Thursday, May 23, 2019

ਹਲਕਾ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ 76372 ਵੋਟਾਂ ਨਾਲ ਜੇਤੂ

May 23, 2019, 8:08 PM
ਬੈਂਸ ਦੂਜੇ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਤੀਜੇ ਸਥਾਨ 'ਤੇ ਰਹੇ
ਲੁਧਿਆਣਾ: 23 ਮਈ 2019: (ਲੁਧਿਆਣਾ ਸਕਰੀਨ ਟੀਮ)::
ਲੋਕ ਸਭਾ ਚੋਣਾਂ-2019 ਤਹਿਤ ਹਲਕਾ ਲੁਧਿਆਣਾ-07 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਰਵਨੀਤ ਸਿੰਘ ਬਿੱਟੂ 383795 ਵੋਟਾਂ ਲੈ ਕੇ ਜੇਤੂ ਰਹੇ। ਉਹਨਾਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸ੍ਰ. ਸਿਮਰਜੀਤ ਸਿੰਘ ਬੈਂਸ ਨੂੰ 76372 ਵੋਟਾਂ ਦੇ ਫਰਕ ਨਾਲ ਹਰਾਇਆ। ਸ੍ਰ. ਬੈਂਸ ਨੂੰ 307423 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ 299435 ਵੋਟਾਂ ਲੈ ਕੇ ਤੀਜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ 15945 ਵੋਟਾਂ ਪ੍ਰਾਪਤ ਕਰਕੇ ਚੌਥੇ ਸਥਾਨ 'ਤੇ ਰਹੇ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ-ਕਮ-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱੱਸਿਆ ਕਿ ਉਪਰੋਕਤ ਚਾਰਾਂ ਉਮੀਦਵਾਰਾਂ ਤੋਂ ਇਲਾਵਾ ਐੱਨ. ਸੀ. ਪੀ. ਦੇ ਉਮੀਦਵਾਰ ਬਾਬਾ ਸੁਖਵਿੰਦਰ ਸਿੰਘ ਗਿੱਲ ਨੂੰ 2104, ਬੀ. ਐੱਲ. ਐੱਸ. ਡੀ. ਉਮੀਦਵਾਰ ਬਾਬਾ ਅਮਰਜੀਤ ਸਿੰਘ ਖਾਲਸਾ ਨੂੰ 3211, ਜੇ. ਜੇ. ਜੇ. ਕੇ. ਪੀ. ਦੇ ਦਰਸ਼ਨ ਸਿੰਘ ਡਾਬਾ ਨੂੰ 1346, ਪੀ. ਪੀ. ਆਈ. ਐੱਸ. ਦੇ ਦਲਜੀਤ ਸਿੰਘ ਨੂੰ 1597, ਐੱਚ. ਐੱਸ. ਐੱਸ. ਦੇ ਦਵਿੰਦਰ ਭਾਗੜੀਆ ਨੂੰ 3594, ਏ. ਪੀ. ਓ. ਐੱਲ. ਦੇ ਦਿਲਦਾਰ ਸਿੰਘ ਨੂੰ 1254, ਐੱਸ. ਏ. ਕੇ. ਏ. ਪੀ. ਦੇ ਪ੍ਰਦੀਪ ਬਾਵਾ ਨੂੰ 1158, ਪੀ. ਪੀ. ਆਈ. ਡੀ. ਦੇ ਬ੍ਰਿਜੇਸ਼ ਕੁਮਾਰ ਬਾਂਗੜ ਨੂੰ 1175, ਬੀ. ਐੱਚ. ਏ. ਪੀ. ਆਰ. ਏ. ਪੀ. ਦੇ ਬਲਜੀਤ ਸਿੰਘ ਨੂੰ 1640, ਐੱਨ. ਏ. ਟੀ. ਜੇ. ਯੂ. ਪੀ. ਦੇ ਇੰਜੀਨੀਅਰ ਬਲਦੇਵ ਰਾਜ ਕਤਨਾ ਨੂੰ 1328, ਏ. ਐੱਨ. ਸੀ. ਦੇ ਬਿੰਟੂ ਕੁਮਾਰ ਟਾਂਕ ਨੂੰ 1060, ਆਰ. ਏ. ਐੱਸ. ਏ. ਪੀ. ਦੇ ਮੁਹੰਮਦ ਨਸੀਮ ਅੰਸਾਰੀ ਨੂੰ 1871, ਐੱਸ. ਐੱਸ. ਪੀ. ਦੇ ਰਜਿੰਦਰ ਘਈ ਨੂੰ 1014, ਬੀ. ਐੱਮ. ਯੂ. ਪੀ. ਦੇ ਵੈਦ ਰਾਮ ਸਿੰਘ ਦੀਪਕ ਨੂੰ 952, ਆਜ਼ਾਦ ਜਸਦੀਪ ਸਿੰਘ ਸੋਢੀ ਨੂੰ 1535, ਆਜ਼ਾਦ ਜੈ ਪ੍ਰਕਾਸ਼ ਜੈਨ ਨੂੰ 2726, ਆਜ਼ਾਦ ਮਹਿੰਦਰ ਸਿੰਘ ਨੂੰ 895, ਆਜ਼ਾਦ ਰਵਿੰਦਰਪਾਲ ਸਿੰਘ ਨੂੰ 1359 ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਨੋਟਾ ਬਟਨ ਨੂੰ 10538 ਵੋਟਰਾਂ ਨੇ ਦਬਾਇਆ।
ਗਿਣਤੀ ਪ੍ਰਕਿਰਿਆ ਮੁਕੰਮਲ ਹੋਣ 'ਤੇ ਰਿਟਰਨਿੰਗ ਅਧਿਕਾਰੀ-ਕਮ- ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜੇਤੂ ਰਹੇ ਸ੍ਰ. ਰਵਨੀਤ ਸਿੰਘ ਬਿੱਟੂ ਨੂੰ ਸਰਟੀਫਿਕੇਟ ਪ੍ਰਦਾਨ ਕੀਤਾ। ਸ੍ਰੀ ਅਗਰਵਾਲ ਨੇ ਸਮੁੱਚੀ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਨੇਪਰੇ ਚੜਨ 'ਤੇ ਸਮੂਹ ਧਿਰਾਂ ਦਾ ਧੰਨਵਾਦ ਕੀਤਾ। 

Sunday, May 19, 2019

ਜਿੱਤ ਹੋਵੇ ਜਾਂ ਹਾਰ--ਬੈਂਸ ਵੱਲੋਂ ਚੋਣ ਜੰਗ ਸਿਖਰਾਂ 'ਤੇ

ਲਾਲ ਝੰਡੇ ਦੇ ਸਾਥ ਨਾਲ ਹੋਰ ਨਿਖਰੇਗਾ ਕਾਮਰੇਡ ਬੈਂਸ 
ਲੁਧਿਆਣਾ: 19 ਮਈ 2019: (ਲੁਧਿਆਣਾ ਸਕਰੀਨ ਟੀਮ)::
ਅੱਜ ਵੋਟਾਂ ਪੈ ਗਈਆਂ ਹਨ। ਨਤੀਜੇ 23 ਮਈ ਨੂੰ ਆ ਜਾਣਗੇ। "ਕਿਸ ਦੇ ਹਿਸੇ ਕੀ ਆਉਣਾ ਹੈ" ਇਹ ਰਾਜ਼ ਉਦੋਂ ਤੱਕ ਲਈ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ। ਇਸ ਵਾਰ ਲੁਧਿਆਣਾ ਦੀ ਚੋਣ ਜੰਗ ਨੇ ਅਹਿਸਾਸ ਕਰਾਇਆ ਹੈ ਕਿ ਸੰਕਲਪ ਵਿੱਚ ਬਹੁਤ ਜਾਨ ਹੁੰਦੀ ਹੈ। ਕਿੱਥੇ ਵੱਡੇ ਵੱਡੇ ਉਮੀਦਵਾਰ ਜਿਹਨਾਂ ਕੋਲ ਨਾ ਪੈਸੇ ਦੀ ਕਮੀ ਨਾ ਹੀ ਬੰਦਿਆਂ ਦੀ ਕਿੱਥੇ ਬੈਂਸ ਭਰਾ। ਅੱਜ ਦੇ ਕਾਰੋਬਾਰੀ ਯੁਗ ਵਿੱਚ ਇਮਾਨਦਾਰ ਬੰਦੇ ਲਈ ਚੋਣ ਲੜਨਾ ਬੜਾ ਨਾਮੁਮਕਿਨ ਜਿਹ ਕੰਮ ਲੱਗਦਾ ਹੈ। ਇੰਝ ਲੱਗਦੈ ਜਿਵੇਂ ਬੈਂਸ ਭਰਾ ਆਖ ਰਹੇ ਹੋ--
ਹਮਨੇ ਚਿਰਾਗ ਰਖ ਦੀਆ; ਤੂਫਾਂ ਕੇ ਸਾਮਨੇ;
ਪੀਛੇ ਹਟੇਗਾ ਇਸ਼ਕ਼ ਕਿਸੀ ਇਮਤਿਹਾਂ ਸੇ ਕਿਆ!
ਇਸ ਵਾਰ ਦੀ ਲੜਾਈ ਕੁਝ ਅਜਿਹੀ ਹੀ ਸੀ--ਪਹਾੜ ਨਾਲ ਮੱਥਾ ਮਾਰਨਾ ਕੋਈ ਸੌਖਾ ਨਹੀਂ ਸੀ---ਅਨਗਿਣਤ ਸਾਧਨਾਂ ਵਾਲੀਆਂ ਰਵਾਇਤੀ ਪਾਰਟੀਆਂ ਨਾਲ ਟੱਕਰ ਆਸਾਨ ਨਹੀਂ ਸੀ---ਨਾਲ ਕੌਣ ਸੀ? ਸਿਰਫ ਸੰਕਲਪ ਸ਼ਕਤੀ---ਨੈਤਿਕ ਸ਼ਕਤੀ ਅਤੇ ਲੋਕਾਂ ਲਈ ਜੂਝਣ ਵਾਲੀ ਲਾਲ ਝੰਡੇ ਦੀ ਸ਼ਕਤੀ ਦਾ ਸਾਥ--ਬਿਨਾ ਪੈਸੇ ਵੰਡੇ ਹਰ ਇਕੱਠ ਵਿੱਚ ਆਏ ਲੋਕਾਂ ਦਾ ਪਿਆਰ---ਨਾ ਜਿੱਤ ਦਾ ਦਾਅਵਾ--ਨਾ ਹਾਰ ਦਾ ਡਰ--ਨਤੀਜੇ ਕੁਝ ਵੀ ਹੋਣ--ਐਗਜ਼ਿਟ ਪੋਲ ਕੁਝ ਵੀ ਕਹੀ ਜਾਵੇ---ਇੱਕੋ ਵਾਅਦਾ--ਪਾਸ਼ ਦੇ ਸ਼ਬਦਾਂ ਵਿੱਚ--
ਅਸੀਂ ਲੜਾਂਗੇ ਸਾਥੀ-- 
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ
ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ 'ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ 'ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ਼ ਪਾਉਂਦੇ ਹਨ...
ਅਸੀਂ ਲੜਾਂਗੇ ਜਦ ਤੱਕ
ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ....
ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ....
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ....

Saturday, May 18, 2019

ਲੁਧਿਆਣਾ ਵਿਖੇ ਪੀ ਡੀ ਏ ਉੱਮੀਦਵਾਰ ਬੈਂਸ ਦੇ ਹੱਕ ਵਿੱਚ ਲੋਕਾਂ ਦੀ ਹਨੇਰੀ

ਸੀਪੀਆਈ ਲੁਧਿਆਣਾ ਦੀ ਸਲੇਮ ਟਾਬਰੀ ਬਰਾਂਚ ਨੇ ਆਖ਼ਿਰੀ ਦੌਰ ਵਿੱਚ ਕੀਤਾ ਤੂਫ਼ਾਨੀ  ਪ੍ਰਚਾਰ 
ਵੱਡੇ ਫ਼ਰਕ ਨਾਲ ਜਿਤਾਵਾਂਗੇ:ਕਾਮਰੇਡ ਮਨਜੀਤ ਸਿੰਘ ਬੂਟਾ
ਲੁਧਿਆਣਾ: 18 ਮਈ 2019: (ਲੁਧਿਆਣਾ ਸਕਰੀਨ ਆਨਲਾਈਨ)::
ਚੋਣਾਂ ਦੇ ਬਹਾਨੇ ਇਨਕਲਾਬ ਦੀ ਹਨੇਰੀ ਲੁਧਿਆਣਾ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਦਸਤਕ ਦੇ ਰਹੀ ਹੈ। ਨਾਅਰੇ ਫਿਰ ਗੂੰਜ ਰਹੇ ਹਨ-ਨਿਕਲੋ ਬਾਹਰ ਮਕਾਨੋਂ ਸੇ-ਜੰਗ ਲੜੋ ਬੇਈਮਾਨੋਂ ਸੇ। ਜਦੋਂ ਸਿਮਰਜੀਤ ਸਿੰਘ ਬੈਂਸ ਦੇ ਕਾਫ਼ਿਲੇ ਨਾਲ ਜਿੰਗਲ ਗੀਤ ਦੀ ਲਾਜਵਾਬ ਧੁੰਨ ਨਾਲ ਸ਼ਬਦ ਗੂੰਜਦੇ ਹਨ-"ਅਪਨਾ ਬੈਂਸ ਆਏਗਾ--ਅਪਨਾ ਬੈਂਸ ਆਏਗਾ" ਤਾਂ ਲੋਕਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਦਾ ਹੈ-ਇਨਕਲਾਬ ਆਏਗਾ-ਅਬ ਇਨਕਲਾਬ ਆਏਗਾ। 
ਦੱਬੇ ਕੁਚਲੇ ਅਤੇ ਸਹਿਮੇ ਹੋਏ ਲੋਕਾਂ ਨੂੰ ਪੰਜਾਬ ਜਮਹੂਰੀ ਗਠਜੋੜ ਹੁਣ ਸਾਰੇ ਰੋਗਾਂ ਦੀ ਦਵਾ ਵਾਂਗ ਬਹੁੜਿਆ ਹੈ। ਸਿਆਸਤਦਾਨਾਂ ਤੋਂ ਅੱਕ ਅਤੇ ਥੱਕ ਚੁੱਕੇ ਲੋਕ ਹੁਣ ਫੇਰ ਉਮੀਦ ਕਰ ਰਹੇ ਹਨ "ਪੰਜਾਬ ਡੈਮੋਕਰੇਟਿਕ ਅਲਾਇੰਸ" (ਪੀ ਡੀ ਏ) ਤੋਂ। ਲੋਕਾਂ ਦੀਆਂ ਆਸਾਂ ਉਮੀਦਾਂ ਹੁਣ ਇਸ ਗਠਜੋੜ 'ਤੇ ਹੀ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੀ ਡੀ ਏ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਤਾਵਾਂਗੇ। ਇਹ ਗੱਲ ਸੀਪੀਆਈ ਆਗੂਆਂ ਨੇ ਸਲੇਮ ਟਾਬਰੀ ਵਿਖੇ ਪੀ ਡੀ ਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਚਲਾਈ ਪ੍ਰਚਾਰ ਮੁਹਿੰਮ ਦੌਰਾਨ ਕਹੀ।  ਲੋਕਾਂ ਨੂੰ ਯਕੀਨ ਹੈ ਜਿੱਤ ਤੋਂ ਬਾਅਦ ਕੁਰਪਟ ਅਧਿਕਾਰੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਂਦਾ ਜਾਵੇਗਾ। ਮਾਮੂਲੀ ਮਾਮੂਲੀ ਅਤੇ ਜਾਇਜ਼ ਕੰਮਾਂ ਲਈ ਲੋਕਾਂ ਨੂੰ ਦਫਤਰਾਂ ਦੇ ਚੱਕਰ ਕਢਵਾ ਕਢਵਾ ਕੇ ਖੱਜਲ ਖੁਆਰੀਆਂ ਕਰਨ ਕਰਾਉਣ ਵਾਲੇ ਸਿਸਟਮ ਨੂੰ ਲੋਕ ਹੁਣ ਤੁਰੰਤ ਫੁਰਤ ਬਦਲਣਾ ਚਾਹੁੰਦੇ ਹਨ। ਕੰਮ ਏਨੀ ਜਲਦੀ ਹੋਣ ਵਾਲਾ ਤਾਂ ਨਹੀਂ ਪਰ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਜੇਕਰ ਇਸ ਵਾਰ ਪੀ ਡੀ ਏ ਦੀ ਜਿੱਤ ਹੋਈ ਤਾਂ ਨਿਸਚੇ ਹੀ ਇਸ ਪਾਸੇ ਵੀ ਕਦਮ ਚੁੱਕੇ ਜਾਣਗੇ। 
ਜਨਤਾ ਨੇ ਹਰ ਕੋਨੇ ਵਿੱਚ ਪੀ ਡੀ ਏ ਨੂੰ ਜਿਤਾਉਣ ਦਾ ਵਿਸ਼ਵਾਸ ਦਿਵਾਇਆ ਹੈ। ਪਰਚਾਰ ਖਤਮ ਹੋਣ ਤੋ ਪਹਿਲਾਂ ਆਖਰੀ ਦਿਨ ਭਾਰਤੀ ਕਮਿਉਨਿਸਟ ਪਾਰਟੀ ਵਲੋਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਰੋਡ ਸ਼ੋ ਕਰਕੇ ਜ਼ੋਰਦਾਰ ਪਰਚਾਰ ਕੀਤਾ ਗਿਆ। ਅੱਜ ਘਰੋਘਰੀ ਜਾ ਕੇ ਪਾਰਟੀ ਦੇ ਕਾਰਕੁਨ ਇੱਕ ਇੱਕ ਕਰਕੇ ਲੋਕਾਂ ਨੂੰ ਮਿਲ ਰਹੇ ਹਨ ਤੇ ਬੂਥਾਂ ਨੂੰ ਸਾਂਭਣ ਦੀ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਇਲਾਕੇ ਦਾ ਆਗੂਆਂ ਕਾਮਰੇਡ ਮਨਜੀਤ ਸਿੰਘ ਬੂਟਾ, ਕਾਮਰੇਡ ਸਫੀਕ ਮੋਹੱਮਦ ਤੇ ਕਾਮਰੇਡ ਵਿਨੋਦ ਕੁਮਾਰ  ਨੇ ਦੱਸਿਆ ਕਿ ਆਮ ਇਹ ਪਾਇਆ ਗਿਆ ਹੈ ਕਿ ਲੋਕ ਕੱਲ ਵੋਟ ਪਾ ਕੇ ਲੁਧਿਆਣਾ ਤੋਂ ਰਵਾਇਤੀ ਪਰਟੀਆਂ ਨੂੰ ਵੱਡਾ ਝਟਕਾ ਦੇਣਗੇ ਤੇ ਪੀ ਡੀ ਏ ਦੇ ਉੱਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਜਿੱਤ ਯਕੀਨੀ ਬਣਾਉਣਗੇ। ਹੁਣ ਦੇਖਣਾ ਹੈ ਕਿ ਲੋਕਾਂ ਦੀ ਇਹ ਆਵਾਜ਼ ਕਿੰਨੇ ਵੱਡੇ ਫਰਕ ਨਾਲ ਪੀ ਡੀ ਏ ਉਮੀਦਵਾਰਾਂ ਨੂੰ ਜਿਤਾਉਂਦੀ ਹੈ। 

Saturday, May 11, 2019

ਲਿੱਪ ਵਰਕਰ ਘਬਰਾਉਣ ਨਾ, ਪਾਰਟੀ ਵਰਕਰਾਂ ਦੇ ਨਾਲ:ਕਲੇਰ

May 11, 2019, 4:45 PM
ਹਾਰ ਦੇਖ ਹੋਛੀਆਂ ਹਰਕਤਾਂ ਤੇ ਉਤਰੀ ਕਾਂਗਰਸ: ਕਲੇਰ 
ਚੋਣ ਪ੍ਰਚਾਰ ਕਰਦੇ ਹੋਏ ਕੌਂਸਲਰ ਹਰਵਿੰਦਰ ਸਿੰਘ ਕਲੇਰ ਤੇ ਹੋਰ

ਲੁਧਿਆਣਾ: 11 ਮਈ 2019: (ਲੁਧਿਆਣਾ ਸਕਰੀਨ ਟੀਮ)::
ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਹੈ ਕਿ ਕਾਂਗਰਸ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ ਅਤੇ ਇਸੇ ਡਰ ਕਾਰਣ ਕਾਂਗਰਸ ਹੋਛੀਆਂ ਹਰਕਤਾਂ ਤੇ ਉਤਰ ਆਈ ਹੈ ਅਤੇ ਲੁਧਿਆਣਾ ਪੁਲਸ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਇਸ਼ਾਰੇ ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਸਟੀਕਰ ਲਗਾਉਣ ਵਾਲੇ ਹਾਸੋਹੀਣੇ ਮਾਮਲੇ ਦਰਜ ਕਰਕੇ ਗ੍ਰਿਫਤਾਰ ਕਰ ਰਹੀ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਹਰਵਿੰਦਰ ਸਿੰਘ ਕਲੇਰ ਅੱਜ ਸ਼ਿਮਲਾਪੁਰੀ ਦੇ ਹਰਕ੍ਰਿਸ਼ਨ ਨਗਰ ਵਿੱਖੇ ਪੀਡੀਏ ਦੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। 
ਇਸ ਦੌਰਾਨ ਕਲੇਰ ਨੇ ਕਿਹਾ ਕਿ ਇਹ ਪੂਰਾ ਮਾਮਲਾ ਪਾਰਟੀ ਪ੍ਰਧਾਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਵੋਟਾਂ ਤੋਂ ਬਾਦ 23 ਮਈ ਨੂੰ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਜਿੱਤਦੇ ਸਾਰ ਹੀ ਜਿਹਨਾਂ ਪੁਲਸ ਅਧਿਕਾਰੀਆਂ ਨੇ ਕਾਂਗਰਸ ਦੇ ਇਸ਼ਾਰੇ ਤੇ ਲਿੱਪ ਆਗੂਆਂ ਅਤੇ ਵਰਕਰਾਂ ਖਿਲਾਫ ਪਰਚੇ ਦਰਜ ਕੀਤੇ ਹਨ, ਲਿੱਪ ਉਹਨਾਂ ਪੁਲਸ ਅਧਿਕਾਰੀਆਂ ਨੂੰ ਵੀ ਕਟਿਹਰੇ ਵਿੱਚ ਖਡ਼ਾ ਕਰੇਗੀ ਅਤੇ ਉਹਨਾਂ ਖਿਲਾਫ ਸੱਚੇ ਮਾਮਲੇ ਦਰਜ ਕਰਵਾਏ ਜਾਣਗੇ। ਉਹਨਾਂ ਲਿੱਪ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਘਬਰਾਉਣ ਦੀ ਲੋਡ਼ ਨਹੀਂ ਹੈ ਅਤੇ ਲੋਕ ਇਨਸਾਫ ਪਾਰਟੀ ਆਪਣੇ ਸਮੂਹ ਵਰਕਰਾਂ ਅਤੇ ਲੁਧਿਆਣਾ ਦੇ ਲੋਕਾਂ ਦੇ ਨਾਲ ਖਡ਼ੀ ਹੈ, ਜਿਸ ਕਿਸੇ ਖਿਲਾਫ ਵੀ ਝੂਠਾ ਮਾਮਲਾ ਜਾਂ ਸਟੀਕਰ ਲਗਾਉਣ ਜਾਂ ਪੋਸਟਰ ਲਗਾਉਣ ਵਰਗੇ ਮਾਮਲੇ ਕਾਂਗਰਸ ਵਲੋਂ ਦਰਜ ਕਰਵਾਏ ਜਾਣਗੇ, ਉਹ ਸਾਰੇ ਮਾਮਲੇ ਰੱਦ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਡਰੀ ਹੋਈ ਕਾਂਗਰਸ ਹੁਣ ਹਾਸੋਹੀਣੇ ਪਰਚੇ ਦਰਜ ਕਰਵਾ ਕੇ ਲਿੱਪ ਦੇ ਵਰਕਰਾਂ ਦਾ ਹੌਸਲਾ ਪਸਤ ਕਰਨਾ ਚਾਹੁੰਦੀ ਹੈ ਪਰ ਲਿੱਪ ਦੇ ਵਰਕਰ ਪਹਿਲਾਂ ਨਾਲੋਂ ਵੀ ਚਡ਼ਦੀ ਕਲਾ ਵਿੱਚ ਹਨ। ਇਸ ਮੌਕੇ ਤੇ ਉਹਨਾਂ ਸ਼ਿਮਲਾਪੁਰੀ ਤੇ ਹੋਰਨਾਂ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਤੇ ਤੇਜਵੰਤ ਸਿੰਘ ਸਿੱਧੂ, ਹਰਵਿੰਦਰ ਸਿੰਘ ਨਿੱਕਾ, ਲਖਬੀਰ ਸਿੰਘ ਸੰਧੂ, ਜੋਰਾ ਸਿੰਘ, ਰਮੇਸ਼ ਸਮਰਾਟ, ਚੰਨਣ ਸਿੰਘ ਪ੍ਰਧਾਨ, ਮਲਕੀਤ ਸਿੰਘ ਮੀਤਾ, ਦਲਜੀਤ ਸਿੰਘ ਸੋਨੀ, ਹਰਜੀਤ ਸਿੰਘ ਸੋਈ, ਜੱਗਾ ਜੰਡੂ, ਹਰਦੀਪ ਸਿੰਘ ਦੀਪੂ, ਮਨਜੀਤ ਕੌਰ ਸਰੋਏ, ਹਰਬੰਸ ਕੌਰ ਤੇ ਹੋਰ ਸ਼ਾਮਲ ਸਨ। 
--

Wednesday, May 1, 2019

ਯੂਥ ਅਕਾਲੀ ਦਲ ਪ੍ਰਧਾਨ ਗੋਸ਼ਾ ਨੇ ਐਲਾਨੀ 112 ਮੈਂਬਰੀ ਕਾਰਜਕਾਰਣੀ

WhatsApp: 1st May Wednesday:5:46 PM
ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਸੁਚੇਤ ਰਹੇ ਨੌਜਵਾਨ ਵਰਗ:ਗਰੇਵਾਲ

ਲੁਧਿਆਣਾ: 1 ਮਈ 2019: (ਵਿਸ਼ਾਲ ਢੱਲ//ਲੁਧਿਆਣਾ ਸਕਰੀਨ)::
ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ 112 ਮੈਂਬਰੀ ਜ਼ਿਲਾ ਅਹੁਦੇਦਾਰਾਂ ਦਾ ਐਲਾਨ ਕੀਤਾ। ਅਕਾਲੀ-ਭਾਜਪਾ ਗਠ-ਜੋਡ਼ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ  ਗਰੇਵਾਲ, ਅਕਾਲੀ ਦਲ ਲੁਧਿਆਣਾ ਸ਼ਹਿਰੀ  ਦੇ ਪ੍ਰਧਾਨ ਰਣਜੀਤ ਸਿੰਘ  ਢਿੱਲੋ, ਇਸਤਰੀ ਅਕਾਲੀ ਦਲ ਪ੍ਰਧਾਨ ਸੁਰਿੰਦਰ ਕੌਰ ਦਿਆਲ ਨੇ 23 ਸੀਨੀਅਰ ਮੀਤ ਪ੍ਰਧਾਨ, 47 ਮੀਤ ਪਰਧਾਨਾਂ, 18 ਜਨਰਲ ਸਕੱਤਰਾਂ, 10 ਸਕੱਤਰਾਂ , 10 ਸੰਯੁਕਤ ਸਕੱਤਰਾਂ  ਅਤੇ 4 ਬੁਲਾਰਿਆਂ ਵੱਜੋਂ ਨਵਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਵਧਾਈ ਦਿੱਤੀ। ਸਵਰਗੀ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨੇਡ਼ਲੇ ਸਾਥੀਆਂ ਵਿੱਚੋਂ ਇੱਕ ਰਹੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ  ਗਰੇਵਾਲ ਨੇ ਨੌਜਵਾਨ ਪੀੜ੍ਹੀ  ਨੂੰ ਕਾਂਗਰਸ  ਦੇ ਝੂਠੇ ਵਾਅਦੀਆਂ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਵਿਧਾਨਸਭਾ ਚੋਣਾਂ ਵਿੱਚ ਮੁਫਤ ਮੋਬਾਇਲ ਅਤੇ ਨੌਕਰੀ  ਦੇ ਵਾਅਦੇ ਕਰਕੇ ਨੈਜਵਾਨ ਵਰਗ ਦੇ ਵੋਟ ਤਾਂ ਬਟੋਰੇ ਮਗਰ ਸਤਾ ਹਾਸਲ ਕਰਣ  ਦੇ ਬਾਅਦ ਭਰੇ ਫ਼ਾਰਮ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ।  ਕਾਂਗਰਸ  ਦੇ ਝੂਠੇ ਵਾਅਦਿਆਂ ਦਾ ਹਿਸਾਬ ਹੁਣ ਨੌਜਵਾਨ ਲੋਕਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਤੋਂ ਗਿਣ-ਗਿਣ ਕੇ  ਲੈਣਗੇ।  ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ ਮਹੇਸ਼ਇੰਦਰ ਸਿੰਘ  ਗਰੇਵਾਲ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਨੌਜਵਾਨ ਵਰਗ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ। ਕਾਂਗਰਸ  ਦੇ ਝੂਠੇ ਵਾਅਦਿਆਂ ਤੋਂ ਦੁਖੀ ਨੋਜਵਾਨ ਸ਼ਕਤੀ ਨੇ ਹੁਣ ਅਕਾਲੀ ਦਲ  ਦੇ ਪੱਖ ਵਿੱਚ ਵੋਟਾਂ ਪਾਉਣ ਦਾ ਫੈਸਲਾ ਕਰ ਲਿਆ ਹੈ।  ਇਸ ਮੌਕੇ ਤੇ ਜਗਬੀਰ ਸਿੰਘ ਸੋਖੀ,  ਰਵਿੰਦਰਪਾਲ ਸਿੰਘ  ਖਾਲਸਾ,  ਰਖਵਿੰਦਰ ਸਿੰਘ  ਗਾਬਡ਼ਿਆ, ਵਿਪਨ ਸੂਦ ਕਾਕਾ,  ਮਨਪ੍ਰੀਤ ਸਿੰਘ  ਮੰਨਾ,  ਮਨਪ੍ਰੀਤ ਸਿੰਘ  ਬੰਟੀ , ਗਗਨਦੀਪ ਸਿੰਘ  ਗਿਆਸਪੁਰਾ, ਸੁਨੀਲ ਮਹਿਰਾ, ਮਨਪ੍ਰੀਤ ਸਿੰਘ  ਮੰਨਾ, ਜਸਪਾਲ ਬੰਟੀ, ਸੰਜੀਵ ਚੌਧਰੀ, ਸਤੀਸ਼ ਨਾਗਰ, ਸਰਵਜੀਤ ਸਿੰਘ  ਸ਼ੰਟੀ ਅਤੇ ਜਸਬੀਰ ਸਿੰਘ  ਮੱਕਡ਼ ਸਹਿਤ ਹੋਰ ਵੀ ਸਰਗਰਮ ਵਰਕਰ ਅਤੇ ਲੀਡਰ ਮੌਜੂਦ ਸਨ।