੀ ਦੇ ਮੰਜੂ, ਲੋਕ ਇੰਸਾਫ ਪਾਰਟੀ ਦੇ ਰਣਧੀਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਪਰਦੀਪ ਸਿੰਘ, ਰਮਨਜੀਤ ਬੱਧਣ ਤੇ ਵਰਿੰਦਰ ਕੁਮਾਰ, 66-ਗਿੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੁੱਚਾ ਰਾਮ ਲੱਧੜ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕੁਲਦੀਪ ਸਿੰਘ ਵੈਦ(ਬੁਲਾਰਾ) ਤੇ ਹਰਕਰਨਦੀਪ ਸਿੰਘ, ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਗੋਵਾਲ ਤੇ ਰੁਪਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਤੇ ਪਰਮਜੀਤ ਕੌਰ ਸ਼ਿਵਾਲਿਕ, ਸੀ.ਪੀ.ਆਈ.(ਐਮ)-ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਬਲਬੀਰ ਸਿੰਘ ਆਲਮਗੀਰ, ਲੋਕ ਇੰਸਾਫ ਪਾਰਟੀ ਦੇ ਗਗਨਦੀਪ ਉਰਫ ਸੰਨੀ ਕੈਂਥ ਤੇ ਪਰਮਿੰਦਰ ਸਿੰਘ ਕੈਂਥ, ਬਹੁਜਨ ਮੁਕਤੀ ਪਾਰਟੀ ਦੇ ਜਸਵਿੰਦਰ ਸਿੰਘ, ਆਮ ਲੋਕ ਪਾਰਟੀ ਯੂਨਾਈਟਡ ਦੇ ਦਰਸ਼ਨ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬ੍ਰਿਜੇਸ਼ ਬਾਂਗੜ ਤੇ ਆਜ਼ਾਦ ਉਮੀਦਵਾਰ ਵਜੋਂ ਰਾਜਿੰਦਰ ਸਿੰਘ ਸਿੰਘਪੁਰਾ ਤੇ ਰਾਜੀਵ ਕੁਮਾਰ ਲਵਲੀ,  67-ਪਾਇਲ ਤੋਂ ਬਹੁਜਨ ਸਮਾਜ ਪਾਰਟੀ ਦੇ ਡਾ. ਜਸਪ੍ਰੀਤ ਸਿੰਘ ਬੀਜਾ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਭਗਵਾਨ ਸਿੰਘ ਸੋਮਲ ਖੇੜੀ, ਆਮ ਆਦਮੀ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ, ਇੰਡੀਅਨ ਨੈਸ਼ਨਲ ਕਾਂਗਰਸ ਦੇ ਲਖਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਹਰਸ਼ੀਤ ਕੁਮਾਰ ਸ਼ੀਤਲ, ਬਹੁਜਨ ਮੁਕਤੀ ਪਾਰਟੀ ਦੇ ਗੁਰਪ੍ਰੀਤ ਸਿੰਘ, ਰਾਸ਼ਟਰੀਆ ਜਨਹਿਤ ਸੰਘਰਸ਼ ਪਾਰਟੀ ਦੇ ਜਗਦੀਪ ਸਿੰਘ (ਵਾਸੀ ਪਿੰਡ ਸਿਰਥਲਾ) ਲੋਕ ਇੰਸਾਫ ਪਾਰਟੀ ਦੇ ਜਗਦੀਪ ਸਿੰਘ (ਵਾਸੀ ਪਿੰਡ ਮਾਜਰੀ), ਪੰਜਾਬ ਕਿਸਾਨ ਦਲ ਦੇ ਰਣਜੀਤ ਸਿੰਘ ਕਾਕਾ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਰਾਜਦੀਪ ਕੌਰ, ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਰਾਮਪਾਲ ਸਿੰਘ ਦੌਲਤਪੁਰ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਲਖਵੀਰ ਸਿੰਘ ਲੱਖਾ ਤੇ ਆਜ਼ਾਦ ਉਮੀਦਵਾਰਾਂ ਵਜੋਂ ਅਨਿਲ ਕੁਮਾਰ, ਸਿਮਰਦੀਪ ਸਿੰਘ ਦੋਬੁਰਜ਼ੀ, ਹਰਚੰਦ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ਕਾਲੀ, ਜਗਤਾਰ ਸਿੰਘ, ਐਡਵੋਕੇਟ ਪ੍ਰਭਜੋਤ ਸਿੰਘ ਤੇ ਮਲਕੀਤ ਸਿੰਘ 68-ਦਾਖ਼ਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਦੀਪ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਕੰਵਲ ਨੈਨ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ.) ਸਿਮਰਨਦੀਪ ਸਿੰਘ, ਸੰਯੁਕਤ ਸੰਘਰਸ਼ ਪਾਰਟੀ ਦੇ ਹਰਪ੍ਰੀਤ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਕਰਮਜੀਤ ਸਿੰਘ, ਪੰਜਾਬ ਲੋਕ ਕਾਂਗਰਸ ਦੇ ਦਮਨਜੀਤ ਸਿੰਘ ਥਿੰਦ, ਆਮ ਲੋਕ ਪਾਰਟੀ ਯੂਨਾਈਟਡ ਦੇ ਦਵਿੰਦਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਜਗਦੀਪ ਸਿੰਘ ਗਿੱਲ, ਨਰਿੰਦਰਜੀਤ ਕੌਰ, ਨੀਟੂ ਤੇ ਰਮਨਦੀਪ ਸਿੰਘ,  69-ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਮਿਲ ਅਰਮ ਸਿੰਘ, ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਸਿੰਘ ਸੰਧੂ, ਪੰਜਾਬ ਕਿਸਾਨ ਦਲ ਦੇ ਹਰਗੋਬਿੰਦ ਸਿੰਘ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਗੁਰਪਾਲ ਸਿੰਘ, ਆਮ ਲੋਕ ਪਾਰਟੀ ਯੂਨਾਈਟਡ ਦੇ ਬਲਦੇਵ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਬਲਵੀਰ ਸਿੰਘ, ਸਮਾਜਿਕ ਸੰਘਰਸ਼ ਪਾਰਟੀ ਦੇ ਰਾਜਪਾਲ ਸਿੰਘ ਤੇ ਆਜਾਦ ਉਮੀਦਵਾਰਾਂ ਵਜੋਂ ਸੁਖਵਿੰਦਰ ਸਿੰਘ, ਜਗਤਾਰ ਸਿੰਘ ਤੇ ਬਲਦੇਵ ਸਿੰਘ ਅਤੇ 70-ਜਗਰਾਉਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਆਰ. ਕਲੇਰ, ਆਮ ਆਦਮੀ ਪਾਰਟੀ ਦੇ ਸਰਵਜੀਤ ਕੌਰ ਮਾਣੂਕੇ, ਭਾਰਤੀ ਜਨਤਾ ਪਾਰਟੀ ਦੇ ਕੰਵਰ ਨਰਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਜਗਤਾਰ ਸਿੰਘ, ਰਿਪਬਲਿਕਨ ਪਾਰਟੀ ਆਫ ਇੰਡੀਆ (ਅੰਬੇਦਕਰ) ਦੇ ਸੁਰਿੰਦਰ ਸਿੰਘ, ਲੋਕ ਇੰਸਾਫ ਪਾਰਟੀ ਦੇ ਤੇਜਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪਰਵਾਰ ਸਿੰਘ ਤੇ ਆਜ਼ਾਦ ਉਮੀਦਵਾਰਾਂ ਵਜੋਂ ਕੁਲਦੀਪ ਸਿੰਘ, ਗੁਰਦੀਪ ਸਿੰਘ ਤੇ ਪਰਮਜੀਤ ਸਿੰਘ ਸਹੋਤਾ ਦੇ ਕਾਗਜ ਦਰੁਸਤ ਪਾਏ ਗਏ ਹਨ।

Tuesday, January 11, 2022

ਕੋਵਿਡ ਖਤਰਾ:ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ

 11th January 2022 at 4:33 PM

ਸਟਾਫ ਦਾ ਕੋਵਿਡ ਟੀਕਾਕਰਨ ਵੀ ਕਰਵਾਇਆ ਜਾਵੇ-ਜ਼ਿਲ੍ਹਾ ਸਿਹਤ ਅਫ਼ਸਰ


ਲੁਧਿਆਣਾ: 11 ਜਨਵਰੀ 2022: (ਲੁਧਿਆਣਾ ਸਕਰੀਨ ਬਿਊਰੋ)::

ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ

ਦਿਨ ਤਿਓਹਾਰ ਆਉਂਦਿਆਂ ਹੀ ਮੌਸਮਾਂ ਦੇ ਹਿਸਾਬ ਨਾਲ ਖਾਣਪੀਣ ਦੇ ਮਾਮਲੇ ਵਿੱਚ ਤੇਜ਼ੀ ਆ ਜਾਂਦੀ ਹੈ। ਲੋਕ ਬੜੇ ਹੀ ਮੁਤਸ਼ਾਹ ਅਤੇ ਜੋਸ਼ੋਖਰੋਸ਼ ਨਾਲ ਖਾਂਦੇ ਪੀਂਦੇ ਹਨ। ਇਸਦੇ ਨਾਲ ਹੀ ਇਹਨਾਂ ਚੀਜ਼ਾਂ ਨੂੰ ਵੇਚਣ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹੋ ਜਾਂਦੇ ਹਨ ਜਿਹਨਾਂ ਦਾ ਮਕਸਦ ਕੇਵਲ ਮੁਨਾਫ਼ਾ ਕਮਾਉਣਾ ਹੀ ਹੁੰਦਾ ਹੈ। ਇਹ ਲੋਕ ਚੀਜ਼ਾਂ ਦੀ ਕੁਆਲਿਟੀ ਅਤੇ ਸ਼ੁੱਧਤਾ ਵੱਲ ਧਿਆਨ ਨਹੀਂ ਦੇਂਦੇ। ਇਹਨਾਂ ਅਨਸਰਾਂ ਦੀਆਂ ਮਾੜੀ ਕੁਆਲਿਟੀ ਵਾਲਿਆਂ ਚੀਜ਼ਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਨੇ ਅਪੀਲ ਕੀਤੀ ਹੈ ਕਿ ਗੁਣਵਤਾ ਦਾ ਧਿਆਨ ਰੱਖਿਆ ਜਾਵੇ ਅਤੇ ਖਰੀਦਣ ਵਾਲੇ ਵੀ ਇਸ ਪਾਸੇ ਸੁਚੇਤ ਰਹਿਣ। ਇਸ ਸਬੰਧੀ ਸਬੰਧਤ ਵਪਾਰੀਆਂ ਨੰ ਰਜਿਸਟਰੇਸ਼ਨ ਕਰਾਉਣ ਲਈ ਵੀ ਕਿਹਾ ਗਿਆ ਹੈ। 
ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਹੜੀ ਦੇ ਤਿਉਂਹਾਰ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਚੰਗੀ ਗੁਣਵੱਤਾ ਵਾਲੀਆਂ ਹੀ ਖਰੀਦੀਆਂ ਜਾਣ।

ਜ਼ਿਲ੍ਹਾ ਸਿਹਤ ਅਫਸਰ ਨੇ ਅੱਗੇ ਕਿਹਾ ਕਿ ਅਣਢੱਕੀਆਂ ਜਾਂ ਘਟੀਆ ਕੁਆਲਟੀ ਦੀਆਂ ਵਸਤਾਂ ਬਿਲਕੁਲ ਵੀ ਨਾ ਖਰੀਦੀਆਂ ਜਾਣ ਅਤੇ ਉਨ੍ਹਾਂ ਸਾਰੇ ਫੂਡ ਵਿਕਰੇਤਾਵਾਂ, ਰੇਹੜੀ ਫੜੀ ਅਤੇ ਖਾਣ-ਪੀਣ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਵਸਤਾਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਚੰਗੀ ਗੁਣਵੱਤਾ ਵਾਲੀਆਂ ਵਸਤਾਂ ਹੀ ਵੇਚੀਆਂ ਜਾਣ ਅਤੇ ਆਪਣੇ ਸਮੂਹ ਕਰਮਚਾਰੀਆਂ ਦਾ ਸੰਪੂਰਨ ਕੋਵਿਡ ਟੀਕਾਕਰਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵੇਚੀ ਜਾਣ ਵਾਲੀ ਵਸਤੂ 'ਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਲਾਜ਼ਮੀ ਤੌਰ 'ਤੇ ਦਰਸਾਇਆ ਜਾਵੇ। ਉਨ੍ਹਾ ਫੂਡ ਵਿਕ੍ਰੇਤਾਵਾਂ ਨੂੰ ਸਿਹਤ ਵਿਭਾਗ ਤੋਂ ਆਪਣਾ ਰਜਿਸਟ੍ਰੇਸ਼ਨ ਲੈਣ ਲਈ ਵੀ ਕਿਹਾ ਅਤੇ ਕਿਹਾ ਕਿ ਕੋਈ ਵੀ ਫੂਡ ਵਿਕ੍ਰੇਤਾ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਵਿਕਰੀ ਨਾ ਕਰੇ।

ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਾਉਣ ਲਈ  www.foscos.fssai.gov.in 'ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸਿਵਲ ਸਰਜਨ ਦਫ਼ਤਰ ਦੇ ਫੂਡ ਕਲਰਕ ਦੀ ਈ-ਮੇਲ ਆਈ.ਡੀ. clerkfoodludhiana@gmail.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਤਿਉਂਹਾਰਾਂ ਦੇ ਇਸ ਸੀਜਨ ਵਿੱਚ ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕੋਰੋਨਾ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ। 


Thursday, January 6, 2022

ਘਰ-ਘਰ ਰੋਜਗਾਰ ਮੁਹਿੰਮ ਤਹਿਤ ਦਿੱਤੀ ਜਾਵੇਗੀ ਮੁਫਤ ਕੋਚਿੰਗ

6th January 2022 at 5:52 PM

ਮੁਫ਼ਤ ਕੋਚਿੰਗ ਦਿਤੀ ਜਾਵੇਗੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ

ਲੁਧਿਆਣਾ: 06 ਜਨਵਰੀ 2022 (ਪ੍ਰਿਤਪਾਲ ਸਿੰਘ ਪਾਲੀ//ਲੁਧਿਆਣਾ ਸਕਰੀਨ):: 
ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਲੁੜੀਂਦੀ ਸਿੱਖਿਆ ਮੁਫ਼ਤ ਦੇਣ ਦੇ ਪ੍ਰਬੰਧ ਤੇਜ਼ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀਮਤੀ ਰਣਜੀਤ ਕੌਰ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। 
ਉਨ੍ਹਾਂ ਦੱਸਿਆ ਕਿ ਇਸ ਵਿੱਚ ਐਸ.ਐਸ.ਸੀ. ਬੈਂਕ ਪੀ.ਓ/ਕਲੈਰੀਕਲ, ਆਰ.ਆਰ.ਬੀ., ਸੀ.ਈ.ਟੀ.,  ਪੀ.ਪੀ.ਐਸ.ਸੀ., ਪੀ.ਐਸ.ਐਸ.ਐਸ.ਬੀ. ਅਤੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਨਿਯੁਕਤੀਆਂ ਬਾਰੇ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਦਸਿੱਆ ਕਿ ਇਹਦੇ ਵਿੱਚ 12ਵੀਂ ਅਤੇ ਗ੍ਰੈਜੂਏਸ਼ਨ ਦੋਵੇ ਯੋਗਤਾ ਵਾਲੇ ਭਾਗ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕੋਚਿੰਗ ਆਨਲਾਈਨ ਪ੍ਰਣਾਲੀ ਨਾਲ ਹੋਵੇਗੀ ਅਤੇ ਘੱਟੋ-ਘੱਟ ਚਾਰ ਮਹੀਨੇ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਇਹ ਕਲਾਸ 01 ਘੰਟਾ 30 ਮਿੰਟ ਤੱਕ ਹੋਵੇਗੀ ਅਤੇ ਹਫ਼ਤੇ ਦੇ 6 ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਚੱਲੇਗੀ। ਉਹਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਲਿੰਕ http:/www.eduzphere.com/freegovtexams 'ਤੇ ਰਜਿਸ਼ਟ੍ਰੇਸ਼ਨ ਕਰਨ ਅਤੇ ਰਜਿਸਟ੍ਰੇਸ਼ਨ ਤੋ ਬਾਅਦ ਸਕਰਿਨਿੰਗ ਟੈਸਟ ਕਲੀਅਰ ਕਰਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਦੁਆਰਾ ਮੁਫਤ ਕੌਚਿੰਗ ਦਾ ਲਾਭ ਮਿਲ ਸਕੇ। ਵਧੇਰੇ ਜਾਣਕਾਰੀ ਲਈ ਵੈਬਸਈਟ www.pgrkam.com 'ਤੇ ਹਦਾਇਤਾ ਵੇਖੀਆਂ ਜਾ ਸਕਦੀਆਂ ਹਨ ਅਤੇ ਹੈਲਪਲਾਈਨ ਨੰਬਰ 77400-01682 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਵਿਧਾਇਕ ਬੈਂਸ ਨੇ ਕਰਵਾਈ ਇੰਟਰਲਾਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ

 6th January 2022 at 4:47 PM

 ਇੰਟਰਲਾਕ ਟਾਈਲਾਂ ਦੇ ਇਸ ਕੰਮ ਤੇ ਆ ਰਹੀ ਹੈ 78.72 ਲੱਖ ਦੀ ਲਾਗਤ 

LIP ਲੋਕਾਂ ਦੀ ਨਿਰੰਤਰ ਸੇਵਾ ਕਰਕੇ ਹੀ ਪੁੱਜੀ ਅਸੰਬਲੀ ਵਿੱਚ:MLA ਬੈਂਸ

ਲੁਧਿਆਣਾ
: 6 ਜਨਵਰੀ 2021: (ਪ੍ਰਿਤਪਾਲ ਸਿੰਘ ਪਾਲੀ//ਲੁਧਿਆਣਾ ਸਕਰੀਨ):: 
ਗਲੀਆਂ ਮੋਹਲਿਆਂ ਦੇ  ਟੁੱਟੇ ਰਹਿਣ ਤਾਂ ਲੋਕਾਂ ਨੂੰ ਨਿਤ ਦਿਹਾੜੀ ਬੇਹੱਦ ਦਿੱਕਤ ਆਉਂਦੀ ਹੈ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਐਮ ਐਲ ਏ ਸਿਮਰਨਜੀ ਸਿੰਘ ਬੈਂਸ ਆਪਣੀ ਟੀਮ ਅਤੇ ਪਰਿਵਾਰ ਸਮੇਤ ਹਮਹੇਸ਼ਨ ਸਰਗਰਮ ਰਹਿੰਦੇ ਹਨ। ਹੁਣ ਵੀ ਉਹਨਾਂ ਨੇ ਕਿ ਨਵੇਂ ਪ੍ਰੋਜੈਕਟ ਸ਼ੁਰੂ ਕਰਵਾਏ ਹੋਏ ਹਨ।
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਉਦਘਾਟਨ ਕਰਨ ਦੀ ਬਜਾਏ ਵਿਕਾਸ ਦੀ ਰਾਜਨੀਤੀ ਵਿਚ ਵਿਸ਼ਵਾਸ਼ ਰੱਖਦੀ ਹਨ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੇ ਦੁਆਰਾ ਹਲਕਾ ਆਤਮ ਨਗਰ ਅਤੇ ਦੱਖਣੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜ ਮਿਆਰੀ ਹੋਣ।
ਵਿਧਾਇਕ ਬੈਂਸ ਅੱਜ ਵਾਰਡ ਨੰਬਰ 45 ਵਿਚ ਪੈਦੇ ਮੁਹੱਲਾ ਗੁਰੂ ਗਿਆਨ ਵਿਹਾਰ ‘ਚ ਇੰਟਰਲਾਕ ਟਾਈਲਾਂ ਦੇ ਕੰਮ ਦਾ ੳੇਦਘਾਟਨ ਕਰਨ ਮੌਕੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰ ਰਹੇ ਸਨ।ਜਿਸ ਤੇ ਕੁੱਲ 78.72 ਲੱਖ ਦੀ ਲਾਗਤ ਆਵੇਗੀ। ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਲਿਪ ਦਾ ਗਠਨ ਹੀ ਲੋਕ ਸੇਵਾ ਲਈ ਕੀਤਾ ਗਿਆ ਹੈ ਅਤੇ ਲੋਕਾ ਵੱਲੋ ਨਕਾਰੇ ਹੋਏ ਨੁਮਾਇੰਦੇ ਜੋ ਕੇਵਲ ਚੋਣਾ ਦੌਰਾਨ ਹੀ ਨਜ਼ਰ ਆਉਦੇ ਹਨ, ਝੂਠੇ ਵਿਕਾਸ ਦੇ ਉਦਘਾਟਨ ਕਰ ਕੇ ਲੋਕਾਂ ਨੂੰ ਲੁਬਾਉਣ ਦੀਆ ਕੋਸ਼ਿਸ਼ਾਂ ਕਰ ਰਹੇ ਹਨ। ਉਹ ਕਦੇ ਵੀ ਪੂਰੀਆ ਨਹੀ ਹੋਣਗੀਆ।ਵਿਧਾਇਕ ਬੈਂਸ ਨੇ ਕਿਹਾ ਲਿਪ ਮੁੱਢ ਤੋ ਹੀ ਵਿਕਾਸ ਕਾਰਜ ਕਰਵਾ ਕੇ ਅਤੇ ਲੋਕਾਂ ਦੀ ਦਿਨ ਰਾਤ ਸੇਵਾ ਕਰਕੇ ਹੀ ਵਿਧਾਨ ਸਭਾ ਵਿਚ ਪਹੁੰਚੀ ਹੈ, ਨਾ ਕਿ ਝੂਠੇ ਵਿਕਾਸ ਦੇ ਸਹਾਰੇ।ਇਸ ਕਰਕੇ ਪਾਰਟੀ ਦੇ ਨੁਮਾਇੰਦੇ ਉਦਘਾਟਨ ਦੀ ਥਾਂ ਵਿਕਾਸ ਕਾਰਜ ਨੂੰ ਪਹਿਲ ਦਿੰਦੇ ਹਨ।ਇਸ ਮੌਕੇ ਇਲਾਕਾ ਨਿਵਾਸੀਆ ਨੇ ਵਿਕਾਸ ਕਾਰਜ ਕਰਵਾਉਣ ਤੇ ਵਿਧਾਇਕ ਬੈਂਸ ਅਤੇ ਹਰਪਾਲ ਕੋਹਲੀ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਪਾਲ ਸਿੰਘ ਕੋਹਲੀ, ਗੁਰਦੀਪ ਸਿੰਘ ਕਾਲੜਾ, ਦਰਸ਼ਨ ਸਿੰਘ, ਵਾਈ ਪੀ ਸਿੰਘ, ਗੁਰਚਰਨ ਸਿੰਘ, ਹਰਜੀਤ ਸਿੰਘ ਗਾਂਧੀ, ਰੁਪਿੰਦਰ ਸਿੰਘ, ਏ.ਕੇ ਥੰਮਣ, ਐਸ.ਐਸ.ਗਰੇਵਾਲ, ਇਕਬਾਲ ਸਿੰਘ ਬਹਿਲ, ਆਕਾਸ਼ ਸੂਦ, ਰਾਕੇਸ਼ ਸਿੰਗਲਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਵਾਸੀ ਮੌਜੂਦ ਸਨ।

ਸਰਕਾਰੀ ਮੁਲਾਜ਼ਮਾਂ ਲਈ ਵਿਸ਼ੇਸ਼ ਟੀਕਾਕਰਣ ਕੈਂਪ GCG ਲੁਧਿਆਣਾ ਵਿਖੇ ਭਲਕੇ

6th January 2022 at 4:28 PM

ਮੌਕੇ ਸਟਾਫ ਨਾਲ ਵਿਭਾਗੀ ਮੁਖੀ ਦਾ ਆਉਣਾ ਲਾਜ਼ਮੀ-ਡਾ. ਨਯਨ ਜੱਸਲ

GCG ਲੁਧਿਆਣਾ ਵਿੱਚ ਵੈਕਸੀਨੇਸ਼ਨ ਕੈਂਪ-ਫਾਈਲ ਫੋਟੋ 
ਲੁਧਿਆਣਾ
: 06 ਜਨਵਰੀ 2022: (ਪ੍ਰਿਤਪਾਲ ਸਿੰਘ ਪਾਲੀ//ਲੁਧਿਆਣਾ ਸਕਰੀਨ)::

ਕੋਰੋਨਾ ਦੀ ਰੋਕਥਾਮ ਲਈ ਟੀਕਾਕਰਣ ਕੈਂਪ ਅਤੇ ਹੋਰ ਉਪਰਾਲੇ ਤੇਜ਼ ਕਰ ਦਿੱਤੇ ਗਏ ਹਨ। ਕੋਰੋਨਾ ਨੂੰ ਹਰਾਉਣ ਲਈ ਇਸ ਮੁਹਿੰਮ ਅਧੀਨ ਹੀ ਇੱਕ ਵਿਸ਼ੇਸ਼ ਟੀਕਾਕਰਣ ਕੈਂਪ 7 ਜਨਵਰੀ ਨੂੰ ਲੁਧਿਆਣਾ ਵਿਚਲੇ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਲਗਾਇਆ ਜਾ ਰਿਹਾ ਹੈ।ਇਹ ਕਾਲਜ ਭਾਰਤ ਨਗਰ ਚੌਂਕ ਨੇੜੇ ਸਥਿਤ ਹੈ। 

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਮੂਹ ਸਰਕਾਰੀ ਵਿਭਾਗਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਕੱਲ੍ਹ (7 ਜਨਵਰੀ, 2022) ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਲਗਾਇਆ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ)-ਕਮ-ਨੋਡਲ ਅਫ਼ਸਰ ਟੀਕਾਕਰਨ ਡਾ. ਨਯਨ ਜੱਸਲ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਭਲਕੇ ਸਾਰੇ ਵਿਭਾਗਾਂ ਦੇ ਸਰਕਾਰੀ ਸਟਾਫ਼ ਲਈ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਲਈ ਇੱਕ ਅਧਿਕਾਰੀ ਦਾ ਸੰਪੂਰਣ ਟੀਕਾਕਰਨ ਹੋਣਾ ਲਾਜ਼ਮੀ ਹੈ ਅਤੇ ਜਿਸ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਕੈਂਪ ਲਈ ਵਿਭਾਗ ਦੇ ਮੁਖੀ (ਐਚ.ਓ.ਡੀ.) ਆਪਣੇ ਸਟਾਫ਼ ਨਾਲ ਲਾਜ਼ਮੀ ਤੌਰ 'ਤੇ ਆਉਣ ਕਿਉਂਕਿ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਇਸ ਸਥਾਨ 'ਤੇ ਵਿਭਾਗੀ ਤੌਰ 'ਤੇ ਟੀਕਾਕਰਨ ਸਥਿਤੀ ਦੀ ਸਮੀਖਿਆ ਮੀਟਿੰਗ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪਹਿਲਾਂ ਹੀ ਰਸਮੀ ਪੱਤਰ ਜਾਰੀ ਕਰ ਦਿੱਤੇ ਗਏ ਹਨ ਅਤੇ ਜੇਕਰ ਕੋਈ ਵੀ ਵਿਭਾਗ ਮੁਖੀ ਕੈਂਪ ਤੋਂ ਗੈਰਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਚੋਣ ਐਕਟ ਤਹਿਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਚੋਣ ਡਿਊਟੀ ਦੌਰਾਨ ਕੋਈ ਵੀ ਅਧਿਕਾਰੀ/ਕਰਮਚਾਰੀ ਕੋਵਿਡ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਵਿਭਾਗ ਦੇ ਮੁਖੀ ਅਤੇ ਸਬੰਧਤ ਅਧਿਕਾਰੀ/ਕਰਮਚਾਰੀ ਦੀ ਹੋਵੇਗੀ।

Tuesday, November 16, 2021

ਪੁਲਿਸ ਕਮਿਸ਼ਨਰੇਟ ਲੁਧਿਆਣਾ ਅੰਦਰ ਵੱਖ-ਵੱਖ ਪਾਬੰਦੀਆਂ

ਇਹ ਹੁਕਮ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ

ਲੁਧਿਆਣਾ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਪੈਂਦੇ ਪੁਰਾਣੀ ਕਚਹਿਰੀ ਇਲਾਕੇ ਦਾ ਇੱਕ ਦ੍ਰਿਸ਼ 

ਲੁਧਿਆਣਾ: 16 ਨਵੰਬਰ 2021: (ਲੁਧਿਆਣਾ ਸਕਰੀਨ ਬਿਊਰੋ)::

ਸੰਯੁਕਤ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਦਿਯਾਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਪੁਲਿਸ ਕਮਿਸਨਰ ਦੇ ਧਿਆਨ ਵਿੱਚ ਲਿਆਦਾ ਗਿਆ ਹੈ ਕਿ ਮੱਛੀ ਦੇ ਵਿਕਾਸ ਦੇ ਪ੍ਰੋਗਰਾਮ ਰਾਹੀ ਪੰਜਾਬ ਰਾਜ ਨੀਲੀ ਕ੍ਰਾਤੀ ਦੀ ਰਾਹ ਤੇ ਚੱਲ ਰਿਹਾ ਹੈ। ਰਾਜ ਪ੍ਰਤੀ ਹੈਕਟੇਅਰ ਮੱਛੀ ਉਤਪਾਦਨ ਵਿਚ ਦੇਸ਼ ਭਰ ਵਿਚ ਪਹਿਲੇ ਨੰਬਰ ਤੇ ਹੈ ਪਰੰਤੂ ਕੁਝ ਗੈਰ ਜਿੰਮੇਵਾਰ ਮੁਨਾਫੇ ਖੋਰਾਂ ਵੱਲੋ ਦੂਸਰੇ ਦੇਸ਼ਾ ਵਿਚੋੋ ਮਗਾਰੂ ਮੱਛੀ ਨੂੰ ਚੋਰੀ ਛਿਪੇ ਇੱਥੇ ਲਿਆਦਾ ਜਾਦਾ ਹੈ ਅਤੇ ਉਹਨਾਂ ਵੱਲੋ ਇਸ ਮੱਛੀ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਇੱਥੋ ਤੱਕ ਕਿ ਇਹ ਮੱਛੀ ਆਪਣੀ ਕਿਸਮ ਦੀ ਮੱਛੀ ਨੂੰ ਵੀ ਖਾ ਜਾਦੀ ਹੈ। ਛੱਪੜਾਂ, ਡੰਗਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਦੀ ਹੈ। ਭਾਰਤੀ ਮੱਛੀਆ ਲਈ ਇਹ ਬਹੁਤ ਹਾਨੀਕਾਰਕ ਹੈ, ਜੇਕਰ ਇਹ ਰਾਜ ਦੇ ਕੁਦਰਤੀ ਪਾਣੀਆਂ ਵਿਚ ਮਿਲ ਜਾਦੀ ਹੈ ਤਾਂ ਪਾਣੀ ਵਾਲੇ ਦੂਸਰੇ ਜੀਵਾਂ ਲਈ ਇਹ ਬਹੁਤ ਖਤਰਨਾਕ ਸਾਬਤ ਹੋਵੇਗੀ। ਇਸ ਲਈ ਵਿਦੇਸ਼ੀ ਮਾਗਰੂ ਨੂੰ ਪ੍ਰਫੁਲਤ ਕਰਨ ਅਤੇ ਵੇਚਣ ਸਬੰਧੀ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕਦਮ ਉਠਾਏ ਜਾਣ ਦੀ ਜਰੂਰਤ ਹੈ।

ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿੱਚ ਵਿਦੇਸ਼ੀ ਮਾਗਰੂ ਮੱਛੀ ਪ੍ਰਫੁੱਲਤ (ਪਾਲਣ) ਅਤੇ ਵੇਚਣ ਤੇ ਤੁਰੰਤ ਮੁਕੰਮਲ ਪਾਬੰਦੀ ਲਗਾਉਣ ਦਾ ਹੁੱਕਮ ਜਾਰੀ ਕੀਤੇ ਜਾਂਦੇ ਹਨ।

ਇੱਕ ਹੋਰ ਹਕਮਾਂ ਵਿੱਚ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਹੋਟਲ, ਰੈਸਟੋਰੈਂਟ/ਢਾਬੇ 11:30 ਪੀ.ਐਮ ਅਤੇ ਸ਼ਰਾਬ ਦੀਆ ਦੁਕਾਨਾ ਰਾਤ 11.00 ਪੀ.ਐਮ ਤੋ ਬਾਅਦ ਖੁਲੇ ਰਹਿਣ ਤੇ ਪਬਲਿਕ ਹਿੱਤ ਵਿਚ ਪਾਬੰਦੀ ਲਗਾਈ ਜਾਂਦੀ ਹੈ।

ਉਨ੍ਹਾਂ ਪਬਲਿਕ ਹਿੱਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਆ ਵਿੱਚ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਤਰ ਹੋਣ, ਧਰਨੇ/ਜਲੂਸ/ਰੈਲੀਆਂ ਆਦਿ 'ਤੇ ਪੂਰਨ ਤੌਰ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਰੈਲੀਆਂ/ਧਰਨਿਆਂ/ਜਲੂਸ ਆਦਿ ਲਈ ਸੈਕਟਰ 39-ਏ, ਪੁੱਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਮੁਕਰਰ ਕੀਤੀ ਥਾਂ ਤੋਂ ਇਲਾਵਾ ਬਿਨਾਂ ਮੰਨਜੂਰੀ ਧਰਨੇ/ਜਲੂਸ/ਰੈਲੀਆਂ ਆਦਿ ਕਰਨ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹਥਿਆਰ ਲੈ ਕੇ ਚੱਲਣ ਅਤੇ ਅਗਜ਼ਨੀ ਵਾਲੇ ਤਰਲ ਪਦਾਰਥਾਂ ਨੂੰ ਨਾਲ ਲੈ ਕੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਡੀ ਮਾਤਰਾ ਵਿਚ ਰੋਸ਼ ਧਰਨੇ, ਰੈਲੀਆ ਦੇ ਪ੍ਰੋਗਰਾਮ ਦੋਰਾਨ ਡਰੋਨ ਕੈਮਰਾ ਦੀ ਮੱਦਦ ਨਾਲ ਵੀਡੀਓ ਰਿਕਾਰਡਿੰਗ ਅਤੇ ਕਵਰੇਜ ਕੀਤੀ ਜਾਦੀ ਹੈ। ਮੋਜੂਦਾ ਹਲਾਤਾ ਨੂੰ ਮੁੱਖ ਰੱਖਦੇ ਹੋਏ ਇਹ ਡਰ ਪ੍ਰਗਟ ਕੀਤਾ ਗਿਆ ਹੈ ਕਿ ਇਸ ਡਰੋਨ ਦੀ ਵਰਤੋ ਸਮਾਜ ਵਿਰੋਧੀ ਤੱਤਾ ਵੱਲੋ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਲਈ ਵੀ ਕੀਤੀ ਜਾ ਸਕਦੀ ਹੈ।

ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਰੋਸ਼ ਧਰਨੇ, ਰੈਲੀਆ ਦੇ ਪ੍ਰੋਗਰਾਮ ਦੋਰਾਨ ਡਰੋਨ ਕੈਮਰਾ ਦੀ ਵਰਤੋ ਤੇ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਗੈਰ ਕਾਨੂੰਨੀ ਅਨਸਰਾਂ ਵਲੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਏ.ਟੀ.ਐਮ. ਨੂੰ ਲੁੱਟਣ ਜਾਂ ਭੰਨ ਤੋੜ ਕਰਨ ਦੀ ਕੋਸਿਸ ਕੀਤੀ ਗਈ ਹੈ। ਜਿਸ ਨਾਲ ਆਂਮ ਜੰਨਤਾ ਦੇ ਮਨਾਂ ਵਿਚ ਸਹਿਮ ਅਤੇ ਡਰ ਦੀ ਭਾਵਨਾਂ ਪੈਦਾ ਹੁੰਦੀ ਹੈ, ਇਸ ਲਈ ਏ.ਟੀ.ਐਮਜ ਦੀ ਲੁੱਟ ਅਤੇ ਭੰਨ ਤੋੜ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਠੋਸ ਕਦਮ ਚੁੱਕਣ ਦੀ ਜਰੂਰਤ ਹੈ ਤਾਂ ਜੋ ਪਬਲਿਕ ਵਿਚ ਵਿਸਵਾਸ਼ ਦੀ ਭਾਵਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ।

ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਸਥਿਤ ਸਮੂਹ ਏੇ.ਟੀ.ਐਮਜ ਤੇ ਸ਼ਾਮ 8.00 ਵਜੇ ਤੋ ਸਵੇਰ 6.00 ਵਜੇ ਤੱਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਹੁਕਮ ਦਿੰਦਾ ਹਾਂ, ਉਕਤ ਸਮੇ ਦੌਰਾਂਨ ਬਿਨਾਂ ਸੁਰੱਖਿਆ ਕਰਮਚਾਰੀ ਦੇ ਕੋਈ ਵੀ ਏ.ਟੀ.ਐਮਜ ਨੂੰ ਚਲਾਉਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪੈਦੇ ਮੇਨ ਚੌਕਾਂ ਅਤੇ ਆਮ ਰਸਤਿਆ, ਭੀੜ ਭੜੱਕੇ ਵਾਲੇ ਜਨਤਕ ਥਾਵਾ ਤੇ ਭਿਖਾਰੀ ਅਕਸਰ ਭੀਖ ਮੰਗਦੇ ਰਹਿੰਦੇ ਹਨ, ਕਈ ਵਾਰ ਇਹ ਭੀਖ ਮੰਗਣ ਦੀ ਤਾਂਗ ਵਿਚ ਤੇਜੀ ਨਾਲ ਭੱਜਕੇ ਤੇਜ ਰਫਤਾਰ ਗੱਡੀਆ ਦੇ ਅਗੇ ਆ ਜਾਦੇ ਹਨ, ਜਿਸ ਕਾਰਨ ਆਮ ਜਨਤਾ ਦੇ ਜਾਨ-ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਸਮਾਜ ਵਿਰੋਧੀ ਅਨਸਰ ਇੰਨ੍ਹਾਂ ਭਿਖਾਰੀਆ ਦਾ ਫਾਇਦਾ ਉਠਾ ਕੇ ਕਿਸੇ ਅਣ-ਸੁਖਾਵੀ ਘਟਨਾਂ ਨੂੰ ਵੀ ਅਨਜਾਮ ਦੇ ਸਕਦੇ ਹਨ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਂਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ ਕਦਮ ਚੱਕਣ ਦੀ ਜਰੂਰਤ ਹੈ।

ਇਸ ਲਈ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਭੀਖ ਮੰਗਣ ਤੇੇ ਪਾਬੰਦੀ ਲਗਾਈ ਜਾਂਦੀ ਹੈ।

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਏਰੀਆ ਵਿੱਚ ਪੈਦੇ ਵੱਖ ਵੱਖ ਪ੍ਰੀਖਿਅਕ ਸੰਸਥਾਵਾ ਵੱਲੋ ਬੋਰਡ ਪ੍ਰੀਖਿਆਵਾ, ਸੰਕੈਡਰੀ ਪ੍ਰੀਖਿਆਵਾ, ਸੀਨੀਅਰ ਸੰਕੈਡਰੀ ਪ੍ਰੀਖਿਆਵਾ, ਆਈ.ਆਈ.ਟੀ, ਜੇ.ਈ.ਈ, ਸੀ.ਪੀ.ਐਮ.ਟੀ. ਅਤੇ ਹੋਰ ਪ੍ਰੀਖਿਆਵਾ ਲਈਆ ਜਾਦੀਆ ਹਨ। ਜਿੰਨਾ ਦੀ ਤਿਆਰੀ ਵਿਦਿਆਰਥੀਆ ਵੱਲੋ ਪੂਰਾ ਸਾਲ ਕੀਤੀ ਜਾਦੀ ਹੈ। ਕਈ ਵਾਰ ਧਾਰਮਿਕ ਅਦਾਰਿਆ, ਮੈਰਿਜ ਪੈਲੇਸ, ਧਰਨੇ, ਜਲੂਸ ਧਾਰਮਿਕ ਪ੍ਰੋਗਰਾਮ ਅਤੇ ਆਮ ਪਬਲਿਕ ਵੱਲੋ ਉਚੀ ਅਵਾਜ ਵਿੱਚ ਲਾਊਡ ਸਪੀਕਰੇਡੀ.ਜੇ ਲਗਾ ਕੇ ਜਾ ਕੋਈ ਹੋਰ ਪ੍ਰੋਗਰਾਮ ਰਾਹੀ ਸ਼ੋਰ ਸਰਾਬਾ ਕੀਤਾ ਜਾਦਾ ਹੈ। ਜਿਸ ਕਾਰਨ ਪ੍ਰੀਖਿਆ ਦੀ ਤਿਆਰ ਕਰਨ ਵਾਲੇ ਅਤੇ ਪੇਪਰ ਦੇਣ ਵਾਲੇ ਵਿਦਿਆਰਥੀਆ ਨੂੰ ਦਿਕਤ ਪੇਸ਼ ਆਉਦੀ ਹੈ ਅਤੇ ਹਸਪਤਾਲਾ ਵਿੱਚ ਜੋ ਮਰੀਜ ਇਲਾਜ ਲਈ ਦਾਖਲ ਹੁੰਦੇ ਹਨ, ਉਹਨਾਂ ਨੂੰ ਸ਼ੋਰ ਸ਼ਰਾਬੇ ਕਾਰਨ ਸਿਹਤ ਸਬੰਧੀ ਕਾਫੀ ਮੁਸ਼ਕਿਲ ਪੇਸ਼ ਆਉਦੀ ਹੈ।

ਇਸ ਤੋ ਇਲਾਵਾ ਮਾਨਯੋਗ ਸੁਪਰੀਮ ਕੋੋਰਟ ਆਫ ਇੰਡੀਆ ਵੱਲੋੋ ਸਿਵਲ ਰਿੱਟ ਪਟੀਸ਼ਨ ਨੰਬਰ 72 ਆਫ 1998 ਤਹਿਤ ਮਿਤੀ 18-07-2005 ਪਾਸ ਕੀਤੇ ਹੁਕਮ ਦੀ ਪਾਲਣਾ ਵਿੱਚ ਪੰਜਾਬ ਸਰਕਾਰ ਵੱਲੋੋ ਜਾਰੀ ਨੋਟੀਫਿਕੇਸ਼ਨ ਨੰਬਰ 3/100/2013-ਐਸ.ਟੀ.ਈ(4)145 ਮਿਤੀ 26-02-2014 ਰਾਹੀ ਰਾਤ 10 ਵਜੇ ਤੋੋ ਸਵੇਰੇ 06 ਵਜੇ ਤੱਕ ਐਮਰਜੈਸੀ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਕਿਸਮ ਦਾ ਸ਼ੋੋਰ ਸੰਗੀਤ ਅਤੇ ਉਚੀ ਅਵਾਜ ਕਰਨ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ ਤੇ ਮਨਾਹੀ ਕੀਤੀ ਗਈ ਹੈ। ਜੇਕਰ ਇਸ ਸਮੇ ਅੰਦਰ ਕੋਈ ਉਚੀ ਅਵਾਜ ਲਾਉਡ ਸਪੀਕਰ/ਡੀ.ਜੇ. ਦਾ ਪ੍ਰੋਗਰਾਮ ਹੋਵੇ ਤਾ ਸਬੰਧਤ ਵਿਭਾਗ ਪਾਸੋੋ ਆਗਿਆ ਲੈਣੀ ਜਰੂਰੀ ਹੁੰਦੀ ਹੈ। ਜੇਕਰ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਚਲਾ ਕੇ PUNJAB INSTRUMENTS (CONTROL OF NOISES ACT  1956) ਦੀ ਉਲੰਘਣਾ ਕੀਤੀ ਜਾਦੀ ਹੈ। ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਚੱਲਣ ਨਾਲ ਆਮ ਨਾਗਰਿਕ, ਜਾਨਵਰ ਪੰਛੀਆ ਅਤੇ ਬਿਮਾਰ ਅਤੇ ਲਾਚਾਰ ਵਿਅਕਤੀਆ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਤੋ ਇਲਾਵਾ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲਸ ਜੋਨ ਘੋਸ਼ਿਤ ਕੀਤੇ ਜਾਣ ਦੀ ਲੋੜ ਹੈ।

ਇਸ ਲਈ ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋਂ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਰਾਤ 10:00 ਵਜੇ ਤੋੋ ਸਵੇਰੇ 6:00 ਵਜੇ ਤੱਕ ਉੱਚੀ ਆਵਾਜ ਵਿੱਚ ਲਾਊਡ ਸਪੀਕਰੇਡੀ.ਜੇ ਅਤੇ ਅਜਿਹੇ ਹੋੋਰ ਉੱਚੀ ਆਵਾਜ ਵਿੱਚ ਚੱਲਣ ਵਾਲੀਆ ਆਇਟਮਾ ਤੇ ਤੇ ਰੋਕ ਲਗਾਈ ਜਾਂਦੀ ਹੈ ਅਤੇ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲੰਸ ਜੋਨ ਘੋਸ਼ਿਤ ਕੀਤਾ ਜਾਂਦਾ ਹੈ।

ਕਮਿਸ਼ਨਰੇਟ ਲੁਧਿਆਣਾ ਦੀਆਂ ਵੱਖ-2 ਸੜਕਾਂ ਤੇ ਜੋ ਮੈਰਿਜ ਪੈਲੇਸ ਸਥਿਤ ਹਨ ਉਨਾ ਵਿਚ ਆਮ ਜਨਤਾ ਵੱਲੋ ਵਿਆਹ ਸ਼ਾਦੀਆ ਅਤੇ ਹੋਰ ਖੁਸੀ ਦੇ ਸਮਾਗਮਾ ਦੇ ਮੌਕੇ ਤੇ ਸੜਕਾਂ ਤੇ ਸ਼ਰੇਆਮ ਪਟਾਕੇ ਆਦਿ ਚਲਾਏ ਜਾਦੇ ਹਨ, ਬੈਡ ਵਾਜੇ ਵਜਾ ਕੇ ਨੱਚਦੇ ਹਨ, ਪਾਲਕੀ, ਹਾਥੀ, ਘੋੜੇ ਜਿੰਨਾ ਪਰ ਵਿਆਹ ਵਾਲਾ ਮੁੰਡਾ ਬੈਠਾ ਹੁੰਦਾ ਹੈ, ਸੜਕ ਦੇ ਵਿਚਕਾਰ ਹੁੰਦੇ ਹਨ ਅਤੇ ਮੈਰਿਜ ਪੈਲੇਸ ਪਰ ਗੱਡੀਆ ਦੀ ਪਾਰਕਿੰਗ ਸੜਕ ਉਤੇ ਕਰ ਦਿੱਤੀ ਜਾਂਦੀ ਹੈ। ਜਿਸ ਨਾਲ ਸੜਕ ਦਾ ਕਾਫੀ ਹਿੱਸਾ ਰੁੱਕ ਜਾਦਾ ਹੈ ਅਤੇ ਆਮ ਆਵਾਜਾਈ ਵਿਚ ਵਿਘਨ ਪੈਦਾ ਹੈ, ਜਿਆਦਾ ਆਵਾਜਾਈ ਹੋਣ ਕਾਰਨ ਟਰੈਫਿਕ ਜਾਮ ਹੋ ਜਾਦਾ ਹੈ। ਜਿਸ ਨਾਲ ਆਮ ਜੰਨਤਾ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਆਮ ਲੋਕਾਂ ਦੀ ਸੁਰੱਖਿਆ, ਸਹੂਲੀਅਤ ਅਤੇ ਸੁੱਖ ਨੂੰ ਮੁੱਖ ਰਖਦੇ ਹੋਏ ਇਸ ਪ੍ਰੀਕ੍ਰਿਆ ਨੂੰ ਰੋਕਣ ਲਈ ਵਿਸੇਸ ਉਪਰਾਲੇ ਕਰਨ ਦੀ ਜਰੂਰਤ ਹੈ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਵਿਚ ਆਮ ਜਨਤਾ ਦੀ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਵਿਆਹ ਸਾਦੀਆ ਅਤੇ ਖੁਸੀ ਤੇ ਸਮਾਗਮਾ ਦੋਰਾਨ ਸ਼ਰੇਆਮ ਸੜਕ ਉਤੇ ਪਟਾਕੇ ਚਲਾਉਣ ਅਤੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਿਸ ਨਾਲ ਸੜਕ ਪਰ ਆਵਾਜਾਈ ਵਿਚ ਵਿਘਨ ਪੈਦਾ ਹੋਵੇ ਅਤੇ ਆਮ ਜਨਤਾ ਨੂੰ ਮੁਸ਼ਕਲ ਪੇਸ ਆਉਦੀ ਹੋਵੇ ੋਤੇ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਬਣੀਆਂ ਗੱਡੀਆਂ ਦੀ ਪਾਰਕਿੰਗ ਵਿੱਚ ਅਪਰਾਧਿਕ ਵਿਅਕਤੀਆ ਦੁਆਰਾ ਦੋ ਪਹੀਆ ਜਾ ਚਾਰ ਪਹੀਆ ਗੱਡੀਆ ਆਦਿ ਨੂੰ ਵੱਖ-ਵੱਖ ਥਾਵਾ ਤੋ ਚੋਰੀ ਕਰਕੇ ਖੜਾ ਕਰ ਦਿੱਤਾ ਜਾਦਾ ਹੈ ਅਤੇ ਸਮਾ ਪਾ ਕਰ ਇੰਨਾ ਚੋਰੀ ਦੀਆ ਗੱਡੀਆ ਨੂੰ ਇਥੋ ਚੁਕ ਕੇ ਅੱਗੇ ਵੇਚ ਦਿੱਤਾ ਜਾਦਾ ਹੈ। ਇਸ ਤੋ ਇਲਾਵਾ ਇੰਨਾ ਚੋਰੀ ਦੀਆ ਗੱਡੀਆ ਨੂੰ ਇਹਨਾ ਅਪਰਾਧਿਕ ਵਿਅਕਤੀਆ ਵੱਲੋ ਸੰਗੀਨ ਜੁਰਮਾ ਦੀਆ ਵਾਰਦਾਤਾ ਸਮੇ ਵਰਤੋ ਵਿੱਚ ਲਿਆਉਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਆਮ ਜਨਤਾ ਦੀ ਜਾਨ ਮਾਲ ਨੂੰ ਖਤਰਾ ਪੈਦਾ ਹੋਣ ਦਾ ਡਰ ਰਹਿੰਦਾ ਹੈ।

ਪੁਲਿਸ ਕਮਿਸ਼ਨਰ ਵੱਲੋਂ ਲੁਧਿਆਣਾ ਸ਼ਹਿਰ ਦੇ ਅੰਦਰ ਪਾਰਕਿੰਗ ਦੇ ਠੇਕੇਦਾਰ ਜਾ ਕੇਅਰ ਟੇਕਰ ਨੂੰ ਹੁੱਕਮ ਜਾਰੀ ਕੀਤੇ ਜਾਂਦੇ ਹਨ ਕਿ ਜਿਹੜੇ ਵਿਅਕਤੀ ਪਾਰਕਿੰਗ ਵਿੱਚ ਆਪਣੀ ਗੱਡੀ ਜਾ ਮੋਟਰ ਸਾਈਕਲ ਆਦਿ ਖੜਾ ਕਰਦਾ ਹੈ ਤਾ ਉਸਦਾ ਨਾਮ ਪੱਤਾ ਮੋਬਾਇਲ ਨੰਬਰ ਸਬੰਧੀ ਰਿਕਾਰਡ ਰੱਖਣ ਦੇ ਜਿੰਮੇਵਾਰ ਹੋਣਗੇ ਇਸਤੋ ਇਲਾਵਾ ਜੇਕਰ ਕੋਈ ਗੱਡੀ ਮੋਟਰ ਸਾਈਕਲ ਆਦਿ ਇੱਕ ਹਫਤੇ ਤੋ ਉਪਰ ਪਾਰਕਿੰਗ ਵਿੱਚ ਲਗਾਤਾਰ ਖੜੀ ਰਹਿੰਦੀ ਤਾ ਉਸਦੀ ਲਿਖਤੀ ਤੋਰ ੋਤੇ ਨੇੜੇ ਦੀ ਪੁਲਿਸ ਚੋਕੀ ਜਾਂ ਥਾਣਾ ਵਿੱਚ ਇਤਲਾਹ ਦੇਣ ਦੇ ਜਿਮੇਵਾਰ ਹੋਣਗੇ। ਇਹ ਹੁੱਕਮ ਤੁਰੰਤ ਲਾਗੂ ਹੋਵੇਗਾ।

ਇਸ ਦਫਤਰ ਦੇ ਧਿਆਨ ਵਿਚ ਆਇਆ ਹੈ ਕਿ ਪੁਲਿਸ ਕਮਿ਼ਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਆਮ ਪਬਲਿਕ ਵੱਲੋ ਲਾਈਵ ਸ਼ੋਅ ਕਰਵਾਏ ਜਾਦੇ ਹਨ। ਇੰਨ੍ਹਾਂ ਲਾਈਵ ਸ਼ੋਆ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾ ਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ਿਆ ਆਦਿ ਦਾ ਪ੍ਰਚਾਰ ਕੀਤਾ ਜਾਦਾ ਹੈ। ਜਿਸ ਕਾਰਨ ਲੜਾਈ ਝਗੜਾਂ ਹੋਣ ਅਤੇ ਜਾਨੀ ਮਾਲੀ ਨੁਕਸ਼ਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਤੋ ਇਲਾਵਾ ਗਾਣਿਆ ਰਾਹੀ ਨਸ਼ਿਆ ਦੇ ਪ੍ਰਚਾਰ ਕਾਰਨ ਨਵੀ ਪੀਹੜੀ ਦੇ ਨੋਜਵਾਨਾ ਵਿੱਚ ਨਸ਼ੇ ਦੇ ਸੇਵਨ ਵਿੱਚ ਵਾਧਾ ਹੁੰਦਾ ਹੈ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਂਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ ਕਦਮ ਚੁੱਕਣ ਦੀ ਜਰੂਰਤ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਲਾਈਵ ਸ਼ੋ਼ਆਂ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆ ਨੂੰ ਸਾਊਡ ਸਿਸਟਮ ਰਾਹੀ ਉਚੀ ਅਵਾਜ ਵਿੱਚ ਚਲਾਉਣ 'ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿ਼ਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪੈਦੇ ਬੱਸ ਸਟਾਪ, ਰੇਲਵੇ ਗੇਟ ਕਰਾਸਿੰਗ ਚੋਕ, ਟ੍ਰੈਫਿਕ ਲਾਈਟਾ ਵਗੈਰਾ ਵਿਖੇ ਨਜਾਇਜ ਤੋਰ ਤੇ ਤੰਬਾਕੂ ਦੀ ਵਿਕਰੀ ਹੋਣ ਕਰਕੇ ਇਸ ਦਾ ਮਰਦ, ਅੋਰਤਾ ਅਤੇ ਬੱਚਿਆ ਦੀ ਸਿਹਤ ਪਰ ਬੁਰਾ ਪ੍ਰਭਾਵ ਪੈਦਾ ਹੈ ਅਤੇ ਤੰਬਾਕੂ ਦਾ ਸੇਵਨ ਕਰਨ ਵਾਲਿਆ ਵੱਲੋ ਅਕਸਰ ਜਨਤਕ ਥਾਵਾ ਪਰ ਖੁੱਲੇਆਮ ਥੁਕਿਆ ਜਾਦਾ ਹੈ। ਕਰੋਨਾ ਵਾਈਰਸ ਦੀ ਬੀਮਾਰੀ ਫੈਲਣ ਦੇ ਡਰ ਕਾਰਨ ਆਮ ਜਨਤਕ ਥਾਵਾ ਤੇ ਖੁੱਲੇਆਮ ਥੁੱਕਣ ਨੂੰ ਰੋਕਿਆ ਜਾਣਾ ਅਤਿ ਜਰੂਰੀ ਹੈ। ਇਸ ਲਈ ਕਰੋਨਾ ਵਾਈਰਸ ਦੀ ਬੀਮਾਰੀ ਨੂੰ ਲੈ ਕੇ ਰੋਕ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਬੱਸ ਸਟਾਪ, ਰੇਲਵੇ ਗੇਟ ਕਰਾਸਿੰਗ ਚੋਕ, ਟ੍ਰੈਫਿਕ ਲਾਈਟਾ ਵਗੈਰਾ ਵਿਖੇ ਤੰਬਾਕੂ ਦੀ ਵਿਕਰੀ ਕਰਨ, ਸੇਵਨ ਕਰਨ ਅਤੇ ਸੇਵਨ ਕਰਨ ਅਤੇ ਜਨਤਕ ਥਾਵਾ ਪਰ ਖੁੱਲੇਆਮ ਥੁੱਕਣ ੋਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਸਮਾਜ ਵਿਰੋਧੀ ਅਨਸਰਾਂ ਵਲੋ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਤੋ ਕੀਮਤੀ ਸਮਾਨ, ਕੈਸ਼ ਅਤੇ ਸੋਨਾ ਆਦਿ ਖੋਹਿਆ ਜਾਂਦਾ ਹੈ ਅਤੇ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਵੀ ਬੁਰੀ ਤਰਾਂ ਜਖਮੀ ਕਰ ਦਿੱਤਾ ਜਾਂਦਾ ਹੈ। ਇਸ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਅਤੇ ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿਚ ਵਿਸੇਸ ਕਦਮ ਚੁੱਕਣ ਦੀ ਜਰੂਰਤ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ. ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਹੁਕਮ ਜਾਰੀ ਹੋਣ ਦੀ ਮਿਤੀ ਤੋ 30 ਦਿਨਾਂ ਦੇ ਅੰਦਰ-2 ਲਗਾਏ ਜਾਣ ਤਾਂ ਜੋ ਕਿਸੇ ਮੰਦਭਾਗੀ ਘਟਨਾਂ ਤੋ ਬਚਿਆ ਜਾ ਸਕੇ।ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਪਬਲਿਕ ਦੇ ਨਾਮ ਜਾਰੀ ਕੀਤਾ ਜਾਂਦਾ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਮੈਰਿਜ ਪੈਲਸਾਂ ਵਿਚ ਵਿਆਹ/ਸ਼ਾਦੀਆਂ ਸਮੇ ਆਮ ਵਿਅਕਤੀਆਂ ਵੱਲੋ ਲਾਇੰਸਸੀ ਅਸਲਾ ਲੈ ਕੇ ਵਿਆਹ ਸ਼ਾਦੀਆਂ ਵਿਚ ਖੁਲੇਆਮ ਘੁ਼ੰਮਿਆ ਜਾਂਦਾ ਹੈ ਅਤੇ ਕਈ ਵਾਰੀ ਆਪਸੀ ਮਾਮੂਲੀ ਤਕਰਾਰਬਜੀ ਹੋਣ ਕਾਰਨ ਅਤੇ ਨਸ਼ੇ ਦੀ ਹਾਲਤ ਵਿੱਚ ਲਾਇੰਸਸੀ ਅਸਲੇ ਦੀ ਨਜਾਇਜ ਵਰਤੋ ਕੀਤੀ ਜਾਂਦੀ ਹੈ। ਜਿਸ ਨਾਲ ਆਂਮ ਜੰਨਤਾ ਦੀ ਜਾਨ ਮਾਲ ਦਾ ਖਤਰਾ ਬਣ ਸਕਦਾ ਹੈ। ਇਸ ਲਈ ਮੈਰਿਜ ਪੈਲਸਾਂ ਅੰਦਰ ਅਸਲਾ ਲੈ ਕੇ ਜਾਣ ਸਬੰਧੀ ਕਮਿਸ਼ਨਰੇਟ ਲੁਧਿਆਣਾਂ ਦੇ ਅੰਦਰ ਠੋਸ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਗਈ ਹੈ ਤਾਂ ਜੋ ਆਮ ਜੰਨਤਾ ਦੀ ਜਾਨ ਮਾਲ ਨੂੰ ਸੁਰਖਿਅਤ ਬਣਾਇਆ ਜਾ ਸਕੇ ਅਤੇ ਅਮਨ ਸ਼ਾਤੀ ਦੀ ਸਥਿਤੀ ਕਾਇਮ ਰਹੇ ਅਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।

ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਪੈਦੇ ਸਮੂਹ ਮੈਰਿਜ ਪੈਲਸਾ ਅੰਦਰ ਲਾਇੰਸਸੀ ਅਸਲਾ ਅਤੇ ਐਮੂਨੀਸ਼ਨ ਲੈ ਕੇ ਜਾਣ ਪਰ ਮੁਕੰਮਲ ਪਾਬੰਦੀ ਲਗਾਉਦਾ ਹਾਂ ਅਗਰ ਕੋਈ ਵਿਅਕਤੀ ਲਾਇੰਸਸੀ ਅਸਲਾ ਐਮੂਨੀਸ਼ਨ ਲੈ ਕੇ ਮੈਰਿਜ ਪੈਲਸ ਵਿਚ ਦਾਖਲ ਹੁੰਦਾ ਹੈ ਤਾਂ ਮੈਰਿਜ ਪੈਲਸ ਦਾ ਮਾਲਕ ਸਬੰਧਤ ਥਾਣਾਂ ਨੂੰ ਤੁਰੰਤ ਸੂਚਿਤ ਕਰਨ ਦਾ ਜਿੰਮੇਵਾਰ ਹੋਵੇਗਾ ਅਗਰ ਕਿਸੇ ਵਿਆਕਤੀ ਵਲੋੋ ਲਾਇੰਸਸੀ ਅਸਲੇ ਦੀ ਵਿਆਹ ਸ਼ਾਦੀ ਦੌਰਾਨ ਨਜਾਇਜ ਵਰਤੋ ਕੀਤੀ ਜਾਦੀ ਹੈ ਤਾਂ ਸਬੰਧਤ ਵਿਅਕਤੀ ਅਤੇ ਮੈਰਿਜ ਪੈਲਸ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

ਇਹ ਹੁਕਮ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।



Thursday, September 16, 2021

ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

 16th September 2021 at  06:55 PM

 ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਚੁੱਕੇ ਗਏ ਜ਼ਰੂਰੀ ਕਦਮ 

ਲੁਧਿਆਣਾ: 16 ਸਤੰਬਰ 2021: (ਲੁਧਿਆਣਾ ਸਕਰੀਨ ਬਿਊਰੋ)::  

ਪੁਲਿਸ ਕਮਿਸ਼ਨਰ ਲੁਧਿਆਣਾ ਸ. ਨੌਨਿਹਾਲ ਸਿੰਘ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਪੁਲਿਸ ਕਮਿਸਨਰ ਦੇ ਧਿਆਨ ਵਿੱਚ ਲਿਆਦਾ ਗਿਆ ਹੈ ਕਿ ਮੱਛੀ ਦੇ ਵਿਕਾਸ ਦੇ ਪ੍ਰੋਗਰਾਮ ਰਾਹੀ ਪੰਜਾਬ ਰਾਜ ਨੀਲੀ ਕ੍ਰਾਤੀ ਦੀ ਰਾਹ ਤੇ ਚੱਲ ਰਿਹਾ ਹੈ। ਰਾਜ ਪ੍ਰਤੀ ਹੈਕਟੇਅਰ ਮੱਛੀ ਉਤਪਾਦਨ ਵਿਚ ਦੇਸ਼ ਭਰ ਵਿਚ ਪਹਿਲੇ ਨੰਬਰ ਤੇ ਹੈ ਪਰੰਤੂ ਕੁਝ ਗੈਰ ਜਿੰਮੇਵਾਰ ਮੁਨਾਫੇ ਖੋਰਾਂ ਵੱਲੋ ਦੂਸਰੇ ਦੇਸ਼ਾ ਵਿਚੋੋ ਮਾਗਰੂ ਮੱਛੀ ਨੂੰ ਚੋਰੀ ਛਿਪੇ ਇੱਥੇ ਲਿਆਦਾ ਜਾਦਾ ਹੈ ਅਤੇ ਉਹਨਾਂ ਵੱਲੋ ਇਸ ਮੱਛੀ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਇੱਥੋ ਤੱਕ ਕਿ ਇਹ ਮੱਛੀ ਆਪਣੀ ਕਿਸਮ ਦੀ ਮੱਛੀ ਨੂੰ ਵੀ ਖਾ ਜਾਦੀ ਹੈ। ਛੱਪੜਾਂ, ਡੰਗਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਦੀ ਹੈ। ਭਾਰਤੀ ਮੱਛੀਆਂ ਲਈ ਇਹ ਬਹੁਤ ਹਾਨੀਕਾਰਕ ਹੈ, ਜੇਕਰ ਇਹ ਰਾਜ ਦੇ ਕੁਦਰਤੀ ਪਾਣੀਆਂ ਵਿਚ ਮਿਲ ਜਾਦੀ ਹੈ ਤਾਂ ਪਾਣੀ ਵਾਲੇ ਦੂਸਰੇ ਜੀਵਾਂ ਲਈ ਇਹ ਬਹੁਤ ਖਤਰਨਾਕ ਸਾਬਤ ਹੋਵੇਗੀ। ਇਸ ਲਈ ਵਿਦੇਸ਼ੀ ਮਾਗਰੂ ਨੂੰ ਪ੍ਰਫੁਲਤ ਕਰਨ ਅਤੇ ਵੇਚਣ ਸਬੰਧੀ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕਦਮ ਉਠਾਏ ਜਾਣ ਦੀ ਜਰੂਰਤ ਹੈ।

ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿੱਚ ਵਿਦੇਸ਼ੀ ਮਾਗਰੂ ਮੱਛੀ ਪ੍ਰਫੁੱਲਤ (ਪਾਲਣ) ਅਤੇ ਵੇਚਣ ਤੇ ਤੁਰੰਤ ਮੁਕੰਮਲ ਪਾਬੰਦੀ ਲਗਾਉਣ ਦਾ ਹੁੱਕਮ ਜਾਰੀ ਕੀਤੇ ਜਾਂਦੇ ਹਨ।

ਇੱਕ ਹੋਰ ਹੁਕਮ ਵਿੱਚ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਹੋਟਲ, ਰੈਸਟੋਰੈਟਂ/ਢਾਬੇ 11.30 ਪੀ.ਐਮ ਅਤੇ ਸ਼ਰਾਬ ਦੀਆਂ ਦੁਕਾਨਾਂ ਰਾਤ 11:00 ਪੀ.ਐਮ ਤੋ ਬਾਅਦ ਖੁਲੇ ਰਹਿਣ ਤੇ ਪਬਲਿਕ ਹਿੱਤ ਵਿਚ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਡੀ ਮਾਤਰਾ ਵਿਚ ਰੋਸ਼ ਧਰਨੇ, ਰੈਲੀਆ ਦੇ ਪ੍ਰੋਗਰਾਮ ਦੋਰਾਨ ਡਰੋਨ ਕੈਮਰਾ ਦੀ ਮੱਦਦ ਨਾਲ ਵੀਡੀਓ ਰਿਕਾਰਡਿੰਗ ਅਤੇ ਕਵਰੇਜ ਕੀਤੀ ਜਾਦੀ ਹੈ। ਮੋਜੂਦਾ ਹਲਾਤਾ ਨੂੰ ਮੁੱਖ ਰੱਖਦੇ ਹੋਏ ਇਹ ਡਰ ਪ੍ਰਗਟ ਕੀਤਾ ਗਿਆ ਹੈ ਕਿ ਇਸ ਡਰੋਨ ਦੀ ਵਰਤੋ ਸਮਾਜ ਵਿਰੋਧੀ ਤੱਤਾ ਵੱਲੋ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਲਈ ਵੀ ਕੀਤੀ ਜਾ ਸਕਦੀ ਹੈ।

ਇਸ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਰੋਸ਼ ਧਰਨੇ, ਰੈਲੀਆ ਦੇ ਪ੍ਰੋਗਰਾਮ ਦੋਰਾਨ ਡਰੋਨ ਕੈਮਰਾ ਦੀ ਵਰਤੋ ਤੇ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਗੈਰ ਕਾਨੂੰਨੀ ਅਨਸਰਾਂ ਵਲੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਏ.ਟੀ.ਐਮ ਨੂੰ ਲੁੱਟਣ ਜਾਂ ਭੰਨ ਤੋੜ ਕਰਨ ਦੀ ਕੋਸਿਸ ਕੀਤੀ ਗਈ ਹੈ। ਜਿਸ ਨਾਲ ਆਂਮ ਜੰਨਤਾ ਦੇ ਮਨਾਂ ਵਿਚ ਸਹਿਮ ਅਤੇ ਡਰ ਦੀ ਭਾਵਨਾਂ ਪੈਦਾ ਹੁੰਦੀ ਹੈ, ਇਸ ਲਈ ਏ.ਟੀ.ਐਮਜ ਦੀ ਲੁੱਟ ਅਤੇ ਭੰਨ ਤੋੜ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਠੋਸ ਕਦਮ ਚੁੱਕਣ ਦੀ ਜਰੂਰਤ ਹੈ ਤਾਂ ਜੋ ਪਬਲਿਕ ਵਿਚ ਵਿਸਵਾਸ਼ ਦੀ ਭਾਵਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ।

ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਸਥਿਤ ਸਮੂਹ ਏੇ.ਟੀ.ਐਮਜ ਤੇ ਸ਼ਾਮ 8.00 ਵਜੇ ਤੋ ਸਵੇਰ 6.00 ਵਜੇ ਤੱਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਹੁਕਮ ਦਿੰਦਾ ਹਾਂ, ਉਕਤ ਸਮੇ ਦੌਰਾਂਨ ਬਿਨਾਂ ਸੁਰੱਖਿਆ ਕਰਮਚਾਰੀ ਦੇ ਕੋਈ ਵੀ ਏ.ਟੀ.ਐਮਜ ਨੂੰ ਚਲਾਉਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿ਼ਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪੈਦੇ ਮੇਨ ਚੌਕਾਂ ਅਤੇ ਆਮ ਰਸਤਿਆ, ਭੀੜ ਭੜੱਕੇ ਵਾਲੇ ਜਨਤਕ ਥਾਵਾ ਤੇ ਭਿਖਾਰੀ ਅਕਸਰ ਭੀਖ ਮੰਗਦੇ ਰਹਿੰਦੇ ਹਨ, ਕਈ ਵਾਰ ਇਹ ਭੀਖ ਮੰਗਣ ਦੀ ਤਾਂਗ ਵਿਚ ਤੇਜੀ ਨਾਲ ਭੱਜਕੇ ਤੇਜ ਰਫਤਾਰ ਗੱਡੀਆ ਦੇ ਅਗੇ ਆ ਜਾਦੇ ਹਨ, ਜਿਸ ਕਾਰਨ ਆਮ ਜਨਤਾ ਦੇ ਜਾਨ-ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਸਮਾਜ ਵਿਰੋਧੀ ਅਨਸਰ ਇੰਨ੍ਹਾਂ ਭਿਖਾਰੀਆ ਦਾ ਫਾਇਦਾ ਉਠਾ ਕੇ ਕਿਸੇ ਅਣ-ਸੁਖਾਵੀ ਘਟਨਾਂ ਨੂੰ ਵੀ ਅਨਜਾਮ ਦੇ ਸਕਦੇ ਹਨ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਂਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ ਕਦਮ ਚੱਕਣ ਦੀ ਜਰੂਰਤ ਹੈ।

ਇਸ ਲਈ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਭੀਖ ਮੰਗਣ ਤੇੇ ਪਾਬੰਦੀ ਲਗਾਈ ਜਾਂਦੀ ਹੈ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿਸਨਰੇਟ ਲੁੁਧਿਆਣਾ ਦੇ ਇਲਾਕਾ ਅੰਦਰ ਤੇਜਾਬ ਦੀ ਗੈਰ ਕਾਨੂੰਨੀ ਤੋੌਰ ਦੇ ਵਿਕਰੀ ਹੋ ਰਹੀ ਹੈ। ਇਹ ਇਕ ਜਲਨਸ਼ੀਲ ਪਦਾਰਥ ਹੈ ਅਤੇ ਮਨੁੱਖੀ ਜਿੰਦਗੀ ਲਈ ਖਤਰਨਾਕ ਅਤੇ ਘਾਤਕ ਹੈ ਇਸ ਲਈ ਇਸ ਪਦਾਰਥ ਦੀ ਸਹੀ ਵਰਤੋ ਨੂੰ ਯਕੀਨੀ ਬਣਾਇਆ ਜਾਣਾ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਜਰੂਰੀ ਹੈ ਅਤੇ ਇਸ ਦੀ ਗੈਰ ਕਾਨੂੰਨੀ ਵਰਤੋ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਸਖਤ ਕਦਮ ਚੁੱਕਣ ਦੀ ਜਰੂਰਤ ਹੈ।

ਇਸ ਲਈ ਕਮਿਸਨਰੇਟ ਲੁਧਿਆਣਾ ਦੇ ਏਰੀਏ ਅੰਦਰ ਤੇਜ਼ਾਬ ਦੀ ਸਹੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਹੇਠ ਲਿਖੇ ਅਨੁਸਾਰ ਹੁਕਮ ਜਾਰੀ ਕੀਤੇ ਜਾਂਦੇ ਹਨ :

1. ਕੋਈ ਵੀ ਵਿਅਕਤੀ ਬਿਨਾਂ ਲਾਇਸੰਸ ਤੋ ਤੇਜਾਬ ਦੀ ਵਿਕਰੀ ਨਹੀ ਕਰ ਸਕਦਾ ਕੇਵਲ ਲਾਇਸੰਸਧਾਰੀ ਵਿਅਕਤੀ ਹੀ ਇਸ ਦੀ ਵਿਕਰੀ ਕਰ ਸਕਦਾ ਹੈ ਜੋ ਆਪਣੇ ਲਾਇਸੰਸ ਨੂੰ ਸਮੇ-2 ਸਿਰ ਰੀਨਿਓ ਕਰਵਾਉਣ ਦਾ ਜਿਮੇਵਾਰ ਹੋਵੇਗਾ।

2. ਲਾਇਸੰਸਧਾਰੀ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਜਿਸ ਵਿਅਕਤੀ ਨੂੰ ਤੇਜਾਬ ਵੇਚਿਆ ਜਾਣਾ ਹੈ। ਉਸ ਦਾ ਪਹਿਚਾਣ ਪੱਤਰ, ਵੋਟਰ ਕਾਰਡ ਅਤੇ ਮੁਕੰਮਲ ਐਡਰੈਸ ਹਾਸਲ ਕੀਤਾ ਜਾਵੇਗਾ।

3. 18 ਸਾਲ ਦੀ ਉਮਰ ਤੋ ਘੱਟ ਕਿਸੇ ਨੂੰ ਵੀ ਤੇਜਾਬ ਨਹੀ ਵੇਚਿਆ ਜਾਵੇਗਾ।

4. ਲਾਇਸੰਸਧਾਰੀ ਵਿਅਕਤੀ ਤੇਜਾਬ ਰੱਖਣ ਸਬੰਧੀ ਮੁਕੰਮਲ ਰਜਿਸਟਰ ਲਗਾਕੇ ਸਟਾਕ ਬਾਰੇ, ਰੋਜਾਨਾ ਦੀ ਵਿਕਰੀ ਬਾਰੇ ਵਿਸਥਾਰ ਪੁਰਵਕ ਰਿਪੋਰਟ ਸਬੰਧਤ ਪੁਲਿਸ ਸਟੇਸ਼ਨ ਅਤੇ ਸਬੰਧਤ ਐਸ.ਡੀ.ਐਮ ਨੂੰ ਭੇਜਣ ਦਾ ਜਿਮੇਵਾਰ ਹੋਵੇਗਾ।

5. ਲਾਇਸੰਸਧਾਰੀ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਤੇਜਾਬ ਦੀ ਵਰਤੋ ਸਬੰਧੀ ਜਦੋ ਵੀ ਕਿਸੇ ਹਸਪਤਾਲ, ਇੰਡਸਟਰੀਜ, ਸਰਕਾਰੀ ਵਿਭਾਗ ਜਾਂ ਕਿਸੇ ਹੋਰ ਸੈਮੀ ਅਦਾਰੇ ਨੂੰ ਵੇਚੇਗਾ ਤਾ ਉਸ ਅਦਾਰੇ ਦੇ ਮੁੱਖੀ ਦੀ ਸ਼ਨਾਖਤ ਅਤੇ ਮੁਕੰਮਲ ਵੇਰਵਾ ਹਾਸਲ ਕਰਨ ਉਪਰੰਤ ਹੀ ਤੇਜਾਬ ਦੇਣ ਦਾ ਜਿਮੇਵਾਰ ਹੋਵੇਗਾ।ਤੇਜਾਬ ਹਾਸਲ ਕਰਨ ਵਾਲਾ ਅਜਿਹਾ ਅਦਾਰਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਕਿਸੇ ਜਿਮੇਵਾਰ ਵਿਅਕਤੀ ਦੀ ਹਿਰਾਸਤ ਵਿਚ ਰੱਖਿਆ ਜਾਵੇ ਅਤੇ ਤੇਜਾਬ ਦੇ ਸਟਾਕ ਅਤੇ ਵਰਤੋ ਸਬੰਧੀ ਰਜਿਸਟਰ ਵਿਚ ਇੰਦਰਾਜ ਕਰਕੇ ਇਸ ਦੀ ਸਹੀ ਵਰਤੋ ਨੂੰ ਯਕੀਨੀ ਬਣਾਉਣ ਦਾ ਜਿਮੇਵਾਰ ਹੋਵੇਗਾ।

ਇਹ ਹੁਕਮ ਇਕ ਤਰਫਾ ਪਾਸ ਕਰਕੇ ਆਮ ਪਬਲਿਕ ਦੇ ਨਾਮ ਪਰ ਜਾਰੀ ਕੀਤਾ ਜਾਦਾ ਹੈ।

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਏਰੀਆ ਵਿੱਚ ਪੈਦੇ ਵੱਖ ਵੱਖ ਪ੍ਰੀਖਿਅਕ ਸੰਸਥਾਵਾ ਵੱਲੋ ਬੋਰਡ ਪ੍ਰੀਖਿਆਵਾਂ, ਸੈਕੰਡਰੀ  ਪ੍ਰੀਖਿਆਵਾਂ, ਸੀਨੀਅਰ ਸੈਕੰਡਰੀ ਪ੍ਰੀਖਿਆਵਾਂ, ਆਈ.ਆਈ.ਟੀ, ਜੇ.ਈ.ਈ, ਸੀ.ਪੀ.ਐਮ.ਟੀ ਅਤੇ ਹੋਰ ਪ੍ਰੀਖਿਆਵਾਂ ਲਈਆ ਜਾਦੀਆਂ ਹਨ। ਜਿਹਨਾਂ ਦੀ ਤਿਆਰੀ ਵਿਦਿਆਰਥੀਆ ਵੱਲੋ ਪੂਰਾ ਸਾਲ ਕੀਤੀ ਜਾਦੀ ਹੈ। ਕਈ ਵਾਰ ਧਾਰਮਿਕ ਅਦਾਰਿਆਂ, ਮੈਰਿਜ ਪੈਲੇਸ, ਧਰਨੇ, ਜਲੂਸ ਧਾਰਮਿਕ ਪ੍ਰੋਗਰਾਮ ਅਤੇ ਆਮ ਪਬਲਿਕ ਵੱਲੋ ਉਚੀ ਅਵਾਜ਼ ਵਿੱਚ ਲਾਊਡ ਸਪੀਕਰ/ਡੀ.ਜੇ ਲਗਾ ਕੇ ਜਾਂ ਕੋਈ ਹੋਰ ਪ੍ਰੋਗਰਾਮ ਰਾਹੀ ਸ਼ੋਰ ਸਰਾਬਾ ਕੀਤਾ ਜਾਦਾ ਹੈ। ਜਿਸ ਕਾਰਨ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਅਤੇ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਦਿਕਤ ਪੇਸ਼ ਆਉਦੀ ਹੈ ਅਤੇ ਹਸਪਤਾਲਾਂ ਵਿੱਚ ਜੋ ਮਰੀਜ਼ ਇਲਾਜ ਲਈ ਦਾਖਲ ਹੁੰਦੇ ਹਨ, ਉਹਨਾਂ ਨੂੰ ਸ਼ੋਰ ਸ਼ਰਾਬੇ ਕਾਰਨ ਸਿਹਤ ਸਬੰਧੀ ਕਾਫੀ ਮੁਸ਼ਕਿਲ ਪੇਸ਼ ਆਉਦੀ ਹੈ।

ਇਸ ਤੋ ਇਲਾਵਾ ਮਾਨਯੋਗ ਸੁਪਰੀਮ ਕੋੋਰਟ ਆਫ ਇੰਡੀਆ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 72 ਆਫ 1998 ਤਹਿਤ ਮਿਤੀ 18-07-2005 ਪਾਸ ਕੀਤੇ ਹੁਕਮ ਦੀ ਪਾਲਣਾ ਵਿੱਚ ਪੰਜਾਬ ਸਰਕਾਰ ਵੱਲੋੋ ਜਾਰੀ ਨੋਟੀਫਿਕੇਸ਼ਨ ਨੰਬਰ 3/100/2013-ਐਸ.ਟੀ.ਈ(4)145 ਮਿਤੀ 26-02-2014 ਰਾਹੀ ਰਾਤ 10 ਵਜੇ ਤੋੋ ਸਵੇਰੇ 06 ਵਜੇ ਤੱਕ ਐਮਰਜੈਸੀ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਕਿਸਮ ਦਾ ਸ਼ੋੋਰ ਸੰਗੀਤ ਅਤੇ ਉਚੀ ਅਵਾਜ ਕਰਨ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ ਤੇ ਮਨਾਹੀ ਕੀਤੀ ਗਈ ਹੈ। ਜੇਕਰ ਇਸ ਸਮੇ ਅੰਦਰ ਕੋਈ ਉਚੀ ਅਵਾਜ ਲਾਉਡ ਸਪੀਕਰ/ਡੀ.ਜੇ ਦਾ ਪ੍ਰੋਗਰਾਮ ਹੋਵੇ ਤਾ ਸਬੰਧਤ ਵਿਭਾਗ ਪਾਸੋੋ ਆਗਿਆ ਲੈਣੀ ਜਰੂਰੀ ਹੁੰਦੀ ਹੈ। ਜੇਕਰ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਚਲਾ ਕੇ PUNJAB INSTRUMENTS (CONTROL OF NOISES ACT  1956) ਦੀ ਉਲੰਘਣਾ ਕੀਤੀ ਜਾਦੀ ਹੈ। ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਚੱਲਣ ਨਾਲ ਆਮ ਨਾਗਰਿਕ, ਜਾਨਵਰ ਪੰਛੀਆ ਅਤੇ ਬਿਮਾਰ ਅਤੇ ਲਾਚਾਰ ਵਿਅਕਤੀਆ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਤੋ ਇਲਾਵਾ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲਸ ਜੋਨ ਘੋਸ਼ਿਤ ਕੀਤੇ ਜਾਣ ਦੀ ਲੋੜ ਹੈ।

ਇਸ ਲਈ ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋਂ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਰਾਤ 10:00 ਵਜੇ ਤੋੋ ਸਵੇਰੇ 6:00 ਵਜੈ ਤੱਕ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਅਤੇ ਅਜਿਹੇ ਹੋੋਰ ਉੱਚੀ ਆਵਾਜ ਵਿੱਚ ਚੱਲਣ ਵਾਲੀਆ ਆਇਟਮਾ ਤੇ ਤੇ ਰੋਕ ਲਗਾਈ ਜਾਂਦੀ ਹੈ ਅਤੇ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲੰਸ ਜੋਨ ਘੋਸ਼ਿਤ ਕੀਤਾ ਜਾਂਦਾ ਹੈ।

ਕਮਿਸ਼ਨਰੇਟ ਲੁਧਿਆਣਾ ਦੀਆਂ ਵੱਖ-2 ਸੜਕਾਂ ਤੇ ਜੋ ਮੈਰਿਜ ਪੈਲੇਸ ਸਥਿਤ ਹਨ ਉਨਾ ਵਿਚ ਆਮ ਜਨਤਾ ਵੱਲੋ ਵਿਆਹ ਸ਼ਾਦੀਆ ਅਤੇ ਹੋਰ ਖੁਸੀ ਦੇ ਸਮਾਗਮਾ ਦੇ ਮੌਕੇ ਤੇ ਸੜਕਾਂ ਤੇ ਸ਼ਰੇਆਮ ਪਟਾਕੇ ਆਦਿ ਚਲਾਏ ਜਾਦੇ ਹਨ, ਬੈਡ ਵਾਜੇ ਵਜਾ ਕੇ ਨੱਚਦੇ ਹਨ, ਪਾਲਕੀ, ਹਾਥੀ, ਘੋੜੇ ਜਿੰਨਾ ਪਰ ਵਿਆਹ ਵਾਲਾ ਮੁੰਡਾ ਬੈਠਾ ਹੁੰਦਾ ਹੈ, ਸੜਕ ਦੇ ਵਿਚਕਾਰ ਹੁੰਦੇ ਹਨ ਅਤੇ ਮੈਰਿਜ ਪੈਲੇਸ ਪਰ ਗੱਡੀਆ ਦੀ ਪਾਰਕਿੰਗ ਸੜਕ ਉਤੇ ਕਰ ਦਿੱਤੀ ਜਾਂਦੀ ਹੈ। ਜਿਸ ਨਾਲ ਸੜਕ ਦਾ ਕਾਫੀ ਹਿੱਸਾ ਰੁੱਕ ਜਾਦਾ ਹੈ ਅਤੇ ਆਮ ਆਵਾਜਾਈ ਵਿਚ ਵਿਘਨ ਪੈਦਾ ਹੈ, ਜਿਆਦਾ ਆਵਾਜਾਈ ਹੋਣ ਕਾਰਨ ਟਰੈਫਿਕ ਜਾਮ ਹੋ ਜਾਦਾ ਹੈ। ਜਿਸ ਨਾਲ ਆਮ ਜੰਨਤਾ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਆਮ ਲੋਕਾਂ ਦੀ ਸੁਰੱਖਿਆ, ਸਹੂਲੀਅਤ ਅਤੇ ਸੁੱਖ ਨੂੰ ਮੁੱਖ ਰਖਦੇ ਹੋਏ ਇਸ ਪ੍ਰੀਕ੍ਰਿਆ ਨੂੰ ਰੋਕਣ ਲਈ ਵਿਸੇਸ ਉਪਰਾਲੇ ਕਰਨ ਦੀ ਜਰੂਰਤ ਹੈ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਵਿਚ ਆਮ ਜਨਤਾ ਦੀ ਭਾਵਨਾਵਾ ਨੂੰ ਮੁੱਖ ਰਖਦੇ ਹੋਏ ਵਿਆਹ ਸਾਦੀਆ ਅਤੇ ਖੁਸੀ ਤੇ ਸਮਾਗਮਾ ਦੋਰਾਨ ਸ਼ਰੇਆਮ ਸੜਕ ਉਤੇ ਪਟਾਕੇ ਚਲਾਉਣ ਅਤੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਿਸ ਨਾਲ ਸੜਕ ਪਰ ਆਵਾਜਾਈ ਵਿਚ ਵਿਘਨ ਪੈਦਾ ਹੋਵੇ ਅਤੇ ਆਮ ਜਨਤਾ ਨੂੰ ਮੁਸ਼ਕਲ ਪੇਸ ਆਉਦੀ ਹੋਵੇ 'ਤੇ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਬਣੀਆ ਗੱਡੀਆ ਦੀ ਪਾਰਕਿੰਗ ਵਿੱਚ ਅਪਰਾਧਿਕ ਵਿਅਕਤੀਆ ਦੁਆਰਾ ਦੋ ਪਹੀਆ ਜਾ ਚਾਰ ਪਹੀਆ ਗੱਡੀਆ ਆਦਿ ਨੂੰ ਵੱਖ-ਵੱਖ ਥਾਵਾ ਤੋ ਚੋਰੀ ਕਰਕੇ ਖੜਾ ਕਰ ਦਿੱਤਾ ਜਾਦਾ ਹੈ ਅਤੇ ਸਮਾ ਪਾ ਕਰ ਇੰਨਾ ਚੋਰੀ ਦੀਆ ਗੱਡੀਆ ਨੂੰ ਇਥੋ ਚੁਕ ਕੇ ਅੱਗੇ ਵੇਚ ਦਿੱਤਾ ਜਾਦਾ ਹੈ। ਇਸ ਤੋ ਇਲਾਵਾ ਇੰਨਾ ਚੋਰੀ ਦੀਆ ਗੱਡੀਆ ਨੂੰ ਇਹਨਾ ਅਪਰਾਧਿਕ ਵਿਅਕਤੀਆ ਵੱਲੋ ਸੰਗੀਨ ਜੁਰਮਾ ਦੀਆ ਵਾਰਦਾਤਾ ਸਮੇ ਵਰਤੋ ਵਿੱਚ ਲਿਆਉਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਆਮ ਜਨਤਾ ਦੀ ਜਾਨ ਮਾਲ ਨੂੰ ਖਤਰਾ ਪੈਦਾ ਹੋਣ ਦਾ ਡਰ ਰਹਿੰਦਾ ਹੈ।

ਪੁਲਿਸ ਕਮਿਸ਼ਨਰ ਵੱਲੋਂ ਲੁਧਿਆਣਾ ਸ਼ਹਿਰ ਦੇ ਅੰਦਰ ਪਾਰਕਿੰਗ ਦੇ ਠੇਕੇਦਾਰ ਜਾ ਕੇਅਰ ਟੇਕਰ ਨੂੰ ਹੁੱਕਮ ਜਾਰੀ ਕੀਤੇ ਜਾਂਦੇ ਹਨ ਕਿ ਜਿਹੜੇ ਵਿਅਕਤੀ ਪਾਰਕਿੰਗ ਵਿੱਚ ਆਪਣੀ ਗੱਡੀ ਜਾ ਮੋਟਰ ਸਾਈਕਲ ਆਦਿ ਖੜਾ ਕਰਦਾ ਹੈ ਤਾ ਉਸਦਾ ਨਾਮ ਪੱਤਾ ਮੋਬਾਇਲ ਨੰਬਰ ਸਬੰਧੀ ਰਿਕਾਰਡ ਰੱਖਣ ਦੇ ਜਿੰਮੇਵਾਰ ਹੋਣਗੇ ਇਸਤੋ ਇਲਾਵਾ ਜੇਕਰ ਕੋਈ ਗੱਡੀ ਮੋਟਰ ਸਾਈਕਲ ਆਦਿ ਇੱਕ ਹਫਤੇ ਤੋ ਉਪਰ ਪਾਰਕਿੰਗ ਵਿੱਚ ਲਗਾਤਾਰ ਖੜੀ ਰਹਿੰਦੀ ਤਾ ਉਸਦੀ ਲਿਖਤੀ ਤੋਰ 'ਤੇ ਨੇੜੇ ਦੀ ਪੁਲਿਸ ਚੋਕੀ ਜਾਂ ਥਾਣਾ ਵਿੱਚ ਇਤਲਾਹ ਦੇਣ ਦੇ ਜਿਮੇਵਾਰ ਹੋਣਗੇ। ਇਹ ਹੁੱਕਮ ਤੁਰੰਤ ਲਾਗੂ ਹੋਵੇਗਾ।

ਇਸ ਦਫਤਰ ਦੇ ਧਿਆਨ ਵਿਚ ਆਇਆ ਹੈ ਕਿ ਪੁਲਿਸ ਕਮਿ਼ਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਆਮ ਪਬਲਿਕ ਵੱਲੋ ਲਾਈਵ ਸ਼ੋਅ ਕਰਵਾਏ ਜਾਦੇ ਹਨ। ਇੰਨ੍ਹਾਂ ਲਾਈਵ ਸ਼ੋਆ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾ ਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ਿਆ ਆਦਿ ਦਾ ਪ੍ਰਚਾਰ ਕੀਤਾ ਜਾਦਾ ਹੈ। ਜਿਸ ਕਾਰਨ ਲੜਾਈ ਝਗੜਾਂ ਹੋਣ ਅਤੇ ਜਾਨੀ ਮਾਲੀ ਨੁਕਸ਼ਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਤੋ ਇਲਾਵਾ ਗਾਣਿਆ ਰਾਹੀ ਨਸ਼ਿਆ ਦੇ ਪ੍ਰਚਾਰ ਕਾਰਨ ਨਵੀ ਪੀਹੜੀ ਦੇ ਨੋਜਵਾਨਾ ਵਿੱਚ ਨਸ਼ੇ ਦੇ ਸੇਵਨ ਵਿੱਚ ਵਾਧਾ ਹੁੰਦਾ ਹੈ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਂਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ ਕਦਮ ਚੁੱਕਣ ਦੀ ਜਰੂਰਤ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਲਾਈਵ ਸ਼ੋ਼ਆ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆ ਨੂੰ ਸਾਊਡ ਸਿਸਟਮ ਰਾਹੀ ਉਚੀ ਅਵਾਜ ਵਿੱਚ ਚਲਾਉਣ 'ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿ਼ਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪੈਦੇ ਬੱਸ ਸਟਾਪ, ਰੇਲਵੇ ਗੇਟ ਕਰਾਸਿੰਗ ਚੋਕ, ਟ੍ਰੈਫਿਕ ਲਾਈਟਾ ਵਗੈਰਾ ਵਿਖੇ ਨਜਾਇਜ ਤੋਰ ਤੇ ਤੰਬਾਕੂ ਦੀ ਵਿਕਰੀ ਹੋਣ ਕਰਕੇ ਇਸ ਦਾ ਮਰਦ, ਅੋਰਤਾ ਅਤੇ ਬੱਚਿਆ ਦੀ ਸਿਹਤ ਪਰ ਬੁਰਾ ਪ੍ਰਭਾਵ ਪੈਦਾ ਹੈ ਅਤੇ ਤੰਬਾਕੂ ਦਾ ਸੇਵਨ ਕਰਨ ਵਾਲਿਆ ਵੱਲੋ ਅਕਸਰ ਜਨਤਕ ਥਾਵਾ ਪਰ ਖੁੱਲੇਆਮ ਥੁਕਿਆ ਜਾਦਾ ਹੈ। ਕਰੋਨਾ ਵਾਈਰਸ ਦੀ ਬੀਮਾਰੀ ਫੈਲਣ ਦੇ ਡਰ ਕਾਰਨ ਆਮ ਜਨਤਕ ਥਾਵਾ ਤੇ ਖੁੱਲੇਆਮ ਥੁੱਕਣ ਨੂੰ ਰੋਕਿਆ ਜਾਣਾ ਅਤਿ ਜਰੂਰੀ ਹੈ। ਇਸ ਲਈ ਕਰੋਨਾ ਵਾਈਰਸ ਦੀ ਬੀਮਾਰੀ ਨੂੰ ਲੈ ਕੇ ਰੋਕ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਬੱਸ ਸਟਾਪ, ਰੇਲਵੇ ਗੇਟ ਕਰਾਸਿੰਗ ਚੋਕ, ਟ੍ਰੈਫਿਕ ਲਾਈਟਾਂ ਵਗੈਰਾ ਵਿਖੇ ਤੰਬਾਕੂ ਦੀ ਵਿਕਰੀ ਕਰਨ, ਸੇਵਨ ਕਰਨ ਅਤੇ ਸੇਵਨ ਕਰਨ ਅਤੇ ਜਨਤਕ ਥਾਵਾ ਪਰ ਖੁੱਲੇਆਮ ਥੁੱਕਣ 'ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਸਮਾਜ ਵਿਰੋਧੀ ਅਨਸਰਾਂ ਵਲੋ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਤੋ ਕੀਮਤੀ ਸਮਾਨ, ਕੈਸ਼ ਅਤੇ ਸੋਨਾ ਆਦਿ ਖੋਹਿਆ ਜਾਂਦਾ ਹੈ ਅਤੇ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਵੀ ਬੁਰੀ ਤਰਾਂ ਜਖਮੀ ਕਰ ਦਿੱਤਾ ਜਾਂਦਾ ਹੈ। ਇਸ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਅਤੇ ਪੈਟਰੋਲ ਪੰਪ, ਐਲ.ਪੀ.ਜੀ ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿਚ ਵਿਸੇਸ ਕਦਮ ਚੁੱਕਣ ਦੀ ਜਰੂਰਤ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਹੁਕਮ ਜਾਰੀ ਹੋਣ ਦੀ ਮਿਤੀ ਤੋ 30 ਦਿਨਾਂ ਦੇ ਅੰਦਰ-2 ਲਗਾਏ ਜਾਣ ਤਾਂ ਜੋ ਕਿਸੇ ਮੰਦਭਾਗੀ ਘਟਨਾਂ ਤੋ ਬਚਿਆ ਜਾ ਸਕੇ।

ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਪਬਲਿਕ ਦੇ ਨਾਮ ਜਾਰੀ ਕੀਤਾ ਜਾਂਦਾ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਮੈਰਿਜ ਪੈਲਸਾਂ ਵਿਚ ਵਿਆਹ/ਸ਼ਾਦੀਆਂ ਸਮੇ ਆਮ ਵਿਅਕਤੀਆਂ ਵੱਲੋ ਲਾਇੰਸਸੀ ਅਸਲਾ ਲੈ ਕੇ ਵਿਆਹ ਸ਼ਾਦੀਆਂ ਵਿਚ ਖੁਲੇਆਮ ਘੁ਼ੰਮਿਆ ਜਾਂਦਾ ਹੈ ਅਤੇ ਕਈ ਵਾਰੀ ਆਪਸੀ ਮਾਮੂਲੀ ਤਕਰਾਰਬਜੀ ਹੋਣ ਕਾਰਨ ਅਤੇ ਨਸ਼ੇ ਦੀ ਹਾਲਤ ਵਿੱਚ ਲਾਇੰਸਸੀ ਅਸਲੇ ਦੀ ਨਜਾਇਜ ਵਰਤੋ ਕੀਤੀ ਜਾਂਦੀ ਹੈ। ਜਿਸ ਨਾਲ ਆਂਮ ਜੰਨਤਾ ਦੀ ਜਾਨ ਮਾਲ ਦਾ ਖਤਰਾ ਬਣ ਸਕਦਾ ਹੈ। ਇਸ ਲਈ ਮੈਰਿਜ ਪੈਲਸਾਂ ਅੰਦਰ ਅਸਲਾ ਲੈ ਕੇ ਜਾਣ ਸਬੰਧੀ ਕਮਿਸ਼ਨਰੇਟ ਲੁਧਿਆਣਾਂ ਦੇ ਅੰਦਰ ਠੋਸ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਗਈ ਹੈ ਤਾਂ ਜੋ ਆਮ ਜੰਨਤਾ ਦੀ ਜਾਨ ਮਾਲ ਨੂੰ ਸੁਰਖਿਅਤ ਬਣਾਇਆ ਜਾ ਸਕੇ ਅਤੇ ਅਮਨ ਸ਼ਾਤੀ ਦੀ ਸਥਿਤੀ ਕਾਇਮ ਰਹੇ ਅਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।

ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਪੈਦੇ ਸਮੂਹ ਮੈਰਿਜ ਪੈਲਸਾ ਅੰਦਰ ਲਾਇੰਸਸੀ ਅਸਲਾ ਅਤੇ ਐਮੂਨੀਸ਼ਨ ਲੈ ਕੇ ਜਾਣ ਪਰ ਮੁਕੰਮਲ ਪਾਬੰਦੀ ਲਗਾਉਦਾ ਹਾਂ ਅਗਰ ਕੋਈ ਵਿਅਕਤੀ ਲਾਇੰਸਸੀ ਅਸਲਾ ਐਮੂਨੀਸ਼ਨ ਲੈ ਕੇ ਮੈਰਿਜ ਪੈਲਸ ਵਿਚ ਦਾਖਲ ਹੁੰਦਾ ਹੈ ਤਾਂ ਮੈਰਿਜ ਪੈਲਸ ਦਾ ਮਾਲਕ ਸਬੰਧਤ ਥਾਣਾਂ ਨੂੰ ਤੁਰੰਤ ਸੂਚਿਤ ਕਰਨ ਦਾ ਜਿੰਮੇਵਾਰ ਹੋਵੇਗਾ ਅਗਰ ਕਿਸੇ ਵਿਆਕਤੀ ਵਲੋੋ ਲਾਇੰਸਸੀ ਅਸਲੇ ਦੀ ਵਿਆਹ ਸ਼ਾਦੀ ਦੌਰਾਨ ਨਜਾਇਜ ਵਰਤੋ ਕੀਤੀ ਜਾਦੀ ਹੈ ਤਾਂ ਸਬੰਧਤ ਵਿਅਕਤੀ ਅਤੇ ਮੈਰਿਜ ਪੈਲਸ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

ਇਹ ਹੁਕਮ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।